More Punjabi Kahaniya  Posts
ਗਲਤ ਇਨਸਾਨ


ਇਹ ਕਹਾਣੀ ਕਿਸੇ ਦੀ ਅਸਲ ਜਿੰਦਗੀ ਦੀ ਆ। ਇਹ ਕਹਾਣੀ ਇਕ ਲੜਕੀ ਦੀ ਆ ਜਿਸ ਦਾ ਨਾਮ ਕੋਮਲ ਏ।ਜੋ ਹਮੇਸ਼ਾ ਹੀ ਖੁਸ ਰਹਿੰਦੀ ਸੀ ਤੇ ਆਪਣੇ ਪਰਿਵਾਰ ਨੂੰ ਖੁਸ਼ ਰੱਖਦੀ ਸੀ । ਉਹ ਇਕ ਪੜੀ ਲਿਖੀ ਹੈ ਤੇ ਉਹ ਘਰ ਦੇ ਵੀ ਸਾਰੇ ਕੰਮ ਜਾਣਦੀ ਆ। ਉਹ ਘਰ ਬੈਠੀ ਹੀ 25ਤੋ 30ਹਜਾਰ ਰੁ ਕਮਾ ਲੈਦੀ ਹੈ।
ਹੁਣ ਉਸ ਦੀ ਉਮਰ ਵਿਆਹ ਕਰਵਾਉਣ ਯੋਗ ਹੋ ਗਈ ਏ। ਉਸ ਦੇ ਘਰ ਦੇ ਉਸ ਲਈ ਇਕ ਚੰਗਾ ਰਿਸਤਾ ਲੱਭਦੇ ਹਨ। ਉਹ ਰਿਸਤੇ ਦੀ ਗੱਲ ਸੁਣ ਕੇ ਖੁਸ਼ ਹੁੰਦੀ ਹੈ ਤੇ ਉਦਾਸ ਵੀ। ਖੁਸ਼ ਉਹ ਇਸ ਲਈ ਹੁੰਦੀ ਹੈ ਕਿਉਂਕਿ ਉਸ ਨੂੰ ਇਕ ਨਵਾ ਪਰਿਵਾਰ ਮਿਲਣ ਜਾ ਰਿਹਾ ਸੀ ਪਰ ਉਹ ਆਪਣਾ ਪਰਿਵਾਰ ਨੂੰ ਛੱਡਣਾ ਨਹੀਂ ਸੀ ਚਾਹੁੰਦੀ ਸੀ ਇਸ ਲਈ ਉਦਾਸ ਹੁੰਦੀ ਹੈ।
ਕੁਝ ਹੀ ਦਿਨਾ ਬਆਦ ਕੋਮਲ ਦੇ ਘਰ ਦੀਆਂ ਨੂੰ ਇਕ ਚੰਗਾ ਰਿਸਤਾ ਮਿਲ ਜਾਂਦਾ ਹੈ ਤੇ ਕੋਮਲ ਦਾ ਰਿਸਤਾ ਪੱਕਾ ਹੋ ਜਾਦਾ ਹੈ ਤੇ ਮੁੰਡੇ ਦਾ ਨਾਮ ਅਮਨ ਹੁੰਦਾ ਹੈ । ਤੇ ਕੋਮਲ ਬਹੁਤ ਖੁਸ਼ ਹੁੰਦੀ ਹੈ। ਤੇ ਕੋਮਲ ਦੀ ਅਮਨ ਨਾਲ ਫੋਨ ਤੇ ਗੱਲ ਹੋਣੀ ਸੁਰੂ ਹੋ ਜਾਦੀ ਆ । ਤੇ ਕੋਮਲ ਨੂੰ ਅਮਨ ਦੇ ਨਾਲ ਗੱਲ ਕਰਕੇ ਪਤਾ ਲੱਗ ਜਾਦਾ ਆ ਕਿ ਅਮਨ ਬਹੁਤ ਹੀ ਗੁੱਸੇ ਵਾਲਾ ਆ ਪਰ ਕੋਮਲ ਇਸ ਗੱਲ ਨੂੰ ਘਰ ਵਿੱਚ ਕਿਸੇ ਨੂੰ ਵੀ ਨਹੀ ਸੀ ਦੱਸੀ।
