ਇੱਕ ਬਜ਼ਾਰ ਵਿੱਚ ਇਕ ਸ਼ਿਕਾਰੀ ਤਿੱਤਰ ਵੇਚ ਰਿਹਾ ਸੀ। ਓਹਦੇ ਕੋਲ ਛੋਟੇ ਬਕਸੇ ‘ਚ ਇਕ ਤਿੱਤਰ ਤੇ ਵੱਡੇ ਬਕਸੇ ‘ਚ ਬਹੁਤ ਸਾਰੇ ਤਿੱਤਰ ਸਨ। ਗਾਹਕ ਨੇ ਪੁੱਛਿਆ ਇਕ ਤਿੱਤਰ ਕਿੰਨੇ ਦਾ ?
ਤਾਂ ਸ਼ਿਕਾਰੀ ਨੇ ਕਿਹਾ 40 ਰੁਪਏ ਦਾ।
ਗਾਹਕ ਨੇ ਛੋਟੇ ਬਕਸੇ ਵਾਲੇ ਤਿੱਤਰ ਵਲ ਇਸ਼ਾਰਾ ਕਰਕੇ ਪੁੱਛਿਆ ਆਹ ਕਿੰਨੇ ਦਾ ?
ਤਾ ਸ਼ਿਕਾਰੀ ਨੇ ਕਿਹਾ ਵੈਸੇ ਤਾਂ ਮੈਂ ਇਹਨੂੰ ਵੇਚਣਾ ਨਹੀ ਚਾਹੁੰਦਾ,
ਲੇਕਿਨ ਜੇ ਤੁਸੀ ਜ਼ਿੱਦ ਕਰਦੇ ਹੋ ਤਾਂ
ਇਸਦੀ ਕੀਮਤ 500 ਰੁਪਏ ਹੋਵੇਗੀ।
ਗਾਹਕ ਨੇ ਬੜੀ ਹੈਰਾਨੀ ਨਾਲ ਪੁੱਛਿਆ
ਬਾਕੀਆਂ ਨਾਲੋਂ ਇਹਦੀ ਕੀਮਤ ਵੱਧ ਕਿਉਂ ??
ਸ਼ਿਕਾਰੀ ਨੇ ਕਿਹਾ ਇਹ ਮੇਰਾ ਪਾਲਤੂ ਵਫਾਦਾਰ ਜਾਨਵਰ ਹੈ,,
ਇਹਦੀ ਖਾਸੀਅਤ ਇਹ ਹੈ ਕਿ ਇਹ ਆਵਦੇ ਸਾਥੀਆ ਨੂੰ ਜਾਲ ਵਿੱਚ ਫਸਾਉਣ ਦੀ ਕਲਾ ਜਾਣਦਾ ਏ,,
ਬਾਕੀ ਦੇ ਤਿੱਤਰ ਸਭ ਇਹਦੇ ਫਸਾਏ ਹੋਏ ਨੇ,,,,
ਇਹ ਚੀਖ ਪੁਕਾਰ ਕਰਕੇ ਆਪਣੇ ਸਾਥੀਆ ਨੂੰ ਕੋਲ ਬੁਲਾ ਕੇ ਮੇਰੇ ਜਾਲ ਵਿੱਚ ਫਸਾਉਂਦਾ ਏ,,
ਬਾਕੀ ਦੇ ਘੱਟ ਸਮਝ ਵਾਲੇ ਤਿੱਤਰ...
ਬਿਨਾ ਸੋਚੇ ਸਮਝੇ,,ਇੱਕਠੇ ਹੁੰਦੇ ਨੇ ਤੇ ਮੈਂ ਉਹਨਾ ਨੂੰ ਜਾਲ ਵਿੱਚ ਫਸਾ ਲੈਦਾ ਹਾਂ,,,ਇਸ ਤੋਂ ਬਾਦ ਫਸਾਉਣ ਵਾਲੇ ਤਿੱਤਰ ਨੂੰ ਮੈਂ ਮਨਪਸੰਦ ਖੁਰਾਕ ਵੀ ਦੇਂਦਾ ਹਾਂ,,
ਜਿਹਦੇ ਕਰਕੇ ਏਹ ਹਮੇਸ਼ਾ ਖੁਸ਼ ਰਹਿੰਦਾ ਏ,,,
ਇਸ ਲਈ ਇਹਦੀ ਕੀਮਤ ਜਿਅਦਾ ਏ,,,,,
ਬਾਜ਼ਾਰ ਵਿਚ ਇਕ ਸਮਝਦਾਰ ਆਦਮੀ ਨੇ ਸ਼ਿਕਾਰੀ ਨੂੰ 500 ਰੁਪਏ ਦੇ ਕੇ ਸ਼ਰੇਆਮ ਬਾਜ਼ਾਰ ਚ,
ਤਿੱਤਰ ਦੀ ਗਰਦਣ ਮਰੋੜ ਦਿਤੀ,,,
ਜਦੋਂ ਕਿਸੇ ਨੇ ਪੁੱਛਿਆ ਕਿ ਤੁਸੀ ਏਦਾਂ ਕਿਉਂ ਕੀਤਾ?
ਤਾ ਓਹਦਾ ਜਵਾਬ ਸੀ,,ਦਗੇਬਾਜ਼ ਨੂੰ ਜਿਊਣ ਦਾ ਕੋਈ ਹੱਕ ਨਹੀ,,
ਜੋ ਆਵਦੇ ਮੁਨਾਫੇ ਲਈ ਆਪਣੇ ਸਮਾਜ ਨੂੰ ਫਸਾਉਣ ਦਾ ਕੰਮ ਕਰੇ ਤੇ ਆਪਣੇ ਹੀ ਲੋਕਾਂ ਨੂੰ ਧੋਖਾ ਦੇਵੇ,,,,,
ਏਦਾਂ ਦੇ ਬੇਈਮਾਨਾ ਦਾ ਮਰ ਜਾਣਾ ਜਿਅਦਾ ਬਿਹਤਰ ਏ,,,,,,
ਸੋਚੋ ਸਮਝੋ ਤੇ ਵਿਚਾਰੋ👍🙏
ਅਗਿਆਤ
nav kiran
smjh gye