More Punjabi Kahaniya  Posts
ਮੈਂ ਸ਼ੁਕਰ ਕਰਾਂ ਜਾਂ ਨਖ਼ਰੇ


ਲਹਿੰਦੀ ਲਹਿੰਦੀ ਦੂਜੀ ਰੋਟੀ ਰੱਖਦਿਆਂ ਘਰਦਿਆਂ ਨੇ ਪੁੱਛਿਆ ਕਿੱਦਾਂ ਲੂਣ ਮਿਰਚ❓ਮੇਰਾ ਓਹੀ ਜੁਆਬ ਬਹੁਤ ਹੀ ਸੁਆਦ ਜਾਣੀ ਪੂਰੀ ਬਹਿਜਾ ਬਹਿਜਾ….ਦੂਜਾ ਸਵਾਲ ਸੀ ਕਦੇ ਨੁਕਸ ਵੀ ਕੱਢ ਦਿਆ ਕਰੋ🤞ਮੈਖਿਆ ਬੈਠ ਦੱਸਾਂ ..ਜਦੋਂ 1995 ਚ ਪਿੰਡੋਂ ਤੁਰਿਆ ਤਾਂ ਬਾਪੂ ਨੇ ਇਹ ਗੱਲ ਸਮਝਾ ਦਿੱਤੀ ਸੀ ਬਈ ਰਸਤਾ ਬਹੁਤਾ ਸੌਖਾ ਨਹੀਂ ਜੋ ਕੁੱਝ ਵੀ ਖਾਣ ਨੂੰ ਮਿਲਿਆ ਸ਼ੁਕਰਾਨਾ ਕਰਕੇ ਛਕ ਲੈਣਾ … ਦਿੱਲੀਓ ਚੜ੍ਹੇ Sharjah ਉੱਤਰ ਕੇ Dubai ਪਹੁੰਚ ਗਏ ਰਾਤ ਹੋਟਲ ਵਿੱਚ ਕੱਟੀ ਸਵੇਰੇ ਜਦੋਂ ਇੱਕ ਸੱਜਣ ਆਕੇ ਪੁੱਛਣ ਲੱਗਾ ਕੀ ਛਕੋਗੇ ? ਆਲੂਆਂ ਵਾਲ਼ੇ ਪਰਾਉਂਠੇ ਜਾਂ ਫਿਰ ਤੰਦੂਰੀ ਚਿਕਨ ❓ਤੰਦੂਰੀ ਚਿਕਨ ਸੁਣ ਕੇ ਸਾਰਿਆਂ ਦੇ ਕੰਨ ਖੜ ਗਏ … ਅੱਧੇ ਕੁ ਘੰਟੇ ਚ ਭਾਫ਼ਾਂ ਛੱਡਦਾ ਤੰਦੂਰੀ ਚਿਕਨ ਆ ਗਿਆ ਬਿਲਕੁਲ ਚਰਨ ਦੇ ਢਾਬੇ ਵਾਲ਼ਾ ਸੁਆਦ ..ਚਾਰ ਚਾਰ ਪੰਜ ਪੰਜ ਲੱਤਾਂ ਰਗੜ ਕੇ ਇੱਕ ਨੇ ਢਿੱਡ ਤੇ ਹੱਥ ਫੇਰ ਕੇ ਕਿਹਾ ਯਾਰ ਸੁਆਦ ਹੀ ਆ ਗਿਆ ਸਾਡੇ ਅੱਠਾਂ ਜਾਣਿਆ ਵਿੱਚੋਂ ਇੱਕ ਭੱਦਰਪੁਰਸ਼ ਬੋਲਿਆ ਸੁਆਦ ਤਾਂ ਬਹੁਤ ਸੀ ਪਰ ਕਿਤੇ ਚਾਟ ਮਸਾਲਾ ਹੁੰਦਾ ਤਾਂ ਹੋਰ ਵੀ ਸੁਆਦ ਆਉਣਾ ਸੀ… ਸਾਰੇ ਕਹਿਣ ਭਰਾਵਾ ਸ਼ੁਕਰ ਕਰ ਐਡਾ ਵਧੀਆ ਖਾਣਾ ਮਿਲ ਗਿਆ ਚੱਕਿਆ ਚਾਟ ਮਸਾਲੇ ਦਾ…. ਚਲੋਂ ਉੱਥੇ ਕੁੱਝ ਚਿਰ ਰਹੇ ਅਗਲਾ ਪੜਾਅ ਆ ਗਿਆ ਜਿੱਥੇ ਹੋਟਲ ਨਹੀਂ ਕਿਸੇ ਦੇ ਘਰ ਵਿੱਚ ਇੱਕ ਕਮਰੇ ਤੱਕ ਸੀਮਤ ਹੋ ਗਏ ਬਾਹਰ ਜਾਣ ਦੀ ਮਨਾਹੀ ਸੀ …. ਆਂਡੇ ਕੁੱਝ ਸਬਜ਼ੀਆਂ ਅਤੇ ਬ੍ਰੈਡਾਂ ਫੜਾ ਕੇ ਕਹਿੰਦੇ ਆਪੇ ਬਣਾ ਕੇ ਛਕ ਲਿਓ…ਸਾਡੇ ਵਿੱਚ ਇੱਕ ਭਰਾ ਆਮਲੇਟ ਬਣਾਉਣ ਦਾ ਬੜਾ ਕਾਰੀਗਰ ਨਿਕਲਿਆ ਜਾਣੀ ਸ਼ਿਮਲਾ ਮਿਰਚਾਂ ਅਤੇ ਪਿਆਜ਼ ਪਾਕੇ ਸ਼ਾਹ ਵੇਲੇ ਬਣੇ ਆਮਲੇਟਾਂ ਨੇ ਬਰਾਤ ਵਾਲ਼ਾ ਬ੍ਰੇਕ ਫਾਸਟ ਚੇਤੇ ਕਰਵਾ ਦਿੱਤਾ👍 ਉਹ ਭੱਦਰਪੁਰਸ਼ ਕੋਲ਼ੋਂ ਫੇਰ ਨਾ ਰਿਹਾ ਗਿਆ ਕਹਿੰਦਾ ਸੁਆਦ ਤਾਂ ਬਹੁਤ ਐ ਪਰ ਕਿਤੇ ਨਾਲ਼ ਕੈਚਪ ਹੁੰਦੀ ਤਾਂ ਸੁਆਦ ਵੱਖਰਾ ਹੋਣਾ ਸੀ ਹੁਣ ਸਾਡੇ ਵਿੱਚੋਂ ਇੱਕ ਨੇ ਥੋੜ੍ਹੇ ਕਰੜੇ ਸ਼ਬਦਾਂ ਵਿੱਚ ਕਿਹਾ ਓਏ ਨਾਸ਼ੁਕਰਿਆ ਲਗਦਾ ਤੇਰੇ ਕਰਕੇ ਹੋਟਲ...

ਤੋਂ ਕਮਰਾ ਅਤੇ ਤੰਦੂਰੀ ਚਿਕਨ ਤੋਂ ਆਂਡਿਆਂ ਤੇ ਆ ਗਏ …. ਸਮਾਂ ਬੀਤਿਆ ਡੌਂਕੀ ਦਾ ਸਮਾਂ ਆ ਗਿਆ ਜੰਗਲ਼ਾ ਵਿੱਚੋਂ ਹੋ ਤੁਰੇ ਸਾਰੀ ਰਾਤ ਤੁਰਦੇ ਰਹੇ ਕੁੱਝ ਸੱਜਣ ਸਰੀਰ ਦੇ ਭਾਰੇ ਪਰ ਡੌਕਰ ਕਹੇ ਜਿਹੜਾ ਵਿੱਛੜ ਗਿਆ ਉਹ ਗਿਆ😞ਜੰਗਲ ਐਨਾ ਸੰਘਣਾ ਆਪਣਾ ਹੱਥ ਵੀ ਰਾਤ ਨੂੰ ਅੱਖਾਂ ਅੱਗੇ ਕੀਤਾ ਨਹੀਂ ਸੀ ਦਿਖਦਾ …. ਸਾਰੀ ਰਾਤ ਤੁਰੀ ਗਏ ਦਿਨ ਦੇ ਚੜ੍ਹਾ ਨੂੰ ਡੌਂਕਰ ਕਹਿੰਦਾ ਬੈਠੋ ਮੈਂ ਕਾਰ ਲੈਕੇ ਆਉਂਦਾ …. ਬਾਹਰ ਗਿਆ ਉਹ ਫੜਿਆ ਗਿਆ ਸਾਨੂੰ ਏਜੰਟ ਦੇ ਬੰਦਿਆਂ ਦਾ ਹੁਕਮ ਸੀ ਬਈ ਡੌਂਕਰ ਦੀ ਹਰ ਗੱਲ ਉੱਤੇ ਪੂਰਾ ਅਮਲ ਕਰਨਾ … ਸਾਡਾ ਦਿਨ ਚੜ੍ਹਿਆ ਡੁੱਬ ਗਿਆ ਉਸ ਸਮੇਂ ਸੈਲਰ ਫੋਨ ਵੀ ਨਹੀਂ ਸਨ ਹੁੰਦੇ ..