ਅਮਨ ਕੋਮਲ ਨੂੰ ਬਹੁਤ ਕੁਝ ਬੋਲਦਾ ਸੀ ਪਰ ਕੋਮਲ ਉਸ ਨੂੰ ਕੁਝ ਵੀ ਨਹੀਂ ਕਹਿੰਦੀ ਸੀ। ਕੋਮਲ ਨੂੰ ਲੱਗਦਾ ਸੀ ਕਿ ਅਮਨ ਵਿਆਹ ਤੋ ਬਾਅਦ ਸੁਧਰ ਜਾਏਗਾ।
ਕੋਮਲ ਤੇ ਅਮਨ ਦੇ ਰਿਸਤੇ ਹੋਏ ਨੂੰ ਕੁਝ ਹੀ ਦਿਨ ਹੁੰਦੇ ਹਨ ਕਿ ਥੋੜੇ ਹੀ ਸਮੇ ਬਾਅਦ ਕੋਮਲ ਦਾ ਜਨਮ ਦਿਨ ਹੁੰਦਾ ਆ ਪਰ ਅਮਨ ਕੋਮਲ ਨੂੰ ਵਧਾਈ ਵੀ ਨਹੀਂ ਦਿੰਦਾ ਜਦ ਕੀ ਅਮਨ ਨੂੰ ਕੋਮਲ ਦਾ ਜਨਮ ਦਿਨ ਪਤਾ ਸੀ। ਪਰ ਕੋਮਲ ਨੇ ਸੋਚਿਆ ਕਿ ਅਮਨ ਬਿਅਸਤ ਹੋ ਗਾ ਇਸ ਲਈ ਅਮਨ ਨੇ ਉਸ ਨੂੰ ਵਧਾਈ ਨਹੀ ਦਿੱਤੀ।
ਦੋ ਕੁ ਮਹੀਨੇ ਬੀਤਦੇ ਹਨ ਕਿ ਅਮਨ ਦਾ ਜਨਮ ਦਿਨ ਆ ਜਾਦਾ ਆ ਤੇ ਕੋਮਲ ਬਹੁਤ ਖੁਸ਼ ਹੁੰਦੀ ਹੈ ਤੇ ਅਮਨ ਲਈ ਤੋਹਫ਼ੇ ਵੀ ਦਿੰਦੀ ਆ।
ਕੁਝ ਮਹੀਨੇ ਬੀਤਦੇ ਹਨ ਕਿ ਅਮਨ ਤੇ ਕੋਮਲ ਦਾ ਵਿਆਹ ਹੋ ਜਾਂਦਾ ਹੈ। ਕੋਮਲ ਬਹੁਤ ਖੁਸ਼ ਹੁੰਦੀ ਹੈ ਤੇ ਕੋਮਲ ਦੇ ਪਰਿਵਾਰ ਵਾਲੇ ਵੀ ਬਹੁਤ ਖੁਸ਼ ਹੁੰਦੇ ਹਨ ਕਿ ਉਹਨਾਂ ਨੂੰ ਇਨਾ ਵਧੀਆ ਪ੍ ਹਣਾ ਮਿਲੀਆਂ ਹੈ। ਪਰ ਉਹਨਾ ਨੂੰ ਨਹੀ ਪਤਾ ਸੀ ਕਿ ਅਮਨ ਬਹੁਤ ਗੁੱਸੇ ਵਾਲਾ ਹੈ ਕਿਉਂਕਿ ਕੋਮਲ ਨੇ ਆਪਣੇ ਘਰ ਦੀਆਂ ਨੂੰ ਨਹੀ ਸੀ ਦੱਸੀਆਂ।
ਕੋਮਲ ਤੇ ਅਮਨ ਦਾ ਵਿਆਹ ਹੋ ਜਾਦਾ ਆ ਤੇ ਅਮਨ ਕੋਮਲ ਦੇ ਨਾਲ ਹਰਇਕ ਛੋਟੀ ਛੋਟੀ ਗੱਲ ਤੇ ਲੜਦਾ ਸੀ ਪਰ ਕੋਮਲ ਕੁਝ ਵੀ ਨਹੀਂ ਸੀ ਕਹਿੰਦੀ ਕਿਉਂ ਕਿ ਕੋਮਲ ਨੂੰ ਲੱਗਦਾ ਸੀ ਕਿ ਹੋਲੀ ਹੋਲੀ ਸਭ ਕੁਝ ਠੀਕ ਹੋ ਜਾਵੇਗਾ।
