More Punjabi Kahaniya  Posts
ਪੰਜਾਬੀ ਪਹਿਰਾਵਾ


ਮੈਂ ਅਗਸਤ 2015 ਵਿੱਚ ਨਵੀਂ-ਨਵੀਂ ਪੰਜਾਬ ਤੋਂ ਅਮਰੀਕਾ ਆਈ ਸੀ. ਕੁਝ ਸਮਾਂ ਘਰ ਵਿੱਚ ਰਹਿਣ ਤੋਂ ਬਾਅਦ ਇੱਕ ਫੈਕਟਰੀ ਵਿੱਚ ਕੰਮ ਮਿਲ ਗਿਆ . ਮੈਂ ਕੰਮ ਤੇ ਜਾਣ ਲਈ ਪੰਜਾਬੀ ਸੂਟ ਪਾ ਲੈਂਦੀ ਸੀ. ਗੋਰੀਆਂ ਮੇਰੇ ਸੂਟ ਦੇਖ ਕੇ ਬਹੁਤ ਖ਼ੂਬ- ਬਹੁਤ ਖ਼ੂਬ ਕਰਦੀਆਂ ਰਹਿੰਦੀਆਂ ਸਨ . ਮੈਂ ਵੀ ਹੱਸ ਕੇ ਉਹਨਾਂ ਦਾ ਧੰਨਵਾਦ ਕਰ ਦਿੰਦੀ ਸੀ. ਫੇਰ ਇੱਕ ਦਿਨ ਮੈਨੂੰ ਉੱਥੇ ਦੋ ਪੰਜਾਬੀ ਔਰਤਾਂ ਮਿਲ ਗਈ . ਜੋ ਕਈ ਸਾਲਾ ਤੋਂ ਉਸ ਫ਼ੈਕਟਰੀ ਵਿੱਚ ਕੰਮ ਕਰਦੀਆਂ ਸਨ. ਉਹ ਕਹਿੰਦਿਆ ਤੁਸੀਂ ਆਪਣੇ ਮੂਲਕ ਦਾ ਜਲੂਸ ਕੱਢ ਰਹੇ ਹੋ. ਪੈਂਟ ਅਤੇ ਟੀ ਸ਼ਰਟ ਪਾਕੇ ਆਇਆ ਕਰ. ਮੈਂ ਉਹਨਾਂ ਦੀ ਗੱਲ ਸੁਣਕੇ ਥੋੜੀ ਬੇਇੱਜ਼ਤੀ ਮਹਿਸੂਸ ਕੀਤੀ ਅਤੇ ਥੋੜਾ ਡਰ ਵੀ ਗਈ. ਘਰ ਆਉਣ ਸਾਰ ਮੈਂ ਆਪਣੇ ਪਤੀ ਨੂੰ ਦੱਸਿਆ ਤਾਂ ਉਹ ਮੈਨੂੰ ਨਾਲ਼ ਲੈਕੇ ਸਟੋਰ ਤੇ ਗਏ ਤੇ ਮੈਨੂੰ ਦੋ ਪੈਂਟਾ ਤੇ ਤਿੰਨ ਟੀ ਸ਼ਰਟਾਂ ਲੈ ਦਿੱਤੀ. ਮੈਂ ਅਗਲੇ ਦਿਨ ਉਹ ਪੈਂਟ ਪਾਕੇ ਕੰਮ ਤੇ ਗਈ ਤਾਂ ਉਹ ਔਰਤਾਂ ਖੁਸ਼ ਹੋ ਗਈਆਂ. ਫੇਰ ਲੱਗਦਾ ਸੀ ਉਹ ਮੇਰੇ ਨਾਲ਼ ਸੱਚ ਵਿੱਚ ਪਿਆਰ ਕਰਨ ਲੱਗੀਆਂ. ਕੁਝ ਹਫ਼ਤੇ ਬੀਤੇ ਤਾਂ ਗੋਰਿਆਂ ਦਾ ਕ੍ਰਿਸਮਿਸ ਦਾ ਤਿਉਹਾਰ ਆ ਗਿਆ. ਫੈਕਟਰੀ ਦੇ ਮਾਲਕ ਨੇ ਵੱਡੇ ਹੋਟਲ ਵਿੱਚ ਇੱਕ ਸਮਾਰੋਹ ਰੱਖਿਆ . ਜਿਸ ਵਿੱਚ ਸਿਰਫ ਕੰਮ ਕਰਨ ਵਾਲੇ ਕਰਮਚਾਰੀ ਹੀ ਆ ਸਕਦੇ ਸੀ. ਹੁਣ ਕੰਮ ਤੇ ਕੰਮ ਦੇ ਸਮੇਂ ਵੀ ਔਰਤਾਂ ਆਪਣੇ ਪਹਿਰਾਵੇ ਵਾਰੇ ਗੱਲਾਂ ਕਰਦਿਆਂ ਸਨ . ਕਿਸਨੇ ਕੀ ਪਾਉਣਾ ਇੱਕ ਦੂਜੇ ਕੋਲ ਪੁੱਛਦੀਆਂ ਸਨ. ਮੇਰੀਆਂ ਪੰਜਾਬੀ ਸਹੇਲੀਆਂ ਨੇ ਮੈਨੂੰ ਕਿਹਾ ਜੇ ਤੂੰ ਕੋਈ ਡ੍ਰੇਸ ਲੈਣ ਜਾਣਾ ਹੋਇਆ ਤਾਂ ਦੱਸ ਦੇਈ ਅਸੀਂ ਤੇਰੀ ਮਦੱਦ ਕਰ ਦੇਵਾਂਗੇ. ਮੈਂ ਬਿਲਕੁਲ ਚੁੱਪ ਰਹੀ .
ਜਦੋ ਇਸ ਸਮਾਰੋਹ ਦਾ ਦਿਨ ਆਇਆ ਤਾਂ ਇੱਕ ਦਿਨ ਪਹਿਲੇ ਮੈਂ ਆਪ ਹੀ ਇੱਕ ਸੂਟ ਦੇ ਕਮੀਜ਼ ਨਾਲ਼ ਰੰਗ ਮਿਲਾ ਕੇ ਪਤੀ ਦੀ ਪੁਰਾਣੀ ਦਸਤਾਰ ਦਾ ਘੱਗਰਾ ਬਣਾ ਲਿਆ . ਸਮਾਰੋਹ ਵਾਲੇ ਦਿਨ ਪਹਿਨ ਲਿਆ ਤੇ ਨਾਲ ਲੰਬਾ ਪਰਾਂਦਾ ਪਾ ਕੇ ਗੁੱਤ ਬਣਾਕੇ ਚਲੀ ਗਈ . ਪੰਜਾਬਣ ਸਹੇਲੀਆਂ ਨੇ ਮੈਨੂੰ ਬਹੁਤ ਘੂਰਕੇ ਦੇਖਿਆ ਤੇ ਟੇਬਲ ਤੇ ਮੈਨੂੰ ਆਪਣੇ ਨਾਲ਼ ਬਿਠਾਉਣ ਤੋਂ ਮਨਾ ਕਰ ਦਿੱਤਾ. ਇਹ ਦੋਵੇਂ ਪੰਜਾਬਣਾਂ ਅੱਜ ਅੱਧ-ਨੰਗੇ ਕੱਪੜੇ ਪਹਿਨ ਕੇ ਆਈਆਂ ਸਨ. ...

