More Punjabi Kahaniya  Posts
ਚਰਿੱਤਰਹੀਣ ਭਾਗ- ਚੌਥਾ


(ਅਹਿਸਾਸ ਜੋ ਬਿਆਨ ਨਾ ਕੀਤੇ ਗਏ)
#gurkaurpreet
(ਪਿਛਲੀ ਅੱਪਡੇਟ ਵਿੱਚ ਤੁਸੀਂ ਪੜਿਆ ਸੀ ਕਿ ਸਿਮਰਨ ਨੂੰ ਜਿਹਨਾਂ ਪਲਾਂ ਦਾ ਬੇਸਬਰੀ ਨਾਲ ਇੰਤਜ਼ਾਰ ਸੀ, ਆਖਿਰ ਉਹ ਪਲ ਆ ਗਏ ਸੀ। ਪਰ ਉਸਦੇ ਸਾਰੇ ਚਾਅ ਸਾਰੀਆਂ ਸੱਧਰਾਂ ਇੱਕ ਹੀ ਪਲ ਵਿੱਚ ਬਿਖਰ ਗਏ ਸੀ। ਹੁਣ ਅੱਗੇ ਪੜੋ,,,)
ਮੇਰਾ ਦਿਲ ਬਹੁਤ ਘਬਰਾ ਰਿਹਾ ਸੀ, ਉਤਸ਼ਾਹ ਜਾਂ ਉਮੰਗ ਨਾਲ ਨਹੀ, ਬਲਕਿ ਹਰਮਨ ਦੇ ਰੁੱਖੇਪਣ ਤੋਂ। ਪਤਾ ਨਹੀਂ ਕੀ ਸੋਚ ਲਿਆ ਸੀ ਮੇਰੇ ਬਾਰੇ, ਉਹਨਾਂ ਦੇ ਬੋਲਾਂ ਨਾਲ ਹੀ ਮੈਂ ਅੰਦਰ ਤੱਕ ਕੰਬ ਗਈ ਸੀ।#gurkaurpreet ਹਰਮਨ ਨੇ ਮੈਨੂੰ ਹੱਥਾਂ ਨਾਲ ਛੂਹਣਾ ਸ਼ੁਰੂ ਕੀਤਾ ਤਾਂ ਕੋਈ ਲਗਾਵ ਜਾਂ ਪਿਆਰ ਦਾ ਅਹਿਸਾਸ ਹੀ ਨਹੀਂ ਸੀ, ਇੰਝ ਲੱਗ ਰਿਹਾ ਸੀ ਜਿਵੇਂ ਮੈਂ ਉਹਨਾਂ ਦੇ ਦਫਤਰ ਦੀ ਉਹ ਫਾਇਲ ਹੋਵਾਂ ਜਿਸਨੂੰ ਪੜਨੇ ਦੀ ਕੋਈ ਜਰੂਰਤ ਨਹੀਂ ਹੁੰਦੀ, ਬੱਸ ਆਖਰੀ ਪੰਨੇ ਤੇ ਜਾਓ, ਸਾਇਨ ਕਰੋ ਤੇ ਫਿਰ ਉਸ ਫਾਇਲ ਨੂੰ ਪਰਾਂ ਵਗਾ ਮਾਰੋ। ਉਹਨਾਂ ਦੀ ਹਰ ਛੂਹ ਮੇਰੇ ਸ਼ਰੀਰ ਤੇ ਚੁਭ ਰਹੀ ਸੀ। ਮੇਰੀ ਚੁੰਨੀ ਜੋ ਮੈਂ ਰੀਝਾਂ ਨਾਲ ਸਿਰ ਤੇ ਲਈ ਸੀ, ਇਸ ਉਮੀਦ ਚ ਕਿ *ਹਰਮਨ ਦੇ ਪੋਲੇ ਪੋਲੇ ਹੱਥਾਂ ਨਾਲ ਇਹ ਚੁੰਨੀ ਸਰਕਦੀ ਹੋਈ ਸਿਰ ਤੋਂ ਮੋਢਿਆਂ ਤੇ ਆਉ, ਜਦੋਂ ਹਰਮਨ ਮੇਰੇ ਮੱਥੇ ਤੋਂ ਵਾਲਾਂ ਦੀ ਲਟ ਨੂੰ ਹਟਾਉਣਗੇ ਤਾਂ ਚੁੰਨੀ ਮੋਢਿਆਂ ਤੋਂ ਵੀ ਥੱਲੇ ਆ ਜਾਉ ਤੇ ਫਿਰ ਮੈਂ ਸੰਗ ਕੇ ਹਰਮਨ ਦੇ ਸੀਨੇ ਵਿੱਚ ਆਪਣਾ ਮੂੰਹ ਲੁਕੋਣ ਦੀ ਕੋਸ਼ਿਸ਼ ਕਰੂ*, ਪਰ ਹਰਮਨ ਨੇ ਤਾਂ ਇੱਕੋ ਝਟਕੇ ਚ ਚੁੰਨੀ ਵਗਾ ਕੇ ਥੱਲੇ ਸੁੱਟ ਦਿੱਤੀ ਸੀ, ਤੇ ਮੈਂ ਖੁਦ ਨੂੰ ਆਪਣੀਆਂ ਬਾਹਾਂ ਨਾਲ ਲੁਕੋਣ ਦਾ #gurkaurpreet ਯਤਨ ਕੀਤਾ, ਪਰ ਹਰਮਨ ਦੇ ਮਜ਼ਬੂਤ ਹੱਥਾਂ ਅੱਗੇ ਮੇਰਾ ਕੀ ਵੱਸ ਚੱਲਣਾ ਸੀ, ਮੈਂ ਬੇਜਾਨ ਹੋਈ ਪਈ ਸੀ, ਤੇ ਹਰਮਨ ਦਾ ਜੋ ਮਨ ਹੋ ਰਿਹਾ ਸੀ ਉਹ ਕਰ ਰਹੇ ਸੀ। ਮੈਨੂੰ ਲੱਗ ਰਿਹਾ ਸੀ ਜਿਵੇਂ ਮੈਂ ਉਹ ਖਿਡੌਣਾ ਹੋਵਾਂ ਜੋ ਕਿਸੇ ਹਠੀ ਬੱਚੇ ਦੇ ਹੱਥੇ ਚੜ੍ਹ ਜਾਂਦਾ ਹੈ, ਬੱਚਾ ਜਿਵੇਂ ਚਾਹੇ ਉਸ ਖਿਡੌਣੇ ਨੂੰ ਤੋੜਦਾ ਮਰੋੜਦਾ ਹੈ। ਮੈਂ ਸੁਣਿਆ ਸੀ ਕਿ ਪਿਆਰ ਦੇ ਪਹਿਲੇ ਪਲ ਚ ਐਵੇਂ ਮਹਿਸੂਸ ਹੁੰਦਾ ਜਿਵੇਂ ਤੁਹਾਡੇ ਪੈਰਾਂ ਥੱਲੇ ਕੱਚ ਦੇ ਲੱਖਾਂ ਹੀ ਟੁਕੜੇ ਆ ਗਏ ਹੋਣ, ਪਰ ਕੁਝ ਪਲਾਂ ਚ ਹੀ ਇਹ ਅਹਿਸਾਸ ਮਖਮਲੀ ਰੇਸ਼ਮ ਵਰਗਾ ਹੋ #gurkaurpreet ਜਾਂਦਾ ਏ, ਇੰਝ ਲੱਗਦਾ ਹੈ ਜਿਵੇ ਤੁਸੀਂ ਹਵਾ ਵਿੱਚ ਬੱਦਲਾਂ ਦੇ ਉੱਪਰ ਉੱਡ ਰਹੇ ਹੋ, ਆਪਣੇ ਪਿਆਰ ਦੀਆਂ ਬਾਹਾਂ ਕਿਸੇ ਸੱਤਰੰਗੀ ਪੀਂਘ ਦੇ ਝੂਟੇ ਜਿਹਾ ਅਹਿਸਾਸ ਦਿੰਦੀਆਂ ਨੇ, ਹਰ ਛੋਹ ਨਾਲ ਸ਼ਰੀਰ ਚ ਗੁਦਗੁਦੀ ਜਿਹੀ ਹੁੰਦੀ ਏ, ਦੋ ਜਣਿਆਂ ਦੇ ਸਾਹਾਂ ਦੀ ਖੁਸ਼ਬੂ ਆਪਸ ਵਿੱਚ ਘੁਲਮਿਲ ਜਾਂਦੀ ਹੈ, ਇੰਝ ਲੱਗਦਾ ਹੈ ਜਿਵੇਂ ਸਦੀਆਂ ਤੋਂ ਹੱਦਾਂ ਚ ਬੰਨਿਆ ਸਮੁੰਦਰ ਝਰਨਿਆਂ ਰਾਹੀਂ ਵਗਣ ਲੱਗ ਗਿਆ ਹੋਵੇ, ਪਰ ਮੇਰਾ ਅਹਿਸਾਸ ਤਾਂ ਜਿਉਂ ਦਾ ਤਿਉਂ ਸੀ, ਕੱਚ ਦੇ ਟੁਕੜੇ ਪੈਰਾਂ ਥੱਲੇ ਵਿਛਦੇ ਹੀ ਜਾ ਰਹੇ ਸੀ। ਕੁਝ ਦੇਰ ਮਗਰੋਂ ਮੈਨੂੰ ਅੱਖਾਂ ਚੋਂ ਵਹਿੰਦੇ ਹੰਝੂਆਂ ਦੀ ਗਰਮਾਹਟ ਮਹਿਸੂਸ ਹੋਣੀ ਬੰਦ ਹੋ ਗਈ ਸੀ, ਕੁਝ ਵੀ ਮਹਿਸੂਸ ਨਹੀਂ ਸੀ ਹੋ ਰਿਹਾ, ਅੱਖਾਂ ਮੂਹਰੇ ਬੱਸ ਹਨੇਰਾ ਸੀ। ਮੈਥੋਂ ਕੱਚ ਦੇ ਟੁਕੜਿਆਂ ਉੱਪਰ #gurkaurpreet ਹੋਰ ਨਹੀਂ ਸੀ ਤੁਰਿਆ ਜਾ ਰਿਹਾ, ਮੈਂ ਬੇਹੋਸ਼ ਹੋ ਗਈ ਸੀ, ਜਦੋਂ ਹੋਸ਼ ਆਇਆਂ ਤਾਂ ਦੇਖਿਆ ਹਰਮਨ ਆਰਾਮ ਨਾਲ ਪਏ ਹੋਏ ਸੀ, ਜਿਵੇਂ ਕੁਝ ਹੋਇਆ ਹੀ ਨਾ ਹੋਵੇ, ਮੈਨੂੰ ਇਹ ਵੀ ਨਹੀਂ ਸੀ ਪੁੱਛਿਆ ਕਿ ਮੈਂ ਕਿਵੇਂ ਮਹਿਸੂਸ ਕਰ ਰਹੀ ਹਾਂ। ਮੈਂ ਅੌਖੇ ਸੌਖੇ ਕੋਲ ਪਏ ਜੱਗ ਵਿੱਚੋਂ ਪਾਣੀ ਪੀਤਾ, ਉਦੋਂ ਮੇਰੇ ਵੱਲ ਦੇਖਿਆ ਤੇ ਕਿਹਾ, “42 ਸੈਕਟਰ ਵਾਲੇ ਗਰਲਜ਼ ਕਾਲਜ ਚ ਨਾਟਕ ਬਹੁਤ ਹੁੰਦੇ ਨੇ, ਹੈ ਨਾ”, ਮੈਨੂੰ ਸਮਝ ਨਹੀਂ ਸੀ ਆ ਰਿਹਾ ਉਹ ਪੁੱਛ ਰਹੇ ਸੀ ਜਾਂ ਇਹ ਤੰਜ ਸੀ। ਹਰਮਨ ਮੂੰਹ ਘੁਮਾ ਕੇ ਆਰਾਮ ਨਾਲ ਸੌ ਗਏ ਸੀ, ਮੇਰੇ ਚ ਇਹ ਵੀ ਹਿੰਮਤ ਨਹੀ ਸੀ ਕਿ ਮੈਂ ਉੱਠ ਕੇ ਕੱਪੜੇ #gurkaurpreet ਪਾ ਸਕਾਂ, ਉਂਝ ਹੀ ਕੰਬਲ ਲਪੇਟ ਕੇ ਪੈ ਗਈ, ਮੇਰੀਆਂ ਅੱਖਾਂ ਜਾਰੋ ਜਾਰ ਵੱਗ ਰਹੀਆਂ ਸੀ, ਹੌਂਕਿਆਂ ਨੂੰ ਮੈਂ ਆਪਣੇ ਅੰਦਰ ਹੀ ਦਬਾ ਲਿਆ ਸੀ। ਜਦੋਂ ਅਗਲੀ ਸਵੇਰ ਉੱਠੀ ਤਾਂ ਜਿਸਮ ਦੇ ਹਰ ਹਿੱਸੇ ਚ ਦਰਦ ਹੋ ਰਿਹਾ ਸੀ, ਹਰਮਨ ਹਾਲੇ ਵੀ ਘੂਕ ਸੁੱਤੇ ਪਏ ਸੀ। ਮੇਰੇ ਜਿਸਮ ਤੇ ਕਈ ਸਾਰੇ ਨਿਸ਼ਾਨ ਬਣੇ ਸੀ, ਅੰਮ੍ਰਿਤ ਦੱਸਦੀ ਹੁੰਦੀ ਸੀ ਕਿ ਇਹਨਾਂ ਨੂੰ ਪਿਆਰ ਦੇ ਨਿਸ਼ਾਨ ਕਹਿੰਦੇ ਨੇ, ਜਦੋਂ ਵੀ ਇਹਨਾਂ ਨੂੰ ਦੇਖੋ ਤਾਂ ਪਿਆਰਾ ਜਿਹਾ ਅਹਿਸਾਸ ਹੁੰਦਾ ਹੈ, ਤੁਹਾਡਾ ਦਿਲ ਚਾਹੇਗਾ ਕਿ ਇਹ ਨਿਸ਼ਾਨ ਸ਼ਰੀਰ ਤੋਂ ਕਦੇ ਨਾ ਜਾਣ, ਪਰ ਮੈਨੂੰ ਇਹਨਾਂ ਨਿਸ਼ਾਨਾ ਨੂੰ ਦੇਖ ਕੇ ਸਿਰਫ਼ ਦਰਦ ਮਹਿਸੂਸ ਹੋ ਰਿਹਾ ਸੀ, ਇੰਝ ਲੱਗ ਰਿਹਾ ਸੀ ਜਿਵੇਂ ਮੇਰੇ ਸ਼ਰੀਰ ਤੇ ਕਿਸੇ ਨੇ ਕੋੜੇ ਬਰਸਾਏ ਹੋਣ।
ਚੰਗੀ ਤਰ੍ਹਾਂ ਮੇਕਅੱਪ ਕਰਨ ਤੋਂ ਬਾਅਦ ਵੀ ਮੇਰੇ ਚੇਹਰੇ ਤੇ ਕੋਈ ਰੌਣਕ ਨਹੀਂ ਸੀ, ਮੇਰਾ ਪਹਿਲੀ ਰਸੋਈ ਦਾ ਸ਼ਗਨ ਸੀ, ਕੰਮ ਤਾਂ ਸਭ ਨਿੰਮੀ #gurkaurpreet ਦੀਦੀ ਨੇ ਹੀ ਕਰ ਲਿਆ ਸੀ, ਮੈਂ ਬਸ ਰਸੋਈ ਚ ਕੰਮ ਕਰਨ ਦਾ ਸ਼ਗਨ ਜਿਹਾ ਹੀ ਕੀਤਾ ਸੀ, ਮੇਰੇ ਚੇਹਰੇ ਦੀ ਰੰਗਤ ਉੱਡੀ ਦੇਖ ਕੇ ਨਿੰਮੀ ਦੀਦੀ ਨੇ ਮਜਾਕ ਵਿੱਚ ਕਿਹਾ ਸੀ, “ਲੱਗਦਾ ਤੇਰੀ ਵੀ ਪਹਿਲੀ ਰਾਤ ਸੁਖਾਲੀ ਨਹੀ ਗਈ”, ਮੈਂ ਦੀਦੀ ਨੂੰ ਤੁਰੰਤ ਪੁੱਛਿਆ,”ਕੀ ਤੁਹਾਡੀ ਵੀ ਪਹਿਲੀ...

