More Punjabi Kahaniya  Posts
ਸੂਟਾਂ ਦੇ ਪੁਆੜੇ


ਸੂਟਾਂ ਦੀਆਂ ਤਾਂ ਸਾਰੀਆਂ ਹੀ ਬੀਬੀਆਂ ਦੀਵਾਨੀਆਂ ਹੁੰਦੀਆਂ ਹਨ ।ਪਰ ਕਈਆਂ ਨੂੰ ਸੂਟਾਂ ਤੋਂ ਬਿਨਾਂ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ।ਉਹ ਬਸ ਬਿਨਾਂ ਸੋਚੇ ਸਮਝੇ ਸੂਟ ਖ਼ਰੀਦ ਖ਼ਰੀਦ ਅਲਮਾਰੀਆਂ ਭਰੀ ਜਾਂਦੀਆਂ ਹਨ ।ਬੀਬੀਆਂ ਦੀ ਸੂਟਾਂ ਪ੍ਰਤੀ ਦੀਵਾਨਗੀ ਨੂੰ ਨਸ਼ਰ ਕਰਦੀ ਖ਼ਬਰ ਕੁਝ ਦਿਨ ਪਹਿਲਾਂ ਤੁਸੀਂ ਸਾਰਿਆਂ ਨੇ ਸੁਣੀ ਹੋਵੇਗੀ ।ਇਸੇ ਵਿਸ਼ੇ ਤੇ ਗੱਲ ਕਰਦੇ ਹਾਂ
ਅਪ੍ਰੈਲ ਦੇ ਮਹੀਨੇ ਲੋਕ ਡਾਊਨ ਦੌਰਾਨ ਭਾਣਜੀ ਦਾ ਵਿਆਹ ਸੀ ਇਸ ਲਈ ਕੱਪੜੇ ਖਰੀਦਣ ਲਈ ਬਾਜ਼ਾਰ ਜਾਣਾ ਪਿਆ ਬਾਜ਼ਾਰ ਵਿੱਚ ਨਵੀਂ ਦੁਕਾਨ ਖੁੱਲ੍ਹੀ ਸੀ ਸੋਚਿਆ ਇੱਥੋਂ ਕੱਪੜਾ ਖਰੀਦ ਕੇ ਦੇਖਦੇ ਹਾਂ ।ਅੱਗੋਂ ਦੁਕਾਨਦਾਰ ਪੂਰਾ ਗਾਲੜੀ।ਸੂਟ ਦਿਖਾਉਂਦੇ ਹੋਏ ਉਸ ਨੇ ਹੱਡ ਬੀਤੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆ।ਮੈਨੂੰ ਵੀ ਗੱਲਾਂ ਸੁਣਨ ਦਾ ਬਹੁਤ ਸ਼ੌਂਕ ਹੈ ਸਾਹਮਣੇ ਵਾਲਾ ਚਾਹੇ ਬਜ਼ੁਰਗ ਹੋਵੇ ਚਾਹੇ ਬੱਚਾ ਮੈਂ ਹਰੇਕ ਦੀ ਗੱਲ ਬੜੇ ਧਿਆਨ ਨਾਲ ਸੁਣਦੀ ਹਾਂ।ਉਹ ਕਹਿਣ ਲੱਗਾ ਪਿਛਲੇ ਹਫ਼ਤੇ ਇਕ ਬਜ਼ੁਰਗ ਦੰਪਤੀ ਆਪਣੇ ਪੁੱਤ ਦੇ ਵਿਆਹ ਲਈ ਵਰੀ ਦੇ ਸੂਟ ਖਰੀਦਣ ਸਾਡੀ ਦੁਕਾਨ ਤੇ ਆ ਗਏ ।ਦੋਵਾਂ ਨੂੰ ਵਿਆਹ ਦਾ ਬਹੁਤ ਹੀ ਜ਼ਿਆਦਾ ਚਾਅ ਸੀ। ਅਸੀਂ ਉਨ੍ਹਾਂ ਦੀ ਬਜਟ ਦੇ ਹਿਸਾਬ ਨਾਲ ਵਧੀਆ 30 ਕੁ ਹਜ਼ਾਰ ਦੇ ਸੂਟ ਦੇ ਦਿੱਤੇ ।
ਦੂਸਰੇ ਦਿਨ ਬਜ਼ੁਰਗ ਫੇਰ ਸੂਟਾਂ ਵਾਲੇ ਲਫਾਫੇ ਚੁੱਕੀ ਦੁਕਾਨ ਉੱਤੇ ਵਾਪਿਸ ਆ ਗਿਆ ।ਮੈਂ ਕਿਹਾ, ਬਜ਼ੁਰਗੋ ਕੀ ਗੱਲ ਹੋਗੀ। ਅੱਗੋਂ ਤਪਿਆ ਹੋਇਆ ਉਹ ਕਹਿਣ ਲੱਗਾ ਕੱਲ੍ਹ ਸੂਟ ਖਰੀਦਣ ਤੋਂ ਬਾਅਦ ਮੁੰਡੇ ਦੇ ਕਹਿਣ ਤੇ ਅਸੀਂ ਸੂਟਾਂ ਦੀਆਂ ਫੋਟੋਆਂ ਨੂੰਹ ਰਾਣੀ ਨੂੰ ਵ੍ਹੱਟਸਐਪ ਕਰ ਦਿੱਤੀਆਂ ।ਅੱਗੋਂ ਉਹ ਮੁੰਡੇ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਮੈਨੂੰ ਕੋਈ ਵੀ ਸੂਟ ਪਸੰਦ ਨਹੀਂ ।ਪੁੱਤ ਮੇਰਾ ਫੌਜ ਵਿਚ ਹੈ ਉਸੇ ਸਮੇਂ ਉਸ ਦਾ ਫੋਨ ਆ ਗਿਆ ਕਿ ਪੈਸੇ ਮੈਂ ਭੇਜ ਦੇਵਾਂਗਾ ਪਰ ਤੁਸੀਂ ਮੇਰੀ...

