More Punjabi Kahaniya  Posts
ਇੱਕ ਮੌਕਾ


ਸ਼ਾਇਦ ਸਤਵੀਂ ਵਿਚ ਪੜਦਾ ਸਾਂ..
ਪਿਤਾ ਜੀ ਨੇ ਚੈਕ ਜਮਾ ਕਰਾਉਣ ਬੈਂਕ ਭੇਜਿਆ..
ਬਟਾਲਾ ਜੀ.ਟੀ ਰੋਡ..ਇਲਾਹਾਬਾਦ ਬੈੰਕ ਲਾਈਨ ਕਾਫੀ ਲੰਮੀ ਸੀ..ਘੜੀ ਲੱਗ ਗਈ..ਬਾਹਰ ਆਇਆ ਤੇ ਵੇਖਿਆ ਸਾਈਕਲ ਚੋਰੀ ਕੀਤਾ ਜਾ ਚੁੱਕਾ ਸੀ..
ਬੜੀਆਂ ਝਿੜਕਾਂ ਪਈਆਂ..ਚੋਰ ਤੇ ਗੁੱਸਾ ਆਈ ਜਾਵੇ..
ਦੋ ਦਿਨਾਂ ਮਗਰੋਂ ਕਿਸੇ ਦੇ ਆਖਣ ਤੇ ਇੱਕ ਸਕੀਮ ਲੜਾਈ..ਬਗੈਰ ਤਾਲੇ ਤੋਂ ਦੂਜਾ ਸਾਈਕਲ ਐਨ ਓਸੇ ਜਗਾ ਖੜਾ ਕਰ ਆਪ ਸਾਮਣੇ ਦੁਕਾਨ ਦੇ ਅੰਦਰ ਲੁਕ ਕੇ ਬਹਿ ਗਏ..
ਦੋ ਕੂ ਘੰਟੇ ਬਾਅਦ ਹੋਲੀ ਜਿਹੀ ਉਮਰ ਦਾ ਮੁੰਡਾ ਆਇਆ..
ਏਧਰ ਓਧਰ ਵੇਖ ਦੋ ਕੂ ਗੇੜੇ ਜਿਹੇ ਦੇ ਕੇ ਸਾਈਕਲ ਸਟੈਂਡ ਤੋਂ ਲਾਹ ਕੇ ਤੁਰਨ ਹੀ ਲੱਗਾ ਸੀ ਕੇ ਅਸੀ ਸਾਰੇ ਭੱਜ ਕੇ ਦੁਆਲੇ ਹੋ ਗਏ..ਫੇਰ ਕੁੱਟਦੇ-ਕੁਟਾਉਂਦੇ ਉਸਨੂੰ ਟੇਸ਼ਨ ਤੇ ਰੇਲਵੇ ਦੀ ਪੁਲਸ ਚੋਂਕੀ ਲੈ ਆਏ..!
ਆਖਣ ਲੱਗਾ ਸਹੁੰ ਗੁਰੂ ਦੀ..ਕੁਝ ਦਿਨ ਪਹਿਲਾ ਵਾਲੀ ਮੇਰੀ ਪਹਿਲੀ ਚੋਰੀ ਸੀ ਤੇ ਅੱਜ ਦੂਜੀ ਕਰਦਾ ਤੁਸਾਂ ਫੜ ਲਿਆ..ਪਿਓ ਨਸ਼ੇ ਕਰਕੇ ਮਰ ਗਿਆ ਤੇ ਮਾਂ ਦਮੇਂ ਦੀ ਮਰੀਜ ਏ..ਕਿੰਨੇ ਸਾਰੇ ਛੋਟੇ ਭੈਣ ਭਾਈਆਂ ਦੀ ਜੁਮੇਵਾਰੀ ਮੇਰੇ ਤੇ ਹੈ ਤੇ ਉੱਤੋਂ ਤਿੰਨ ਮਹੀਨੇ ਦਾ ਕਿਰਾਇਆ..ਫਸੇ ਪਏ ਕੋਲੋਂ ਇਹ ਕੰਮ ਹੋ ਗਿਆ..ਇੱਕ ਵਾਰ ਜਾਣ ਦਿਓ..!
ਪਰ ਉਸਦੀ ਇਸ ਫਿਲਮੀਂ ਜਿਹੀ ਲੱਗਦੀ ਕਹਾਣੀ ਤੇ ਕੋਈ ਇਤਬਾਰ ਨਾ ਕਰੇ..ਬੱਸ ਸਭ ਕੁੱਟੀ ਜਾਣ ਤੇ ਆਖੀ ਜਾਣ ਪਰਚਾ ਕਰਾ ਕੇ ਅੰਦਰ ਦਿਓ..!