ਕੋਮਲ ਤੇ ਅਮਨ ਦੇ ਵਿਆਹ ਨੂੰ ਇਕ ਸਾਲ ਬੀਤ ਜਾਦਾ ਆ ਤੇ ਇਕ ਸਾਲ ਬਾਅਦ ਕੋਮਲ ਕੋਲ ਮੁੰਡਾ ਹੋ ਜਾਦਾ ਆ ਤੇ ਕੋਮਲ ਬਹੁਤ ਖੁਸ਼ ਹੁੰਦੀ ਹੈ ਉਸ ਨੂੰ ਲੱਗਦਾ ਸੀ ਕਿ ਹੁਣ ਸਭ ਕੁਝ ਠੀਕ ਹੋ ਜਾਵੇਗਾ ਪਰ ਇਸ ਨਹੀ ਹੁੰਦਾ।
ਬੱਚਾ ਹੋਣ ਤੋਂ ਕੁਝ ਕੁ ਦਿਨ ਬਾਅਦ ਕੋਮਲ ਤੇ ਅਮਨ ਵਿੱਚ ਲੜਾਈ ਨਹੀਂ ਹੁੰਦੀ ਪਰ ਥੋੜੇ ਹੀ ਦਿਨਾ ਬਾਅਦ ਅਮਨ ਫਿਰ ਉਸ ਤਰਾ ਹੀ ਲੜਾਈ ਕਰਨ ਲੱਗ ਪਿਆ। ਕੋਮਲ ਹੁਣ ਅਮਨ ਦੀ ਇਸ ਲੜਾਈ ਤੋ ਤੰਗ ਆ ਗਈ ਸੀ। ਇਕ ਦਿਨ ਕੋਮਲ ਨੇ ਅਮਨ ਨੂੰ ਬਹੁਤ ਕੁਝ ਸੁਣਾਇਆ । ਅਮਨ ਤੇ ਕੋਮਲ ਵਿੱਚ ਬਹੁਤ ਵੱਡੀ ਲੜਾਈ ਹੋ ਗਈ ਅਮਨ ਨੇ ਕੋਮਲ ਉੱਤੇ ਹੱਥ ਵੀ ਚੁਕਿਆਂ। ਅਮਨ ਤੇ ਕੋਮਲ ਦੀ ਲੜਾਈ ਹੋ ਹੀ ਸੀ ਕਿ ਇਨੇ ਵਿਚ ਕੋਮਲ ਦੇ ਮਾਤਾ ਪਿਤਾ ਆ ਗਏ ਪਰ ਕੋਮਲ ਨੂੰ ਨਹੀ ਪਤਾ ਸੀ ਕਿ ਉਸ ਦੇ ਮਾਤਾ ਪਿਤਾ ਨੇ ਆਣਾ ਹੈ। ਕੋਮਲ ਦੇ ਮਾਤਾ ਪਿਤਾ ਇਹ ਦੇਖ ਕੇ ਬਹੁਤ ਦੁਖੀ ਹੋਏ ਤੇ ਉਹਨਾ ਨੇ ਕੋਮਲ ਤੋ ਲੜਨ ਦਾ ਕਾਰਨ ਪੁਛਿਆਂ ਪਰ ਕੋਮਲ ਨੇ ਕੁਝ ਵੀ ਨਾ ਦੱਸਿਆ ਕੋਮਲ ਦੇ ਪਿਤਾ ਨੇ ਕੋਮਲ ਨੂੰ ਆਪਣੀ ਸੋਹੰ ਖੁਆਕੇ ਪੁਛਿਆ ਤਾਂ ਜਾ ਕੇ ਕੋਮਲ ਨੇ ਸਾਰੀ ਗੱਲ ਦੱਸੀ ਕਿ ਅਮਨ ਉਸ ਦੇ ਨਾਲ ਹਰ ਇਕ ਛੋਟੀ ਛੋਟੀ ਗੱਲ ਤੇ ਲੜਦਾ ਹੈ ਇਹ ਸਭ ਸੁਣ ਕੇ ਉਸ ਦੇ ਪਿਤਾ ਨੇ ਕਿਹਾ ਕਿ ਤੂੰ ਸਾਨੂੰ ਇਹ ਸਭ ਕੁਝ ਕਿਉਂ ਨਹੀਂ ਦੱਸਿਆ ਪਰ ਕੋਮਲ ਕੁਝ ਨਾ ਬੋਲੀ ਕੋਮਲ ਦੇ ਪਿਤਾ ਬਹੁਤ ਗੁੱਸੇ ਵਿੱਚ ਸੀ ਉਹਨਾ ਨੇ ਕੋਮਲ ਨੂੰ ਕਿਹਾ ਕਿ ਤੂੰ ਬੇਟਾ ਹੁਣ ਇਥੇ ਨਹੀਂ ਰਹੇਗੀ ਤੂੰ ਸਾਡੇ ਨਾਲ ਆਪਣੇ ਘਰ ਚੱਲੇਗੀ ਪਰ ਕੋਮਲ ਮਨਾ ਕਰ ਦਿੰਦੀ ਆ ਪਰ ਉਸ ਦੇ ਪਿਤਾ ਉਸ ਨੂੰ ਲੈ...

ਕੇ ਜਾਣਾ ਚਾਹੁੰਦੇ ਸੀ ਇਸ ਉਹਨਾ ਨੇ ਕੋਮਲ ਨੂੰ ਆਪਣੇ ਨਾਲ ਲਿਜਾਣ ਲਈ ਮਜਬੂਰ ਕਰ ਦਿੱਤਾ ਤੇ ਕੋਮਲ ਜਾਣ ਲਈ ਹਾ ਕਰ ਦਿੰਦੀ ਆ।
ਪਰ ਅਮਨ ਨੇ ਕੋਮਲ ਨੂੰ ਇਕ ਵੀ ਵਾਰ ਨਾ ਰੋਕਿਆ। ਪਰ ਜਦੋਂ ਕੋਮਲ ਆਪਣੇ ਬੱਚੇ ਨੂੰ ਚੁਕਣ ਲਗਦੀ ਆ ਤਾ ਅਮਨ ਉਸ ਨੂੰ ਬੱਚਾ ਚੁਕਣ ਤੋ ਮਨਾ ਕਰ ਦਿੰਦਾ ਹੈ ਤੇ ਬੱਚੇ ਨੂੰ ਆਪ ਚੁਕ ਲੈਦਾ ਆ। ਇਹ ਸਭ ਦੇਖ ਕੇ ਕੋਮਲ ਦੇ ਪਿਤਾ ਕੋਮਲ ਨੂੰ ਕਹਿੰਦੇ ਹਨ ਕਿ ਜੇਕਰ ਇਹ ਬੱਚਾ ਨਹੀਂ ਦਿੰਦੇ ਤਾ ਨਾ ਦੇਣ ਦੇ। ਪਰ ਕੋਮਲ ਨੇ ਕਿਹਾ ਕਿ ਮੈ ਬੱਚੇ ਨੂੰ ਲਏ ਬਿਨਾ ਨਹੀਂ ਜਾਵੇਗੀ ਮੇਰਾ ਬੱਚਾ ਬਹੁਤ ਛੋਟਾ ਆ ਉਸ ਨੂੰ ਤਾ ਕੁਝ ਖਾਣਾ ਵੀ ਨਹੀ ਆਉਦਾ ਪਰ ਕੋਮਲ ਦੇ ਪਿਤਾ ਨੇ ਇਕ ਨਾ ਸੁਣੀ ਤੇ ਕੋਮਲ ਨੂੰ ਗੱਡੀ ਵਿੱਚ ਬਠਾ ਦਿਤਾ ਤੇ ਘਰ ਆ ਗਏ।
ਕੋਮਲ ਬਹੁਤ ਰੋ ਰਹੀ ਸੀ। ਕਿਉਂਕਿ ਉਹ ਆਪਣੇ ਬੱਚੇ ਦੂਰ ਸੀ ਤੇ ਦੂਜੇ ਪਾਸੇ ਕੋਮਲ ਦੇ ਬੱਚੇ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ।
