More Punjabi Kahaniya  Posts
ਕੌਮ ਦੀ ਵੱਡੀ ਕਮਾਈ


ਉਹ ਨਿੱਕਾ ਜਿਹਾ ਕਸਬਾ..ਮੇਰੇ ਸ਼ਹਿਰ ਤੋਂ ਤਕਰੀਬਨ ਸੌ ਕਿਲੋਮੀਟਰ ਦੂਰ..ਜਿਹਨਾਂ ਨੂੰ ਘਰ ਵਿਖਾਉਣਾ ਸੀ ਉਹ ਅਜੇ ਅੱਪੜੇ ਨਹੀਂ ਸਨ..ਗੱਡੀ ਪਾਸੇ ਲਾ ਕੇ ਬਾਹਰ ਨਿੱਕਲ ਉਡੀਕਣ ਲੱਗਾ..ਉੱਤੋਂ ਕਾਲੇ ਸਿਆਹ ਬੱਦਲ ਚੜ ਆਏ..ਆਸੇ ਪਾਸੇ ਪੂਰੀ ਤਰਾਂ ਚੁੱਪ ਚਾਂ..!
ਅਚਾਨਕ ਦੂਰੋਂ ਸਾਈਕਲਾਂ ਤੇ ਚੜੇ ਗੋਰੇ ਟੱਬਰਾਂ ਦੇ ਕੁਝ ਗਬਰੇਟ ਮੁੰਡੇ ਦਿਸ ਪਏ..ਮੈਨੂੰ ਵੇਖ ਉਹ ਸਾਰੇ ਵਾਹਵਾ ਹਟਵੇਂ ਹੀ ਖਲੋ ਗਏ..ਸ਼ਾਇਦ ਪਿੱਛੋਂ ਆਉਂਦੇ ਬਾਕੀਆਂ ਨੂੰ ਉਡੀਕਣ ਲੱਗ ਪਏ ਸਨ!
ਮਨ ਵਿਚ ਆਇਆ..ਜਰੂਰ ਕੋਈ ਸਲਾਹ ਕਰੀ ਜਾਂਦੇ ਹੋਣੇ..ਕੋਲ ਆ ਕੇ ਪੱਕਾ ਕੋਈ ਸ਼ਰਾਰਤ ਕਰਨਗੇ..ਕੁਝ ਆਖਣਗੇ ਵੀ..ਛੇੜ ਵੀ ਸਕਦੇ..ਬਹੁਤ ਵਰੇ ਪਹਿਲੋਂ ਇੰਝ ਹੀ ਇੱਕ ਵੇਰ ਤੇ ਆਂਡੇ ਮਾਰ ਕੇ ਵੀ ਭੱਜ ਗਏ ਸਨ..!
ਥੋੜਾ ਹੋਰ ਚੌਕੰਨਾ ਹੋ ਗਿਆ..!
ਫੇਰ ਓਹਨਾ ਆਪੋ ਵਿਚ ਕੁਝ ਖੁਸਰ ਫੁਸਰ ਕੀਤੀ ਤੇ ਇੱਕਠੇ ਤੁਰ ਪਏ..ਹੌਲੀ ਹੌਲੀ ਕੋਲ ਆ ਗਏ..ਮੈਂ ਇੰਜ ਦਰਸਾਇਆ ਕੇ ਜਿੱਦਾਂ ਮੇਰਾ ਓਹਨਾ ਵੱਲ ਧਿਆਨ ਹੀ ਨਹੀਂ ਏ..ਉਹ ਫੇਰ ਮੇਰੇ ਬਰੋਬਰ ਆਏ..ਮੈਂ ਮੁਸਕੁਰਾ ਪਿਆ..ਉਹ ਵੀ ਮੁਸਕੁਰਾ ਪਏ..ਫੇਰ ਉਹ ਸਾਰੇ ਇੱਕਠੇ ਬੋਲ ਪਏ..ਸਤਿ ਸ੍ਰੀ ਅਕਾਲ..ਤੇ ਭੱਜ ਗਏ..!
