More Punjabi Kahaniya  Posts
ਪਾਗਲਖਾਨਾ


ਮੈਂ ਇੱਕ ਕਹਾਣੀ ਸੁਣੀ ਹੈ ਜੋ ਤਦ ਘਟੀ ਜਦ ਭਾਰਤ ਅਤੇ ਪਾਕਿਸਤਾਨ ਦਾ ਬਟਵਾਰਾ ਹੋਇਆ । ਭਾਰਤ ਅਤੇ ਪਾਕਿਸਤਾਨ ਦੀ ਸੀਮਾ ਉੱਪਰ ਹੀ ਇੱਕ ਪਾਗਲਖਾਨਾ ਸੀ । ਰਾਜਨੀਤਕਾਂ ਨੂੰ ਬਹੁਤ ਚਿੰਤਾ ਨਹੀਂ ਸੀ ਕਿ ਪਾਗਿਲਖਾਨਾ ਕਿੱਧਰ ਜਾਵੇ । ਭਾਰਤ ਵਿੱਚ ਕਿ ਪਾਕਿਸਤਾਨ ਵਿੱਚ । ਲੇਕਿਨ ਸੁਪਰਡੈਂਟ ਨੂੰ ਉੱਥੇ ਦੇ ਨੂੰ ਚਿੰਤਾ ਸੀ । ਤਾਂ ਉਸਨੇ ਪੁੱਛਿਆ ਕਿ ਪਾਗਲਖਾਨਾ ਕਿੱਧਰ ਰਹੇਗਾ । ਭਾਰਤ ਵਿੱਚ ਕਿ ਜਾਂ ਪਾਕਿਸਤਾਨ ਵਿੱਚ । ਦਿੱਲੀ ਤੋਂ ਕਿਸੇ ਨੇ ਸੂਚਨਾ ਭੇਜਿ ਕਿ ਉਹ ਉੱਥੇ ਰਹਿਣ ਵਾਲ੍ਹੇ ਪਾਗਲਾਂ ਨੂੰ ਹੀ ਪੁੱਛ ਲਓ ਅਤੇ ਮੱਤਦਾਨ ਲੈ ਲਓ ਕਿ ਉਹ ਕਿੱਧਰ ਜਾਣਾ ਚਾਹੁੰਦੇ ਹਨ ।
ਸੁਪਰਡੈਂਟ ਇੱਕਲਾ ਆਦਮੀ ਸੀ ਜੋ ਪਾਗਿਲ ਨਹੀਂ ਸੀ ਅਤੇ ਉਸਨੇ ਉਨ੍ਹਾਂ ਪਾਗਲਾਂ ਨੂੰ ਸਮਝਾਓਣ ਦੀ ਕੋਸ਼ਿਸ਼ ਕੀਤੀ । ਉਸਨੇ ਸਭ ਪਾਗਲਾਂ ਨੂੰ ਇੱਕਠਾ ਕੀਤਾ ਅਤੇ ਉਨ੍ਹਾਂ ਨੂੰ ਕਿਹਾ, ‘ਹੁਣ ਇਹ ਤੁਹਾਡੇ ਉੱਪਰ ਹੈ, ਜੇ ਤੁਸੀਂ ਪਾਕਿਸਤਾਨ ਵਿੱਚ ਜਾਣਾ ਚਾਹੁੰਦੇ ਹੋ ਤਾਂ ਪਾਕਿਸਤਾਨ ਵਿੱਚ ਜਾ ਸਕਦੇ ਹੋ’
ਲੇਕਿਨ ਪਾਗਲਾਂ ਨੇ ਕਿਹਾ, ‘ਅਸੀਂ ਇੱਥੇ ਹੀ ਰਹਿਣਾ ਚਾਹੁੰਦੇ ਹਾਂ । ਅਸੀਂ ਕਿਤੇ ਵੀ ਨਹੀਂ ਜਾਣਾ ਚਾਹੁੰਦੇ।’ ਉਸਨੇ ਕਿਹਾ, ‘ਤੁਸੀਂ ਇੱਥੇ ਹੀ ਰਹੋਂਗੇ । ਉਸਦੀ ਚਿੰਤਾ ਨਾ ਕਰੋ । ਤੁਸੀਂ ਇੱਥੇ ਹੀ ਰਹੋਂਗੇ ਪਰ ਤੁਸੀਂ ਜਾਣਾ ਕਿੱਧਰ ਚਾਹੁੰਦੇ ਹੋ।’ ਉਹ ਪਾਗਲ ਬੋਲੇ, ‘ਲੋਕ ਕਹਿੰਦੇ ਹਨ ਕਿ ਅਸੀਂ ਪਾਗਲ ਹਾਂ, ਪਰ ਤੁਸੀਂ ਤਾਂ ਹੋਰ ਵੀ ਪਾਗਲ ਲੱਗਦੇ ਹੋਂ । ਤੁਸੀਂ ਕਹਿੰਦੇ ਹੋ ਕਿ ਤੁਸੀਂ ਰਹੋਂਗੇ ਇੱਥੇ ਹੀ ਅਤੇ ਅਸੀਂ ਰਹਾਂਗੇ ਵੀ ਇੱਥੇ ਹੀ, ਫੇਰ ਜਾਣਾ ਕਿੱਥੇ ਹੈ ? ਕਿਤੇ ਜਾਣ ਦੀ ਚਿੰਤਾ ਨਹੀਂ ਹੈ ।’
ਸੁਪਰਡੈਂਟ ਤਾਂ ਮੁਸ਼ਕਿਲ ਵਿੱਚ ਪੈ ਗਿਆ ਕਿ ਇੰਨਾ ਨੂੰ ਪੂਰੀ ਗੱਲ ਕਿਂਵੇ ਸਮਝਾਈ ਜਾਵੇ । ਇੱਕ ਹੀ ਉਪਾਅ ਸੀ । ਉਸਨੇ ਇੱਕ ਕੰਧ ਖੜ੍ਹੀ ਕਰ ਦਿੱਤੀ ਅਤੇ ਪਾਗਲਖਾਨੇ ਨੂੰ ਬਰਾਬਰ ਹਿੱਸਿਆਂ ਵਿੱਚ ਵੰਡ ਦਿੱਤਾ । ਇੱਕ ਹਿੱਸਾ...

