More Punjabi Kahaniya  Posts
ਨਿੱਕੀ ਜਿਹੀ ਡੁਬਕੀ


ਸੀਮਾ ਗੁਪਤਾ..ਉਮਰ ਬਾਈ ਕੂ ਸਾਲ..
ਨਵੀਂ ਨਵੀਂ ਲੈਕਚਰਰ ਲੱਗ ਪੜਾਉਣਾ ਸ਼ੁਰੂ ਕੀਤਾ ਤਾਂ ਕਲਾਸ ਵਿਚ ਹੁੰਦੀਆਂ ਸ਼ਰਾਰਤਾਂ ਕਾਰਨ ਅਕਸਰ ਪਸੀਨੇ ਛੁੱਟ ਜਾਇਆ ਕਰਦੇ..!
ਬਥੇਰੀਆਂ ਅਰਜੋਈਆਂ ਕਰਿਆ ਕਰਦੀ ਕੇ ਨਵੀਂ ਹਾਂ ਥੋੜਾ ਸਹਿਯੋਗ ਦਿਓ..!
ਸਹਿਯੋਗ ਤਾਂ ਕਾਹਦਾ ਦੇਣਾ ਸੀ ਸਗੋਂ ਇੱਕ ਦਿਨ ਸਾਡੇ ਗਰੁੱਪ ਵਲੋਂ ਨਿੱਕਾ ਜਿੰਨਾ ਇੱਕ ਕਤੂਰਾ ਚੁੱਕ ਪੜਾਉਂਦੀ ਦੇ ਉੱਤੇ ਦੇ ਮਾਰਿਆ..!
ਚਊਂ-ਚਊਂ ਕਰਦੇ ਵੱਲ ਵੇਖ ਨੁੱਕਰੇ ਲੱਗ ਰੋਣ ਲੱਗ ਪਈ..!
ਅਗਲੇ ਦਿਨ ਮੈਨੇਜਮੈਂਟ ਨੇ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਕੇ ਕਲਾਸ ਨੂੰ ਕੰਟਰੋਲ ਕਰਨ ਦੀ ਸਮਰੱਥਾ ਨਹੀਂ ਏ..!
ਮਗਰੋਂ ਪਤਾ ਲੱਗਾ ਕੇ ਬਿਨਾ ਬਾਪ ਦੇ ਤਿੰਨ ਨਿੱਕੇ ਭੈਣ ਭਰਾਵਾਂ ਦੀ ਜੁੰਮੇਵਾਰੀ ਉਸ ਤੇ ਸੀ..!
ਫੇਰ ਇੱਕ ਦਿਨ ਜਦੋਂ ਉਸ ਨੂੰ ਕੋਲ ਹੀ ਇੱਕ ਹੋਰ ਪ੍ਰਾਈਵੇਟ ਸਕੂਲ ਵਿਚੋਂ ਨਿੱਕਲਦਿਆਂ ਦੇਖਿਆ ਤਾਂ ਬੜਾ ਅਫਸੋਸ ਹੋਇਆ..!
ਮੰਡ੍ਹੀਰ ਦੇ ਘਟੀਆ ਮਜਾਕ ਨੇ ਚੰਗੀ ਭਲੀ ਰੋਜੀ ਰੋਟੀ ਖੋਹ ਲਈ ਸੀ..ਪਰ ਹੁਣ ਕਾਫੀ ਦੇਰ ਹੋ ਚੁਕੀ ਸੀ..!
2005 ਨੂੰ ਕਨੇਡਾ ਆਣ ਪਹੁੰਚੇ..!
ਜਦੋਂ ਕਿਧਰੇ ਵੀ ਕੰਮ ਨਾ ਮਿਲਿਆ ਤਾਂ ਇੱਕ ਰੇਸਟੌਰੈਂਟ ਤੇ ਜਾਣਾ ਸ਼ੁਰੂ ਕਰ ਦਿੱਤਾ..!
ਨਵਾਂ ਸ਼ਹਿਰ..ਨਵੇਂ ਲੋਕ..ਨਵੀਆਂ ਗਲੀਆਂ ਮੁਹੱਲੇ..!
