More Punjabi Kahaniya  Posts
ਛੀਨਾ ਰੇਲ ਵਾਲਾ


ਛੀਨਾ ਰੇਲ ਵਾਲਾ..
ਬਟਾਲਿਓਂ ਗੁਰਦਾਸਪੁਰ ਵੱਲ ਨੂੰ ਜਾਂਦੀ ਰੇਲਵੇ ਲਾਈਨ ਤੇ ਦੂਜਾ ਟੇਸ਼ਨ..ਬਿਆਸੀ ਤਰਿਆਸੀ ਦੇ ਵੇਲਿਆਂ ਵੇਲੇ ਇਥੇ ਟੇਸ਼ਨ ਮਾਸਟਰ ਲੱਗਾ ਹੁੰਦਾ ਸਾਂ!

ਲਾਗੇ-ਚਾਗੇ ਦੇ ਪਿੰਡਾਂ ਦੇ ਕਿੰਨੇ ਲੋਕ ਅਕਸਰ ਹੀ ਇਥੋਂ ਗੱਡੀ ਚੜਿਆਂ ਕਰਦੇ..

ਇੱਕ ਬੁੱਢੀ ਮਾਤਾ ਅਕਸਰ ਹੀ ਗਿਆਰਾਂ ਵਾਲੀ ਗੱਡੀ ਦੇ ਟਾਈਮ ਟੇਸ਼ਨ ਤੇ ਆ ਜਾਇਆ ਕਰਦੀ..ਗੁਰਦਾਸਪੁਰ ਲਾਗੇ ਸੋਹਲ ਪਿੰਡ ਸ਼ਾਇਦ ਉਸਦੀ ਕੁੜੀ ਵਿਆਹੀ ਹੋਈ ਸੀ..!

ਟਿਕਟਾਂ ਕੱਟਣ ਲੱਗਦਾ ਤਾਂ ਹੱਥ ਜੋੜ ਦਿਆ ਕਰਦੀ..ਅਖ਼ੇ ਟਿਕਟ ਜੋਗੇ ਪੈਸੇ ਨਹੀਂ ਹਨ..ਨਾਲ ਹੀ ਉਸਦਾ ਰੋਣ ਨਿੱਕਲ ਜਾਇਆ ਕਰਦਾ..ਮੈਂ ਬਥੇਰਾ ਆਖਦਾ ਕੇ ਗੱਲ ਜੋ ਮਰਜੀ ਕਰ ਲਿਆ ਕਰ ਪਰ ਰੋਇਆ ਨਾ ਕਰ..ਅੱਗੋਂ ਅੱਛਾ ਪੁੱਤ ਆਖ ਦਿਆ ਕਰਦੀ!

ਮੈਂ ਗੱਡੀ ਦੇ ਗਾਰਡ ਨੂੰ ਆਖ ਉਸਨੂੰ ਹਰ ਵਾਰ ਗੱਡੀ ਚੜਾ ਦਿਆ ਕਰਦਾ..!

ਗਾਰਡ ਅਕਸਰ ਪੁੱਛਦਾ ਇਹ ਕੌਣ ਏ..ਮੈਂ ਆਖ ਦਿਆ ਕਰਦਾ ਦੂਰ ਦੀ ਮਾਸੀ ਏ!

ਅਕਸਰ ਹੀ ਦੇਖਦਾ ਉਸਦੇ ਪੈਰੀ ਇੱਕੋ ਤਰਾਂ ਦੀ ਚੱਪਲ ਹੁੰਦੀ..
ਕਿੰਨੇ ਥਾਂਵਾਂ ਤੋਂ ਗੰਢੀ..ਥਾਂ ਥਾਂ ਤੋਂ ਘਸੀ ਹੋਈ ਕੈਂਚੀ ਚੱਪਲ..ਅੰਗੂਠੇ ਵਾਲੀ ਜਗਾ ਤੋਂ ਤਾਂ ਪੂਰਾ ਮਘੋਰਾ ਹੋਇਆ ਹੁੰਦਾ..ਕੰਕਰ ਰੋੜੇ ਵੱਜ ਵੱਜ ਅਕਸਰ ਹੀ ਉਸਦਾ ਲਹੂ ਨਿੱਕਲ ਰਿਹਾ ਹੁੰਦਾ..!

ਇੱਕ ਵਾਰ ਕੋਲ ਹੀ ਨਿੱਕੇ ਜਿਹੇ ਕਸਬੇ ਨੁਸ਼ਹਿਰੇ ਗਿਆ ਤਾਂ ਉਸ ਜੋਗੀ ਇੱਕ ਨਵੀਂ ਕੈਂਚੀ...

