ਮੈਂ ਅੱਠ ਕੁ ਸਾਲਾਂ ਦੀ ਸੀ। ਜਦੋਂ ਮੇਰੇ ਮੰਮੀ ਡੈਡੀ ਦੁਨੀਆਂ ਤੋਂ ਚਲੇ ਗਏ ਸਨ। ਉਸ ਦਿਨ ਤੋਂ ਲੈ ਕੇ ਹੁਣ ਤੱਕ ਚਾਚਾ, ਚਾਚੀ, ਦਾਦੀ ਨੇ ਹੀ ਮੈਨੂੰ ਪਾਲਿਆ ਪਲੋਸਿਆ। ਅੱਜ ਮੈਂ ਪੂਰੇ ਅਠਾਰਾ ਸਾਲਾ ਦੀ ਹੋ ਗਈ ।ਮੈਂ ਖੁਸ਼ ਸੀ ਅੱਜ ਜੋ ਨਤੀਜਾ ਆਉਣ ਵਾਲਾ ਸੀ ਮੇਰਾ। ਸ਼ੀਸ਼ੇ ਅੱਗੇ ਖਲੋ ਕੇ ਪਤਾ ਨੀ ਮੈਂ ਕੀ ਕੀ ਗੱਲਾ ਕਰੀਂ ਜਾਂਦੀ ਸੀ ਮੈਂ। ਮੈਨੂੰ ਐਂਵੇ ਲਗਦਾ ਜਿਵੇਂ ਮੈ ਡਾਕਟਰ ਬਣ ਕੇ ਸ਼ੀਸ਼ੇ ਅੱਗੇ ਖਲੋਤੀ ਹੋਵਾ। ਐਨੇ ਚੇ ਚਾਚੀ ਦੀ ਆਵਾਜ਼ ਆਈ ਨੀ ਕਿੱਥੇ ਮਰ ਗਈ, ਹੈਗੀ ਕੁ ਨਹੀ।ਕੋਈ ਕੰਮ ਧੰਦਾ ਕਰਲਾ। ਚਾਚੀ ਦੀ ਆਵਾਜ਼ ਸੁਣਦਿਆਂ ਸਾਰ ਹੀ ਮੈਂ ਬਾਹਰ ਨੂੰ ਦੌੜੀ ਬਾਹਰੋ ਚਾਚੇ ਤੇ ਭੂਆ ਨੂੰ ਆਉਂਦਿਆਂ ਦੇਖ ਕੇ ਮੇਰੇ ਦਿਲ ਵਿੱਚ ਕਾਹਲ ਜਹੀ ਪਈ ਸ਼ਾਇਦ ਚਾਚਾ ਜੀ ਮੇਰਾ ਨਤੀਜਾ ਲੈ ਕੇ ਆਏ ਹੋਣ । ਚਾਚਾ ਜੀ ਹਜੇ ਮੰਜੇ ਤੇ ਹੀ ਬੈਠੇ ਸੀ ਕਿ ਦਾਦੀ ਬੋਲੀ ਮੁੰਡਿਆਂ ਕੁੜੀ ਮੁਟਿਆਰ ਹੋ ਗਈ ਇਹਦੇ ਹੁਣ ਨੱਥ ਪਾਈ ਚੰਗੀ ਆ ਮੁਟਿਆਰ ਧੀ ਬਹੁਤਾ ਚਿਰ ਘਰ ਨੀ ਬਿਠਾਈਦੀ ।ਐਨੇ ‘ਚ ਭੂਆ ਜੀ ਬੋਲੇ ਮੈਂ ਤੇ ਵੀਰ ਰਾਨੋ ਦਾ ਰਿਸ਼ਤਾ ਪੱਕਾ ਕਰ ਆਏ ਹਾਂ ਘਰ-ਬਾਰ ਵੀ ਚੰਗਾ ਪੈਲੀ ਵੀ ਚੰਗੀ ਆਉਂਦੀ ਆ ਮੁੰਡੇ ਨੂੰ। ਮੈਨੂੰ ਦੇਖ ਕੇ ਭੂਆ ਬੋਲੀ ਮੁਟਿਆਰ ਹੋ ਗਈ ਸਾਡੀ ਰਾਨੋ ਹੁਣ। ਮੁਟਿਆਰ ਸ਼ਬਦ ਤਾ ਮੈਂ ਛੋਟੀ ਹੁੰਦੀ ਸੁਣਦੀ ਆਉਂਦੀ ਸੀ ਜਦੋਂ ਮੈਂ ਨਿਕੀ ਹੁੰਦੀ ਛੋਟੇ ਵੀਰ ਨੂੰ ਨਾਲ ਖੇਡਣ ਲਈ ਲੈ ਜਾਣਾ ਤੇ ਘਰ ਆਉਣ ਲਗਿਆ ਲੇਟ ਹੋ ਜਾਣਾ ਤੇ ਚਾਚੀ ਨੇ ਗੁਤੋ ਫੜ ਕੇ ਕਮਰੇ ਚ’ ਬੰਦ ਕਰ ਦੇਣਾ ਤੇ ਕਹਿਣਾ ਆਪ ਤੇ ਤੂੰ ਮਰਨਾ ਹੀ ਆ ਮੇਰੇ ਮੁੰਡੇ ਨੂੰ ਭੁੱਖੇ ਭਾਣੇ ਲਈ ਫਿਰਦੀ ਆ, ਮੁਟਿਆਰ ਕੁੜੀਆਂ ਘਰ ਤੋਂ ਬਾਹਰ ਨਹੀਂ ਜਾਂਦੀਆਂ ਹੁੰਦੀਆਂ। ਮੈਂ ਦਾਦੀ ਤੋਂ ਪੁੱਛਣਾ ਕਿ ਦਾਦੀ ਮੁਟਿਆਰ ਕੀ ਹੁੰਦਾ? ਦਾਦੀ ਨੇ ਕਹਿਣਾ ਧੀਆਂ ਤਾਂ ਜੰਮਦੀਆ ਹੀ ਮੁਟਿਆਰਾਂ ਹੁੰਦੀਆਂ ਨੇ, ਬੇਗਾਨੀਆਂ ਹੁੰਦੀਆਂ । ਮੈਨੂੰ ਸੋਚਾਂ ‘ਚ ਪਈ ਦੇਖ ਕੇ ਚਾਚਾ ਜੀ ਬੋਲੇ ਕੀ ਸੋਚਦੀ ਆ ਰਾਨੋ? ਮੈਂ ਹਜੇ ਹੌਲੀ ਜੀ ਆਵਾਜ਼ ‘ਚ ਹੀ ਬੋਲੀ ਸੀ ਚਾਚਾ ਜੀ ‘ਮੇਰਾ ਡਾਕਟਰ ਬਣ ਦਾ ਸੁਪਨਾ’ ਐਨੇ ‘ਚ ਚਾਚੀ ਬੋਲੀ ਕਿਹੜਾ ਨੀ ਤੇਰਾ ਸੁਪਨਾ ਕੁੜੀਆਂ ਦਾ ਕੋਈ ਸੁਪਨਾ ਨੀ ਹੁੰਦਾ ਜੋ ਕੁਝ ਕਰਨਾ ਆਪਣੇ ਘਰ ਜਾ ਕੇ ਕਰੀ ਪਹਿਲਾਂ ਜਾ ਕੇ ਕੰਮ-ਧੰਦਾ ਕਰਲਾ ਕੋਈ। ਮੈਂ ਆਪਣੇ ਮਨ ਹੀ ਮਨ ਚ’ ਸੋਚਣ ਲੱਗੀ ਕਿ ਜਿਥੇ ਮੈਂ ਜੰਮੀ ਪਲੀ ਵੱਡੀ ਹੋਈ ਇਹ ਮੇਰਾ ਘਰ ਨਹੀਂ? ਕਿ ਕੁੜੀ ਹੋਣਾ ਕੋਈ ਸਜ਼ਾ ਜਾਂ ਫਿਰ ਮਾਂ – ਬਾਪ ਤੋਂ ਬਿਨਾਂ ਕੋਈ ਜਿੰਦਗੀ ਨਹੀ , ਕੋਈ ਸੁਪਨੇ ਨਹੀਂ ਧੀਆਂ ਦੇ?
ਦੋ ਤਿੰਨ ਦਿਨ ਬਾਅਦ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਸਾਰੇ ਹੀ ਬਹੁਤ ਖੁਸ਼ ਸੀ, ਮੁੰਡਾ ਭੂਆ ਦੀ ਰਿਸ਼ਤੇਦਾਰੀ ਚੋ ਸੀ,...
ਮੇਰੇ ਦਿਮਾਗ ‘ਚ ਮੇਰੇ ਬਾਪੂ ਜੀ ਦੀ ਗੱਲ ਬਾਰ ਬਾਰ ਗੂੰਜ ਦੀ ਸੀ ਕਿ ਮੇਰੀ ਧੀ ਪੜ -ਲਿਖ ਕੇ ਡਾਕਟਰ ਬਣੂ। ਕਹਿੰਦੇ ਹੁੰਦੇ ਆ ਜੇ ਹਮਸਫ਼ਰ ਚੰਗਾ ਹੋਵੇ ਤਾਂ ਕੋਈ ਸੁਪਨਾ ਅਧੂਰਾ ਨਹੀ ਰਹਿੰਦਾ ,ਜੋ ਪਿਆਰ ਮਾਪਿਆਂ ਤੋਂ ਬਾਅਦ ਨਹੀ ਮਿਲਿਆ ਸ਼ਾਇਦ ਓਹੀ ਪਿਆਰ ਮੈਨੂੰ ਸੋਰੇ ਘਰ ਮਿਲ ਜਾਵੇ। ਹੋਲੀ ਹੋਲੀ ਸਮਾਂ ਬੀਤਦਾ ਗਿਆ …ਸਾਲ ਵਿਚ ਸਭ ਕੁਝ ਵਧੀਆ ਰਿਹਾ ..ਸਾਲ ਬਾਅਦ ਮੈਨੂੰ ਬਾਬਾ ਜੀ ਨੇ ਇਕ ਧੀ ਦੀ ਮਾਂ ਬਣਾਇਆ, 4 -5 ਦਿਨ ਸਭ ਠੀਕ ਸੀ ਪਰ ਹੋਲੀ ਹੋਲੀ ਮੇਰੀ ਸੱਸ ਵਲੋਂ ਮੈਨੂੰ ਕੁੜੀ ਜੰਮਣ ਤੇ ਤਾਹਨੇ ਮਰਨੇ ਸ਼ੁਰੂ ਕਰ ਦਿੱਤੇ ਇਹ ਵੀ ਸਾਰਾ ਦਿਨ ਸ਼ਰਾਬ ਨਾਲ ਰਜੇ ਰਹਿੰਦੇ ਮੇਰੀ ਕੁੱਟ ਮਾਰ ਕਰਦੇ ਜੇ ਕੋਈ ਮੇਰਾ ਸਾਥ ਦਿੰਦਾ ਤਾਂ ਬਸ ਬਾਪੂ ਜੀ ਦਿੰਦੇ ਉਨ੍ਹਾਂ ਨੂੰ ਦਿਲ ਦਾ ਦੋਰਾ ਪੈਣ ਕਰਕੇ ਮੰਜੇ ਤੇ ਪੈ ਗਏ। ਮੈਂ ਸਾਰਾ ਦਿਨ ਕੰਮ ਕਰਦੀ, ਸੱਸ ਦੇ ਤਾਨੇ ਸੁਨਣੇ, ਪਤੀ ਦੀ ਕੁੱਟ- ਮਾਰ ਖਾਦੀ। ਬਾਪੂ ਜੀ ਦੇਖ ਭਾਲ ਕਰਨੀ ਤਾ ਵੀ ਘਰ ‘ਚ ਕੋਈ ਕਦਰ ਨਾ। ਇਕ ਦਿਨ ਬਾਪੂ ਜੀ ਦੀ ਦਵਾਈ ਖ਼ਤਮ ਹੋ ਗਈ ਇਨ੍ਹਾਂ ਨੂੰ ਕਿਹਾ ਇਹ ਸ਼ਰਾਬ ਨਾਲ ਰਜੇ ਰਹਿੰਦੇ । ਫਿਰ ਇਕ ਦਿਨ ਮੈਨੂੰ ਬਜ਼ਾਰ ਜਾਂਦਿਆਂ ਰਾਸਤੇ ‘ਚ ਮੇਰੀ ਸਹੇਲੀ ਮਿਲੀ ਉਹ ਕੋਲ ਆ ਕੇ ਬੋਲੀ ਰਾਨੋ ਤੂੰ? ਇਨ੍ਹੀ ਧੁੱਪ ‘ਚ ਕਿੱਥੇ ਜਾਨੀਐ ਆ ਜਾ ਗੱਡੀ ‘ਚ ਬੈਠ ਜਾ ਉਹ ਨੂੰ ਦੇਖ ਕੇ ਮੇਰੇ ਕਾਲਜੇ ਠੰਡ ਜਿਹੀ ਪੈ ਗਈ। ਗੱਡੀ ‘ਚ ਉਸ ਦਾ ਪਤੀ ਤੇ ਛੇ ਮਹੀਨੇ ਦਾ ਮੁੰਡਾ ਸੀ ਉਸ ਨੇ ਮੈਨੂੰ ਮੁੜ ਪੁਛਿਆ, ਰਾਨੋ ਇਹ ਤੂੰ ਏ? ਤੇਰਾ ਪਤੀ ਕਿਥੇ ਆ? ਇਨ੍ਹੀ ਧੁੱਪ ‘ਚ ਕਿਥੇ ਜਾ ਰਹੀ ਆ? ਤੂੰ ਆਪਣਾ ਇਹ ਕੀ ਹਾਲ ਬਨਾਇਆ? ਐਨੇ ਸਾਰੇ ਸਵਾਲ ਸੁਣ ਕੇ ਮੇਰੀਆਂ ਅੱਖਾਂ ‘ਚ ਪਾਣੀ ਆ ਗਿਆ ਤੇ ਮੈ ਚੁਪ -ਚਾਪ ਸੁਣਦੀ ਰਹੀ ਜਿਵੇਂ ਉਹ ਮੇਰੀ ਖਾਮੋਸ਼ੀ ਨੂੰ ਸਮਝ ਗਈ ਹੋਵੇ। ਜਦੋ ਮੈਂ ਗੱਡੀ ਵਿੱਚੋਂ ਬਾਹਰ ਨਿਕਲੀ ਤੇ ਮੈਨੂੰ ਪਿਛਿਓ ਆਵਾਜ਼ ਆਈ ਰਾਨੋ ਕੱਲ ਮੇਰੇ ਮੁੰਡੇ ਦਾ ‘ਜਨਮ ਦਿਨ’ ਆ ਤੂੰ ਜਰੂਰ ਆਉਣਾ ਮੈਂ ਇੰਤਜ਼ਾਰ ਕਰੁਗੀ ਤੇਰਾ। ਮੈਂ ਹੌਲੀ ਜਿਹੀ ਆਵਾਜ਼ ‘ਚ ਕਿਹ ਤਾ ਦਿੱਤਾ ਕਿ ਕੋਈ ਨਹੀਂ ਮੈਂ ਜਰੂਰ ਆਉਗੀ ਪਰ ਮਨ ਹੀ ਮਨ ਵਿੱਚ ਸੋਚੀ ਪੈ ਗਈ ਕਿ ਘਰ ਕਿਵੇਂ ਕਹੁਗੀ ਸੋਚਦੇ ਸੋਚਦੇ ਮੈਂ ਘਰ ਆ ਗਈ ਭਰੀ ਜਵਾਨੀ ਵਿੱਚ ਮੈਂ ਸਿਰਫ਼ ਮਿੱਟੀ ਦਾ ਬੁੱਤ ਬਣ ਕੇ ਰਹਿ ਗਈ …… ਪਰਿਵਾਰ ਵਿੱਚ ਵੀ ਤੇ ਬਾਹਰ ਵੀ….ਬੱਸ ਉਹਨਾਂ ਹੀ ਬੋਲਦਾ….ਜਿਹਨੇ ਨਾਲ ਗੱਲ ਦਾ ਸਰ ਜਾਵੇ…ਅਗਲੇ ਦਿਨ ਮੈਂ ਘਰ ਦਾ ਸਾਰਾ ਕੰਮ ਜਲਦੀ ਜਲਦੀ ਨਿਬੇੜ ਲਿਆ. ….. ਬਾਕੀ ਅਗਲੇ ਭਾਗ ਚ
Karndeep Singh
next part kd aao
kulbir
bohtt vdia story aa