More Punjabi Kahaniya  Posts
ਹੁਣ ਮੈਨੂੰ ਤੇਰੀ ਜ਼ਰੂਰਤ ਨਹੀਂ – ਭਾਗ – ਚੌਥਾ


ਭਾਗ….. ਚੌਥਾ

ਮੈਂ ਤੇ ਮੇਰੇ ਘਰਦਿਆਂ ਨੇ ਮੇਰੀ ਸੱਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਉਸਨੇ ਕਿਸੇ ਦੀ ਇਕ ਨਾ ਮੰਨੀ, ਤੇ ਸਿਮਰਨ ਨੂੰ ਆਪਣੇ ਨਾਲ ਲੈਕੇ ਚਲੀ ਗਈ। ਹਾਲਾਂਕਿ ਡਾਕਟਰ ਵੀ ਮੇਰੀ ਸੱਸ ਨੂੰ ਸਿਮਰਨ ਦੀ situation ਬਾਰੇ ਦੱਸ ਰਹੀ ਸੀ, ਕਿ ਤੁਸੀਂ ਇਹਨਾਂ ਨੂੰ ਹੱਲੇ ਨਾ ਲੈਕੇ ਜਾਓ। ਲੇਕਿਨ ਇਹ ਸਭ ਗੱਲਾਂ ਮੇਰੀ ਸੱਸ ਅਗੇ, ਮੱਝ ਮੁਹਰੇ ਬੀਨ ਵਜਾਉਣ ਬਰਾਬਰ ਸੀ। ਇਹ ਤਾਂ ਮੈਂ ਹੀ ਜਾਣਦਾ, ਕਿ ਕਿਵੇਂ ਮੈਂ ਆਪਣੀ ਮਾਂ ਨੂੰ ਸੰਭਾਲਿਆ ਉਸ situation ਵਿਚ। ਰਿਸ਼ਤੇਦਾਰ ਵੀ ਕੲੀ ਸਵਾਲ ਕਰਨ, ਕਿ ਕੋਈ ਮਾਂ ਇੰਝ ਕਿਵੇਂ ਆਪਣੀ ਔਲਾਦ ਨੂੰ ਛਡਕੇ ਜਾ ਸਕਦੀ ਆ। ਬੜਾ ਮੁਸ਼ਕਲ ਕੰਮ ਸੀ ਹਰ ਇਕ ਦਾ ਮੂੰਹ ਬੰਦ ਕਰਨਾ। ਜਿਥੇ ਅਜਿਹੀ ਨਾਜ਼ੁਕ ਪ੍ਰਸਥਿਤੀ ਵਿਚ ਇਕ ਮਾਂ ਨੂੰ ਆਪਣੀ ਔਲਾਦ ਦੇ ਕੋਲ ਹੋਣਾ ਚਾਹੀਦਾ ਸੀ। ਉਹੀ ਫਿਰ ਉਸ ਜਿੰਮੇਵਾਰੀ ਨੂੰ ਮੇਰੀ ਮਾਂ ਤੇ ਚਾਚੀ ਹੁਣੀ, ਵਾਰੋਂ ਵਾਰੀ ਪੂਰਾ ਕਰ ਰਹੀਆਂ ਸਨ। 4 ਦਿਨ ਬਾਅਦ ਡਾਕਟਰ ਨੇ ਸਾਨੂੰ ਬੱਚੇ ਨੂੰ ਘਰ ਲਿਜਾਣ ਦੀ ਇਜਾਜ਼ਤ ਦੇ ਦਿੱਤੀ। ਤੇ ਨਾਲ ਹੀ ਮੈਨੂੰ ਸਮਝਾਇਆ, ਕਿ ਤੁਸੀਂ ਜਲਦ ਤੋਂ ਜਲਦ ਆਪਣੀ ਪਤਨੀ ਨੂੰ ਵਾਪਸ ਲੈ ਆਓ। ਤੁਹਾਡੇ ਬੱਚੇ ਨੂੰ ਮਾਂ ਦੇ ਦੁੱਧ ਦੀ ਬਹੁਤ ਜ਼ਰੂਰਤ ਹੈ। ਉਥੇ ਮੇਰਾ ਇਕ ਰਿਸ਼ਤੇਦਾਰ, ਜੋ ਕਿ ਪੁਲਿਸ ਵਿਚ ਸੀ ਵੀ ਪਹੁੰਚਾ ਸੀ। ਉਸਨੇ ਮੈਨੂੰ ਸੁਝਾਅ ਦਿੱਤਾ, ਕਿ ਤੂੰ ਬੱਚੇ ਨੂੰ ਲੈਕੇ ਸਿੱਧਾ ਆਪਣੇ ਸੋਹਰੇ ਚਲਾ ਜਾ। ਮੈਨੂੰ situation ਦੇਖਕੇ ਇੰਝ ਲੱਗ ਰਿਹਾ, ਕਿ ਉਹ ਤੇਰੇ ਤੇ ਕੇਸ ਕਰਨ ਦੀ ਫਿਰਾਕ ਵਿਚ ਨੇ। ਕਿ ਤੂੰ ਉਸਦਾ ਬੱਚਾ ਖੋਹਕੇ, ਉਸਨੂੰ ਕੁੱਟ ਮਾਰਕੇ ਘਰੋਂ ਬਾਹਰ ਕੱਢ ਦਿੱਤਾ। ਸਾਡੇ ਕੋਲ ਠਾਣੇ ਵਿਚ ਅਜਿਹੇ ਕੇਸ ਵੀ ਬੜੇ ਆਉਂਦੇ ਨੇ। ਏਸ ਲਈ ਤੂੰ ਬੱਚੇ ਨੂੰ ਆਵਦੇ ਘਰ ਲੈਕੇ ਜਾਣ ਦੀ ਬਜਾਏ, ਆਪਣੇ ਸੋਹਰੇ ਘਰ ਲੈਜਾ ਇਸਦੀ ਮਾਂ ਕੋਲ।