ਮੈਂ ਸੁੰਨ ਹੋ ਗਿਆ..ਇਹ ਕੀ ਵਾਪਰ ਗਿਆ..ਸ਼ਸ਼ੋਪੰਝ ਵਿਚ ਫਤਹਿ ਦਾ ਜਵਾਬ ਵੀ ਨਾ ਦੇ ਸਕਿਆ..ਜਦੋਂ ਹੋਸ਼ ਆਈ ਤਾਂ ਦੂਰ ਜਾਂਦਿਆਂ...

ਦਾ ਹੱਥ ਹਿਲਾ ਕੇ ਸ਼ੁਕਰੀਆ ਜਰੂਰ ਅਦਾ ਕੀਤਾ..ਉਹ ਪੂਰੀ ਸਪੀਡ ਨਾਲ ਦੂਰ ਭੱਜੇ ਜਾਂਦੇ ਅਜੇ ਵੀ ਧੌਣਾ ਮੋੜ ਮੋੜ ਮੇਰੇ ਵੱਲ ਵੇਖੀ ਜਾ ਰਹੇ ਸਨ..ਸ਼ਾਇਦ ਮੇਰਾ ਪ੍ਰਤੀਕਰਮ ਜਾਣ ਲੈਣਾ ਚਾਹੁੰਦੇ ਸਨ..!
ਪਰ ਮੈਂ ਮਨ ਹੀ ਮਨ ਕੁਝ ਵਰੇ ਪਹਿਲੋਂ ਆਪਣੇ ਤੇ ਵੱਜੇ ਆਂਡਿਆਂ ਤੋਂ ਲੈ ਕੇ ਅੱਜ ਵਾਲੀ ਗੁਰੂ ਫਤਹਿ ਤੱਕ ਦਾ ਤਹਿ ਕੀਤਾ ਸਫ਼ਰ ਵਿਚਾਰੀ ਜਾ ਰਿਹਾ ਸਾਂ..ਕਮਾਈਆਂ ਹੋਰਾਂ ਕੌਂਮਾਂ ਨੇ ਵੀ ਜਰੂਰ ਕੀਤੀਆਂ ਹੋਣੀਆਂ ਪਰ ਸਾਡੀ ਕੌਂਮ ਦੀ ਕੀਤੀ ਵੱਡੀ ਕਮਾਈ ਬੱਸ ਇਹੋ ਹੀ ਸੀ..ਵੱਡਮੁੱਲੀ..ਦੌਲਤਾਂ ਪੈਸਿਆਂ ਦੇ ਤਰਾਜੂ ਵਿੱਚ ਨਾ ਤੁਲ ਸਕਣ ਵਾਲੀ..!
ਏਨੇ ਨੂੰ ਮੇਰੇ ਗ੍ਰਾਹਕ ਵੀ ਆਣ ਅੱਪੜੇ..ਆਹਂਦੇ ਬੜਾ ਖੁਸ਼ ਦਿਸਦਾ..ਆਖਿਆ ਹੁਣੇ ਹੁਣੇ ਹੀ ਇੱਕ ਸੌਦਾ ਕਰ ਕੇ ਹਟਿਆ..ਸਬੱਬੀ ਸੌਦਾ..ਜਿਸ ਨੇ ਮੇਰੇ ਦੁਨਿਆਵੀ ਬੈਲੇਂਸ ਨੂੰ ਤੇ ਭਾਵੇਂ ਕੋਈ ਖਾਸ ਫਰਕ ਨਹੀਂ ਸੀ ਪਾਇਆ ਪਰ ਮੇਰੀ ਰੂਹ ਉਸ ਅਕਾਲ ਪੁਰਖ ਦੇ ਸ਼ੁਕਰਾਨੇ ਵੱਜੋਂ ਜਰੂਰ ਨਕੋ ਨੱਕੋ ਭਰ ਗਈ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)