More Punjabi Kahaniya  Posts
ਕਿਰਦਾਰ


ਬਚਪਨ ਤੋਂ ਹੀ ਧਾਰਮਿਕ ਨਾਟਕ ਦੇਖਣ ਦਾ ਸ਼ੌਂਕ ਸੀ। ਉਨ੍ਹਾਂ ਨਾਟਕਾਂ ਵਿਚ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਪ੍ਰਤੀ ਬੜੀ ਦਿਲਚਸਪੀ ਸੀ। ਉਨ੍ਹਾਂ ਪ੍ਰਤੀ ਮਨ ਵਿਚ ਬੜੀ ਇੱਜਤ ਸੀ। ਸੋਚਦੀ ਸੀ ਕਿ ਇਹ ਸਾਰੇ ਬਹੁਤ ਉੱਚੀ ਸੋਚ ਦੇ ਮਾਲਕ ਹੋਣਗੇ ਕਿਉਂਕਿ ਅਵਤਾਰਾਂ ਦਾ ਰੋਲ ਨਿਭਾਉਣ ਵਾਲੇ ਲੋਕ ਕੋਈ ਛੋਟੀ ਹਸਤੀ ਨਹੀਂ ਹੋ ਸਕਦੇ। ਉਨ੍ਹਾਂ ਦੇ ਜੀਵਨ ਤੇ ਇਨ੍ਹਾਂ ਅਵਤਾਰਾਂ ਦਾ ਪ੍ਰਭਾਵ ਜਰੂਰ ਪੈਂਦਾ ਹੋਵੇਗਾ।
ਇਕ ਵਾਰ ਹਵਾਈ ਯਾਤਰਾ ਦੌਰਾਨ ਇਨ੍ਹਾਂ ਵਿਚੋਂ ਇੱਕ ਧਾਰਮਿਕ ਨਾਟਕ ਦੇ ਕਲਾਕਾਰਾਂ ਦੀ ਟੀਮ ਨਾਲ ਮਿਲਣ ਦਾ ਮੌਕਾ ਮਿਲਿਆ। ਬੜੀ ਖੁਸ਼ੀ ਸੀ ਕਿ ਇਨ੍ਹਾਂ ਤੋਂ ਜਰੂਰ ਕੁਛ ਸਿੱਖਣ ਨੂੰ ਮਿਲੇਗਾ। ਖੁਸ਼ਕਿਸਮਤੀ ਨਾਲ ਮੇਰੀ ਸੀਟ ਵੀ ਇਨ੍ਹਾਂ ਦੇ ਨੇੜੇ ਹੀ ਸੀ। ਧਿਆਨ ਨਾਲ਼ ਮੈ ਉਨ੍ਹਾਂ ਦੀਆ ਗੱਲਾਂ ਸੁਣਨ ਲੱਗੀ ਪਰ ਜਲਦੀ ਹੀ ਮੇਰੀ ਅੱਖਾਂ ਤੇ ਪਿਆ ਪਰਦਾ ਹਟ ਗਿਆ ਕਿਉਂਕਿ ਉਹ ਆਪਸ ਵਿੱਚ ਕਿਸੇ ਗੱਲ ਤੇ ਝਗੜ ਰਹੇ ਸਨ ਅਤੇ ਬੜੇ ਅਪਸ਼ਬਦ ਵਰਤ ਰਹੇ ਸਨ। ਸੁਣ ਕੇ ਬੜਾ ਦੁੱਖ ਲਗਿਆ ਕਿ ਕਿਰਦਾਰ ਨਿਭਾਉਣ ਨਾਲ਼ ਕਦੇ ਉਸ ਕਿਰਦਾਰ...

ਦੇ ਗੁਣ ਨਹੀਂ ਆ ਜਾਂਦੇ। ਉਨ੍ਹਾਂ ਨੇ ਨਾ ਕੇਵਲ ਮਾੜੇ ਸ਼ਬਦ ਵਰਤੇ ਬਲਕਿ ਸ਼ਰਾਬ ਆਦਿ ਦੀ ਵਰਤੋਂ ਵੀ ਕੀਤੀ। ਮੈਂ ਸੋਚਣ ਲੱਗ ਪਈ ਕਿ ਅਗਰ ਇਹ ਲੋਕ ਕਿਰਦਾਰਾਂ ਨੂੰ ਸੱਚਮੁੱਚ ਅਪਣਾ ਲੈਂਦੇ ਤੇ ਇਨ੍ਹਾਂ ਦਾ ਜੀਵਨ ਕੁਛ ਹੋਰ ਹੁੰਦਾ।
ਵਿਚਾਰ ਕੀਤਾ ਤੇ ਸੋਚਿਆ ਕਿਰਦਾਰ ਨਿਭਾਉਣਾ ਅਤੇ ਉਸਨੂੰ ਅਪਨਾਉਣਾ ਦੋਵੇਂ ਬਿਲਕੁਲ ਅਲਗ ਗਲਾਂ ਨੇ। ਰਾਮ ਦਾ ਕਿਰਦਾਰ ਨਿਭਾਉਣ ਵਾਲਾ ਕਦੇ ਰਾਮ ਨਹੀਂ ਬਣ ਜਾਉਂਦਾ ਤੇ ਕ੍ਰਿਸ਼ਨ ਦਾ ਕਿਰਦਾਰ ਨਿਭਾਉਣ ਵਾਲਾ ਕਦੇ ਕ੍ਰਿਸ਼ਨ ਨਹੀਂ ਬਣ ਸਕਦਾ । ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਕੇ ਅਤੇ ਉਨ੍ਹਾਂ ਦੇ ਗੁਣਾਂ ਨੂੰ ਅਪਣਾਉਣ ਵਾਲਾ ਹੀ ਉਨ੍ਹਾਂ ਦਾ ਸੱਚਾ ਕਿਰਦਾਰ ਨਿਭਾਉਂਦਾ ਹੈ ਬਾਕੀ ਤੇ ਦਿਲ ਪਰਚਾਉਣ ਦੇ ਸਾਧਨ ਹਨ। ਜਿਨ੍ਹਾ ਨਾਟਕਾਂ ਨੂੰ ਵੇਖ ਕੇ ਲੋਕ ਪ੍ਰਭਾਵਿਤ ਹੁੰਦੇ ਹਨ।

Submitted By:- ਸਤਨਾਮ ਕੌਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)