ਮੈਂ ਜਦ ਡਾਕਟਰ ਤੇ ਆਪਣੇ ਰਿਸ਼ਤੇਦਾਰ ਦੀ ਗੱਲ ਮੰਨਕੇ, ਆਪਣੇ ਸੋਹਰੇ ਘਰ ਫੋਨ ਲਗਾਇਆ, ਤਾਂ ਉਹਨਾਂ ਨੇ ਅੱਗੋਂ ਮੇਰੀ ਕਾਲ ਕੱਟ ਕਰ ਦਿੱਤੀ। ਫੇਰ ਮੇਰੇ ਕਿਸੇ ਰਿਸ਼ਤੇਦਾਰ ਨੇ ਹੋਰ ਨੰਬਰ ਤੋਂ ਫੋਨ ਕੀਤਾ ਮੇਰੀ ਸੱਸ ਨੂੰ, ਜਿਸਨੂੰ ਕੁਦਰਤੀ ਉਸਨੇ ਚੱਕ ਲਿਆ। ਜਦ ਮੇਰੀ ਸੱਸ ਨੂੰ ਬੱਚਾ ਲੈਕੇ ਆਉਣ ਦੀ ਖਬਰ ਦੱਸੀ, ਤਾਂ ਉਹ ਮੁਹਰਿਓ ਭੜਕਦੀ ਹੋਈ ਬੋਲੀ। ਖ਼ਬਰਦਾਰ ਜੇ ਬੱਚੇ ਨੂੰ ਲੈਕੇ ਮੇਰੇ ਘਰ ਵੜਿਆ ਕੋਈ। ਮੈਂ ਬੱਚੇ ਨੂੰ ਚੁਕ ਕੇ ਬਾਹਰ ਸੁੱਟ ਦਿਆਂਗੀ‌। ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ, ਅਸੀਂ ਬੱਚੇ ਨੂੰ ਆਪਣੇ ਘਰ ਹੀ ਲੈ ਆਏ। ਉਥੇ ਫਿਰ ਅਸੀਂ ਮੇਰੇ ਫੁਫੜ ਨੂੰ ਬੁਲਾਇਆ, ਜਿਸਦੇ ਕਹਿਣ ਤੇ ਅਸੀਂ ਇਹ ਰਿਸ਼ਤਾ ਕੀਤਾ ਸੀ। ਮੇਰਾ ਫੁਫੜ ਸਿਮਰਨ ਦੇ cousin brother ਦਾ ਦੋਸਤ ਸੀ। ਸੋ ਅਸੀਂ ਸੋਚਿਆ, ਫੁਫੜ ਦੁਆਰਾ ਗੱਲ ਕਲੀਅਰ ਕੀਤੀ ਜਾ ਸਕਦੀ ਆ ਉਹਨਾਂ ਨਾਲ। ਫੁਫੜ ਨੂੰ ਪਹਿਲਾਂ ਹੀ ਪਤਾ ਸੀ ਉਹਨਾਂ ਦੀ ਕਰਤੂਤ ਦਾ। ਛੋਟਾ ਜਿਹਾ ਮੂੰਹ ਬਣਾਕੇ ਕਹਿੰਦਾ, “ਉਹ ਚਾਹੁੰਦੇ ਨੇ ਕਿ ਤੂੰ ਆਪਣੇ ਘਰਦਿਆਂ ਤੋਂ ਅੱਡ ਘਰ ਬਣਾ, ਫੇਰ ਉਹ ਆਪਣੀ ਧੀ ਨੂੰ ਭੇਜਣਗੇ ਇਥੇ”। ਮੈਂ ਫੁਫੜ ਦੀ ਇਸ ਗੱਲ ਦਾ ਬਹੁਤ ਵਿਰੋਧ ਕੀਤਾ, ਪਰ ਮੇਰੀ ਮਾਂ ਮੈਨੂੰ ਸਮਝਾਉਂਦੀ ਹੋਈ ਬੋਲੀ। ਪੁੱਤ ਇਹ ਤਾਂ ਦੁਨੀਆਂ ਦੀ ਰੀਤ ਏ, ਤੂੰ ਕਿਹੜਾ ਪਹਿਲਾਂ ਏ ਜੋ ਆਪਣੇ ਮਾਪਿਆਂ ਨਾਲੋਂ ਅਲੱਗ ਹੋਣ ਲੱਗਾ। ਨਾਲੇ ਰਹਿਣਾ ਤਾਂ ਆਪਾਂ ਨਾਲ ਨਾਲ ਹੀ ਆ, ਕਿਹੜਾ ਤੂੰ ਪਰਦੇਸ ਨੂੰ ਤੁਰ ਚੱਲਿਆ ਸਾਨੂੰ ਕੱਲਿਆਂ ਛਡਕੇ। ਮੇਰੀ ਮਾਂ ਦੇ ਇਸ ਜਜ਼ਬਾਤੀਪਣ ਨੇ, ਮੈਨੂੰ ਫੁਫੜ ਦਾ ਫੈਸਲਾ ਮੰਨਣ ਲਈ ਮਜਬੂਰ ਕਰ ਦਿੱਤਾ। ਫੁਫੜ ਨੇ ਫਿਰ ਸਾਡੇ ਮੁਹਰੇ ਹੀ ਮੇਰੀ ਸੱਸ ਨੂੰ...

