ਅੱਜ ਦੀ ਗੱਲ ਐ 12 ਕੁ ਵਜੇ ਦੀ। ਮੈਂ ਜਲੰਧਰ ਨਰਿੰਦਰ ਸਿਨਮੇ ਦੇ ਪਿਛਲੀ ਬੈੰਕ ਦੇ ਏ. ਟੀ. ਐੱਮ. ਦੀ ਲਾਈਨ ਚ ਲੱਗਾ ਸੀ। ਦੋ ਜਣੇ ਅੱਗੇ ਸੀ ਤੇ ਦੋ ਪਿੱਛੇ ਆ ਕੇ ਖੜ੍ਹ ਗਏ। ਫਿਰ ਇੱਕ ਗੱਡੀ ਆਈ ਜਿਹਦੇ ਚ ਇੱਕ ਬੰਦਾ ਡਰਾਈਵ ਕਰ ਰਿਹਾ ਸੀ ਤੇ ਉਹਦੀ ਪਤਨੀ ਨਾਲ ਬੈਠੀ ਸੀ। ਬੰਦੇ ਨੇ ਸੋਚਿਆ ਕਿ ਲਾਈਨ ਲੰਮੀ ਆ ਛੇਵਾਂ ਨੰਬਰ ਆ.. ਉਹਨੇ ਆਪਣੀ ਘਰਵਾਲੀ ਨੂੰ ਭੇਜ ਦਿੱਤਾ ਏ ਟੀ ਐੱਮ ਦੇ ਕੇ। ਉਹ ਸੀ ਪ੍ਰੈਗਨੈਂਟ ਤੇ ਅਖੀਰ ਤੇ ਖੜ੍ਹ ਗਈ। ਤੁਰ ਉਹਤੋਂ ਹੋਵੇ ਨਾ ਉੱਤੋਂ ਸਿਖਰ ਦੁਪਹਿਰਾ ਲੱਗਾ। ਇੱਧਰ ਏ ਟੀ ਐੱਮ ਚੋਂ ਬੰਦਾ ਨਿਕਲਿਆ ਤਾਂ ਮੈਂ ਕਿਹਾ ਕਿ ਲੇਡੀ ਨੂੰ ਜਾਣ ਦਿਓ। ਅਗਲਾ ਕਹਿੰਦਾ ਕਿ ਜੇ ਇਹਦੇ ਘਰਵਾਲੇ ਨੂੰ ਨੀ ਇਹਦੀ ਚਿੰਤਾ ਤੇ ਆਪਾਂ ਕਿਓੰ ਕਰੀਏ।
ਫਿਰ ਇੱਕ ਬਜ਼ੁਰਗ ਨੇ ਕਿਹਾ ਕਿ ਉਹਨੇ ਤਾਂ ਅਕਲ ਦਿਖਾ ਤੀ ਆਪਣੀ ਹੁਣ ਤੁਸੀਂ ਵੀ ਉਹਦੇ ਵਰਗੇ ਨਾ ਬਣੋ। ਉਹਦੇ ਲ਼ੀ...
ਰਾਹ ਛੱਡ ਦਿੱਤਾ ਗਿਆ ਤੇ ਉਹ ਏ ਟੀ ਐੱਮ ਚ ਚਲੀ ਗਈ। ਬਾਹਰ ਗੱਲਾਂ ਚੱਲੀਆਂ ਕਿ ਜਿਹਨੇ ਇਸ ਬੰਦੇ ਦੇ ਵੰਸ਼ ਨੂੰ ਅੱਗੇ ਤੋਰਨਾ, ਉਹਦੇ ਨਾਲ ਇਹ ਸ਼ਰੇਆਮ ਇੱਦਾਂ ਦਾ ਸਲੂਕ ਕਰ ਰਿਹਾ ਤਾਂ ਘਰ ਕੀ ਕਰਦਾ ਹੋਊਗਾ। ਆਪ ਏ ਸੀ ਚਲਾ ਕੇ ਗੱਡੀ ਚ ਬੈਠਾ ਤੇ ਘਰਵਾਲੀ ਧੁੱਪੇ ਲਾਈਨ ਚ ਲਾਤੀ। ਹੋਰ ਵੀ ਕਈ ਗੱਲਾਂ ਕਹੀਆਂ ਕਈਆਂ ਨੇ , ਕਿਸੇ ਨੇ ਗਾਲਾਂ ਵੀ ਕੱਢੀਆਂ.. ਅੰਦਰ ਕੁੜੀ ਨੂੰ ਵੀ ਸਭ ਸੁਣਦਾ ਸੀ। ਜਦੋਂ ਬਾਹਰ ਨਿਕਲੀ ਤਾਂ ਅੱਖਾਂ ਚ ਹੰਝੂ.. ਰੋਂਦੀ ਰੋਂਦੀ ਨੇ ਹੱਥ ਜੋੜਤੇ ਤੇ ਗੱਡੀ ਵੱਲ ਤੁਰ ਪਈ। ਓਧਰ ਘਰਵਾਲਾ ਹੱਸ ਕੇ ਵਿਖਾ ਰਿਹਾ ਸੀ ਕਿ ਉਹਦਾ ਤੀਰ ਚੱਲ ਗਿਆ ਤੇ ਬਾਕੀ ਖੜ੍ਹੇ ਰਹਿਣ ਜਿੱਥੇ ਹੈਗੇ ਆ..