ਕਰੋਨਾ ਦੇ ਆਉਣ ਤੋਂ ਪਹਿਲਾਂ ਸਵੇਰ ਦੀ ਰੁਟੀਨ ਕਿੰਨੀ ਭੱਜ ਦੌੜ ਵਾਲੀ ਸੀ। ਜਲਦੀ ਬੱਚਿਆਂ ਨੂੰ ਉਠਾਉਣਾ ਕਿਤੇ ਬੱਸ ਨਾ ਮਿਸ ਹੋ ਜਾਵੇ।ਏਦਾਂ ਈ ਇੱਕ ਸਵੇਰ ਬੇਟੇ ਨੂੰ ਉਠਾ ਕੇ ਕਿਹਾ …..ਉਠ ਜਾ ਲਾਡ ਓਏ ਬੱਸ ਆਉਣ ਵਾਲੀ। ਫੇਰ ਟਿਫ਼ਨ ਪੈਕ ਕਰਨ ਲੱਗ ਗਈ। ਫੇਰ ਆਵਾਜ਼ ਮਾਰੀ ….ਮਿੱਠੂ ਉੱਠ ਜਾ ਹੁਣ।ਓਹਨੇ ਫੇਰ ਨਾ ਸੁਣਿਆ। ਫੇਰ ਨਾਸ਼ਤੇ ਦੀ ਤਿਆਰੀ ਕਰਨ ਲੱਗ ਗਈ। ਲੰਘਦੇ ਟੱਪਦੇ ਆਵਾਜ਼ ਮਾਰੀ ਜਾਵਾਂ……….. ਉੱਠਿਆ ਨਹੀਂ ਗੁੱਗੂ ਮੇਰਾ। ਜਦੋਂ ਘੜੀ ਦੇਖੀ ਹਾਏ ਥੋੜਾ time ਰਹਿ ਗਿਆ। ਫੇਰ ਚੜਿਆ ਗੁੱਸਾ। ਚੱਕ ਕੇ ਰਜਾਈ ਪਾਸੇ ਮਾਰੀ ਨਾਲ ਚਪੇੜ...
ਛੱਡੀ ਤੇ ਕਿਹਾ…….”ਏਕਮ ਤੈਨੂੰ ਸੁਣਦਾ ਨਹੀਂ …….ਕਦੋਂ ਦੀ ਅਵਾਜ਼ਾਂ ਮਾਰੀ ਜਾਂਦੀ ਆਂ ……”
ਅਗੋਂ ਭੋਲੂ ਜੇਹਾ ਆਪਣੀ ਗਲ ਤੇ ਹੱਥ ਰੱਖ ਕੇ ਕਹਿੰਦਾ …..”ਕਦੋਂ ਦੇ ਕਿੱਥੇ …….ਹੁਣ ਤਾਂ ਵਾਜ ਮਾਰੀ ਹੈ….. ਪਹਿਲਾਂ ਤਾਂ ਕਦੋਂ ਦੇ ਲਾਡੂ, ਮਿੱਠੂ ,ਗੁੱਗੂ ,ਭੋਲੂ … ਕਰੀ ਜਾਂਦੇ ਸੀ।” ਇਹ ਸੁਣ ਕੇ ਮੇਰਾ ਵੀ ਹਾਸਾ ਨਿਕਲ ਗਿਆ …..
Kulwinder kaur