ਫੋਨ ਲਗਾ ਲਿਆ।

ਮੇਰੀ ਸੱਸ ਨੂੰ ਜਦ ਮੇਰੇ ਫੁਫੜ ਨੇ ਉਸਦੀ ਸ਼ਰਤ ਪੂਰੀ ਕਰਨ ਦੀ ਗੱਲ ਦੱਸੀ, ਤਾਂ ਮੇਰੀ ਸੱਸ ਇਕ ਵਾਰ ਫੇਰ ਪਲਟੀ ਮਾਰ ਗਈ। ਉਹ ਫੁਫੜ ਨੂੰ ਆਖਣ ਲੱਗੀ, ਕਿ ਮੈਂ ਆਪਣੀ ਧੀ ਤਦ ਹੀ ਨਾਲ ਤੋਰੂੰਗੀ ਉਸ ਮੁੰਡੇ ਦੇ, ਜਦ ਉਹ ਆਪਣੇ ਹਿੱਸੇ ਦੀ ਸਾਰੀ ਪ੍ਰਾਪਰਟੀ ਵੇਚਕੇ ਸਾਡੇ ਕੋਲ ਆਕੇ ਘਰ ਬਣਾਵੇਗਾ। ਮੇਰੇ ਸਿਰ ਉਤੇ ਆਪਣੇ ਮਾਂ ਬਾਪ ਨੂੰ ਸੰਭਾਲਣ ਦੀ ਜ਼ਿੰਮੇਵਾਰੀ, ਤੇ ਛੋਟੀ ਭੈਣ ਦਾ ਚੰਗੇ ਖਾਨਦਾਨ ਵਿਚ ਵਿਆਹ ਕਰਨ ਦਾ ਫਰਜ਼ ਸੀ‌। ਉਤੋਂ ਛੋਟੇ ਭਰਾ ਨੂੰ ਵੀ ਆਪਣੇ ਪੈਰਾਂ ਉਤੇ ਖੜ੍ਹਾ ਕਰਨਾ ਸੀ ਹੱਲੇ। ਸੋ ਮੈਂ ਆਪਣੀ ਸੱਸ ਦੀ ਇਸ ਡਿਮਾਂਡ ਨੂੰ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ। ਮੈਨੂੰ ਇਹ ਸੀ ਕਿ ਜੇ ਅੱਜ ਮੈਂ ਆਪਣੇ ਬਜ਼ੁਰਗ ਮਾਂ ਬਾਪ ਨੂੰ ਬਿਮਾਰ ਹਾਲਤ ਵਿਚ ਇਕੱਲਿਆਂ ਛੱਡ ਤੁਰਿਆ ਉਸ ਕੋਲ ਰਹਿਣ। ਤਾਂ ਕੱਲ ਨੂੰ ਕੀ ਗਰੰਟੀ ਆ, ਕਿ ਮੇਰਾ ਬੇਟਾ ਵੀ ਮੈਨੂੰ ਮੇਰੇ ਬੁਢਾਪੇ ਵਿਚ ਇਕੱਲਾ ਨਹੀਂ ਛੱਡੇਗਾ। ਏਰੀ ਗੱਲ ਸੁਣਕੇ, ਮੇਰੀ ਸੱਸ ਨੇ ਅੱਗਿਓਂ ਫੋਨ ਕੱਟ ਕਰ ਦਿੱਤਾ। ਜਦ ਫਿਰ ਅਸੀਂ ਸਾਰਿਆਂ ਨੇ ਫੁਫੜ ਦੀ ਕਲਾਸ ਲਗਾਉਣੀ ਸ਼ੁਰੂ ਕੀਤੀ, ਤਾਂ ਉਹ ਉਲਟਾ ਸਾਡੇ ਉਤੇ ਹੀ ਭੜਕਦਾ ਹੋਇਆ ਬੋਲਿਆ। ਇਕ ਤੁਹਾਡੇ ਲਈ ਰਿਸ਼ਤਾ ਖੋਜੀਏ, ਉਤੋਂ ਤੁਹਾਡੀਆਂ ਗੱਲਾਂ ਵੀ ਸੁਣੀਏ। ਵਿਆਹ ਤੋਂ ਪਹਿਲਾਂ ਮਿਲੇ ਸੀ ਨਾ ਕੁੜੀ ਵਾਲਿਆਂ ਨੂੰ। ਉਦੋਂ ਕਿਓਂ ਨੀ ਇਹ ਸਭ ਗੱਲਾਂ ਕਲੀਅਰ ਕੀਤੀਆਂ। ਅਗਲੀ ਪੜੀ ਲਿਖੀ ਹੈ, joint ਫੈਮਲੀ ਵਿਚ ਨਹੀਂ ਰਹਿ ਸਕਦੀ। ਜੇ ਤੂੰ ਉਥੇ ਜਾਕੇ ਰਹਿਣ ਲੱਗ ਪਵੇਗਾ, ਤਾਂ ਤੇਰਾ ਕੀ ਘੱਟ ਚੱਲਾ। ਫੁਫੜ ਦੀ ਜੁਬਾਨ ਚੋਂ ਨਿਕਲ ਰਿਹਾ ਇਕ ਇਕ ਸ਼ਬਦ ਮੈਨੂੰ ਜ਼ਹਿਰ ਵਰਗਾ ਲਗ ਰਿਹਾ ਸੀ। ਪਰ ਮੈਂ ਫਿਰ ਵੀ ਆਪਣੀ ਮਾਂ ਦੇ ਰੋਕਣ ਤੇ ਫੁਫੜ ਨੂੰ ਅਗੋਂ ਕੋਈ ਜਵਾਬ ਨਹੀਂ ਦਿੱਤਾ। ਆਖਰ ਨੂੰ ਬੋਲ ਬਾਲਕੇ ਫੁਫੜ ਚਲਾ ਗਿਆ। ਤੇ ਰਹਿ ਗੲੇ ਅਸੀਂ ਸਾਰੇ, ਇਹਨਾਂ ਮੁਸ਼ਕਲ ਹਾਲਾਤਾ ਦਾ ਮਿਲਕੇ ਸਾਹਮਣਾ ਕਰਨ ਵਾਸਤੇ।