ਰਾਤ ਇੰਝ ਹੀ ਗਈ ਸੀ”, ਇਹ ਸੁਣ ਕੇ ਦੀਦੀ ਹੱਸਣ ਲੱਗੇ ਤੇ ਕਿਹਾ,”ਕਮਲੀਏ ਮੇਰੀ ਕੀ ਸਭ ਦੀ ਇੰਝ ਹੀ ਜਾਂਦੀ ਏ”, ਇਹ ਸੁਣ ਕੇ ਮੇਰੇ ਦਿਲ ਨੂੰ ਕੁਝ ਸੁਕੂਨ ਮਿਲਿਆ ਕਿ ਮੇਰੇ ਨਾਲ ਕੁਝ ਵੱਖ ਨਹੀਂ ਸੀ ਹੋਇਆ,ਇਹ ਰਾਤ ਹੀ ਐਵੇਂ ਦੀ ਹੁੰਦੀ ਏ। #gurkaurpreet ਪਰ ਮੈਨੂੰ ਇੱਕ ਗੱਲ ਬਹੁਤ ਅਜੀਬ ਲੱਗ ਰਹੀ ਸੀ ਕਿ ਹਰ ਕੋਈ ਇਹਨਾਂ ਪਲਾਂ ਨੂੰ ਖੂਬਸੂਰਤ ਤੇ ਪਿਆਰ ਭਰੇ ਕਹਿੰਦਾ ਏ ਪਰ ਮੈਨੂੰ ਇੰਝ ਦਾ ਕੁਝ ਵੀ ਨਹੀਂ ਸੀ ਮਹਿਸੂਸ ਹੋ ਰਿਹਾ।
ਦੁਪਹਿਰ ਨੂੰ ਹਰਮਨ ਨੇ ਹੁਕਮ ਸੁਣਾ ਦਿੱਤਾ ਕਿ ਕੱਲ ਨੂੰ ਚੰਡੀਗੜ੍ਹ ਕੰਮ ਤੇ ਵਾਪਸ ਜਾਣਾ ਏ ਇਸ ਲਈ ਅੱਜ ਹੀ ਸਾਰੀ ਪੈਕਿੰਗ ਕੀਤੀ ਜਾਵੇ। ਹਰਮਨ ਦੀ ਇਸ ਗੱਲ ਤੋਂ ਮੇਰੇ ਸਮੇਤ ਸਾਰਾ ਪਰਿਵਾਰ ਹੈਰਾਨ ਸੀ ਕਿ ਹਾਲੇ ਦੋ ਦਿਨ ਵਿਆਹ ਨੂੰ ਹੋਈ ਨੇ ਤੇ ਐਨੀ ਜਲਦੀ ਕੰਮ ਤੇ ਚਲੇ ਜਾਣਾ ਏ। ਹਰਮਨ ਨੇ ਸਾਫ ਆਖ ਦਿੱਤਾ ਕਿ ਉਸਨੂੰ ਐਨੇ ਕੁ ਦਿਨ ਦੀ ਹੀ ਛੁੱਟੀ ਮਿਲੀ ਸੀ, ਇਸਤੋਂ ਜਿਆਦਾ ਨਹੀਂ ਰੁਕ ਸਕਦਾ। #gurkaurpreet ਮੇਰੀ ਸੱਸ ਨੇ ਹਰਮਨ ਨੂੰ ਕਿਹਾ, ” ਹਾਲੇ ਤਾਂ ਪੁੱਤ ਕਿਸੇ ਰਿਸ਼ਤੇਦਾਰੀ ਚ ਵੀ ਨਹੀਂ ਗਏ ਤੁਸੀਂ, ਨਿੰਮੀ ਕੋਲ ਜਾਣਾ ਏ, ਮਾਮਿਆਂ ਮਾਸੀਆਂ ਨੇ ਵੀ ਬੁਲਾਉਣ ਏ, ਤੇਰੇ ਡੈਡੀ ਦੇ ਖਾਸ ਦੋਸਤਾਂ ਨੇ ਵੀ ਬੁਲਾਵਾ ਦਿੱਤਾ ਏ, ਇੰਝ ਕਿਵੇਂ ਜਾ ਸਕਦਾ ਏਂ ਤੂੰ”, ਹਰਮਨ ਅੱਗ ਬਬੂਲਾ ਹੋ ਕੇ ਬੋਲੇ, ” ਇੱਕ ਕੰਮ ਕਰੋ ਇਹਨੂੰ ਤੁਸੀਂ ਇੱਥੇ ਰੱਖ ਲਵੋ, ਤੇ ਜਿੱਥੇ ਜਾਣਾ ਜਾਈ ਜਾਉ, ਮੈਂ ਆਪਣੀ ਨੌਕਰੀ ਛੱਡ ਕੇ ਹੁਣ ਘਰ ਨੀ ਬੈਠਣ ਲੱਗਾ”, ਦਰਵਾਜ਼ਿਆਂ ਨੂੰ ਜੋਰ ਨਾਲ ਪਟਕਦੇ ਹੋਏ ਬਾਹਰ ਚਲੇ ਗਏ।#gurkaurpreet ਮੇਰੀ ਸੱਸ ਨੇ ਮੇਰੇ ਵੱਲ ਦੇਖਿਆ, ਮੈਂ ਲੱਗਭੱਗ ਰੋਣ ਨੂੰ ਤਿਆਰ ਸੀ, ਉਹ ਮੇਰੇ ਕੋਲ ਆਏ ਤੇ ਮੇਰਾ ਹੱਥ ਫੜ ਕੇ ਬੋਲੇ, ” ਪੁੱਤ ਤੂੰ ਮਨ ਨਾ ਹੌਲਾ ਕਰੀਂ, ਹਰਮਨ ਦਾ ਸੁਭਾਅ ਹੀ ਗੁੱਸੇ ਵਾਲਾ ਏ, ਥੋੜੀ ਦੇਰ ਚ ਸ਼ਾਂਤ ਹੋ ਜਾਣਾ ਉਹਨੇ, ਤੇ ਤੈਨੂੰ ਅਸੀਂ ਹਰਮਨ ਦੇ ਨਾਲ ਹੀ ਭੇਜਾਂਗੇ, ਜਾ ਤੂੰ ਕੱਪੜੇ ਪੈਕ ਕਰ ਲਾ”, ਨਾਲ ਹੀ ਉਹਨਾਂ ਦੀਦੀ ਨੂੰ ਆਵਾਜ਼ ਮਾਰੀ, “ਨਿੰਮੀਏ ਜਾ ਆਪਣੀ ਭਰਜਾਈ ਨਾਲ ਕੰਮ ਚ ਹੱਥ ਵਟਾ ਦੇ, ਨਾਲੇ ਹਰਮਨ ਦਾ ਸਾਰਾ ਸਮਾਨ ਧਿਆਨ ਨਾਲ ਪੈਕ ਕਰਵਾਈ, ਨਹੀਂ ਤਾਂ ਐਵੇਂ ਹੀ ਲੜੂਗਾ ਮਗਰੋਂ।”
ਰਾਤ ਨੂੰ ਰੋਟੀ ਖਾਣ ਵੇਲੇ ਹਰਮਨ ਘਰ ਆਏ। ਸਾਰਾ ਕੰਮਕਾਰ ਨਬੇੜ ਕੇ ਮੈਂ ਵੀ ਕਮਰੇ ਵਿੱਚ ਚਲੀ ਗਈ ਸੀ, ਤੇ ਹਰਮਨ ਪਹਿਲਾਂ ਹੀ ਕਮਰੇ ਚ ਪਏ ਸੀ।