More Punjabi Kahaniya  Posts
ਅਪਾਹਿਜ ਕੌਮ


ਕਿੰਨੇ ਦਿਨਾਂ ਤੋਂ ਘਾਹ ਕੱਟਣ ਦਾ ਨੋਟਿਸ ਆਇਆ ਹੋਇਆ ਸੀ…..ਕੱਲ ਆਖਰੀ ਦਿਨ ਸੀ ਨਹੀਂ ਤਾਂ ਵੱਡਾ ਜੁਰਮਾਨਾ ਪੈ ਸਕਦਾ ਸੀ
ਘਾਹ ਕੱਟਣ ਵਾਲੀ ਮਸ਼ੀਨ ਬਾਹਰ ਕੱਢੀ ਤਾਂ ਸਟਾਰਟ ਨਾ ਹੋਈ..ਓਸੇ ਵੇਲੇ ਗੋਰੇ ਮਕੈਨਿਕ ਕੋਲ ਲੈ ਆਇਆ..ਉਹ ਅੱਗੋਂ ਆਖਣ ਲੱਗਾ ਕੇ ਮਿੱਤਰਾ ਪੰਜਾਹ ਡਾਲਰ ਸਿਕਿਓਰਿਟੀ ਪੇ ਕਰਨੀ ਪੈਣੀ ਤੇ ਕੱਲ ਨੂੰ ਤੇਰੀ ਮਸ਼ੀਨ ਤਿਆਰ ਹੋਊ!

ਪੈਸੇ ਦੇ ਕੇ ਰਸੀਦ ਲੈ ਕੇ ਅਜੇ ਸ਼ੋਪ ਦੇ ਬਾਹਰ ਆਇਆ ਹੀ ਸਾਂ ਕੇ ਉਸਦਾ ਦੂਜਾ ਜੂਨੀਅਰ ਗੋਰਾ ਮਕੈਨਿਕ ਕੋਲ ਆ ਗਿਆ ਤੇ ਆਖਣ ਲੱਗਾ ਕੇ ਭਾਈ ਆਹ ਲੈ ਫੜ ਆਪਣੀ ਮਸ਼ੀਨ…ਮੈਥੋਂ ਤੇ ਪਹਿਲੀ ਸੱਟੇ ਹੀ ਸਟਾਰਟ ਹੋ ਗਈ ਏ!
ਇਸਤੋਂ ਪਹਿਲਾਂ ਕੇ ਮੈਂ ਕੁਝ ਆਖਦਾ ਅੰਦਰ ਵਾਲੇ ਨੇ ਪੰਜਾਹਾਂ ਡਾਲਰਾਂ ਦਾ ਨੋਟ ਇਹ ਆਖਦਿਆਂ ਹਵਾਲੇ ਕਰ ਦਿੱਤਾ ਕੇ ਭਾਈ ਜਦੋਂ ਤੇਰੀ ਚੀਜ ਖਰਾਬ ਹੀ ਨਹੀਂ ਸੀ ਤਾਂ ਫੇਰ ਚਾਰਜ ਕਾਹਦਾ!

ਮੈਂ ਆਖਿਆ ਕੇ ਦੋਸਤੋ ਤੁਸੀਂ ਮਸ਼ੀਨ ਮੇਰੇ ਟਰੱਕ ਚੋਂ ਥੱਲੇ ਲੁਹਾਈ..ਫੇਰ ਇਸਨੂੰ ਅੰਦਰ ਲੈ ਕੇ ਗਏ..ਫੇਰ ਇਸਦੀ ਮਾੜੀ ਮੋਟੀ ਚੈਕ-ਅੱਪ ਵੀ ਤੁਸਾਂ ਆਪ ਹੀ ਕੀਤੀ ਤੇ ਫੇਰ ਕਾਗਜ਼ੀ ਕਾਰਵਾਈ ਕਰਦਿਆਂ ਵੀ ਦਸ ਮਿੰਟ ਤੇ ਲੱਗ ਹੀ ਗਏ ਹੋਣੇ….ਜੇ ਇਸ ਸਾਰੇ ਕੁਝ ਦਾ ਕੋਈ ਚਾਰਜ ਬਣਦਾ ਏ ਤਾਂ ਬਿਨਾ ਸ਼ੱਕ ਕੱਟ ਲਵੋ..!

ਅੱਗੋਂ ਸੀਨੀਅਰ ਗੋਰਾ ਆਖਣ ਲੱਗਾ ਕੇ ਦੋਸਤਾ ਇੱਕ ਗੱਲ ਯਾਦ ਰੱਖੀਂ ਜੇ ਕਾਰੋਬਾਰ ਦੇ ਖੇਤਰ ਦੀ ਲੰਮੀ ਦੌੜ ਦੋੜਣੀ ਏ ਤਾਂ ਨਿੱਕੀ ਮੋਟੀ ਚੀਜ ਦੀ ਪ੍ਰਵਾਹ ਨਾ ਕਰੀਂ..ਜਿਥੇ ਹੱਕ ਬਣਦਾ ਓਥੋਂ ਪਿਛਾਂਹ ਨਾ ਹਟੀਂ ਤੇ ਜਿਥੇ ਹੱਕ ਨੀ ਬਣਦਾ ਓਥੋਂ ਭੁੱਲ ਕੇ ਵੀ ਕਦੀ ਕੋਈ ਝਾਕ ਨਾ ਰੱਖੀਂ….ਬੱਸ ਏਨਾ ਕੰਮ ਜਰੂਰ ਕਰੀਂ ਕੇ ਮੇਰੀ ਸ਼ੋਪ ਨੂੰ ਦੂਜਾ ਮੌਕਾ ਜਰੂਰ...