ਫਿਰ ਕੁਝ ਦਿਨਾਂ ਬਾਅਦ ਸਾਨੂੰ ਇਕ ਸਰਕਾਰੀ ਨੋਟਿਸ ਆਇਆ। ਜਿਸ ਮੁਕਤਿ ਉਹਨਾਂ ਨੇ ਮੇਰੇ ਅਤੇ ਮੇਰੇ ਪਰਿਵਾਰ ਖਿਲਾਫ, women cell ਵਿਚ ਮਨਘੜਤ ਕਹਾਣੀ ਬਣਾਕੇ ਇਲਜ਼ਾਮ ਲਗਾਏ ਹੋਏ ਸਨ। ਉਸ ਵਿਚ ਕੁਝ ਇਸ ਤਰਾ ਕਰਕੇ ਝੂਠ ਲਿਖਿਆ ਹੋਇਆ ਸੀ। ਕਿ ਮੈਨੂੰ ਡਿਲੀਵਰੀ ਤੋਂ ਬਾਅਦ ਇਹਨਾਂ ਨੇ ਬਹੁਤ ਕੁਟਿਆ ਮਾਰਿਆ। ਮੇਰਾ ਬੱਚਾ ਵੀ ਮੇਰੇ ਕੋਲੋਂ ਖੋਹ ਲਿਆ ਇਹਨਾਂ ਨੇ। ਮੈਂ ਆਪਣੇ ਬੱਚੇ ਲੲੀ, ਤੇ ਮੇਰਾ ਬੱਚਾ ਮੇਰਾ ਦੁੱਧ ਪੀਣ ਲਈ ਤੜਫਦੇ ਰਹਿੰਦੀ ਸਾਂ ਦਿਨ ਰਾਤ। ਪਰ ਇਹਨਾਂ ਜ਼ਾਲਮਾਂ ਨੇ ਜ਼ੁਲਮ ਕਰਨ ਦੀ ਹੱਦ ਹੀ ਮੁਕਾ ਦਿੱਤੀ। ਆਖਰ ਨੂੰ ਮੈਨੂੰ ਆਪਣੀ ਜਾਨ ਬਚਾਉਣ ਲਈ, ਉਸ ਨਰਕ ਵਿਚੋਂ ਭੱਜਣਾ ਪਿਆ। ਮੈਂ ਨੰਗੇ ਪੈਰੀਂ ਹੀ ਘਰੋਂ ਭੱਜ ਆਈ ਇਕ ਦਿਨ। ਕਿਸੇ ਅਣਜਾਣ ਬੰਦੇ ਕੋਲੋਂ ਸਕੂਟਰ ਤੇ ਲਿਫਟ ਲੈਕੇ, ਮੈਂ ਆਪਣੀ ਜਾਨ ਬਚਾਈ। ਵਰਨਾ ਇਹਨਾਂ ਦਰਿੰਦਿਆਂ ਨੇ ਮੈਨੂੰ ਜਾਨੋਂ ਮਾਰ ਦੇਣਾ ਸੀ। ਮੇਰੀ ਕਾਨੂੰਨ ਅੱਗੇ ਇਹੀ ਬੇਨਤੀ ਆ, ਕਿ ਮੈਨੂੰ ਇਹਨਾਂ ਕੋਲੋਂ ਇਕ ਨਿੱਕਾ ਪੈਸਾ ਨੀ ਚਾਹੀਦਾ। ਮੈਨੂੰ ਬਸ ਮੇਰਾ ਬੱਚਾ ਲਿਆਕੇ ਦੇਦੋ, ਜੋ ਇਹਨਾਂ ਜਾਨਵਰਾਂ ਦੇ ਕਬਜ਼ੇ ਵਿਚ ਹੈ। ਨੋਟਿਸ ਪੜਕੇ ਸਾਡੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕੋਈ ਇੰਨਾ ਝੂਠ ਕਿਵੇਂ ਬੋਲ ਸਕਦਾ। ਕੋਈ ਆਪਣੀਆਂ ਕਰਤੂਤਾਂ ਤੇ ਪਰਦਾ ਪਾਉਣ ਲਈ, ਦੂਜਿਆਂ ਉਪਰ ਇੰਨੇ ਘਿਨਾਉਣੇ ਇਲਜ਼ਾਮ ਕਿਵੇਂ ਲਗਾ ਸਕਦਾ।

ਅਗਲਾ ਭਾਗ ਜਲਦ ਹੀ

...
...



Related Posts

Leave a Reply

Your email address will not be published. Required fields are marked *

One Comment on “ਹੁਣ ਮੈਨੂੰ ਤੇਰੀ ਜ਼ਰੂਰਤ ਨਹੀਂ – ਭਾਗ – ਚੌਥਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)