ਪਾਕਿਸਤਾਨ ਹੋ ਗਿਆ , ਇੱਕ ਹਿੱਸਾ ਭਾਰਤ ਬਣ ਗਿਆ । ਅਤੇ ਕਹਿੰਦੇ ਹਨ ਕਿ ਕਈ ਵਾਰ ਪਾਕਿਸਤਾਨ ਵਾਲ੍ਹੇ ਕੁਛ ਪਾਗਲ ਪਾਗਲਖਾਨੇ ਦੀ ਕੰਧ ਉੱਪਰ ਚੜ੍ਹ ਆਓਂਦੇ । ਅਤੇ ਭਾਰਤ ਵਾਲ੍ਹੇ ਪਾਗਲ ਵੀ ਕੰਧ ਟੱਪ ਜਾਂਦੇ ਅਤੇ ਉਹ ਹੁਣ ਵੀ ਹੈਰਾਨ ਹਨ ਕਿ ਕੀ ਹੋ ਗਿਆ ਹੈ । ਅਸੀਂ ਓਹੀ ਜਗ੍ਹਾਂ ਉੱਪਰ ਅਤੇ ਤੁਸੀਂ ਪਾਕਿਸਤਾਨ ਚਲੇ ਗਏ ਹੋ ਅਤੇ ਭਾਰਤ ਚਲੇ ਗਏ ਹੋ (😂) । ਅਤੇ ਗਿਆ ਕਿਤੇ ਕੋਈ ਵੀ ਨਹੀਂ।
ਉਹ ਪਾਗਲ ਸਮਝ ਹੀ ਨਹੀਂ ਸਕਦੇ, ਉਹ ਕਦੇ ਵੀ ਨਹੀਂ ਸਮਝ ਪਾਓਣਗੇ , ਕਿਓਂਕੀ ਦਿੱਲੀ ਅਤੇ ਕਰਾਚੀ ਵਿੱਚ ਹੋਰ ਵੀ ਬੜੇ ਪਾਗਲ ਬੇਠੈ ਹਨ!!!
ਅਸੀਂ ਵੰਡਦੇ ਚਲੇ ਜਾਂਦੇ ਹਾਂ । ਜੀਵਨ ਵੰਡਿਆ ਹੋਇਆ ਨਹੀਂ ਹੈ , ਇਹ ਧਰਤੀ ਕਿਤੋਂ ਵੰਡੀ ਹੋਈ ਨਹੀਂ ਹੈ । ਇਹ ਧਰਤੀ ਇੱਕ ਹੈ ।
ਸੀਮਾਵਾਂ ਆਰਜ਼ੀ ਹੋਣੀਆਂ ਚਾਹੀਦੀਆਂ ਹਨ । ਉਹ ਉਪਯੋਗੀ ਹਨ ਜੇ ਤੁਸੀਂ ਉਨ੍ਹਾ ਪਿੱਛੇ ਪਾਗਿਲ ਨਾ ਹੋ ਜਾਓਂ ਅਤੇ ਤੁਹਾਨੂੰ ਪਤਾ ਹੈ ਕੇ ਉਹ ਬਸ ਕੰਮਚਲਾਊ ਹਨ, ਮਨੁੱਖ ਦੀਆਂ ਬਣਾਈਆਂ ਹੋਈਆ ਹਨ। ਅਸਲੀ ਨਹੀਂ ਹਨ। ਬਸ ਮਾਨਿਯਤਾ ਮਾਤਰ ਹਨ ਉਪਯੋਗੀ ਤਾਂ ਹਨ ਲੇਕਿਨ ਉਨ੍ਹਾ ਵਿੱਚ ਕੋਈ ਸੱਚਾਈ ਨਹੀਂ।
ਕਿੱਥੇ ਭਾਰਤ ਸਮਾਪਤ ਹੁੰਦਾ ਹੈ ਅਤੇ ਪਾਕਿਸਤਾਨ ਸ਼ੁਰੂ ਹੁੰਦਾ ਹੈ ? ਹੁਣ ਜਿੱਥੇ ਪਾਕਿਸਤਾਨ ਹੈ ਕੁਛ ਸਾਲ ਪਹਿਲਾਂ ਉੱਥੇ ਭਾਰਤ ਸੀ । ਹੁਣ ਜੇ ਲਾਹੌਰ ਬੰਬ ਫੱਟਦਾ ਹੈ ਤਾਂ ਭਾਰਤੀ ਖੁਸ਼ ਹੁੰਦੇ ਹਨ! ਜੇ ਦਿੱਲੀ ਫਟਦਾ ਤਾਂ ਪਾਕਿਸਤਾਨੀ ਖੁਸ਼ ਹੁੰਦੇ ਹਨ! ਇਹ ਕੀ ਪਾਗਿਲਪਣ ਹੈ?
ਮੈਂ ਨਾ ਭਾਰਤੀ ਹਾਂ ਨਾ ਪਾਕਿਸਤਾਨੀ । ਇਹ ਸਭ ਪਾਗਿਲਪਣ ਦੀਆਂ ਗੱਲਾਂ ਹਨ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)