ਡੌੰਕਰ ਦੀ ਉਡੀਕ ਤੋਂ ਬਿਨਾ ਸਾਡੇ ਕੋਲ਼ ਹੋਰ ਕੋਈ ਚਾਰਾ ਵੀ ਨਹੀਂ ਸੀ ਤਿੰਨ ਦਿਨ ਨਿਕਲ ਗਏ ਹੁਣ ਡੌੰਕਰ ਜੇਲ ਵਿੱਚ ਅਤੇ ਸਾਡੀ ਭੁੱਖ ਨੇ ਬੱਸ ਕਰਵਾ ਦਿੱਤੀ ਪੱਤੇ ਖਾ ਕੇ ਗੁਜ਼ਾਰਾ ਕਰਦਿਆਂ ਸੋਚਿਆ ਮਰਨਾ ਜਰੂਰੀ ਆ ਜਿੱਦਰ ਨੂੰ ਡੌਂਕਰ ਗਿਆ ਸੀ ਉਦਰ ਨੂੰ ਹੀ ਹੋ ਤੁਰੇ ਥੋੜ੍ਹੀ ਦੂਰ ਹੀ ਗਏ ਸਾਨੂੰ ਸੇਬਾਂ ਦਾ ਲੱਦਿਆ ਦਰਖ਼ਤ ਦਿਸ ਪਿਆ ਅਸੀਂ ਬਾਂਦਰਾਂ ਵਾਂਗ ਦਰਖ਼ਤ ਉੱਤੇ ਜਾ ਚੜ੍ਹੇ ਅਤੇ ਬਿਨਾ ਗਿਣਿਆ ਪਤਾ ਨਹੀਂ ਕਿੰਨੇ ਕਿੰਨੇ ਸੇਂ ਸਣੇ ਬੀਆਂ ਦੇ ਨਿਗਲ ਗਏ ਸਾਹ ਵਿੱਚ ਸਾਹ ਪਿਆ….ਹੁਣ ਸੁਣ ਉਸ ਭੱਦਰਪੁਰਸ਼ ਦੇ ਬਚਨ “ਕਹਿੰਦਾ ਸੇਂ ਬਹੁਤ ਮਿੱਠੇ ਦੀ ਪਰ ਕਿਤੇ ਨਾਲ਼ ਲੂਣ😂😂😂ਅਜੇ ਕਿਹਾ ਹੀ ਸੀ ਸਾਰਿਆਂ ਨੇ ਗਾਲ਼ਾਂ ਦੀ ਵਾਛੜ ਹੀ ਕਰ ਦਿੱਤੀ ਕਹਿੰਦੇ ਨਾਸ਼ੁਕਰਿਆ ਤੇਰੇ ਨਖ਼ਰਿਆਂ ਕਰਕੇ ਸਾਰਿਆਂ ਨੇ ਸੰਤਾਪ ਭੋਗਿਆ ….ਉਸ ਤੋਂ ਬਾਅਦ ਮਰੀਕਾ ਪਹੁੰਚ ਕੇ ਆਪ ਸੱਤ ਅੱਠ ਸਾਲ ਤਵੇ ਉੱਤੇ ਹੱਥ ਲੂਹਦੇ ਰਹੇ ….ਹੁਣ ਦੱਸ
“ਮੈਂ ਸ਼ੁਕਰ ਕਰਾਂ ਜਾਂ ਨਖ਼ਰੇ” (ਹੱਡਬੀਤੀ) Amolak Singh

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)