More Punjabi Kahaniya  Posts
ਰੋਜਗਾਰ ਦੇ ਸਾਧਨ


ਇਕ ਦਿਨ ਸਵੇਰੇ ਸਵੇਰੇ ਬਜਾਰ ਜਾਉਂਦਿਆ ਰਾਹ ਵਿੱਚ ਮਨ ਬੜੇ ਸੋਚੀ ਜਿਹਾ ਪੈ ਗਿਆ ਜਦ ਵੇਖਿਆ ਕਿ ਇਸ ਸੰਸਾਰ ਵਿੱਚ ਪਰਮਾਤਮਾ ਨੇ ਰਿਜ਼ਕ ਪਾਉਣ ਲਈ ਹਰ ਇਨਸਾਨ ਨੂੰ ਕੋਈ ਨਾ ਕੋਈ ਧੰਦੇ ਲਾਇਆ ਹੋਇਆ ਹੈ।ਕੋਈ ਜੁਤੀਆਂ ਬਣਾ ਰਿਹਾ ਹੈ ਕੋਈ ਚਸ਼ਮੇ ਤੇ ਕੋਈ ਡਾਕਟਰ ਹੈ ਤੇ ਕੋਈ ਕਸਾਈ।ਹਰ ਮਨੁੱਖ ਚਾਹੇ ਉਹ ਚੋਰ ਹੀ ਕਿਉਂ ਨਾ ਹੋਵੇ ਉਹ ਵੀ ਧੰਦੇ ਲਗਿਆ ਹੈ।ਪਰ ਵਿਚਾਰਨ ਯੋਗ ਗੱਲ ਇਹ ਹੈ ਕਿ ਸਾਡਾ ਕੰਮ ਕਾਰ ਕਿਹੋ ਜਿਹਾ ਹੈ।ਅਸਲ ਦੁਨੀਆ ਵਿੱਚ ਸਾਡੀ ਨਜਰਾਂ ਵਿੱਚ ਇੱਕ ਕਸਾਈ ਯਾ ਚੋਰ ਦਾ ਕੰਮਕਾਰ ਘ੍ਰਿਣਾ ਯੋਗ ਹੈ ਪਰ ਜੇ ਕੋਈ ਡਾਕਟਰ ਆਪਣੇ ਮਰੀਜ ਨੂੰ ਆਪਣੀ ਕਮਿਸ਼ਨ ਖਾਤਿਰ ਝੂਠੇ ਟੈਸਟ ਤੇ ਆਪ੍ਰੇਸ਼ਨ ਦਸ ਕੇ ਇਲਾਜ ਕਰ ਰਿਹਾ ਹੈ ਤੇ ਉਹ ਤਾਂ ਉਸ ਕਸਾਈ ਤੋਂ ਵੀ ਵੱਡਾ ਕਸਾਈ ਹੈ ਜੋ ਬਿਨਾ ਛੁਰਾ ਚਲਾਉਂਦਿਆਂ ਹੀ ਆਪਣੇ ਮਰੀਜ ਜੌ ਉਸ ਤੇ ਵਿਸ਼ਵਾਸ ਕਰਦਾ ਹੈ, ਨੂੰ ਵਡ ਰਿਹਾ ਹੈ।
ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਇਸ ਰੋਜਗਾਰ ਦੇ ਸਾਧਨ ਲਈ ਇਕ ਡਾਕਟਰ ਵਕੀਲ ਯਾ ਇਕ ਕਸਾਈ...

ਕੁਛ ਲੋਕਾਂ ਦਾ ਯਾ ਜਾਨਵਰਾਂ ਦਾ ਹੀ ਨੁਕਸਾਨ ਕਰਦੇ ਹਨ ਪਰ ਅਗਰ ਏਹੀ ਕੰਮ ਅਗਰ ਕੋਈ ਰਾਜਨੀਤਿਕ ਨੇਤਾ ਯਾ ਕਿਸੇ ਪੰਥ ਦਾ ਆਗੂ ਕਰੇ ਤਾਂ ਪੂਰਾ ਦੇਸ਼ ਯਾ ਕੌਮ ਦਾ ਨੁਕਸਾਨ ਹੁੰਦਾ ਹੈ। ਇਸਲਈ ਕਿਸੇ ਬੰਦੇ ਦੇ ਕੰਮਕਾਰ ਤੋਂ ਉਸਦੀ ਪਛਾਣ ਨਹੀਂ ਹੁੰਦੀ ਬਲਕਿ ਉਸ ਕੰਮ ਦੇ ਪ੍ਰਤੀ ਇਮਾਨਦਾਰੀ ਮੁੱਖ ਹੈ। ਉਹ ਆਪਣੇ ਰੋਜਗਾਰ ਤੋਂ ਕੇਵਲ ਆਪਣੀ ਜੀਵਿਕਾ ਹੀ ਨਹੀਂ ਬਲਕਿ ਮਨੁੱਖਤਾ ਦੀ ਭਲਾਈ ਵੀ ਕਰ ਰਿਹਾ ਹੋਵੇ।ਜਿਵੇਂ ਅਸੀਂ ਕੂੜਾ ਚੁੱਕਣ ਵਾਲੇ ਨੂੰ ਬੜੀ ਹੀਣਤਾ ਨਾਲ ਦੇਖਦੇ ਹਾਂ ਪਰ ਉਸ ਦਾ ਰੋਜ਼ਗਾਰ ਸਾਡਾ ਆਸ ਪਾਸ ਸਵਾਰ ਰਿਹਾ ਹੈ ਇਸਲਈ ਬੰਦਾ ਆਪਣੇ ਕੰਮਕਾਰ ਤੋਂ ਨਹੀਂ ਬਲਕਿ ਉਸ ਕੰਮਕਾਰ ਤੋਂ ਹੋਣ ਵਾਲੇ ਨਫੇ ਨੁਕਸਾਨ ਤੋਂ ਪਛਾਣਾ ਜਾਉਣਾ ਚਾਹੀਦਾ ਹੈ ਜੋ ਉਹ ਮਨੁੱਖਤਾ ਲਈ ਕਰਦਾ ਹਾਂ

Submitted By:- ਸਤਨਾਮ ਕੌਰ

...
...



Related Posts

Leave a Reply

Your email address will not be published. Required fields are marked *

One Comment on “ਰੋਜਗਾਰ ਦੇ ਸਾਧਨ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)