More Punjabi Kahaniya  Posts
ਕਿਰਸਾਨੀ ਸੰਘਰਸ਼


ਕਿਰਸਾਨੀ ਸੰਘਰਸ਼
ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬੀ ਜਿੱਥੇ ਇਕੱਠੇ ਹੋ ਜਾਣ ਉੱਥੇ ਨਵਾਂ ਪੰਜਾਬ ਬਣਾ ਲੈਂਦੇ ਨੇ। ਇਹ ਗੱਲ ਇਸ ਅੰਦੋਲਨ ਨੇ ਬਾਖੂਬੀ ਪੇਸ਼ ਕੀਤੀ ਹੈ। ਜਿਸ ਪੰਜਾਬ ਬਾਰੇ ਮੈਂ ਅਕਸਰ ਸੁਣਿਆ ਸੀ ਉੱਥੇ ਹਿੰਮਤ, ਦਲੇਰੀ ਤੇ ਪਿਆਰ ਤਾਂ ਬਹੁਤ ਸੀ ਤੇ ਬਹੁਤ ਹੈ ਪਰ ਇਹ ਭਾਵਨਾ ਸਿਰਫ ਆਪਣੇ ਤੱਕ ਸੀਮਿਤ ਸੀ। ਜਿੰਨੇ-ਜਿੰਨੇ ਵੀ ਸਾਡੀ ਧੀ – ਭੈਣ ਤੇ ਅੱਖ ਰੱਖੀ, ਪੰਜਾਬੀਆਂ ਨੇ ਉਹਦੀ ਜੂਨ ਸੁਧਾਰੀ ਹੈ ਪਰ ਹੁਣ ਤਾਂ ਜਾਲ ਸਾਡੀ ਮਾਂ (ਧਰਤੀ ) ਨੂੰ ਸਾਡੇ ਕੋਲੋਂ ਖੋਹਣ ਲਈ ਵਿਛਾਇਆ ਗਿਆ। ਇਹ ਧਰਤੀ ਦੇ ਪੁੱਤ ਹੁਣ ਨਹੀਂ ਰੁਕਦੇ, ਇਹ ਤਾਂ ਹੁਣ ਵੈਰੀ ਨੂੰ ਸਬਕ ਸਿਖਾ ਕੇ ਹੀ ਆਉਣਗੇ। ਬਹੁਤ ਸਮੇ ਤੋਂ ਸਰਕਾਰਾਂ ਨੇ ਨੋਜਵਾਨਾਂ ਨੂੰ ਨਸ਼ੇ ਚ ਡੁੱਬੋ ਕੇ ਰਖਿਆ ਸੀ ਤਾਂ ਕਿ ਉਹ ਆਪਣਾ ਚੰਗਾ ਮਾੜਾ ਕਦੀ ਸੋਚ ਹੀ ਨਾਂ ਪਾਉਣ ਪਰ ਇਸ ਸੰਘਰਸ਼ ਨੇ ਵੀ ਉਂਹਨਾ ਨੂੰ ਨਸ਼ਾ ਕਰਾਇਆ ਉਹਨਾਂ ਦੀ ਹਿੰਮਤ, ਜਜ਼ਬੇ ਤੇ ਦ੍ਰਿੜਤਾ ਦਾ, ਕਦੀ ਨਾਂ ਥੱਕਣ ਤੇ ਟੁੱਟਣ ਦਾ ਨਸ਼ਾ।
ਜਿਹੜੇ ਹੱਥ ਜ਼ਿਆਦਾਤਰ ਮੋਬਾਇਲਾਂ ਤੇ ਫੇਸਬੁੱਕ ਤੇ ਟਵੀਟਰ ਚਲਾਉਂਦੇ ਸੀ ਅੱਜ ਉਹ ਹੱਥ ਬਜ਼ੁਰਗਾਂ, ਮਾਂਵਾਂ , ਬੱਚਿਆਂ ਤੇ ਹਰ ਲੋੜਵੰਦ ਦੀ ਮਦਦ ਚ ਜੁੱਟੇ ਹਨ। ਇਸ ਤੋਂ ਵੱਡੀ ਜਿੱਤ ਹੋਰ ਕੀ ਹੋ ਸਕਦੀ ਹੈ ਕਿ ਜਿਸ ਦੇਸ਼ ਚ ਸਰਕਾਰਾਂ ਨੇ ਲੋਕਾਂ ਨੂੰ ਧਰਮ ਦੇ ਨਾਂ ਤੇ ਆਪਸ ਚ ਲੜਾ ਕੇ ਇਕ ਦੂਜੇ ਦੇ ਖ਼ਿਲਾਫ਼ ਕੀਤਾ ਹੋਇਆ ਸੀ ਅੱਜ ਉਸੇ ਦੇ ਬਦੌਲਤ ਹਰ ਧਰਮ-ਜਾਤ ਦੇ ਲੋਕ ਇਕਜੁਟ ਹੋ ਕੇ ਸੇਵਾ ਕਰ ਰਹੇ ਨੇ ਤੇ ਲ਼ੰਗਰ ਛੱਕ ਰਹੇ ਹਨ ਕਿਉਕਿ ਉਹ ਕਦੀ ਵੀ ਇਕ ਦੂਜੇ ਤੋਂ ਵੱਖ ਨਹੀਂ ਸੀ ਬੱਸ ਦੂਰ ਸੀ ਤੇ ਅੱਜ ਇਕ-ਮਿਕ ਹੋ ਗਏ ਨੇ।
ਅੱਵਲ ਅਲਾਹ ਨੂਰ ਉਪਾਇਆ ਕੁਦਰਤ ਕੇ ਸਬ ਬੰਦੇ।।
ਏਕ ਨੂਰ ਤੇ ਸਬ ਜਗ ਉਪਜਿਆ ਕਉਨ ਭਲੇ ਕਿ ਮੰਦੇ।।
ਇਸ ਅੰਦੋਲਨ ਨੇ ਇਤਿਹਾਸ ਦੀ...