ਵਹੁਟੀ ਨੂੰ ਜਿਹੋ ਜਿਹੇ ਉਹ ਚਾਹੁੰਦੀ ਹੈ ਉਹ ਜਿਹੇ ਸੂਟ ਲੈ ਦਿਓ ਅਤੇ ਉਹ ਦੁਕਾਨ ਤੇ ਆਪ ਹੀ ਜਾ ਕੇ ਸੂਟ ਪਸੰਦ ਕਰ ਲਏਗੀ ।ਹੁਣ ਭਾਈ ਉਹ ਤੇ ਉਹਦੀ ਭਰਜਾਈ ਦੋਵੇਂ ਜਣੇ ਆਉਣਗੀਆਂ ਤੇ ਸੂਟ ਪਸੰਦ ਕਰ ਲੈਣਗੀਆ।
ਕੁਝ ਸਮੇਂ ਬਾਅਦ ਉਹ ਦੋਵੇਂ ਜਣੀਆਂ ਆ ਗਈਆਂ।ਪਹਿਲਾਂ ਤਾਂ ਛੇਤੀ ਛੇਤੀ ਉਨ੍ਹਾਂ ਨੂੰ ਕੁਝ ਪਸੰਦ ਹੀ ਨਹੀਂ ਆਇਆ ਅਤੇ ਜਦੋਂ ਅਸੀਂ ਸਭ ਤੋਂ ਮਹਿੰਗੀ ਕਲੈਕਸ਼ਨ ਕੱਢੀ ਤਾਂ ਉਨ੍ਹਾਂ ਨੇ ਸਾਰੇ ਸੂਟ ਉਸੇ ਵਿੱਚੋਂ ਹੀ ਪਸੰਦ ਕਰ ਲਏ।ਅਤੇ ਬਿਲ ਸੱਤਰ ਹਜ਼ਾਰ ਦੇ ਨੇੜੇ ਬਣ ਗਿਆ।ਮੈਂ ਬਜ਼ੁਰਗ ਨੂੰ ਪਾਸੇ ਨੂੰ ਹੋ ਕੇ ਕਿਹਾ ਬਜ਼ੁਰਗੋ ਇਹਨੇ ਤਾਂ ਵਿਆਹ ਤੋਂ ਪਹਿਲਾਂ ਹੀ ਤੁਹਾਡਾ ਕੂੰਡਾ ਕਰਾਤਾ।ਉਹ ਅੱਗੋਂ ਕਹਿਣ ਲੱਗਾ ਪਤਾ ਹੀ ਹੈ ਭਾਈ ,ਤੈਨੂੰ ਅੱਜ ਕੱਲ੍ਹ ਦੇ ਜੁਆਕਾਂ ਦਾ।ਪੈਸੇ ਦੀ ਕਦਰ ਹੀ ਹੈ ਨੀ ।
ਅੱਗੋਂ ਦੁਕਾਨਦਾਰ ਕਹਿਣ ਲੱਗਾ ਤੁਸੀਂ ਹੀ ਦੱਸੋ ਮੈਡਮ ਵਰੀ ਵਾਲੇ ਸੂਟ ਕੋਈ ਕਿੰਨੇ ਕੁ ਪਾਉਂਦਾ ਹੈ ।ਦੋ ਚਾਰ ਵਾਰ ਪਾ ਕੇ ਮੁੜ ਕੇ ਅਲਮਾਰੀਆਂ ਦਾ ਸ਼ਿੰਗਾਰ ਬਣਦੇ ਨੇ ।ਸਾਨੂੰ ਤਾਂ ਚਲੋ ਫ਼ਾਇਦਾ ਹੋਇਆ ।ਪਰ ਮੈਂ ਵੀ ਇੱਕ ਕਬੀਲਦਾਰ ਬੰਦਾ ਹਾਂ ।ਮੈਨੂੰ ਪਤਾ ਘਰਾਂ ਦੇ ਖਰਚੇ ਕਿਵੇਂ ਚੱਲਦੇ ਨੇ।
ਚਲੋ ਹਰੇਕ ਦੀ ਆਪਣੀ ਸੋਚ ਹੁੰਦੀ ਹੈ ਕਈ ਸ਼ਾਇਦ ਮੇਰੇ ਨਾਲ ਸਹਿਮਤ ਵੀ ਨਹੀਂ ਹੋਣਗੇ ।ਪਰ ਕੱਪੜਿਆਂ ਤੇ ਫਾਲਤੂ ਪੈਸਾ ਖਰਚਣਾ ਮੈਂ ਵੀ ਬੇਵਕੂਫ਼ੀ ਹੀ ਸਮਝਦੀ ਹਾਂ ।ਇਸ ਲਈ ਕਈ ਵਾਰ ਮੈਨੂੰ ਸੁਣਨਾ ਵੀ ਪੈਂਦਾ ਹੈ ਕਿ ਮੈਂ ਪੁਰਾਣੇ ਸੂਟ ਹੀ ਪਾਉਂਦੀ ਰਹਿੰਦੀ ਹਾਂ ਜਦਕਿ ਮੈਂ ਕਮਾਉਂਦੀ ਹਾਂ ।
✍ ਮਨਪ੍ਰੀਤ ਕੌਰ ਮਿਨਹਾਸ

...
...



Related Posts

Leave a Reply

Your email address will not be published. Required fields are marked *

One Comment on “ਸੂਟਾਂ ਦੇ ਪੁਆੜੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)