ਪਰ ਪਿਤਾ ਜੀ ਆਖਣ ਲੱਗੇ ਕੇ ਜਰੂਰੀ ਨਹੀਂ ਕੇ ਝੂਠ ਹੀ ਬੋਲਦਾ ਹੋਵੇ..ਸੱਚ ਵੀ ਹੋ ਸਕਦਾ..ਇੱਕ ਮੌਕਾ ਤੇ ਮਿਲਣਾ ਹੀ ਚਾਹੀਦਾ ਹੈ..
ਫੇਰ ਉਸਨੂੰ ਆਖਣ ਲੱਗੇ ਬੇਟਾ ਪਹਿਲਾ ਚੋਰੀ ਕੀਤਾ ਹੋਇਆ ਮੋੜ ਜਾ..ਤੈਨੂੰ ਪੁਲਸ ਤੋਂ ਬਚਾਉਣਾ ਮੇਰਾ ਕੰਮ ਏ!
ਅਗਲੇ ਦਿਨ ਬਿਮਾਰ ਮਾਂ ਦੇ ਨਾਲ ਆਇਆ ਤੇ ਸਾਈਕਲ ਮੋੜ ਗਿਆ..ਮਾਂ ਦੀ ਹਾਲਤ ਤੋਂ ਘਰ ਦਾ ਅੰਦਾਜਾ ਲੱਗ ਗਿਆ!
ਮਗਰੋਂ ਪਿਤਾ ਜੀ ਨੇ ਸਟੇਸ਼ਨ ਲਾਗੇ ਹੀ ਇੱਕ ਫੈਕ੍ਟ੍ਰੀ ਵਿਚ ਆਪਣੀ ਗਰੰਟੀ ਤੇ ਨੌਕਰੀ ਤੇ ਰਖਵਾ ਦਿੱਤਾ!
ਮੁੜ ਅਸੀ ਅਮ੍ਰਿਤਸਰ ਆ ਗਏ ਤੇ ਉਸਦਾ ਚੇਤਾ ਭੁੱਲ ਗਿਆ..!
ਕਾਫੀ ਅਰਸੇ ਮਗਰੋਂ 2015 ਵਿਚ ਇੱਕ ਦਿਨ ਖਬਰ ਮਿਲ਼ੀ ਕੇ ਪਿਤਾ ਜੀ ਸੁਰਗਵਾਸ ਹੋ ਗਏ..
ਬਾਹਰੋਂ ਪੰਜਾਬ ਪਹੁੰਚਿਆ..ਹੱਥੀਂ ਸੰਸਕਾਰ...

ਕੀਤਾ..ਮਗਰੋਂ ਭੋਗ ਵੀ ਪੈ ਗਿਆ ਤੇ ਗੋਇੰਦਵਾਲ ਸਾਬ ਫੁਲ ਵੀ ਤਾਰੇ ਗਏ..!
ਇੱਕ ਦਿਨ ਵੇਹੜੇ ਵਿਚ ਬੈਠੇ ਸਾਂ ਕੇ ਬਾਹਰ ਬੈੱਲ ਵੱਜੀ..
ਵੇਖਿਆ ਤਾਂ ਬਾਹਰ ਦੋ ਪੁਲਸ ਵਾਲੇ ਖਲੋਤੇ ਸੀ..ਅੰਦਾਜਾ ਲਾ ਲਿਆ ਕੇ ਕਿਰਾਏ ਦੇ ਦੂਜੇ ਘਰ ਤੇ ਕਾਬਜ ਮੱਕਾਰ ਕਿਰਾਏਦਾਰ ਦੀ ਹੀ ਕੋਈ ਚਾਲ ਹੋਣੀ ਏ!
ਗੇਟ ਖੋਲਿਆ ਤਾਂ ਪੱਗ ਬਨੀਂ ਹੌਲਦਾਰ ਅੰਦਰ ਲੰਘ ਆਇਆ!
