ਮਿੰਨੀ ਕਹਾਣੀ… ‘ਵਕਤ’
ਉਸ ਨੂੰ ਆਪਣੇ ਅਪਾਹਜ਼ ਅਤੇ ਬੇਰੁਜ਼ਗਾਰ ਹੋਣ ਦੀ ਚਿੰਤਾ ਪਲ ਪਲ ਸਤਾਉਂਦੀ, ਕਿਉਂਕਿ ਹੁਣ ਘਰ ਪਰਿਵਾਰ ਵਾਲੇ,ਦੋਸਤ, ਰਿਸ਼ਤੇਦਾਰ ਅਤੇ ਦੂਸਰੇ ਸਾਰੇ ਸਕੇ ਸੰਬੰਧੀ ਉਹਨੂੰ ਬੋਝ ਸਮਝਣ ਲੱਗ ਪਏ ਸੀ..ਉਸ ਨੂੰ ਵੀ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਉਹ ਪਰਿਵਾਰ ਅਤੇ ਸਮਾਜ ਲਈ ਵਾਧੂ ਬੋਝ ਵਾਂਗ ਹੈ…ਨੌਕਰੀ ਲਈ ਉਸ ਪਾਸ ਰਿਸ਼ਵਤ ਅਤੇ ਸ਼ਿਫਾਰਸ਼ ਦੋਵੇਂ ਨਹੀਂ ਸਨ… ਕਈ ਵਾਰ ਮਜਬੂਰ ਹੋ ਕੇ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਬਾਰੇ ਸੋਚਦਾ..ਪਰੰਤੂ ਉਸ ਦੀ ਅੰਤਰ ਆਤਮਾ ਉਸ ਨੂੰ ਜੀਣ ਲਈ ਪ੍ਰਰੇਰਤ ਕਰਦੀ।
ਅਖੀਰ ਵਕਤ ਨੇ ਆਪਣੀ ਚਾਲ ਬਦਲੀ… ਹੁਣ ਉਸ ਨੇ ਬੈਂਕ ਤੋਂ ਕਰਜ਼ਾ ਲੈ ਕੇ ਘਰ ਵਿੱਚ ਵੀ ਇੱਕ ਪਾਸੇ...
ਛੋਟੇ ਪੱਧਰ ਤੇ ਬਿਜਲਈ ਟੇਪ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ….ਵੇਖਦੇ ਵੇਖਦੇ ਕੁੱਝ ਹੀ ਸਮੇਂ ਵਿੱਚ ਉਹ ਬਹੁਤ ਵੱਡਾ ਕਾਰਖਾਨੇਦਾਰ ਬਣ ਗਿਆ।
ਕਲ ਤੱਕ ਜਿਹੜੇ ਲੋਕ ਉਸ ਨੂੰ ਬੋਝ ਸਮਝ ਕੇ ਪਾਸਾ ਵੱਟ ਲੰਘ ਜਾਂਦੇ ਸੀ..ਹੁਣ ਉਸ ਦੇ ਆਸ ਪਾਸ ਬਰਸਾਤੀ ਡੱਡੂਆਂ ਵਾਂਗ ਫੁਦਕਦੇ ਵਿਖਾਈ ਦੇਣ ਲਗੇ….ਹੁਣ ਉਸ ਨੂੰ ਆਪਣੇ ਅਪਾਹਜ਼ ਹੋਣ ਦਾ ਅਹਿਸਾਸ ਵੀ ਨਹੀਂ ਹੁੰਦਾ ਸੀ…ਪਰੰਤੂ ਬਦਲਦੇ ‘ਵਕਤ ‘ ਅੱਗੇ ਅੱਜ ਵੀ ਉਸ ਦਾ ਸਿਰ ਝੁੱਕਦੇ !! ✍️
ਸੁਨੀਲ ਕੁਮਾਰ।