#gurkaurpreet ਮੈਂ ਚੁੱਪਚਾਪ ਹਰਮਨ ਕੋਲ ਪੈ ਗਈ ਸੀ, ਫਿਰ ਤੋਂ ਉਹੀ ਸਭ ਹੋਇਆ, ਜਿਸ ਵਿੱਚ ਪਿਆਰ, ਮੋਹੱਬਤ ਰਤੀ ਭਰ ਵੀ ਨਹੀਂ ਸੀ, ਇੰਝ ਲਗਦਾ ਸੀ ਕਿ ਹਰਮਨ ਨੂੰ ਕੋਈ ਕੰਮ ਸੌਂਪਿਆ ਗਿਆ ਏ ਜੋ ਉਹਨੇ ਹਰ ਹਾਲ ਚ ਕਰਨਾ ਹੀ ਕਰਨਾ ਏ। ਮੇਰੇ ਅਹਿਸਾਸ ਜਾਨਣ ਚ ਹਰਮਨ ਨੂੰ ਕੋਈ ਦਿਲਚਸਪੀ ਨਹੀਂ ਸੀ। ਜਦੋਂ ਹਰਮਨ ਲਾਵਾ ਬਣ ਵਹਿ ਗਿਆ ਤਾਂ ਇੱਕ ਪਾਸੇ ਹੋ ਕੇ ਆਰਾਮ ਨਾਲ ਸੋ ਗਿਆ ਸੀ। ਮੈਨੂੰ ਪਈ ਨੂੰ ਪਿ੍ਮਲ ਦੀਦੀ ਦੀਆਂ ਗੱਲਾਂ ਯਾਦ ਆਉਣ ਲੱਗੀਆਂ, ਕਿ ਕਿਵੇਂ ਉਹ ਪੂਰੀ ਰਾਤ ਇੰਦਰ ਜੀਜੂ ਦੀ ਬਾਂਹ ਤੇ ਸਿਰ ਰੱਖ ਸੌਂਦੀ ਹੁੰਦੀ ਸੀ, ਦੀਦੀ ਦੱਸਦੀ ਹੁੰਦੀ ਸੀ#gurkaurpreet ਕਿ ਕਈ ਵਾਰ ਸਵੇਰ ਹੋਣ ਵਾਲੀ ਹੋ ਜਾਂਦੀ ਸੀ ਪਰ ਉਹਨਾਂ ਦੀਆਂ ਗੱਲਾਂ ਨਹੀਂ ਸੀ ਖਤਮ ਹੁੰਦੀਆਂ ਤੇ ਪਿਆਰ ਕਰਨ ਤੋਂ ਤਾਂ ਕਦੀ ਦਿਲ ਭਰਦਾ ਹੀ ਨਹੀਂ ਸੀ ਹੁੰਦਾ, ਇੱਕ ਦੂਜੇ ਦੀਆਂ ਬਾਹਾਂ ਵਿੱਚ ਗਵਾਚਿਆਂ ਨੂੰ ਥਕਾਨ ਵੀ ਮਹਿਸੂਸ ਨਹੀਂ ਸੀ ਹੁੰਦੀ। ਪਰ ਮੈਂ ਤਾਂ ਇਹੋ ਜਿਹਾ ਕੁਝ ਮਹਿਸੂਸ ਹੀ ਨਹੀਂ ਸੀ ਕੀਤਾ।
