More Punjabi Kahaniya  Posts
ਜੇ ਰੱਬ ਸਿੱਧੀਆਂ ਪਾਵੇ


ਜੇ ਰੱਬ ਸਿੱਧੀਆਂ ਪਾਵੇ ,,,
****************
ਲਓ ਪੜੋ ਹੁਣ –
ਇੱਕ ਸਹਿਜ ਸੁਭਾਅ ਭੋਲੇਪਨ ਵਿੱਚ ਕੀਤੀ ਸ਼ਰਾਰਤ ਜੋ ਸ਼ਾਇਦ ਕਿਸੇ ਨੇ ਵੀ ਨਾਂ ਕੀਤੀ ਹੋਵੇ।
ਬੜੀ ਪੁਰਾਣੀ ਸੰਨ 1969-70ਦੀ ਗੱਲ ਹੈ।ਕਾਲਜ ਜਾਣ ਲਈ ਗੱਡੀ ਚੜ ਕੇ ਜਾਈਦਾ ਸੀ।ਸਾਰੀਆਂ ਸਹੇਲੀਆਂ ਇੱਕੋ ਲੇਡੀਜ ਡੱਬੇ ਵਿੱਚ ਬੈਠਦੀਆਂ ਸਨ।ਇੱਕ ਦੋ ਮੁੰਡੇ ਗੱਡੀ ਕੋਲੋਂ ਚੱਕਰ ਮਾਰਦੇ ਰਹਿੰਦੇ ਤੇ ਅਸੀਂ ਇਗਨੋਰ ਮਾਰ ਛੱਡਣਾ। ਇੱਕ ਦਿਨ ਉਨਾਂ ਵਿੱਚੋਂ ਇੱਕ ਮੁੰਡਾ ਖਿੜਕੀ ਕੋਲ ਆਕੇ ਕਹਿੰਦਾ ਤੁਸੀਂ ਇਸ ਗੱਡੀ ਵਿਚੋਂ ਉਤਰ ਜਾਵੋ ,ਦੂਜੀ ਗੱਡੀ ਚੜ ਜਾਇਉ।ਨਹੀਂ ਤਾਂ ਓਹ(ਨਾਂ ਨਹੀਂ ਦੱਸਣਾ)ਗੱਡੀ ਅੱਗੇ ਛਾਲ ਮਾਰ ਦੇਵੇਗਾ।ਅਸੀਂ ਕਿਹਾ, ਅਸੀਂ ਦੇਖ ਰਹੇ ਹਾਂ ਉਸਨੂੰ ਕਹੋ , ਮਾਰੇ ਛਾਲ।
ਉਹ ਇੱਕ ਫੋਨ ਨੰਬਰ ਵਾਲਾ ਕਾਗਜ ਖਿੜਕੀ ਵਿਚੋਂ ਸੁਟ ਕੇ ਇੰਜਨ ਵਲ ਚਲਾ ਗਿਆ। ਲੇਡੀਜ਼ ਡੱਬਾ ਇੰਜਨ ਦੇ ਨਾਲ ਸੀ।ਅਸੀਂ ਵੀ ਬਾਹਰ ਵਲ ਦੇਖਣ ਲੱਗ ਗਈਆਂ।ਇੱਕ ਮੁੰਡਾ ਪਲੇਟਫਾਰਮ ਤੇ ਇੰਜਨ ਮੋਹਰੇ ਬੈਠਾ ਸੀ।ਦੋ ਤਿਨ ਮੁੰਡੇ ਉਸਦੇ ਕੋਲ ਜਾਕੇ ਬਾਂਹ ਫੜਕੇ ਉਸਨੂੰ ਉਠਾ ਰਹੇ ਸੀ।ਗੱਡੀ ਦਾ ਸਿਗਨਲ ਹੋ ਗਿਆ ਤੇ ਗਾਰਡ ਨੇ ਪਟੜੀ ਤੇ ਬੈਠੇ ਮੁੰਡੇ ਨੂੰ ਦੱਬਕਾ ਮਾਰਿਆ।ਉਹ ਸਾਰੇ ਇੰਜਨ ਦੇ ਅਗਿੱਓ ਹੇ ਕੇ ਦੂਜੇ ਪਲੇਟਫਾਰਮ ਤੇ ਭੱਜ ਗਏ।
ਜਿੱਥੇ...

ਮੇਰਾ ਹੋਣ ਵਾਲਾ ਮੰਗੇਤਰ ਪਾਰਸਲ ਕਰਵਾਉਣ ਆਇਆ ਹੋਇਆ ਸੀ। ਮੈਨੂੰ ਨਹੀਂ ਪਤਾ ਲੱਗਿਆ। ਅਸੀਂ ਸਾਰੀਆਂ ਮਿਲਕੇ ਖੂਬ ਹਾਸਾ ਪਾਇਆ। ਦੂਜੇ ਦਿਨ ਕਾਮਨ ਆਂਟੀ ਦੇ ਘਰ ਮਿਲੇ ਮੇਰੇ ਹੋਣ ਵਾਲੇ ਮੰਗੇਤਰ ਨੇ ਪੁੱਛਿਆ, ਕੀ ਗੱਲ ਕੱਲ ਤੁਹਾਡੀ ਗੱਡੀ ਕੋਲ ਬੜਾ ਰੌਲਾ ਪੈ ਰਿਹਾ ਸੀ।
ਮੈਂ ਉਹ ਕਾਗਜ ਦਿੱਤਾ ਤੇ ਭੋਲੇ ਜਿਹੇ ਮੂੰਹ ਨਾਲ ਸਾਰੀ ਗੱਲ ਦੱਸ ਦਿੱਤੀ। ਦਿਲ ਵਿੱਚ ਦਹਿਲ ਪੈ ਗਿਆ, ਜੇ ਕਿੱਧਰੇ ਘਰ ਪਤਾ ਲੱਗ ਗਿਆ ਤਾਂ ਪੜਾਈ ਛੁੱਟ ਜਾਉ। ਬਚਾਉ ਲਈ ਰੱਬ ਅਗੇ ਕਈ ਸੁੱਖਾ ਸੁੱਖੀਆਂ।
ਜਨਾਬ ਨੇ ਉਸ ਮੁੰਡੇ ਦੀ ਸਾਰੀ ਜਾਸੂਸੀ ਕਰ ਲਈ। ਹੁਣ ਵੀ ਜਦੋ ੳਸ ਚੌਕ ਵਿੱਚੋਂ ਦੀ ਲੰਘਦੇ ਹਾਂ ਤਾਂ ਮੇਰੇ ਪਤੀ ਮੈਨੂੰ ਮਜ਼ਾਕ ਕਰਦੇ ਹਨ ਕਿ ਇੱਨਾਂ ਵੱਡਾ ਅਮੀਰ ਰਿਸ਼ਤਾ ਛੱਡ ਕੇ ਮੇਰਾ ਹੱਥ ਕਿਉਂ ਫੜਿਆ?
ਮੈਂ ਸ਼ਰਮਿੰਦੀ ਜਹੀ ਹੋਕੇ ਚੁੱਪ ਕਰਕੇ, ਸਿੱਧੀਆਂ ਪਾਉਂਦੇ ਰੱਬ ਦਾ ਸ਼ੁਕਰਾਨਾ ਕਰਕੇ ,ਬੱਸ ਹੱਸ ਪੈਨੀ ਹਾਂ।
ਧੰਨਵਾਦ।
ਬਲਰਾਜ ਚੰਦੇਲ ਜੰਲਧਰ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)