ਇਕ ਹੋਰ ਪੰਨਾ ਪਰਤਿਆ। ਉਹੀ ਪੋਹ ਦਾ ਮਹੀਨਾ ਜਦ ਤਿੰਨ ਪੀੜੀਆਂ ਨੇ ਕੌਮ ਲਈ ਕੁਰਬਾਨੀ ਦਿੱਤੀ ਸੀ ( ਪਿਤਾ ਗੁਰੂ ਤੇਗ ਬਹਾਦਰ), (ਪੁੱਤਰ ਗੁਰੂ ਗੋਬਿੰਦ ਸਿੰਘ) ਤੇ ਪੁੱਤਰ (ਚਾਰ ਸਾਹਿਬਜ਼ਾਦੇ) ਤੇ ਅੱਜ ਜਦੋਂ ਇਸ ਅੰਦੋਲਨ ਚ ਬਾਪੂ ਕੋਲ ਬੈਠੇ ਪੁੱਤਰ ਤੇ ਪੋਤਾ-ਪੋਤੀ ਜੋਸ਼ ਚ ਆਨੰਦ ਚ, ਸਬਰ ਚ ਨਜ਼ਰ ਆਓੁਂਦੇ ਨੇ ਤਾਂ ਜਿੱਤ ਦੇ ਨਿਸ਼ਾਨ ਝੂਲਦੇ ਦਿਸਦੇ ਨੇ। ਸੰਘਰਸ਼ ਕਰਦੇ ਲਾਠੀਆਂ ਖਾ ਕੇ ਵੀ ਹਮਲਾ ਕਰਨ ਵਾਲ਼ਿਆਂ ਨੂੰ ਲੰਗਰ ਛਕਾਉਂਦੇ ਦਿਸਦੇ ਕਿਸਾਨ ਸਾਨੂੰ ਭਾਈ ਘਨਈਆ ਜੀ ਦੀ ਯਾਦ ਦਿਵਾਉਦੇ ਨੇ। ਕਹਿੰਦੇ ਨੇ ਦੁਸ਼ਮਣ ਨੂੰ ਮਾਰਨਾ ਹੋਵੇ ਤਾਂ ਉਸ ਨੂੰ ਜਾਨੋਂ ਮਾਰ ਕੇ ਦੁਸ਼ਮਣ ਨੂੰ ਮਾਰ ਸਕਦੇ ਹਾਂ ਪਰ ਦੁਸ਼ਮਣੀ ਨਹੀਂ ਖਤਮ ਕਰ ਸਕਦੇ ਤੇ ਗੁਰੂ ਦੇ ਲਾਡਲਿਆਂ ਨੇ ਤਾਂ ਉਹਨਾਂ ਨੂੰ ਆਪਣਾ ਦੋਸਤ ਬਣਾ ਕੇ ਦੁਸ਼ਮਣੀ ਖਤਮ ਕਰ ਲਈ।
ਇਸ ਤੋਂ ਵੱਧ ਇਸ ਸੰਘਰਸ਼ ਨੂੰ ਬਿਆਨ ਕਰਨ ਲਈ ਮੇਰੇ ਕੋਲ ਲਫ਼ਜ਼ ਨਹੀਂ ਹਨ ਬੱਸ ਇਕ ਅਰਦਾਸ ਹੈ ਹਰ ਉਸ ਸ਼ਖਸ ਲਈ ਤੇ ਉਹਨਾ ਦੀ ਚੜਦੀਕਲ੍ਹਾ ਲਈ ਜੋ ਸਾਡੇ ਸਭ ਦੀ ਖ਼ਾਤਰ ਲੜ ਰਹੇ ਨੇ।
ਅੰਤ ਵਿੱਚ ਹੱਥ 🙏🙏ਜੋੜ ਕੇ ਮੁਆਫ਼ੀ ਜੇ ਕੁਝ ਕਮੀ ਰਹਿ ਗਈ ਹੋਵੇ ਕਿਉਂਕਿ ਸ਼ੇਰਾਂ ਦੀ ਦਲੇਰੀ ਨੂੰ ਬਿਆਨ ਕਰਨਾ ਕੋਈ ਆਸਾਨ ਕੰਮ ਨਹੀਂ ਤੇ ਆਪਣੇ ਕਿਸਾਨ ਵੀਰਾਂ-ਭੈਣਾਂ ਦੇ ਸਬਰ-ਸਿਦਕ ਤੇ ਦ੍ਰਿੜਤਾ ਨੂੰ ਮੈਂ ਘਰ ਬੈਠ ਕੇ ਤਾਂ ਕਦੀ ਬਿਆਨ ਵੀ ਨਹੀਂ ਕਰ ਸਕਦੀ ਪਰ ਹਾਂ, ਇਕ ਅਰਦਾਸ ਉਹਨਾਂ ਦੀ ਜਿੱਤ ਤੇ ਚੜਦੀ ਕਲਾ ਲਈ ਹਰ ਰੋਜ ਉਸ ਵਾਹਿਗੁਰੂ ਅੱਗੇ ਕਰਦੀ ਹਾਂ।
(ਅਮਨਦੀਪ ਸਰਨਾ)
ਮੰਜਿਲ ਬੇਸ਼ੱਕ ਦੂਰ ਹੈ ਪਰ ਹੌਂਸਲੇ ਬੁਲੰਦ ਨੇ
ਦਿੱਲੀਏ ਤੇਰੇ ਪੰਜਾਬੀਆਂ ਨੇ ਕਰਨੇ ਖੱਟੇ ਦੰਦ ਨੇ

...
...



Related Posts

Leave a Reply

Your email address will not be published. Required fields are marked *

3 Comments on “ਕਿਰਸਾਨੀ ਸੰਘਰਸ਼”

  • Thanks for sharing my story

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)