More Punjabi Kahaniya  Posts
5 pm


ਸ਼ਾਮ ਆਲੀ ਚਾਹ, ਸੁਕੂਨ ਆਲੀ ਚਾਹ,,,
ਗੱਲ ਪਟਿਆਲੇ ਦੀ, ਸ਼ਾਮ ਦੇ ਪੰਜ ਵਜਣੇ ਤੇ ਨਾਲ ਹੀ ਮੈੱਸ ਦੀ ਘੰਟੀ ਵਜ਼ਣੀ। ਓਹ ਘੰਟੀ ਦੀ ਆਵਾਜ਼ ਸੁਣ ਕੇ ਮੁਰਦਿਆਂ ਚ ਵੀ ਜਾਨ ਪੈ ਸਕਦੀ ਮੈਨੂੰ ਲਗਦਾ। ਇਕਦਮ ਹੋਸਟਲ ਚ ਕੁਰਬਲ ਕੁਰਬਲ ਹੋਣ ਲੱਗ ਜਾਂਦੀ, ਸਭ ਆਪੋ ਆਪਣੇ cup ਚੱਕ ਕੇ ਮੈੱਸ ਵੱਲ ਭਜਦੇ ਸ਼ਾਮ ਆਲੀ ਚਾਹ ਲਈ। ਚਾਹ ਦਾ ਤਾਂ ਬਸ ਨਾਮ ਹੀ ਸੀ ,, ਹੈ ਉਹ ਬੱਸ ਗਰਮ ਪਾਣੀ ਹੀ ਸੀ । ਨਾ ਤਾਂ ਪੱਤੀ ਹੁੰਦੀ, ਨਾ ਮਿੱਠਾ ਤੇ ਦੁੱਧ ਤਾ ਬਸ ਦਿਖਾਉਂਦੇ ਹੀ ਸੀ ਚਾਹ ਨੂੰ ਪਾਉਂਦੇ ਨੀ ਸੀ। ਹਾਂ , ਸਰਦੀਆਂ ਚ ਜਰੂਰ ਕਦੇ ਕਦੇ ਅਦਰਕ ਦਾ ਸਵਾਦ ਆਉਂਦਾ ਸੀ ਚਾਹ ਚੋਂ। ਜਾ ਕੇ ਮੈੱਸ ਦੇ ਕਾਂਊਟਰ ਤੇ cup ਰੱਖਣਾ , ਭਈਏ ਨੇ ਜੱਗ ਨੂੰ ਟੇਡਾ ਕਰਦੇ ਹੋਏ ਕੱਪ ਚ ਚਾਹ ਪਾਉਣੀ ਜਮੀ ਬਸ 2 ਘੁੱਟ। ਤੇ ਜਦੋਂ ਭਈਏ ਨੂੰ ਹੋਰ ਚਾਹ ਪਾਉਣ ਲਈ ਕਹਿਣਾ ਤੇ ਓਹਨੇ ੲਿੱਦਾ ਦੇਖਣਾ ਜਿੱਦਾ ਓਹਦੇ ਤੋਂ ਓਹਦੇ ਗੁਰਦੇ ਮੰਗ ਲਏ ਹੋਣ। ਫਿਰ ਉਹ ਸਾਡੇ ਕਹਿਣ ਤੇ ਤੁਪਕਾ ਚਾਹ ਹੋਰ ਪਾ ਦਿੰਦਾ। ਓਣੀ ਦਿਨੀਂ ਸਾਨੂੰ ਇੱਕ ਕੱਪ ਚਾਹ ਨਾਲ 4 ਪਾਰਲੇ – ਜੀ ਦੇ ਬਿਸਕੁਟ ਵੀ ਮਿਲਦੇ ਸੀ। ਜਿਹੜੇ ਅਸੀਂ ਖਾਂਦੇ ਨੀ ਹੁੰਦੇ ਸੀ ਬਸ ਡੱਬੀ ਲਿਆ ਕ ਕਮਰੇ ਚ ਰੱਖ ਲੈਂਦੇ ਸੀ। ਜਦੋਂ ਘਰੋ ਆਇਆ ਸਮਾਨ ਜਿਵੇਂ ਖੋਇਆ, ਪਿੰਨੀਆ, ਪੰਜੀਰੀ ਤੇ ਜੇਬ ਚੋ ਪੈਸੇ ਮੁੱਕ ਜਾਂਦੇ ਸੀ ਓਦੋਂ ਫਿਰ ਇਹ ਪਾਰਲੇ – ਜੀ ਕੰਮ ਆਉਂਦੇ ਸੀ। ੳਦਾ ਕਮਰੇ ਚ ਚਾਹੇ ਕੁਝ ਹੋਈ ਜਾਂਦਾ ਪਰ ਆਹ ਸ਼ਾਮ ਆਲੀ ਚਾਹ ਸਾਰੇ ਇਕਠੇ ਬਹਿ ਕੇ ਪੀਂਦੇ ਸੀ। ਬੰਦੇ ਨਾਲ ਕੋਈ ਰੋਸਾ ਹੋ ਸਕਦਾ ਸੀ ਪਰ ਉਹਦੇ ਘਰੋ ਆਏ ਖੋਏ ਨਾਲ ਕੋਈ ਨਰਾਜ਼ਗੀ ਨੀ। ਚਾਹ ਪੀਣ ਸਮੇਂ ਕਮਰੇ ਚ ਰੌਣਕ ਲੱਗ ਜਾਂਦੀ ਸੀ। ਪੜ੍ਹਨ ਆਲੇ ਕਿਤਾਬਾਂ ਛੱਡ ਕੇ ਅਤੇ ਮੇਰੇ ਵਰਗੇ ਫੋਨ ਛੱਡ ਕੇ ਇਕਠੇ ਹੋ ਬਹਿੰਦੇ ਸੀ। ਪੂਰੇ ਹੋਸਟਲ ਵਿੱਚੋਂ ਹਾਸਿਆਂ ਦੀ ਆਵਾਜ਼ ਆਉਂਦੀ । ਕਿੰਨੇ ਗਿਲੇ ਸਿਕਵੇ ਚਾਹ ਟਾਇਮ ਇਕਠੇ ਬਹਿ ਕੇ ਦੂਰ ਕਰਦੇ ਸੀ। ਕਦੇ ਕਦੇ ਨਾਲ ਦੇ ਕਮਰੇ ਆਲੇ ਵੀ ਚਾਹ...