ਉਸੀ ਰਾਤ ਨੂੰ ਅਮਨ ਦੇ ਪਿਤਾ ਬੱਚੇ ਨੂੰ ਲੈਕੇ ਕੋਮਲ ਦੇ ਘਰ ਪਹੁਚ ਗਏ ਬੱਚੇ ਨੂੰ ਫੜਾਉਣ ਤੋ ਬਾਅਦ ਉਥੋਂ ਚਲੇ ਗਏ।ਕੋਮਲ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹੋਈ।
ਮਹੀਨੇ ਤੋਂ ਵੱਧ ਹੋ ਗਿਆ ਸੀ ਕੋਮਲ ਨੂੰ ਆਪਣੇ ਪੇਕੇ ਘਰ ਰਹਿੰਦੀ ਨੂੰ। ਅਮਨ ਕੋਮਲ ਕੋਲ ਫੋਨ ਵੀ ਨਹੀਂ ਕਰਦਾ ਸੀ ਪਰ ਕੋਮਲ ਅਜੇ ਵੀ ਅਮਨ ਨੂੰ ਪਿਆਰ ਕਰਦੀ ਸੀ ਉਹ ਅਮਨ ਕੋਲ ਵਾਪਸ ਜਾਣਾ ਚਾਹੁੰਦੀ ਸੀ ਪਰ ਉਸ ਵਿਚ ਆਪਣੇ ਪਿਤਾ ਨੂੰ ਇਹ ਸਭ ਕਹਿਣ ਦੀ ਹਿੰਮਤ ਸੀ । ਪਰ ਦੂਜੇ ਪਾਸੇ ਕੋਮਲ ਦੇ ਪਿਤਾ ਉਸ ਨੂੰ ਉਥੇ ਭੇਜਣਾ ਨਹੀ ਚਾਹੁੰਦੇ ਸੀ। ਕੋਮਲ ਦੇ ਪਿਤਾ ਨੇ ਇਕ ਦਿਨ ਕੋਮਲ ਨੂੰ ਉਸ ਦੇ ਦੂਜੇ ਵਿਆਹ ਬਾਰੇ ਪੁਛਿਆ ਪਰ ਕੋਮਲ ਨੇ ਸਾਫ ਮਨਾ ਕਰ ਦਿੱਤਾ ਤੇ ਕੋਮਲ ਨੇ ਕਿਹਾ ਕਿ ਉਹ ਅਮਨ ਨਾਲ ਹੀ ਰਹਿਣਾ ਚਾਹੁੰਦੀ ਆ। ਕੋਮਲ ਦੇ ਪਿਤਾ ਨੇ ਕਿਹਾ ਕਿ ਪੁੱਤ ਇਕ ਬਾਰ ਹੋਰ ਸੋਚ ਲੈ ਇਨਾ ਕਹਿੰਦੇ ਹੀ ਕੋਮਲ ਦੇ ਪਿਤਾ ਉਥੋਂ ਚਲੇ ਜਾਦੇ ਹਨ।
ਕੁਝ ਟਾਈਮ ਬਾਅਦ ਕੋਮਲ ਕੋਲ ਅਮਨ ਦਾ ਫੋਨ ਆਉਦਾ ਹੈ ਤੇ ਅਮਨ ਕੋਮਲ ਕੋਲੋ ਮਾਫੀ ਮੰਗਦਾ ਹੈ ਤੇ ਕੋਮਲ ਉਸ ਨੂੰ ਮਾਫ ਕਰ ਦਿੰਦੀ ਆ ਤੇ ਅਮਨ ਕਹਿਦਾ ਆ ਕਿ ਤੂੰ ਤਿਆਰ ਹੋ ਜਾ ਮੈ ਤੈਨੂੰ ਲੈਣ ਆ ਰਿਹਾ ਆ ਮੈ ਅੱਜ ਤੋਂ ਬਾਦ ਕਦੇ ਵੀ ਤੇਰੇ ਨਾਲ ਲੜਾਈ ਨਹੀ ਕਰਾਗਾ ਕੋਮਲ ਅਮਨ ਦੀਆਂ ਗੱਲਾਂ ਵਿੱਚ ਆ ਜਾਦੀ ਤੇ ਬਹੁਤ ਖੁਸ਼ ਹੁਦੀ ਆ ਕੋਮਲ ਇਹ ਗੱਲ ਸਭ ਨੂੰ ਦੱਸਦਾ ਆ ਤੇ ਤਿਆਰ ਹੋਣ ਲੱਗ ਜਾਦੀ ਆ। ਥੋੜੀ ਹੀ ਦੇਰ ਬਾਅਦ ਅਮਨ ਅਤੇ ਜਾਦੀ ਹੈ ਤੇ ਕੋਮਲ ਨੂੰ ਨਾਲ ਲੈ ਜਾਦਾ ਹੈ। ਸਭ ਬਹੁਤ ਖੁਸ਼ ਹੁੰਦੇ ਹਨ।
ਕੁਝ ਦਿਨ ਤਾ ਅਮਨ ਲੜਾਈ ਨਹੀ ਕਰਦਾ ਪਰ ਕੁਝ ਦਿਨਾਂ ਬਾਅਦ ਪਹਿਲਾਂ ਦੀ ਤਰਾ ਲੜਾਈ ਕਰਨੀ ਸ਼ੁਰੂ ਕਰ ਦਿੰਦਾ ਹੈ ਪਰ ਕੋਮਲ ਆਪਣੇ ਘਰ ਦੀਆਂ ਨੂੰ ਕੁਝ ਵੀ ਨਹੀਂ ਦੱਸਦੀ ਸੀ ਕਿਉਂਕਿ ਉਹ ਅਮਨ ਤੇ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਸੀ ਤੇ ਉਹ ਉਹਨਾਂ ਨੂੰ ਛੱਡ ਕੇ ਨਹੀ ਜਾਣਾ ਚਾਹੁੰਦੀ ਸੀ। ਤੇ ਅੱਜ ਵੀ ਕੋਮਲ ਆਪਣੇ ਲੜਾਕੂ ਤੇ ਗੁੱਸੇ ਖੋਰ ਪਤੀ ਅਮਨ ਕੋਲ ਰਹਿ ਰਹੀ ਆ ਤੇ ਆਪਣੇ ਘਰ ਦੀਆਂ ਨੂੰ ਅਮਨ ਤੇ ਆਪਣੀ ਲੜਾਈ ਬਾਰੇ ਨਹੀ ਦੱਸਦੀ। ਜੇਕਰ ਘਰ ਦੇ ਪੁੱਛਦੇ ਨੇ ਉਹ ਕਹਿ ਦਿਦੀ ਆ ਕਿ ਅਮਨ ਹੁਣ ਮੇਰੇ ਨਾਲ ਨਹੀਂ ਲੜਦਾ ਉਹ ਉਸ ਨੂੰ ਬਹੁਤ ਖੁਸ਼ ਰੱਖਦਾ ਹੈ।
ਕੋਮਲ ਬਹੁਤ ਪੜੀ ਲਿਖੀ ਤੇ ਸਮਝਦਾਰ ਸੀ। ਪਰ ਅਮਨ ਬਹੁਤ ਹੀ ਗੁੱਸੇ ਆਲਾ ਤੇ ਲੜਾਕੂ ਸੀ ਪਰ ਕੋਮਲ ਨੇ ਕਦੇ ਵੀ ਕੋਈ ਵੀ ਸਕਾਇਤ ਨਹੀ ਕੀਤੀ। ਕੋਮਲ ਦੀ ਸਾਰੀ ਜ਼ਿੰਦਗੀ ਖਰਾਬ ਹੋ ਗਈ ਸੀ ਅਮਨ ਨਾਲ ਵਿਆਹ ਕਰਵਾ ਕੇ ਉਸ ਦੇ ਸਾਰੇ ਸੁਪਨੇ ਟੁੱਟ ਗਏ ਸੀ। ਪਰ ਕੋਮਲ ਨੇ ਹਿੰਮਤ ਨਹੀ ਹਾਰੀ। ਪਰ ਕੋਮਲ ਆਪਣੀ ਜ਼ਿੰਦਗੀ ਵਿੱਚ ਖੋ ਗਈ ਹੁਣ ਤਾ ਆਪਣੀ ਜ਼ਿੰਦਗੀ ਵਿੱਚ ਹੱਸਣਾ ਵੀ ਭੁਲ ਗਈ ਸੀ ਹਰ ਵੇਲੇ ਆਪ ਵੀ ਹੱਸਦੀ ਸੀ ਤੇ ਦੂਜਿਆਂ ਨੂੰ ਵੀ ਹਸਾਉਣਾ ਸੀ। ਅਮਨ ਨੇ ਉਸ ਨੂੰ ਸਭ ਕੁਝ ਭੁਲਾ ਦਿੱਤਾ ਸੀ। ਅਮਨ ਇਕ ਬਹੁਤ ਗਲਤ ਇਨਸਾਨ ਸੀ ਜਿਸ ਨੂੰ ਕੋਮਲ ਦੀ ਕੋਈ ਚਿੰਤਾ ਨਹੀ ਸੀ।
ਇਹ ਸੀ ਮੇਰੀ ਅੱਜ ਦੀ ਕਹਾਣੀ। ਜਿਨਾ ਨੇ ਮੇਰੀ ਕਹਾਣੀ ਨੂੰ ਪੜਿਆ ਉਹਨਾ ਦਾ ਦਿਲ ਤੋ ਧੰਨਵਾਦ। ਜੇਕਰ ਕਹਾਣੀ ਚੰਗੀ ਲੱਗੀ ਤਾ ਕਮੈਟ ਕਰਕੇ ਜਰੂਰ ਦੱਸੀਓ। ਜੇਕਰ ਕਹਾਣੀ ਵਿਚ ਗਲਤੀ ਹੋ ਗਈ ਹੋਵੇ ਤਾ sorry ….
ਜਸਪ੍ਰੀਤ ਕੌਰ ਮੰਨਣ

...
...



Related Posts

Leave a Reply

Your email address will not be published. Required fields are marked *

5 Comments on “ਗਲਤ ਇਨਸਾਨ”

  • bhut bhut vadia likha tusi

  • This story is very sad..I feel very sad after reading.. I hope you stay strong and hope you will get your smile back…. Stay strong

  • Tuci keha eh smasal kahani a .Esh tra di asal kahani nu mai chnga nai keha ge kyuki joh komal te beet rye a ush nu eh pta a. Rbb ush nu takat dwe

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)