ਇਸਤੋਂ ਪਹਿਲਾਂ ਕੇ ਉਹ ਪਛਾਣ ਵਿਚ ਆਉਂਦਾ ਤੇ ਜਾ ਕੋਈ ਗੱਲ ਕਿਸੇ ਦੀ ਸਮਝ ਵਿਚ ਆਉਂਦੀ..ਉਹ ਆਖਣ ਲੱਗਾ ਜੀ ਮੈਂ ਓਹੀ ਹਾਂ ਬਟਾਲੇ ਸਾਈਕਲ ਚੋਰੀ ਕਰਨ ਵਾਲਾ ਜਿਹਨੂੰ ਸਰਦਾਰ ਜੀ ਨੇ ਕਿਸੇ ਵੇਲੇ ਬਾਂਸਲ ਸਾਬ ਦੀ ਫੈਕਟਰੀ ਵਿਚ ਨੌਕਰੀ ਤੇ ਰਖਾਇਆ ਸੀ !
ਅਗਲੀ ਕਹਾਣੀ ਦੱਸਣ ਲੱਗਾ ਭਾਵੁਕ ਹੋ ਗਿਆ..ਜਦੋਂ ਮਾਂ ਪੂਰੀ ਹੋ ਗਈ ਸੀ ਤੇ ਨਿੱਕਿਆਂ ਦੇ ਪਾਲਣ ਪੋਸ਼ਣ ਦੀ ਜੁਮੇਵਾਰੀ ਮੋਢਿਆਂ ਤੇ ਆਣ ਪਈ!
ਫੈਕਟਰੀ ਵਾਲੇ ਬਾਂਸਲ ਸਾਬ ਦੀ ਸਿਫਾਰਿਸ਼ ਨਾਲ ਹੋਮਗਾਰਡ ਵਿਚ ਭਰਤੀ ਹੋ ਗਿਆ ਤੇ ਮਗਰੋਂ ਲਾਂਗਰੀ ਬਣ ਪੁਲਸ ਦਾ ਪੱਕਾ ਨੰਬਰ ਲੈ ਲਿਆ!
ਹੁਣ ਥੋੜੇ ਦਿਨ ਹੀ ਹੋਏ ਨੇ ਹੋਸ਼ਿਆਰਪੁਰੋਂ ਬਦਲ ਕੇ ਅੰਮ੍ਰਿਤਸਰ ਆਇਆਂ ਹਾਂ..ਟੇਸ਼ਨ ਗਿਆ ਤਾਂ ਪਤਾ ਲੱਗਾ ਸਰਦਾਰ ਜੀ ਪੂਰੇ ਹੋ ਗਏ ਨੇ..ਬਸ ਓਸੇ ਵੇਲੇ ਹੀ ਏਧਰ ਨੂੰ ਨੱਸਿਆ ਆਇਆ ਹਾਂ..ਇਸ ਤੋਂ ਮਗਰੋਂ ਫੇਰ ਉਸਤੋਂ ਕੋਈ ਹੋਰ ਗੱਲ ਨਾ ਹੋ ਸਕੀ!
ਥੋੜੇ ਚਿਰ ਦੀ ਚੁੱਪ ਮਗਰੋਂ ਆਖਣ ਲੱਗਾ ਕੇ ਵੀਰ ਜੀ ਵੀਹ ਸਾਲ ਹੋ ਗਏ ਨੇ ਪੁਲਸ ਦੀ ਨੌਕਰੀ ਕਰਦਿਆਂ..ਅੱਜ ਵੀ ਥਾਣੇ ਵਿਚ ਕੋਈ ਫਸਿਆ ਹੋਇਆ ਗਰੀਬ ਲੋੜਵੰਦ ਦਿਸ ਪਵੇ ਤਾਂ ਅਫਸਰਾਂ ਦਾ ਤਰਲਾ ਮਿੰਤ ਕਰ ਇੱਕ ਮੌਕਾ ਤੇ ਜਰੂਰ ਦਵਾ ਹੀ ਦਿੰਦਾ ਹਾਂ..ਕੇ ਹੋ ਸਕਦਾ ਅਗਲਾ ਮੇਰੇ ਵਾਂਙ ਸੱਚ ਹੀ ਬੋਲਦਾ ਹੋਵੇ..
ਕਿਓੰਕੇ ਇਸ ਮੁਸ਼ਕਿਲ ਘੜੀ ਵਿਚ ਮਿਲਿਆ ਹੋਇਆ ਇੱਕ ਮੌਕਾ ਕਿੰਨਾ ਕੀਮਤੀ ਹੁੰਦਾ..ਇਹ ਗੱਲ ਮੇਰੇ ਤੋਂ ਵੱਧ ਹੋਰ ਕੌਣ ਜਾਣ ਸਕਦਾ ਏ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

4 Comments on “ਇੱਕ ਮੌਕਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)