More Punjabi Kahaniya  Posts
ਘੱਟ ਗਿਣਤੀਆਂ ਨੂੰ ਪਰੇਸ਼ਾਨ


ਰਿਟਾਇਰਡ ਹੋਣ ਤੋਂ ਬਾਅਦ ਆਪਣੀ ਇੱਕ ਕੁਲੀਗ ਦੇ ਘਰ ਜਾਣ ਦਾ ਮੌਕਾ ਮਿਲਿਆ, ਉਹ ਵੀ ਹੁਣ ਰਿਟਾਇਰ ਹੋ ਚੁੱਕੀ ਹੈ। ਘਰ ਵਿੱਚ ਉਹਦਾ ਖੇਡਦਾ ਹੋਇਆ ਪੋਤਰਾ ਵੀ ਮਿਲਿਆ ਜੋ ਸਿਰੋ ਮੋਨਾ ਸੀ, ਕਿਉਂਕਿ ਉਹ ਗੁਰਸਿੱਖ ਪਰਿਵਾਰ ਹੋਣ ਕਰਕੇ ਉਹਦੇ ਪੋਤਰੇ ਦਾ ਇਸ ਤਰ੍ਹਾਂ ਵੇਖਣਾ ਹੈਰਾਨੀਜਨਕ ਹੋਇਆ।
ਆਹ ਕੀ। ਪੋਤਰੇ ਦੇ ਕੇਸ??
ਬੱਸ ਮੈਡਮ। ਪੁੱਛੋ ਨਾ, ਹਰ ਰੋਜ਼ ਕਿਹੜਾ ਹਰ ਰੋਜ਼ ਸਕੂਲ ਵਿੱਚ ਸ਼ਿਕਾਇਤ ਲੈ ਕੇ ਜਾਂਦਾ ਰਹੇ। ਦੂਜੇ ਬੱਚੇ ਕਦੇ ਪਟਕਾ ਖੋਲ ਦਿੰਦੇ, ਕਦੀ ਜੂੜਾ ਪੱਟ ਕੇ, ਬੋਦੀ ਬੋਦੀ ਕਹਿ ਕੇ ਛੇੜਦੇ, ਤੇ ਇਹ ਰੋਂਦਾ ਆ ਕੇ, ਸਕੂਲ ਨਾ ਜਾਣ ਦੀ ਜਿੱਦ ਕਰਦਾ।
ਸਕੂਲ ਦੀ ਟੀਚਰ, ਇੱਥੋਂ ਤੱਕ ਪ੍ਰਿੰਸੀਪਲ ਨੂੰ ਸ਼ਿਕਾਇਤ ਲਗਾਈ। ਪਰ ਪਰਨਾਲਾ ਉਥੇ ਦਾ ਉਥੇ।
ਹਾਰ ਕੇ ਵਾਲ ਹੀ ਕਟਵਾ ਦਿੱਤੇ।
ਇਹ ਗੱਲ ਸੁਣ ਕੇ ਮਨ ਨੂੰ ਬੜਾ ਧੱਕਾ ਲੱਗਾ, ਮੈਨੂੰ ਯਾਦ ਹੈ, ਮੈਂ ਆਪਣੇ ਸਕੂਲ ਵਿੱਚ ਕਿਸੇ ਵੀ ਸਿੱਖ ਮੁੰਡੇ ਦੇ,ਪਟਕੇ ਨੂੰ ਲਾਹੁਣਾ ਜਾਂ ਜੂੜਾ...

ਪੱਟਣ ਵਾਲੇ ਨੂੰ ਜੁਰਮਾਨੇ ਦੇ ਨਾਲ ਥੱਪੜ ਪ੍ਰੇਡ ਵੀ ਕਰ ਦਿੰਦੀ ਸੀ। ਪੂਰਾ ਡਰ ਰੱਖਿਆ ਹੋਇਆ ਸੀ।
ਪਰ ਹੁਣ ਕੀ ਹੋ ਰਿਹਾ ਹੈ, ਕਦੇ ਕੜੇ ਉਤਰਾਏ ਜਾ ਰਹੇ ਹਨ, ਕਿੱਧਰ ਨੂੰ ਜਾ ਰਿਹਾ ਹੈ, ਸਾਡਾ ਸਿੱਖਿਆ ਸਿਸਟਮ। ਸਕੂਲਾਂ ,ਕਾਲਜਾਂ, ਯੂਨੀਵਰਸਿਟੀਆਂ ਵਿੱਚ ਸਭ ਧਰਮਾਂ ਲਈ ਬਰਾਬਰ ਹਨ, ਫਿਰ ਕਿਉਂ ਅਜਿਹਾ ਹੋ ਰਿਹਾ ਹੈ।
ਸੰਵਿਧਾਨ ਪੜਿਆ, ਪੜਾਇਆ ਜਾ ਰਿਹਾ ਹੈ।
ਕਿਉਂ ਜਾਣ ਬੁੱਝ ਕੇ ਘੱਟ ਗਿਣਤੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਇਹ ਪੰਜਾਬ ਦਾ ਸਭ ਦਾ ਸਾਂਝਾ ਹੈ, ਇਹ ਦੇਸ਼ ਸਭ ਦਾ ਸਾਂਝਾ ਹੈ, ਕਿਉਂ ਨਹੀਂ ਆਪੋ ਆਪਣੇ ਧਰਮ ਅਨੁਸਾਰ ਜਿਊਣ ਦਿੱਤਾ ਜਾਵੇ।।
ਰੱਬ, ਅੱਲਾ, ਰਾਮ, ਵਾਹਿਗੁਰੂ ਸਭ ਦਾ ਇੱਕ ਹੈ।।
ਗੁਰਮੀਤ ਕੌਰ ਬਾਜਵਾ।
31-7-2022

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)