ਪਰ ਗੋਰੀਆਂ ਨੇ ਮੇਰੇ ਘੱਗਰੇ ਨੂੰ ਬਹੁਤ ਪਸੰਦ ਕੀਤਾ. ਹੋਰ ਤਾਂ ਹੋਰ ਮੇਰੀ ਮਾਲਕਣ ਤੇ ਮਾਲਕ ਦੋਵਾਂ ਨੇ ਮੈਨੂੰ ਕਿਹਾ ਤੁਸੀਂ ਅੱਜ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਹੋ! ਮੇਰੇ ਨਾਲ਼ ਫ਼ੋਟੋ ਵੀ ਕਰਾਈ . ਉਹਨਾਂ ਦੀ ਫ਼ੋਟੋ ਤੋਂ ਬਾਅਦ ਤਕਰੀਬਨ ਹਰ ਕਰਮਚਾਰੀ ਨੇ ਮੇਰੇ ਨਾਲ਼ ਫ਼ੋਟੋ ਕਰਾਈ . ਮੈਨੂੰ ਆਪਣੇ ਪਹਿਰਾਵੇ ਤੇ ਫ਼ਕਰ ਮਹਿਸੂਸ ਹੋ ਰਿਹਾ ਸੀ. ਇਸ ਤਰਾਂ ਲੱਗ ਰਿਹਾ ਸੀ ਜਿਵੇਂ ਮੈਂ ਕਿਸੇ ਤਸਵੀਰ ਸਮਾਰੋਹ ਵਿੱਚ ਆਈ ਹੋਵਾਂ. ਖਾਣਾ ਖਾਣ ਤੋਂ ਬਾਅਦ ਸਾਡੀ ਮਾਲਕਣ ਤੇ ਮਾਲਕ ਨੇ ਭਾਸ਼ਣ ਦਿੱਤਾ . ਏਨੇ ਨੂੰ ਹੋਟਲ ਦਾ ਮਾਲਕ ਪੁੱਛਣ ਆ ਗਿਆ ਕਿ ਸਾਡੀਆਂ ਅੱਜ ਦੀਆ ਸੇਵਾਵਾਂ ਚੰਗੀ ਸੀ ? ਕੋਈ ਖਰਾਬੀ ਹੋਵੇ ਤਾ ਮੁਆਫ ਕਰਨਾ . ਫ਼ੇਰ ਉਸਨੇ ਮੇਰੇ ਵੱਲ ਇਸ਼ਾਰਾ ਕਰਕੇ ਪੁੱਛਿਆ ਕੀ ਤੁਸੀਂ ਕਿਥੋਂ ਆਏ ਹੋ ਤੇ ਜੋ ਡਰੈੱਸ ਤੁਸੀਂ ਪਾਈ ਹੈ ਕਿਥੋਂ ਮਿਲਦੀ ਹੈ ? ਮੈਂ ਡਰਦੀ-ਡਰਦੀ ਨੇ ਕਿਹਾ ਮੈਂ ਪੰਜਾਬ, ਭਾਰਤ ਤੋਂ ਆਈ ਹਾਂ , ਇਹ ਡਰੈੱਸ ਮੈਂ ਆਪ ਸਲਾਈ ਕੀਤੀ ਹੈ. ਉਸਨੇ ਪੁੱਛਿਆ ਕੀ ਮੈਂ ਤੁਹਾਡੀ ਇੱਕ ਤਸਵੀਰ ਲੈ ਸਕਦਾ ਹਾਂ ? ਮੈਂ ਕਿਹਾ ਜੀ ਜ਼ਰੂਰ. ਤਸਵੀਰ ਲੈਣ ਤੋਂ ਬਾਅਦ ਉਸਨੇ ਮੇਰੀ ਮਾਲਕਣ ਦੇ ਕੰਨ ਵਿੱਚ ਕੁਝ ਕਿਹਾ . ਮਾਲਕਣ ਨੇ ਮੈਨੂੰ ਆਪਣੇ ਕੋਲ਼ ਬੁਲਾਇਆ . ਮਾਲਕਣ ਤੇ ਹੋਟਲ ਦੇ ਮਾਲਕ ਨੇ ਮੈਨੂੰ ਇੱਕ ਵੱਡਾ ਡੱਬਾ ਤੋਹਫ਼ਾ ਦਿੱਤਾ ਤੇ ਕਿਹਾ ਤੁਸੀਂ ਅੱਜ ਸਭ ਤੋਂ ਵੱਖਰਾ ਅਤੇ ਸ਼ਾਨਦਾਰ ਪਹਿਰਾਵਾ ਪਾਈਆ ਹੈ. ਇਸ ਲਈ ਅਸੀਂ ਇਹ ਤੋਹਫ਼ਾ ਤੁਹਾਨੂੰ ਦੇ ਰਹੇ ਹਾਂ. ਮੈਂ ਖੁਸ਼ੀ ਵਿੱਚ ਰੋਂਦੀ-ਰੋਂਦੀ ਨੇ ਇਹ ਤੋਹਫ਼ਾ ਫੜ ਲਿਆ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ. ਅੱਜ ਮੈਨੂੰ ਆਪਣੇ ਪਹਿਰਾਵੇ , ਸੰਸਕਾਰ, ਬੋਲੀ , ਰਹਿਣ-ਸਹਿਣ ਸਭ ਤੇ ਹੋਰ ਵੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਈਆ. ਦੂਜੇ ਦੇਸ਼ ਦੇ ਲੋਕ ਸਾਨੂੰ ਸੋਹਣਾ ਕਹਿ ਰਹੇ ਹਨ ਅਤੇ ਸਾਨੂੰ ਸਨਮਾਨ ਦੇ ਰਹੇ ਹਨ . ਪਰ ਅਸੀਂ ਕਿਸੇ ਦੀ ਰੀਸ ਕਰਨ ਤੇ ਲੱਗੇ ਹੋਏ ਹਾਂ. ਸਾਡਾ ਪਹਿਰਾਵਾ ਇਨਾਂ ਸੋਹਣਾ, ਉੱਚਾ-ਸੁੱਚਾ ਹੈ ਸਾਨੂੰ ਮਾਣ ਹੋਣਾ ਚਾਹਿਦਾ ਹੈ ਨਾ ਕੀ ਬੇਇੱਜਤੀ ਮਹਿਸੂਸ ਹੋਣੀ ਚਾਹਿਦੀ ਹੈ .
ਕਿਰਪਾ ਕਰਕੇ ਤੁਸੀਂ ਵੀ ਜਰੂਰ ਆਪਣੀ ਰਾਏ ਦਿਓ ਜੀ, ਤੁਹਾਨੂੰ ਕਿਹੜਾ ਪਹਿਰਾਵਾ ਵਧੀਆ ਲੱਗਦਾ ਹੈ.
ਰਚਨਾ
ਸਰਬਜੀਤ ਸਿੰਘ

...
...



Related Posts

Leave a Reply

Your email address will not be published. Required fields are marked *

One Comment on “ਪੰਜਾਬੀ ਪਹਿਰਾਵਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)