More Punjabi Kahaniya  Posts
ਪ੍ਰਮੇਸ਼ਵਰ ਦੀ ਤਾਕਤ


ਕਨੇਡਾ ਵਿੱਚ ਆਪਣੀ ਪੜ੍ਹਾਈ ਦੇ ਨਾਲ-ਨਾਲ ਬ੍ਰਾਮਪਟਨ ਸ਼ਹਿਰ ਵਿਚ ਦੋਸਤਾਂ ਨਾਲ ਰਹਿ ਰਿਹਾ ਸੀ | ਤਕਰੀਬਨ ਮਹੀਨੇ ਕੁ ਤੱਕ ਮੈਂ ਇਸ ਸ਼ਹਿਰ ਵਿੱਚ ਕੰਮ ਲੱਭ ਲਿਆ | ਮੈਨੂੰ ਜੋ ਕੰਮ ਮਿਲਿਆ ਉਹ ਇਕ ਤਰਾਂ ਮਾਮੂਲੀ ਜਿਹਾ ਲੇਬਰ ਦਾ ਕੰਮ ਸੀ | ਉਹ ਇਕ ਐਮਾਜ਼ਾਨ ਦਾ ਗੋਦਾਮ ਜੋ ਕਿ ਘਰ ਤੋਂ ਤਕਰੀਬਨ ਵੀਹ ਕੁ ਮਿੰਟ ਦੀ ਦੂਰੀ ਤੇ ਸੀ | ਮੈਂ ਰੋਜ ਸਵੇਰਿਓਂ ਤਿਨ ਕੁ ਵਜੇ ਘਰ ਤੋਂ ਨਿਕਲਦਾ ਤੇ ਚਾਰ ਵਜੇ ਆਪਣਾ ਕੰਮ ਸ਼ੁਰੂ ਕਰ ਲੈਂਦਾ ਤੇ ਦੋ ਵਜੇ ਘਰ ਨੂੰ ਵਾਪਸੀ ਪਰਤ ਲੈਂਦਾ | ਉਸ ਵੇਅਰਹਾਉਸ ਵਿਚ ਮਜੂਦ ਅੱਧਖੜ ਉਮਰ ਦੇ ਭੋਲੇ-ਭਾਲੇ, ਡਰੇ-ਡਰੇ ਤੇ ਨਵੇਂ ਨਵੇਂ ਵਿਦਿਆਰਥੀ ਕੰਮ ਕਰਦੇ ਨੇ | ਜਿੰਨਾ ਕੁ ਕੰਮ ਤੋਂ ਆ ਕੇ ਸੌਂ ਲੈਂਦੇ ਸੀ, ਸਾਡੇ ਥੱਕੇ ਅੰਗਾਂ ਨੂੰ ਤਾਂ ਵੀ ਪੂਰਾ ਆਰਾਮ ਵੀ ਨਹੀਂ ਸੀ ਮਿਲਦਾ ਹੁੰਦਾ | ਮੂੰਹ-ਹਨੇਰੇ ਗੂੜ੍ਹੀ ਨੀਂਦ ਤੇ ਵੇਅਰਹਾਊਸ ਦੀ ਪੱਕੀ ਇਮਾਰਤ ਵਲ ਤੁਰ ਪੈਂਦੇ, ਜੋ ਨਿਰਮੋਹੀ ਅਤੇ ਬੇਫ਼ਿਕਰੀ ਕਿਰਤੀਆਂ ਦੀ ਉਡੀਕ ਕਰ ਰਹੀ ਹੁੰਦੀ |

ਅੱਜ ਸਵੇਰ ਵੇਲੇ ਮੈਂ ਫੈਕਟਰੀ ਦੇ ਅੰਦਰ ‘E’ ਲਾਈਨ ਤੇ ਖੜ ਗਿਆ ਜਿੱਥੇ ਮੇਰੀ ਕੰਮ ਦੀ ਸ਼ੁਰੂਆਤ ਹੋਣੀ ਸੀ | ਪਹਿਲਾਂ ਉਸ ਮਸ਼ੀਨ ਅੱਗੇ ਮੈਂ ਨਤਮਸਤਕ ਹੋਇਆ ਤੇ ਕਿਹਾ,” ਹੇ ਪਰਮਾਤਮਾ ਮਿਹਰ ਕਰੀਂ” ਇਹਨਾਂ ਕਹਿ ਆਪਣੇ ਕੰਮ ਵਿੱਚ ਰੁੱਝ ਗਿਆ | ਕੰਮ ਸ਼ੁਰੂ ਹੋਏ ਨੇ ਨੂੰ ਅਜੇ 15 ਮਿੰਟ ਹੀ ਹੋਏ ਸੀ ਕਿ ਜੋ ਮੇਨ ਲਾਈਨ (ਕੰਨਵੇਰ) ਸੀ, ਉਹ ਚੱਲਦੀ-ਚੱਲਦੀ ਇੱਕੋ ਦਮ ਰੁੱਕ ਗਈ | ਮੈਨੂੰ ਲਗਿਆ ਸ਼ਾਇਦ ਕੋਈ ਡੱਬਾ ਵਿੱਚ ਚਲਦੀ ਮਸ਼ੀਨ ਦੇ ਅੜ੍ਹ ਗਿਆ ਹੋਵੇਗਾ ਤਾਂ ਰੁੱਕ ਗਈ | ਇਹ ਆਮ ਗੱਲ ਸੀ ਕਿਉਂਕਿ ਐਮਾਜ਼ਾਨ ਦਾ ਆਡਰ ਬਹੁਤ ਜਿਆਦਾ ਹੁੰਦਾ ਹੈ | ਮੈਂ ਆਪਣੀ ‘E’ ਲਾਈਨ ਨੂੰ ਛੱਡ ‘F’ ਲਾਈਨ ਉੱਤੇ ਡੱਬਿਆਂ ਦੀ ਭੀੜ ਨੂੰ ਸਹੀ ਤਰਾਂ ਰੱਖ ਕੇ ਠੀਕ ਕਰ ਲਾਈਨ ਨੂੰ ਚਲਾ ਦਿੱਤਾ | ਅਜੇ ਪੰਝੀ ਮਿੰਟ ਹੀ ਲੰਘੇ ਕਿ ‘E’ ਲਾਈਨ ਵਾਲੀ ਮਸ਼ੀਨ ਵੀ ਚੱਲਦੀ-ਚੱਲਦੀ ਰੁੱਕ ਗਈ ਜਿਸ ਨੂੰ ਵੇਖ ਪਹਿਲਾਂ ਮੇਰਾ ਮੰਨ ਉਦਾਸ ਹੋਇਆ ਤੇ ਥਾਂ-ਥਾਂ ਲੱਗੇ ਬਟਨ ਦਬਾਉਣ ਲੱਗ ਪਿਆ | ਪਰ...

