More Punjabi Kahaniya  Posts
ਜਰੂਰੀ/ਗੈਰਜਰੂਰੀ


ਜਰੂਰੀ/ਗੈਰਜਰੂਰੀ
“ਕੀ ਹੋਇਆ, ਮੁੜ ਵੀ ਆਏ ?” ਉਸ ਦੇ ਸਾਈਕਲ ਖੜਾਉਂਦਿਆਂ ਖੜਾਉਂਦਿਆਂ ਹੀ ਘਰ ਵਾਲੀ ਨੇ ਕਈ ਸਾਰੇ ਸਵਾਲ ਕਰ ਦਿੱਤੇ।ਉਹ ਹਫਤਾਵਾਰੀ ਲਾਕਡਾਊਨ ਤੋਂ ਬਾਅਦ ਅੱਜ ਦੁਕਾਨ ਤੇ ਗਿਆ ਸੀ।ਦੁਕਾਨ ਵੀ ਕੀ ਸੀ, ਬਸ ਦੋ ਵਕਤ ਦੀ ਰੋਟੀ ਦਾ ਜੁਗਾੜ।ਉਹ ਰੰਗਾਈ ਦਾ ਕੰਮ ਕਰਦਾ ਸੀ ਅਤੇ ਬਾਜਾਰ ਵਿੱਚ ਭੀੜੀ ਜਿਹੀ ਗਲੀ ਵਿੱਚ ਨਿੱਕੀ ਜਿਹੀ ਦੁਕਾਨ ਕਿਰਾਏ ਤੇ ਲੈ ਰੱਖੀ ਸੀ।ਬੜੀ ਵੱਡੀ ਆਸ ਨਾਲ ਉਹ ਸਵੇਰੇ ਦੁਕਾਨ ਖੋਲ੍ਹਣ ਲਈ ਆਇਆ ਸੀ ਪਰ ਪੁਲਿਸ ਨੇ ਵਾਪਿਸ ਮੋੜ ਦਿੱਤਾ ਸੀ।
“ਸਰਕਾਰ ਅਨੁਸਾਰ ਸਿਰਫ਼ ਜਰੂਰੀ ਸਮਾਨ ਵਾਲੀਆਂ ਦੁਕਾਨਾਂ ਹੀ ਖੁੱਲ੍ਹ ਸਕਦੀਆਂ ਹਨ, ਬਾਕੀ ਬੰਦ ਰਹਿਣਗੀਆਂ।” ਉਸ ਨੇ ਪਾਣੀ ਵਾਲਾ ਖਾਲੀ ਗਲਾਸ ਥੱਲੇ ਰੱਖਦਿਆਂ...

ਬੁੱਝ੍ਹੇ ਜਿਹੇ ਮਨ ਨਾਲ ਕਿਹਾ।
“ਜਰੂਰੀ, ਗੈਰਜਰੂਰੀ ਇਹ ਕੀ ਹੋਇਆ ਭਲਾਂ।ਗੈਰਜਰੂਰੀ ਦੁਕਾਨਾਂ ਵਾਲਿਆਂ ਵੀ ਰੋਟੀ ਤਾਂ ਖਾਣੀ।ਉਹ ਜਰੂਰੀ ਸਮਾਨ ਕਿੱਥੋਂ ਲੈਣਗੇ।ਆਪ ਤਾਂ ਕਿੰਨੇ ਅਫਸਰ, ਮੰਤਰੀ ਅਤੇ ਹੋਰ ਕੀ ਕੁੱਝ ਬਣਾਈ ਬੈਠੇ ਹਨ, ਉਨ੍ਹਾਂ ਨੂੰ ਵੀ ਹਟਾ ਦਿਓ।ਉਹ ਵੀ ਤਾਂ ਗੈਰਜਰੂਰੀ ਨੇ, ਉਨ੍ਹਾਂ ਬਿਨਾਂ ਕੀ ਥੁੜਿਆ।” ਘਰਵਾਲੀ ਪਤਾ ਨਹੀਂ ਕਿੰਨਾ ਕੁੱਝ ਬੋਲ ਗਈ ਸੀ।ਘਰ ਵਿਚਲੇ ਖਾਲੀ ਬਰਤਨ ਅਗਲੇ ਦਿਨਾਂ ਦੀ ਚਿੰਤਾ ਵਧਾ ਰਹੇ ਸਨ।
ਗੁਰਮੀਤ ਸਿੰਘ ਮਰਾੜ੍ਹ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)