ਤੇ ਬੁਲਾਉਂਦੇ ਹੁੰਦੇ ਸੀ। ਜਿਆਦਾਤਰ ਤਿਓਹਾਰਾਂ ਦੇ ਦਿਨਾਂ ਚ ਵੀ ਇਹ ਸਾਡੇ ਕਮਰੇ ਚ ਖੋਇਆ ਆਇਆ ਅੱਜ ਚਾਹ ਸਾਡੇ ਵੱਲ ਬਹਿ ਕੇ ਪੀਵੀ। 5-7 ਜਣਿਆ ਚ ਇਕ ਅੱਧਾ ਚਾਹ ਨਾ ਪੀਣ ਆਲਾ ਵੀ ਹੁੰਦਾ ਸੀ । ਪਰ ਉਹ ਫਿਰ ਵੀ ਕੋਲ ਬਹਿ ਕੇ ਭੁਜੀਆ ਖਾਂਦਾ। ਜਿਵੇਂ ਸ਼ਰਾਬੀਆਂ ਚ ਇਕ ਸੋਫੀ ਬੈਠਾ ਹੁੰਦਾ। ਓਹਨੂੰ ਸਾਰਿਆਂ ਨੇ ਕਹਿਣਾ ਘੁੱਟ ਪੀ ਕੇ ਤਾਂ ਦੇਖ, ਮੇਰੀ ਮੰਨ ਕੇ ਬਸ ਇੱਕ ਘੁੱਟ। ਅੱਗੋ ਓਹਨੇ ਨਾ ਨਾ ਕਹਿੰਦੇ ਭੁਜੀਆ ਚਕ ਲੈਣਾ। ਨਾ ਬਾਈ ਮੈ ਨੀ ਪੀਣੀ ਚਾਹ। ਬਹੁਤ ਵਧੀਆ ਟਾਇਮ ਸੀ ਉਹ ਵੀ। ਚਾਹ ਪੀਂਦੇ ਪੀਂਦੇ ਕਿੰਨੀਆਂ ਸਲਾਹਾਂ ਬਣਾਉਂਦੇ ਸੀ। ਵੀ ਬਾੲੀ ਤੇਰੇ ਵਿਆਹ ਤੇ ਮੈਂ ਪੂਰੇ 5 ਦਿਨ ਪਹਿਲਾ ਅਾਜੂ, ਸਾਰੇ ਕੰਮ ਕਰਵਾਊ। ਕਦੇ ਕਦੇ ਰਲ ਮਿਲ ਕੇ ਬਿਜ਼ਨੇਸ ਵੀ ਪਲਾਨ ਕਰਦੇ ਸੀ। ਕੱਚੀ ਉਮਰ ਦੀਆਂ ਕੱਚੀਆਂ ਜਹੀਆ ਗੱਲਾਂ। ਹੁਣ ਤਾਂ ਸੋਚ ਕੇ ਹਾਸਾ ਆਉਂਦਾ। ਪਰ ਕੁਝ ਸਮੇਂ ਲਈ ਰੂਹ ਖਿੜ ਜਾਂਦੀ ਆ। ਓਹ ਸ਼ਾਮ ਆਲਾ ਵੇਲਾ ਯਾਦ ਕਰ। ਹੁਣ ਉਹ ਬੇਸੁਆਦੀ ਚਾਹ ਦਾ ਸਵਾਦ ਬੜਾ ਯਾਦ ਆਉਂਦਾ। ਘਰ ਬੜੀ ਦੁੱਧ , ਮਿੱਠਾ ਪਾ ਕੇ ਚਾਹ ਬਣਾਉਣੇ ਪਰ ਉਹ ਗਲ ਨੀ। ਡਿਗਰੀ ਮੁੱਕ ਗਈ, ਪਟਿਆਲਾ, ਚਾਹ, ਯਾਰ ਤੇ ਹੋਸਟਲ ਸਭ ਛੁੱਟ ਜੇ ਗਏ। ਹੁਣ ਕੁੱਝ ਕੁ ਬਾਹਰ ਚਲ ਗਏ, ਕੁੱਝ ਕੁ ਵਿਆਹੇ ਗਏ ਤੇ ਕੁਝ ਕੁ ਬਸ ਜਾਣੇ ਅਣਜਾਣੇ ਮੇਰੇ ਤੋਂ ਖੋ ਗੇ।ਹੁਣ ਪਤਾ ਨੀ ਕਦੋ ਪਟਿਆਲੇ ਜਾ ਹੋਊ। ਜੇ ਗਈ ਵੀ ਤਾਂ ਪਤਾ ਨੀ ਓਹ ਕਮਲੇ ਆਉਣਗੇ ਵੀ ਜਾਂ ਨਹੀਂ। ਪਤਾ ਨੀ ਕਦੋ ਦੁਬਾਰਾ ਰਲ ਬਹਿ ਕੇ ਚਾਹ ਪੀਣ ਦਾ ਸਬੱਬ ਬਣੂ। ਨੰਬਰ ਤਾਂ save ਨੇ ਅੱਜ ਵੀ ਬਸ ਗੱਲ ਨੀ ਹੁੰਦੀ। ਉਦਾ ਵਟਸਐਪ ਸਟੇਟਸ ਜਰੂਰ ਵੇਖ ਲੈਣੇ ਅਾ ਇਕ ਦੂਜੇ ਦਾ।
ਦਿਲੋਂ ਦੁਵਾਵਾਂ ਜਿੱਥੇ ਰਹਿਣ ਖੁਸ਼ ਰਹਿਣ ਹਸਦੇ ਵਸਦੇ ਰਹਿਣ।।
ਲਿਖਤ – ਗਗਨਦੀਪ ਕੌਰ

...
...



Related Posts

Leave a Reply

Your email address will not be published. Required fields are marked *

6 Comments on “5 pm”

  • very nice story👍👍👍 ✍👌👌🙏

  • bahut vadiya G story 😕
    sadi v same story aa😌🥰

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)