ਫਿੱਕੇ ਸਟਾਰ

3

(ਇੱਕ ਗਰੀਬ ਪਰਿਵਾਰ ਦੀ ਧੀ ਤੇ ਅਧਾਰਿਤ ਸੱਚੀ ਘਟਨਾ)
17 ਸਾਲ 8 ਮਹੀਨੇ ਦੀ (ਆਰਤੀ) ਕਾਲਪਨਿਕ ਨਾਮ ਦਾ ਬਲਾਤਕਾਰ ਹੋਇਆ ਸੀ ਉਸਦੇ ਆਪਣੇ ਸਕੇ ਪਿਤਾ ਵਲੋਂ ! ਜਦ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੇਰੀਆਂ ਲੱਤਾਂ ਕੰਬਣ ਲੱਗ ਗਈਆਂ ਸੁਣਕੇ । ਲੜਕੀ ਨੇ ਹਿੰਮਤ ਕਰਕੇ , ਆਪਣੇ ਪਿਤਾ ਖਿਲਾਫ ਰਿਪੋਰਟ ਦਰਜ ਕਰਵਾ ਦਿੱਤੀ ਪਿਓ ਗੁਨਾਹਗਾਰ ਨਿਕਲਿਆ ਤੇ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ। ਪਰਿਵਾਰ ਨੂੰ ਯਕੀਨ ਸੀ ਕਿ ਪੁਲਿਸ ਇਸ ਕੇਸ ਨੂੰ ਚੰਗੀ ਤਰਾਂ ਛਾਣ ਬੀਨ ਕਰ ਰਹੀ ਹੈ। ਮੈਨੂੰ ਵੀ ਯਕੀਨ ਸੀ ਕਿ ਇੱਕ ਲੜਕੀ ਦਾ ਕੇਸ ਸਬ ਇੰਸਪੈਕਟਰ ਮਹਿਲਾ ਪੁਲਿਸ ਚੰਗਾ ਸਹਿਯੌਗ ਦਵੇਗੀ। ਮੇਰੇ ਮਨ ਚ ਵਲਵਲੇ ਉੱਠਣ ਲੱਗੇ ਲੋਕ ਧੀਆਂ ਐਵੇਂ ਮਾਰੀ ਜਾਂਦੇ । ਵੇਖ ਕਿੰਨੀ ਸੋਹਣੀ ਲੱਗਦੀ ਵਰਦੀ ਪਾਈ ਇਹ ਵੀ ਕਿਸੇ ਦੀ ਧੀ ਹੈ। , । ਸਬ ਇੰਸਪੈਕਟਰ ਕਹਿੰਦੀ ਸੀ ਦੂਜਾ ਮੁਲਜ਼ਮ ਵੀ ਬਖਸਿਆ ਨਹੀਂ ਜਾਵੇਗਾ ਮੈਨੂੰ ਬਹੁਤ ਉਮੀਦ ਸੀ ਜਿਵੇਂ ਲੜਕੀ ਦਾ ਪਿਤਾ ਜੇਲ ਅੰਦਰ ਗਿਆ ! ਦੂਜਾ ਮੁਲਜਮ ਵੀ ਜਲਦ ਜੇਲ ਅੰਦਰ ਜਾਵੇਗਾ । ਪਹਿਲੇ ਦਿਨ ਪੁਲਿਸ ਏਨੇ ਜੋਸ ਵਿੱਚ ਸੀ ਜਿਵੇਂ ਕਿ ਕੇਸ ਦੇ ਬਾਕੀ ਮੁਲਜਮ ਅੰਦਰ ਜਾਣਗੇ। 3 ਦਿਨ ਬਾਅਦ ਜਦ ਸਬ ਇੰਸਪੈਕਟਰ...

ਨੂੰ ਪੁੱਛਿਆ ਕਿ ਮੈਡਮ ਲੜਕੀ ਨੂੰ ਮੈਜਿਸਟ੍ਰੇਟ ਕੋਲ ਲੈ ਕਿ ਜਾਣਾ ਹੈ ,ਤੇ ਤੁਸੀਂ ਦੂਜੇ ਮੁਲਜ਼ਮ ਵੱਲ ਵੀ ਜਾਣਾ ਸੀ ਤੁਸੀਂ। ਤਾਂ ਇੰਸਪੈਕਟਰ ਬੋਲੀ !!! ਤੁਹਾਡਾ ਦਿਮਾਗ ਖਰਾਬ ਹੋ ਗਿਆ ,
ਤੁਸੀਂ ਏਧਰੋਂ ਓਧਰੋਂ ਸਫਾਈ ਕਰਵਾ ਲੈਣੀ ਸੀ ਲੜਕੀ ਦੀ , ਐਵੇਂ ਅੱਤ ਚੁੱਕੀ ਆ ਐਵੇਂ ਨਾ ਕਿਸੇ ਦਾ ਨਾਮ ਲਗਾ ਦੇਣਾ ਜਾਓ ਬੈਠੋ ਅਰਾਮ ਨਾਲ ਜਦੋਂ ਲੋਡ਼ ਪਵੇਗੀ ਬੁਲਾ ਲਵਾਂਗੀ।
ਏਨੀ ਗੱਲ ਸੁਣਕੇ ਪਰਿਵਾਰ ਢਿਲਾ ਜਿਹਾ ਹੋ ਕਿ ਘਰ ਆ ਗਿਆ।
ਜਿਹੜੀ ਮੈਡਮ ਕਲ ਦੂਜੇ ਮੁਲਜ਼ਮ ਨੂੰ ਜੇਲ ਚ ਡੱਕਣ ਦਾ ਵਾਅਦਾ ਕਰ ਰਹੀ ਸੀ ਅੱਜ ਉਹ ਮੁਲਜ਼ਮ ਦੀ ਬੋਲੀ ਬੋਲ ਰਹੀ ਸੀ ਕਿਉਂਕਿ ਉਸਨੇ ਦੂਜੇ ਮੁਲਜ਼ਮ ਕੋਲੋ 50,000 ਰੁਪਏ ਰਿਸ਼ਵਤ ਲਈ ਸੀ ਉਸਨੂੰ ਬਚਾਉਣ ਲਈ। ਦੂਜੇ ਮੁਲਜ਼ਮ ਨੂੰ ਕੇਸ ਵਿਚੋਂ ਬਾਹਰ ਕਰ ਦਿੱਤਾ ਗਿਆ ਜਦ ਹੁਣ ਉਹ ਸਬ ਇੰਸਪੈਕਟਰ ਨੂੰ ਵੇਖਦਾ ਹਾਂ ਤਾਂ ਮੈਨੂੰ ਉਸਦੇ ਮੋਢੇ ਤੇ ਲੱਗੇ ਚਮਕਦੇ ਸਟਾਰ ਫਿੱਕੇ ਲੱਗਦੇ ਹਨ ! ਮੈਂ ਸੋਚਦਾ ਹੀ ਰਹਿ ਗਿਆ ਇਮਾਨਦਾਰੀ ਨਾਲ ਸਟਾਰ ਲੱਗੇ ਹੁੰਦੇ ਤਾਂ ਅੱਜ ਦੂਜਾ ਮੁਲਜ਼ਮ ਵੀ ਸਲਾਖਾਂ ਪਿੱਛੇ ਹੁੰਦਾ। .
ਨੋਟ — ਸਾਰੇ ਪੁਲਿਸ ਵਾਲੇ ਰਿਸ਼ਵਤ ਖੋਰ ਨਹੀਂ ਹੁੰਦੇ ਇੱਕ ਕਰਕੇ 99 ਵੀ ਬਦਨਾਮ ਹੁੰਦੇ ਹਨ।
ਨਵਨੀਤ ਸਿੰਘ
9646865500
ਜਿਲ੍ਹਾ ਗੁਰਦਾਸਪੁਰ

Leave A Comment!

(required)

(required)


Comment moderation is enabled. Your comment may take some time to appear.

Comments

One Response

  1. shivani

    very sad

Like us!