More Punjabi Kahaniya  Posts
ਖਾਲੀ ਮਿਆਨ


ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਦੀ ਖਾਲੀ ਮਿਆਨ’ਚ ਅਸੀਂ ਕਿਰਪਾਨ ਕਦੋਂ ਪਾਵਾਂਗੇ ?
ਜਦੋੰ 51 ਸਾਲ ਦੀ ਉਮਰ’ਚ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਮਹਾਰਾਣੀ ਜ਼ਿੰਦਾਂ ਦੀ ਚਿੱਠੀ ਪੜ ਕੇ ਸਭਰਾਵਾਂ ਦੀ ਲੜਾਈ’ਚ ਜਾਣ ਲੱਗਾ ਤਾਂ ਆਪਣੀ ਘਰਵਾਲੀ ਬੀਬੀ ਦੇਸਾਂ ਨਾਲ ਆਖ਼ਰੀ ਵਾਰਤਾਲਾਪ’ਚ ਉਹਨਾਂ ਆਪਣੀ ਕਿਰਪਾਨ ਮਿਆਨ’ਚੋਂ ਕੱਢ ਕੇ ਨੰਗੀ ਕਰ ਲਈ ਅਤੇ ਖਾਲੀ ਮਿਆਨ ਬੀਬੀ ਜੀ ਨੂੰ ਦੇ ਦਿੱਤੀ।
ਬੀਬੀ ਦੇਸਾਂ ਨੇ ਸਵਾਲ ਕੀਤਾ ਕਿ ਇਸ ਖਾਲੀ ਮਿਆਨ ਨੂੰ ਮੈਂ ਕੀ ਕਰਾਂਗੀ ?
ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਨੇ ਜਵਾਬ ਦਿੱਤਾ ਕਿ ਜੇਕਰ ਮੈਂ ਜੰਗ ਜਿੱਤ ਕੇ ਵਾਪਸ ਆ ਗਿਆ ਤਾਂ ਮੈਂ ਜਿੱਤ ਦੀ ਨਿਸ਼ਾਨੀ ਵਜੋੰ ਆਪਣੇ ਆਪ ਇਸ ਮਿਆਨ’ਚ ਕਿਰਪਾਨ ਪਾ ਕੇ ਕੰਧ ਤੇ ਟੰਗ ਦਵਾਂਗਾ।
ਪਰ ਜੇਕਰ ਅਸੀਂ ਨਾ ਜਿੱਤੇ ਤਾਂ ਮੈਂ ਜੰਗ ਹਾਰ ਕੇ ਵਾਪਸ ਨਹੀੰ ਆਵਾਂਗਾ ਸਗੋਂ ਜੰਗ ਦੇ ਮੈਦਾਨ’ਚ ਜੂਝ ਕੇ ਸ਼ਹਾਦਤ ਪ੍ਰਾਪਤ ਕਰਾਂਗਾ। ਤਾਂ ਉਸ ਜੰਗ ਤੋਂ ਬਾਅਦ ਤੁਸੀਂ ਇਹ ਨਹੀਂ ਕਹਿਣਾ ਕਿ ਸਰਦਾਰ ਸ਼ਾਮ...

ਸਿੰਘ ਅਟਾਰੀਵਾਲਾ ਜੰਗ ਹਾਰ ਗਿਆ ਹੈ। ਤੁਸੀਂ ਇਹ ਕਹਿਣਾ ਹੈ ਕਿ ਗੁਰੂ ਦਾ ਖਾਲਸਾ ਅੱਜ ਜੰਗ ਦੇ ਮੈਦਾਨ’ਚ ਆਪਣੀ ਕਿਰਪਾਨ ਛੱਡ ਆਇਆ ਅਤੇ ਇਹ ਖਾਲੀ ਮਿਆਨ ਮੇਰੀ ਕੌਮ ਦੀਆਂ ਅਗਲੀਆਂ ਪੀੜੀਆਂ ਨੂੰ ਦਿਖਾਇਓ ਅਤੇ ਵੰਗਾਰ ਪਾਇਓ ਕਿ ਖਾਲਸੇ ਦੀ ਕਿਰਪਾਨ ਸਭਰਾਵਾਂ ਦੇ ਜੰਗ’ਚ ਰਹਿ ਗਈ ਹੈ।
ਜੇਕਰ ਖਾਲਸੇ ਨੇ ਦੁਬਾਰਾ ਮਿਆਨ’ਚ ਕਿਰਪਾਨ ਪਾਉਣੀ ਹੈ ਤਾਂ ਹੁਣ ਹੋਰ ਜੰਗਾਂ ਲੜਨੀਆਂ ਵੀ ਪੈਣਗੀਆਂ ਅਤੇ ਜਿੱਤਣੀਆਂ ਵੀ ਪੈਣਗੀਆਂ, ਨਹੀਂ ਤਾਂ ਲਾਹਣਤ ਹੈ ਸਿੱਖਾਂ ਦੇ ਗੁਲਾਮ ਹੋ ਕੇ ਜ਼ਿੰਦਗੀ ਜਿਊਣ’ਤੇ।
ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਦੀ ਮਹਾਨ ਸ਼ਹਾਦਤ ਅਤੇ ਉਹਨਾਂ ਦੇ ਕੌਮੀ ਜਜ਼ਬੇ ਨੂੰ ਕੋਟਿ ਕੋਟਿ ਪ੍ਰਣਾਮ।
ਸ਼ਹਾਦਤ ਦਾ ਦਿਨ : 10 ਫਰਵਰੀ 1846
ਸਥਾਨ : ਸਭਰਾਵਾਂ
– ਸਤਵੰਤ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)