ਨਿੱਕੇ ਕਦ ਵਾਲਾ

6

ਕਿਸੇ ਗੱਲੋਂ ਦੋਹਾਂ ਪਿਓ ਪੁੱਤਰਾਂ ਵਿਚ ਸ਼ੁਰੂ ਹੋਈ ਬਹਿਸ ਹੁਣ ਗੰਭੀਰ ਰੂਪ ਧਾਰਨ ਕਰ ਗਈ।।
ਮੰਜੇ ਤੇ ਬਿਮਾਰ ਪਈ ਮਾਂ ਡਿੱਗਦੀ ਢਹਿੰਦੀ ਉੱਠ ਕੇ ਬਾਹਰ ਆਈ ਤੇ ਦੋਹਾਂ ਵਿਚ ਆ ਕੇ ਖੜ ਗਈ।।
ਪੁੱਤ ਅੱਗੇ ਹੱਥ ਜੋੜਦੀ ਹੋਈ ਉਸਨੂੰ ਚੁੱਪ ਹੋਣ ਦੇ ਵਾਸਤੇ ਪਾਉਣ ਲੱਗੀ।।ਪਰ ਸ਼ਰੀਕਾਂ ਦੀ ਪੁੱਠ ਤੇ ਚੜਿਆ ਪੁੱਤ ਸੀ ਕੇ ਟੱਸ ਤੋਂ ਮੱਸ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ।।

“ਮੈਨੂੰ ਬੱਸ ਵੱਖ ਕਰ ਦਿਓ।।ਜਮੀਨ ਜਾਇਦਾਤ ਡੰਗਰ ਪੈਸਾ ਧੇਲਾ ਸਭ ਕੁਝ ਵੰਡ ਦਿਓ।।ਹੁਣ ਮੇਰਾ ਇਸ ਘਰ ਵਿਚ ਦਮ ਘੁਟਦਾ ਏ।।”

ਹੋਰ ਵੀ ਕਿੰਨੀਆਂ ਸਾਰੀਆਂ ਗੱਲਾਂ ਆਖ ਜਦੋਂ ਘਰੋਂ ਬਾਹਰ ਨੂੰ ਤੁਰਨ ਲਗਿਆ ਤਾਂ ਬਾਪ...

ਨੇ ਪਿੱਛਿਓਂ ਵਾਜ ਮਾਰ ਲਈ।।ਆਖਣ ਲੱਗਾ “ਪੁੱਤਰਾ ਜਾਂਦਾ ਜਾਂਦਾ ਬਾਹਰ ਪਾਰਕ ਵਿਚ ਵੀ ਨਜਰ ਮਾਰਦਾ ਜਾਵੀਂ।।”

“ਕੀ ਹੋਇਆ ਏ ਪਾਰਕ ਵਿਚ”।।ਗੁੱਸੇ ਵਿਚ ਸਵਾਲ ਪੁੱਛਿਆ

“ਪੁੱਤ ਰਾਤੀਂ ਤੇਜ ਹਨੇਰੀ ਵਗੀ ਸੀ।।ਕਿੰਨੇ ਸਾਰੇ ਉਚੇ ਰੁੱਖ ਜੜੋਂ ਉਖੜ ਕੇ ਹੇਠਾਂ ਡਿੱਗੇ ਪਏ ਨੇ।।ਪਰ ਨਿੱਕੇ ਕਦ ਵਾਲਾ ਕਿੰਨਾ ਸਾਰਾ ਹਰਾ ਭਰਾ ਘਾਹ ਅਜੇ ਵੀ ਵਗੀ ਜਾਂਦੀ ਤੇਜ ਪੌਣ ਅੱਗੇ ਸੀਨਾ ਡਾਹ ਉਸਨੂੰ ਵੰਗਾਰਦਾ ਪਿਆ ਏ”

ਬਾਪ ਦੇ ਕਾਲਜੇ ਵਿਚੋਂ ਜਜਬਾਤ ਬਣ ਨਿੱਕਲੇ ਇਹ ਬੋਲ ਪੁੱਤ ਦੇ ਅੰਦਰੂਨੀ ਵਜੂਦ ਤੇ ਬਿਜਲੀ ਬਣ ਡਿੱਗੇ ਤਾਂ ਜਰੂਰ ਪਰ ਇਸ ਵਾਰ ਸੜਿਆ ਕੁਝ ਨਹੀਂ ਸਗੋਂ ਚਿਰਾਂ ਤੋਂ ਬਲਦੇ ਭਾਂਬੜ ਇੱਕਦਮ ਠੰਡੇ ਜਿਹੇ ਪੈ ਗਏ।

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Comments

3 Responses

  1. Seema Goyal

    Thanks for sharing this type of story. God bless you.

  2. Gagan Ghanauri

    nice

  3. ninder

    nice

Like us!