ਨਾ-ਕਾਮਯਾਬ ਹੋਇਆ ਅਤੇ ਮਸ਼ੀਨ ਖੜੀ ਦੀ ਖੜੀ ਨਜਰ ਆਵੇ | ਉਸ ਦਰਮਿਆਨ ਸੁਪਰਵਾਈਸਰ, ਟੀਮ ਲੀਡਰ ਅਤੇ ਹੋਰਨਾਂ ਨੂੰ ਬੁਲਾਇਆ ਤਾਂ ਕਿ ਮਸ਼ੀਨ ਨੂੰ ਚੱਲਦਾ ਕਰ ਦੇਵੇ | ਉਹ ਵੀ ਅੱਜ ਹੈਰਾਨ ਹੋ ਗਏ ਕਿਉਂਕਿ ਉਹ ਵੀ ਮਸ਼ੀਨ ਦੇ ਜਾਣੋ-ਜਾਣ ਸੀ | ਇਸ ਮੁਸ਼ਕਿਲ ਦਾ ਹੱਲ ਕੱਢਣ ਲਈ ਸੁਪਰਵਾਈਸਰ ਤੇ ਟੀਮ ਲੀਡਰ ਨੇ 25 ਫੁੱਟ ਲੰਬਾ ਮੇਜ ਡੱਬੇ ਰੱਖਣ ਲਈ ਕੋਲ ਲਿਆ ਕੇ ਨਾਲ ਖੜ੍ਹਾ ਦਿੱਤਾ ਅਤੇ ਕਿਹਾ ਕਿ ਤੁਸੀਂ ਇਸ ਉੱਤੇ ਡੱਬਿਆਂ ਨੂੰ ਠੀਕ ਢੰਗ ਨਾਲ ਰੱਖ ਦੇਵੋ | ਮੈਂ ਇਹ ਗੱਲ ਸੁਣ ਕੇ ਆਪਣੇ ਕੰਮ ਉੱਤੇ ਉਸੇ ਤਰਾਂ ਡੱਬਿਆਂ ਨੂੰ ਠੀਕ ਢੰਗ ਵਿੱਚ ਰੱਖਣ ਲੱਗਾ ਕਿ ਰੱਖਦੇ ਰੱਖਦਿਆਂ ਨੂੰ ਮੈਂ ਦੁਬਾਰਾ ਮੰਨ ਅੰਦਰ ਕਿਹਾ ” ਹੇ ਪਰਮਾਤਮਾ ਮਿਹਰ ਕਰ, ਤੇਰੇ ਹੁੰਦਿਆਂ ਇਹ ਮਸ਼ੀਨ ਕਿਦਾਂ ਰੁੱਕ ਸੱਕਦੀ ਹੈ ?” ਮੈਂ ਅਜੇ ਇਹ ਗੱਲ ਨੂੰ ਪੂਰੀ ਕੀਤਾ ਹੀ ਸੀ ਕਿ ਅਚਾਨਕ ਹੀ ਉਹ ਮਸ਼ੀਨ ਚੱਲ ਪਈ | ਮੈਂ ਇਹ ਵੇਖ ਕੇ ਹੈਰਾਨ ਹੋਇਆ ਤੇ ਸੋਚਿਆ ਕਿ ਇਹ ਕਿਦਾਂ ਹੋ ਸਕਦਾ ? ਮਸ਼ੀਨ ਨੂੰ ਚੱਲਦੀ ਵੇਖ ਸੁਪਰਵਾਈਸਰ ਤੇ ਟੀਮ ਲੀਡਰ ਕੋਲ ਆਏ ਤੇ ਉਹਨਾਂ ਦੇ ਚਿਹਰੇ ਉੱਤੇ ਖੁਸ਼ੀ ਦੀ ਰੌਣਕ ਸੀ | ਪਰ ਮੈਂ ਹੈਰਾਨ ਸੀ ਕਿਉਂਕਿ ਜੋ ਮਸ਼ੀਨ ਮੈਨੂੰ ਰੋਜ਼ੀ ਰੋਟੀ ਪ੍ਰਦਾਨ ਕਰਦੀ ਹੈ ਉਹ ਮੇਰੀ ਗੱਲਾਂ ਨੂੰ ਵੀ ਧਿਆਨ ਹਿੱਤ ਰੱਖਦੀ ਹੈ |

ਨੋਟ: ਮੈਂ ਇਹ ਸਬ ਲਿਖਣਾ ਇਸ ਲਈ ਜਰੂਰੀ ਸਮਝਿਆ ਕਿਓਂਕਿ ਅੱਜ ਦੇ ਵਿਅਸਤ ਕੰਮਾਂ ਕਰਕੇ ਇੰਸਾਨ ਰੱਬ ਨੂੰ ਭੁੱਲਦਾ ਜਾ ਰਿਹਾ ਹੈ | ਸਿਆਣਿਆ ਸੱਚ ਕਿਹਾ ਕੋਈ ਕੰਮ ਨੂੰ
ਸ਼ੁਰੂ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਜਰੂਰ ਨਾਮ ਲੈਣਾ ਚਾਹੀਦਾ ਹੈ | ਉਹ ਘੜੀ ਚਾਹੇ ਸੁੱਖ ਦੀ ਜਾਂ ਦੁੱਖ ਦੀ ਹੋਵੇ, ਸਾਨੂੰ ਉਸ ਨੂੰ ਹਰ ਵਕ਼ਤ ਆਪਣੇ ਮੰਨ ਅੰਦਰ ਰੱਬ ਵੱਲ ਧਿਆਨ ਦੇਣਾ ਚਾਹੀਦਾ ਹੈ |

ਲਿਖਤ: ਜਿਤੇਸ਼ ਤਾਂਗੜੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)