ਅਗਲੇ ਦਿਨ ਅਸੀਂ ਚੰਡੀਗੜ੍ਹ ਲਈ ਚਲੇ ਗਏ। ਉੱਥੇ ਜਾ ਕੇ ਮੇਰਾ ਤਾਂ ਪੂਰਾ ਦਿਨ ਸਮਾਨ ਠੀਕ ਕਰਕੇ ਰੱਖਣ ਵਿੱਚ ਹੀ ਲੰਘ ਗਿਆ, ਘਰ ਵੀ ਸਾਫ ਕਰਨ ਵਾਲਾ ਸੀ, ਹਰਮਨ ਤਾਂ ਜਰੂਰੀ ਕੰਮ ਕਹਿ ਕੇ ਬਾਹਰ ਚਲੇ ਗਏ ਸੀ ਤੇ ਮੈਨੂੰ ਜੋ ਜਿਵੇਂ ਸਮਝ ਆਉਂਦਾ ਗਿਆ ਉਵੇਂ ਘਰ ਨੂੰ ਸਵਾਰੀ ਗਈ। ਦੁਪਿਹਰ ਢਲ ਕੇ ਸ਼ਾਮ ਆ ਗਈ ਸੀ ਪਰ ਹਰਮਨ ਘਰ ਨਹੀਂ ਸੀ ਆਏ। ਮੈਨੂੰ ਕੱਲੀ ਨੂੰ ਘਰ ਚ ਬਹੁਤ ਡਰ ਲੱਗ ਰਿਹਾ ਸੀ, ਕਿਸੇ ਨੂੰ ਜਾਣਦੀ ਵੀ ਨਹੀਂ ਸੀ, ਨਾ ਕਿਸੇ ਨੂੰ ਆਸ ਪਾਸ ਕੁਝ ਪੁੱਛ ਸਕਦੀ ਸੀ। ਜਿਵੇਂ ਜਿਵੇਂ ਹਨੇਰਾ ਵੱਧ ਰਿਹਾ ਸੀ, ਮੇਰਾ ਦਿਲ ਬਹਿੰਦਾ ਜੀ ਰਿਹਾ ਸੀ, ਮਨ ਚ ਬੁਰੇ ਬੁਰੇ ਖਿਆਲ ਆ ਰਹੇ ਸੀ। #gurkaurpreet ਨਾ ਬੈਠਿਆ ਜੀ ਰਿਹਾ ਸੀ ਨਾ ਖੜਿਆ ਜਾ ਰਿਹਾ ਸੀ। ਅਖੀਰ ਰਾਤ ਨੂੰ 10 ਕੁ ਵਜੇ ਜੋਰ ਜੋਰ ਨਾਲ ਬੂਹਾ ਖੜਕਿਆ, ਇੱਕ ਵਾਰ ਤਾਂ ਦਿਲ ਡਰ ਗਿਆ ਕਿ ਕੀ ਪਤਾ ਕੌਣ ਹੋਵੇ, 5 ਮਿੰਟ ਸੋਚਣ ਵਿੱਚ ਹੀ ਲੰਘਾ ਤੇ ਕਿ ਬੂਹਾ ਖੋਲਾਂ ਕਿ ਨਾ, ਜਦੋਂ ਦੁਬਾਰਾ ਪਹਿਲਾਂ ਨਾਲੋਂ ਵੀ ਜਿਆਦਾ ਜੋਰ ਨਾਲ ਬੂਹਾ ਖੜਕਿਆ ਤਾਂ ਮੈਂ ਡਰਦੀ ਡਰਦੀ ਨੇ ਬੂਹਾ ਖੋਲ ਦਿੱਤਾ, ਮੈਂ ਸਾਹਮਣੇ ਹਰਮਨ ਨੂੰ ਇਸ ਹਾਲਤ ਚ ਦੇਖ ਕੇ ਹੈਰਾਨ ਹੋ ਗਈ ਸੀ।
#gurkaurpreet
【ਚਲਦਾ,,,,,, ਅਗਲਾ ਹਿੱਸਾ ਕੱਲ੍ਹ 】

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)