ਦੇਵੀਂ…!
ਮੈਂ ਆਖਿਆ ਪ੍ਰਵਾਹ ਨਾ ਕਰ ਮਿੱਤਰਾ ਤੇਰੀ ਸ਼ੋਪ ਮੇਰੇ ਦਿੱਲ ਤੇ ਹਮੇਸ਼ਾਂ ਲਈ ਉੱਕਰ ਗਈ!

ਫੇਰ ਓਸੇ ਤਰਾਂ ਹੀ ਟਿੱਪ-ਟਾਪ ਹੋਇਆ ਸਿਧਾ ਨੋਟਿਸ ਵਾਲੀ ਪ੍ਰੋਪਰਟੀ ਤੇ ਗਿਆ ਤੇ ਦਸਾਂ ਮਿੰਟਾਂ ਵਿਚ ਹੀ ਘਾਹ ਕੱਟ ਤਕਰੀਬਨ ਪੰਜ ਸੌ ਡਾਲਰਾਂ ਵਾਲਾ ਲੱਗਣ ਵਾਲਾ ਸੰਭਾਵਿਤ ਜੁਰਮਾਨਾ ਬਚਾ ਲਿਆ!
ਕੰਮ ਮੁਕਾ ਕੇ ਆਪਣੇ ਦਫਤਰ ਨੂੰ ਤੁਰਿਆ ਹੀ ਆ ਹੀ ਰਿਹਾ ਸਾਂ ਕੇ ਕਿਸੇ ਜਾਣਕਾਰ ਦਾ ਫੋਨ ਆ ਗਿਆ ਆਖਣ ਲੱਗਾ ਜਵੰਦਾ ਸਾਬ ਅੱਜ ਥੋਨੂੰ ਕਿਸੇ ਪ੍ਰੋਪਰਟੀ ਤੇ ਘਾਹ ਕੱਟਦੇ ਹੋਏ ਦੇਖਿਆ…ਵੈਸੇ ਗੁੱਸਾ ਨਾ ਕਰਿਓਂ ਊਂ ਗੱਲ ਹੈ ਇੱਕ ਕੇ ਏਨਾ ਟਿਪ ਟਾਪ ਹੋ ਕੇ ਤੁਸੀਂ ਆਪ ਘਾਹ ਕੱਟਦੇ ਚੰਗੇ ਨੀ ਲੱਗਦੇ ਓ…ਕਿਸੇ ਨੂੰ ਦਸ ਵੀਹ ਦੇ ਕੇ ਕਟਵਾ ਲੈਣਾ ਸੀ…ਏਡੀ ਵੀ ਕਾਹਦੀ ਐਮਰਜੈਂਸੀ!

ਮੈਂ ਦਿਲ ਵਿਚ ਆਖਿਆ ਕੇ ਮਿੱਤਰਾ ਏਦੂੰ ਵੱਡੀ ਹੋਰ ਕਿਹੜੀ ਐਮਰਜੈਂਸੀ ਹੋ ਸਕਦੀ ਏ ਕੇ ਪਹਿਲਾਂ ਸਾਡੇ ਇਸੇ ਅਵੇਸਲੇ ਪਣ ਤੇ ਸ਼ੋਕੀਨੀਆਂ ਨੇ ਸਾਡੇ ਮਿੱਠੇ ਪਾਣੀਆਂ ਵਾਲਾ ਦੇਸ਼ ਜ਼ਹਿਰੀ ਨਾਗ ਬਣਾ ਧਰਿਆਂ ਤੇ ਧੌਲੀ ਦਾਹੜੀ ਟੇਸ਼ਨ ਤੇ ਭਈਆਂ ਦੇ ਤਰਲੇ ਕਢਣ ਲਾ ਦਿੱਤੀ !
ਹੁਣ ਓਹੀ ਅਲਾਮਤਾਂ ਕਨੇਡਾ ਨੂੰ ਵੀ ਓਸੇ ਰਾਹ ਤੇ ਤੋਰ ਲੈਣ ਲਈ ਯਤਨ ਸ਼ੀਲ ਹਨ..ਕਿਹੜਾ ਮੱਤ ਦੇਵੇ ਕੇ ਮੇਹਣਾ ਚੋਰੀ ਦਾ ਤੇ ਜਾ ਫੇਰ ਯਾਰੀ ਦਾ..ਹੱਥੀਂ ਕੰਮ ਦਾ ਕਾਹਦਾ ਮੇਹਣਾ..ਸ਼ੁਕੀਨੀ ਤੇ ਬੱਲੇ-ਬੱਲੇ ਨੇ ਪਤਾ ਨੀ ਅਜੇ ਹੋਰ ਕਿੰਨਾ ਕੂ ਅਪਾਹਿਜ ਬਣਾਉਣਾ ਏ ਮੇਰੀ ਕੌਮ ਨੂੰ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਅਪਾਹਿਜ ਕੌਮ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)