ਕੋਈ ਫੋਨ ਤੇ ਆਡਰ ਕਰਦੇ ਤਾਂ ਨਾ ਤੇ ਪੂਰੀ ਗੱਲ ਹੀ ਸਮਝ ਆਉਂਦੀ ਤੇ ਨਾ ਹੀ ਸਟ੍ਰੀਟ ਦਾ ਹੀ ਪਤਾ ਲੱਗਦਾ..!
ਇੱਕ ਦੋ ਵਾਰ ਆਡਰ ਗਲਤ ਥਾਂ ਡਿਲਿਵਰ...

ਹੋ ਗਿਆ..ਨਾਲਦੇ ਮਖੌਲ ਕਰਿਆ ਕਰਦੇ..ਅਖੀਰ ਨਿੱਕੀ-ਨਿੱਕੀ ਗੱਲ ਵੀ ਅਗਾਂਹ ਤੱਕ ਅੱਪੜਨੀ ਸ਼ੁਰੂ ਹੋ ਗਈ..!
ਕਿਸੇ ਤਰਾਂ ਵੀਹ ਕੂ ਦਿਨ ਲੰਘਾਏ..ਫੇਰ ਕੰਮ ਤੋਂ ਫਾਰਗ ਕਰ ਦਿੱਤਾ ਗਿਆ..!
ਵੀਹਾਂ ਦਿਨਾਂ ਦੇ ਬਣਦੇ ਪੈਸੇ ਮੰਗੇ ਤਾਂ ਆਖਣ ਲੱਗੇ ਕੇ ਕਾਹਦੇ ਪੈਸੇ..ਤੇਰੇ ਕਰਕੇ ਤਾਂ ਮੇਰੇ ਕਾਰੋਬਾਰ ਦਾ ਨੁਕਸਾਨ ਹੀ ਬਹੁਤ ਹੋਇਆ ਏ..!
ਖਾਲੀ ਹੱਥ ਘਰੇ ਆਉਂਦੇ ਨੂੰ ਸਮਝ ਆ ਗਈ ਕੇ ਢਿੱਡ ਤੇ ਲੱਤ ਵੱਜ ਚੁੱਕੀ ਸੀ..ਅੱਧੀ ਰਾਤ ਘਰ ਪਹੁੰਚਿਆ..ਸਾਰੇ ਗੂੜੀ ਨੀਂਦਰ ਸੁੱਤੇ ਪਏ ਸਨ..ਸਮਝ ਨਾ ਆਵੇ ਕੇ ਸਾਰੀ ਗੱਲ ਕਿੱਦਾਂ ਤੇ ਕਿਸਨੂੰ ਦੱਸੀ ਜਾਵੇ..!
ਸੁੱਤੇ ਹੋਏ ਟੱਬਰ ਕੋਲ ਬੈਠਾ ਅਜੇ ਅਜੀਬ ਜਿਹੀ ਉਧੇੜ-ਬੁਣ ਵਿਚ ਹੀ ਸਾਂ ਕੇ ਬਾਹਰੋਂ ਪੀੜ ਨਾਲ ਕਰਾਹੁੰਦੇ ਹੋਏ ਕਿਸੇ ਜਾਨਵਰ ਦੀ ਦਰਦ ਭਰੀ ਅਵਾਜ ਸੁਣ ਲੂ ਕੰਢੇ ਵੀ ਖੜੇ ਹੋ ਗਏ..!
ਇੰਝ ਲਗਿਆ ਕੰਧ ਨਾਲ ਲੱਗ ਖਲੋਤੀ ਹੋਈ ਓਹੀ ਸੀਮਾ ਗੁਪਤਾ ਅੱਜ ਮੈਨੂੰ ਪੁੱਛ ਰਹੀ ਹੋਵੇ ਕੇ ਕਿਸੇ ਵੇਲੇ ਮੈਨੂੰ ਦਿੱਤੇ ਪੀੜਾਂ ਦੇ ਵੱਡੇ ਪਰਾਗੇ ਵਿੱਚ ਅੱਜ ਖੁਦ ਨੂੰ ਨਿੱਕੀ ਜਿਹੀ ਡੁਬਕੀ ਲਾਉਣੀ ਪੈ ਗਈ ਤਾਂ ਕਿੱਦਾਂ ਮਹਿਸੂਸ ਹੋ ਰਿਹਾ ਏ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)