More Punjabi Kahaniya  Posts
ਗਰੀਬ ਲੇਖਕ


ਓਹ ਇੱਕ ਯੂ-ਟਿਊਬਰ ਹੈ ਪਰ ਪੈਸੇ ਕੰਨੀਓਂ ਬਹੁਤ ਹੀ ਗਰੀਬ ਘਰ ਨਾਲ ਸੰਬੰਧ ਰੱਖਦਾ ਹੈ। ਜਨਮ ਤੋਂ ਹੀ ਓਹ ਗਰੀਬ ਨਹੀ ਸੀ ਕਿਉਂਕਿ ਰੱਬ ਨੇ ਤਾਂ ਓਹਨੂੰ ਜਨਰਲ ਕੈਟੇਗਿਰੀ ਵਿੱਚ ਹੀ ਧਰਤੀ ਤੇ ਭੇਜਿਆ ਸੀ। ਪਰ ਜਨਮ ਹੁੰਦਿਆਂ ਹੀ ਓਹਦੇ ਅਪਣਿਆਂ ਨੇ ਪਤਾ ਨੀ ਕੇਹੜੇ ਜਨਮਾਂ ਦੀ ਰੰਜਿਸ਼ ਕੱਢੀ ਸਾਰੀ ਜਾਇਦਾਦ ਵੇਚਵੱਟ ਕੇ ਓਹਨੂੰ ਠੋਕਰਾਂ ਖਾਣ ਲਈ ਛੱਡ ਦਿੱਤਾ।
ਜਿਵੇਂ-ਕਿਵੇਂ ਕਰਕੇ ਮਾਂ ਨੇ ਓਹਨੂੰ ਪੇਕੇ ਰਹਿ ਕੇ ਪੜਾਇਆ ਤੇ ਦਸਵੀਂ ਕਰਾਈ ਤੇ ਓਹ ਛੋਟਾ-ਮੋਟਾ ਕੰਮ ਕਰਦਾ ਰਿਹਾ ਜਿਸ ਕਾਰਨ ਸਮੇਂ ਅਨੁਸਾਰ ਉਸਦਾ ਵਿਆਹ ਵੀ ਹੋ ਗਿਆ।
ਰੱਬ ਦੀ ਦਿੱਤੀ ਕਹਾਣੀਆਂ ਲਿਖਣ ਦੀ ਦਾਤਿ ਤਾਂ ਉਸ ਕੋਲ ਸੀ ਹੀ ਪਰ 2020 ਦੇ ਆਸ-ਪਾਸ ਦਾ ਸਮਾਂ ਐਹੋ ਜਿਹਾ ਭੈੜਾ ਆਇਆ ਜਿਸ ਵਿੱਚ ਬਿਨਾਂ ਪੈਸੇ ਦੇ ਕੋਈ ਕੰਮ ਨਹੀ ਸੀ ਹੋ ਸਕਦਾ ਤੇ ਓਹਦਾ ਬਣਾਇਆ ਯੂ-ਟਿਊਬ ਚੈਨਲ ਵੀ ਬਿਨਾ ਪੈਸੇ ਦੇ ਸਕਸੈੱਸ ਨਹੀ ਸੀ ਹੋ ਰਿਹਾ ਤੇ ਪੈਸੇ ਬਿਨਾਂ ਨਾ ਹੀ ਉਸਦੇ ਸੰਗੀ ਸਾਥੀ, ਨਾ ਹੀ ਕੋਈ ਐਕਟਰ ਉਸਨੂੰ ਕਹਾਣੀਆਂ ਲਈ ਐਕਟ ਦੇਣ ਵਾਸਤੇ ਰਾਜੀ ਹੋ ਰਿਹਾ ਸੀ। ਕਦੇ-ਕਦੇ ਓਹ ਸੋਚਦਾ ਯਾਰ ਅੱਜਕੱਲ ਤਾਂ ਸਾਰੇ ਯੂ-ਟਿਊਬਰ ਹੀ ਫੈਮਿੱਲੀ ਡਰਾਮਾਂ ਕਰੇਟ ਕਰਦੇ ਨੇ ਸੋ ਅਗਰ ਮੇਰੀ ਫੈਮਿੱਲੀ ਹੀ ਮੇਰਾ ਸਾਥ ਦੇਵੇ...

ਤਾਂ ਮੇਰੀ ਚੈਨਲ ਰੂਪੀ ਪ੍ਰਾਪਰਟੀ ਤਾਂ ਓਹਨਾਂ ਦੇ ਹੀ ਕੰਮ ਆਏਗੀ, ਮੈਂ ਕੇਹੜਾ ਨਾਲ ਲੈ ਜਾਣੀ ਆਂ। ਪਰ ਉਸਦਾ ਦਿਲ ਓਦੋਂ ਟੁੱਟਿਆ ਜਦੋਂ ਉਸਦੀ ਫੈਮਿੱਲੀ ਯਾਣੀ ਕੇ ਪੁੱਤਰ ਤੇ ਪਤਨੀ ਨੇ ਵੀ ਸਾਥ ਦੇਣੋਂ ਮਨਾਂ ਕਰ ਦਿੱਤਾ।
ਓਹ ਸੋਚਦਾ “ਰੱਬਾ ਜੱਮਣ ਵਾਲਿਆਂ ਨੇ ਭਾਵੇਂ ਮੈਨੂੰ ਕਿਤੋਂ ਦਾ ਨੀ ਸੀ ਛੱਡਿਆ ਪਰ ਤੇਰੀ ਦਿੱਤੀ ਦਾਤਿ “ਕਲਾ” ਨਾਲ ਤਾਂ ਸਕਸੈੱਸ ਹੋ ਜਾਵਾਂ ਤੇ ਓਹ ਵਧੀਆ-ਵਧੀਆ ਕਹਾਣੀਆਂ ਨੂੰ ਵਧੀਆ-ਵਧੀਆ ਤਰੀਕੇ ਨਾਲ ਐਡੀਟਿੰਗ ਕਰਕੇ ਯੂ-ਟਿਊਬ ਤੇ ਪਬਲਿੱਸ਼ ਕਰਦਾ ਰਿਹਾ। ਪਰ ਪਤਾ ਨਹੀ ਕਿੰਓਂ ਕੋਈ ਵੀ ਉਸ ਗਰੀਬ ਲੇਖਕ ਦੇ ਵੀਡਿਓਜ਼ ਚ’ ਇੰਟਰੱਸਟ ਹੀ ਨਹੀ ਸੀ ਲੈ ਰਿਹਾ ਅਤੇ ਨਿਰਾਸ਼ ਹੋ ਕੇ ਓਹ ਰੱਬ ਕੋਲੋਂ ਅਪਣੀ ਜਿੰਦਗੀ ਨੂੰ ਖਤਮ ਕਰਾਉਣ ਦੀਆਂ ਅਰਦਾਸਾਂ ਕਰਨ ਲੱਗ ਪਿਆ।

ਸਮਾਪਤ

ਸੁੱਖਵਿੰਦਰ ਸਿੰਘ ਵਾਲੀਆ
ਹੈਪੀ ਪੰਜਾਬ ਐਟ ਯੂ-ਟਿਊਬ
ਮੰਡੀ ਗੋਬਿੰਦਗੜ੍ਹ
+91-8699488504

...
...



Related Posts

Leave a Reply

Your email address will not be published. Required fields are marked *

2 Comments on “ਗਰੀਬ ਲੇਖਕ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)