ਚੱਪਲ ਮੁੱਲ ਲੈ ਆਂਦੀ..

ਅਗਲੀ ਵਾਰ ਗੱਡੀ ਚੜਨ ਆਈ ਤਾਂ ਪੂਰਾਣੀ ਲੁਹਾ ਲਈ ਤੇ ਨਵੀਂ ਪੈਰੀ ਪਵਾ ਦਿੱਤੀ..ਬਹੁਤ ਖੁਸ਼ ਹੋਈ..ਤੁਰ ਤੁਰ ਕੇ ਵੇਖੇ..ਨਾਲ ਹੀ ਢੇਰ ਸਾਰੀਆਂ ਅਸੀਸਾਂ ਵੀ ਦੇਈ ਜਾਵੇ..!

ਫੇਰ ਗੱਡੀ ਆਈ ਤਾਂ ਮੈਂ ਥੋੜਾ ਰੁਝ ਜਿਹਾ ਗਿਆ ਤੇ ਉਹ ਪਤਾ ਨੀ ਕਦੋਂ ਗੱਡੀ ਚੜ ਗਈ..ਮਗਰੋਂ ਦੇਖਿਆ..ਉਸਦੇ ਪੈਰੋਂ ਲੁਹਾਈ ਹੋਈ ਪੂਰਾਣੀ ਵੀ ਕਿਧਰੇ ਨਹੀਂ ਸੀ ਦਿਸ ਰਹੀ!

ਖੈਰ ਕੁਝ ਦਿਨਾਂ ਮਗਰੋਂ ਗੱਡੀਓਂ ਉੱਤਰਦੀ ਹੋਈ ਨਾਲ ਮੇਲ ਹੋ ਗਿਆ..ਨਜਰ ਬਚਾ ਕੇ ਲੰਘਣ ਲੱਗੀ ਪਰ ਮੈਂ ਵਾਜ ਮਾਰ ਕੋਲ ਸੱਦ ਲਿਆ..ਹਾਲ ਚਾਲ ਪੁੱਛਿਆ ਤਾਂ ਨਜਰਾਂ ਨਾ ਮਿਲਾਵੈ..ਧਿਆਨ ਨਾਲ ਵੇਖਿਆ..ਪੈਰੀ ਓਹੀ ਪੂਰਾਣੀ ਚੱਪਲ ਪਾਈ ਹੋਈ ਸੀ..ਗੁੱਸੇ ਜਿਹੇ ਨਾਲ ਪੁੱਛਿਆ ਨਵੀਂ ਕਿਥੇ ਗਵਾ ਆਈਂ ਏ?

ਹੱਸਦੀ ਹੋਈ ਆਖਣ ਲੱਗੀ..ਗਵਾਈ ਨਹੀਂ ਪੁੱਤਰ ਕੁੜੀ ਦੇ ਪੈਰੀ ਪਵਾ ਦਿੱਤੀ ਏ..ਉਸਦੀ ਵਾਲੀ ਦਾ ਤੇ ਮੇਰੇ ਵਾਲੀ ਨਾਲੋਂ ਵੀ ਬੁਰਾ ਹਾਲ ਸੀ”

ਹੁਣ ਇਸ ਵਾਰ ਅਥਰੂ ਵਹਾਉਣ ਦੀ ਵਾਰੀ ਸ਼ਾਇਦ ਮੇਰੀ ਸੀ!

(ਬਾਪੂ ਹੋਰਾਂ ਦੀ ਹੱਡ ਬੀਤੀ)

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

5 Comments on “ਛੀਨਾ ਰੇਲ ਵਾਲਾ”

  • mainu eh dseyo k story submit krni hove ta punjabi ch likh k bhjni hovegi ja english ch bhej deyiye. k tusi fir ape punjabi ch convert kr lende o. I comment kr k ds dio jis v veer ne eh story payi a. ohi veer ds deve

  • nice story.. maa maa hi hundi a jdo apni kudi da socheya apna nhi..

  • very nice story, ਬਹੁਤ ਹੀ ਵਧੀਆ ਇਸੇਤਰਾਂ ਦੀਆਂ ਕਹਾਣੀਆਂ ਲਿਖ ਕੇ ਸਾਡੇ ਨਾਲ ਰੂਬਰੂ ਹੁੰਦੇ ਰਹੋ ਰੱਬ ਰਾਖਾ।

  • bhuttt vdiaa story har vaar vnguu ik different concept bhutt vdia à storyy (love🙄🙄🤮 🤮vgaraa nlo different😏) eve 👉diyaa stories likhde rahoo Rabb khush rakhee🙏🙏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)