More Punjabi Kahaniya  Posts
ਚੱਲਦੀ ਬਹੁਤ ਆ ਥੋਡੇ ਬਾਈ ਦੀ।


ਚੱਲਦੀ ਬਹੁਤ ਆ ਥੋਡੇ ਬਾਈ ਦੀ।
ਗੱਲ ਪਟਿਆਲੇ ਵਿਕਰਮ ਕਾਲਜ਼ ਪੜ੍ਹਦਿਆਂ ਦੀ ਆ। ਸਾਡਾ ਦੋਸਤ ਬਿੰਦਰੀ ਰਾਜਿੰਦਰਾ ਕਾਲਜ ਚ ਡਾਕਟਰੀ ਕਰ ਰਿਹਾ ਸੀ ਤੇ ਅਸੀਂ ਵਿਕਰਮ ਕਾਲਜ਼ ਚ ਬੀ ਕਾਮ। ਬਿੰਦਰੀ ਸਾਨੂੰ ਅਕਸਰ ਹੀ ਕਹਿ ਦਿਆ ਕਰੇ ਕਿ ਆਓ ਬਾਈ ਕਦੇ ਮਿਲਣ ਤੁਹਾਡੀ ਸੇਵਾ ਕਰਨੀ ਆ ਆਓ ਕਦੇ ਸਾਡੇ ਹੋਸਟਲ ਚ ਦਿਓ ਮੌਕਾ ਸੇਵਾ ਦਾ।
ਘਰ ਹਰ ਰੋਜ਼ ਘਰ ਨਾ ਜਾ ਸਕਣ ਕਰਕੇ ਡੇਰੇ ਸਾਡੇ ਵੀ ਪਟਿਆਲੇ ਲਾਏ ਹੋਏ ਸੀ ਇੱਥੇ ਹੀ ਰਹਿੰਦੇ ਕਦੇ ਕਦਾਈ ਬੀਅਰ ਵੀ ਸ਼ਾਮ ਨੂੰ ਡਕਾਰ ਲੈਦੇਂ ਸੀ। ਬਿੰਦਰੀ ਵੀ ਸਾਨੂੰ ਤਾਂ ਹੀ ਯਾਦ ਕਰਦਾ ਸੀ ਕਿ ਜਦੋਂ ਆਏ ਨਾਲੇ ਮੈਂ ਵੀ ਪੀ ਲਉ ਸੰਗ ਬਣਜੂ।
ਇੱਕ ਦਿਨ ਬਣ ਗਿਆ ਸਬੱਬ ਅਸੀਂ ਦੋ ਜਣੇ ਚਲੇ ਗਏ ਆਪਦੇ ਦੋਸਤ ਬਿੰਦਰੀ ਕੋਲ। ਬਿੰਦਰੀ ਕਹਿੰਦਾ ਵੀਰੇ ਅੱਜ ਬੀਅਰ ਪੀਣੀ ਆ ਅਸੀਂ ਤਾਂ ਗਏ ਹੀ ਮੂਡ ਬਣਾਉਣ ਸੀ ਸੋਚਿਆ ਸੀ ਕਿ ਬੀਅਰ ਪੀ ਕੇ ਵਾਪਿਸ ਮੁੜ ਆਵਾਂਗੇ ਪਰ ਬਿੰਦਰੀ ਵਾਪਿਸ ਭੇਜਣ ਤੇ ਨਾ ਮੰਨਿਆ ਕਹਿੰਦਾ ਅੱਜ ਤਾਂ ਵੀਰੇ ਕੱਠੇ ਹੀ ਖਾਵਾਂਗੇ,ਪੀਵਾਂਗੇ ਤੇ ਸੌਵਾਂਗੇ।
ਬੀਅਰ ਪੀਦੇਂ ਪਤਾ ਹੀ ਲੱਗਿਆ ਸਮੇਂ ਦਾ ਸਰੂਰ ਚ ਬੈਠੇ ਗੱਲਾਂ ਮਾਰਦੇ ਰਹੇ ਕਹਿੰਦਾ ਚੱਲੋ ਬਾਈ ਹੋਸਟਲ ਚੱਲੀਏ ਆਪਣੇ ਕਮਰੇ ਚ ਤੇ ਮੈੱਸ ਚ ਰੋਟੀ ਖਾਂਦੇ ਆ ਮੇਰੇ ਬਾਈਆ ਲਈ ਬਣਵਾਉਂਦਾ ਆ ਆਂਡਿਆਂ ਦੀ ਭੁਰਜ਼ੀ ਚੱਲੋ ਚਲ਼ੀਏ। ਥੋਡੇ ਬਾਈ ਦੀ ਫੁੱਲ ਚੱਲਦੀ ਆ ਕੋਈ ਨੀ ਖੰਘਦਾ ਆਪਣੇ ਅੱਗੇ ਸਾਰੇ ਹੋਸਟਲ ਚ ਠੁੱਕ ਆ ਬਾਈ ਥੋਡੇ ਬਿੰਦਰੀ ਬਾਈ ਦੀ। ਹੋਸਟਲ ਚ ਮਾਰਕੇ ਲਲਕਾਰਾ ਕਹਿੰਦਾ ਬੁਰਰਰਰਾਾਾਾਾਾ
ਹੋਸਟਲ ਆਉਦਿਆਂ ਨੂੰ ਮੈਨ ਗੇਟ ਬੰਦ ਬਹੁਤ ਹਾਕਾਂ ਮਾਰੇ ਬਿੰਦਰੀ...

ਕਿਸੇ ਨੇ ਨੀ ਖੋਲਿਆ
ਪਹਿਲਾਂ ਤਾਂ ਔਖੇ ਸੌਖੇ ਉਹ ਟੱਪੇ। ਫੇਰ ਜਿਹੜੇ ਕਮਰੇ ਚ ਜਾਣਾ ਸੀ ਉਹਦਾ ਗੇਟ ਬੰਦ ਜਦੋਂ ਦਰਵਾਜ਼ਾ ਖੜਕਾਇਆ ਤਾਂ ਉਹਦੇ ਨਾਲ ਦਾ ਭੜਕ ਗਿਆ ਕਹਿੰਦਾ ਬਿੰਦਰੀ ਬੰਦਾਂ ਬਣਜਾ ਸਾਡਾ ਤਾਂ ਅੱਧਾ ਸਰੂਰ ਲਹਿ ਉੱਥੇ ਲਹਿ ਗਿਆ।
ਜਦੋਂ ਮੈੱਸ ਵੱਲ ਨੂੰ ਮੂੰਹ ਕੀਤਾ ਰਾਮੂ ਹੁਰੀੰ ਸੁੱਤੇ ਪਏ ਉਹਨਾਂ ਦੇ ਤਰਲੇ ਮਿੰਨਤਾਂ ਕਰਕੇ ਬਿੰਦਰੀ ਨੇ ਵਿਚਾਰੇ ਨੇ ਮਸਾਂ ਭੁਰਜ਼ੀ ਬਣਵਾਈ।ਜਦੋਂ ਰੋਟੀ ਗਈ ਅੰਦਰ ਤਾਂ ਲਲਕਾਰੇ ਮੱਲੋ ਮੱਲੀੰ ਬਾਹਰ ਆਉਣ। ਬੁਰਰਰਰਰਾਾਾ ਬੁਰਰਰਰਰਰਰਾ ਕਰਵਾਤੀ ਡਾਕਟਰਾਂ ਦੇ ਹੋਸਟਲ ਚ। ਸਵੇਰੇ ਹੁੰਦੇ ਹੀ ਸਾਜਰੇ ਅਸੀਂ ਤਾਂ ਨਿਕਲ ਆਏ।
ਜਦੋਂ ਕੁਝ ਦਿਨਾਂ ਬਾਅਦ ਚ ਬਿੰਦਰੀ ਮਿਲਿਆ ਅਸੀਂ ਪੁੱਛਿਆ ਕਿੱਧਰ ਬਾਈ ਉਏ ਕਹਿੰਦਾ ਬਾਈ ਉਸ ਦਿਨ ਸਵਾਦ ਬਹੁਤ ਆਇਆ ਪਰ ਸਵਾਦ ਸਵਾਦ ਦੇ ਚੱਕਰ ਚ ਪੰਦਰਾਂ ਦਿਨਾਂ ਲਈ ਹੋਸਟਲ ਚੋਂ ਵਾਰਡਨ ਨੇ ਬਾਹਰ ਕੱਢ ਦਿੱਤਾ ਹੈ। ਪਰ ਬਾਈ ਤੁਸੀਂ ਫੇਰ ਆਇਓ ਕਦੇ ਹੋਸਟਲ ਥੋਡੇ ਬਾਈ ਦੀ ਚੱਲਦੀ ਬਹੁਤ ਆ ਨਾਲੇ ਆਂਡਿਆਂ ਆਲੀ ਭੁਰਜੀ ਖਾਵਾਂਗੇ।
ਲਿਖਤਮ::——— ਰਾਜਿੰਦਰ ਸੱਗੂ
ਕਹਾਣੀ ਮੇਰੇ ਖਾਸ ਦੋਸਤ ਦੀ ਹੱਡ ਬੀਤੀ ਹੈ।
95925-24242
03/04/2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)