More Punjabi Kahaniya  Posts
ਜਮਾਇਆ ਦਹੀਂ


ਜਿਸ ਦਿਨ ਦੀ ਧੀ ਜਹਾਜੇ ਚੜੀ ਸੀ ਮੇਰਾ ਕਿਸੇ ਕੰਮ ਵਿਚ ਜੀ ਨਾ ਲਗਿਆ ਕਰੇ..
ਨਿਤਨੇਮ,ਘਰ ਦੇ ਕੰਮ ਅਤੇ ਇਥੋਂ ਤੱਕ ਅੱਧੀ ਰਾਤ ਕਈ ਵੇਰ ਨੀਂਦਰ ਖੁੱਲ ਜਾਇਆ ਕਰਦੀ..!
ਉਹ ਏਡੀ ਵੱਡੀ ਹੋ ਕੇ ਵੀ ਅੱਜ ਤੱਕ ਕਦੇ ਮੈਥੋਂ ਬਗੈਰ ਕੱਲੀ ਨਹੀਂ ਸੀ ਸੁੱਤੀ..!
ਕਿਧਰੇ ਬਾਹਰ ਵੀ ਜਾਣਾ ਹੁੰਦਾ ਤਾਂ ਮੈਂ ਸੱਤ ਕੰਮ ਛੱਡ ਕੇ ਵੀ ਉਸਦੀ ਸਕੂਟੀ ਮਗਰ ਬੈਠ ਜਾਇਆ ਕਰਦੀ..ਜਮਾਨਾ ਖਰਾਬ ਏ ਕੋਈ ਕੱਲੀ ਵੇਖ ਤੰਗ ਹੀ ਨਾ ਕਰੇ..!
ਸਹੇਲੀਆਂ ਮਜਾਕ ਕਰਦੀਆਂ..ਬਿਸ਼ਨ ਕੌਰੇ ਹੁਣ ਮਾਹੌਲ ਬਦਲ ਗਏ ਨੇ..ਏਨੀ ਪ੍ਰਵਾਹ ਨਾ ਕਰਿਆ ਕਰ..!
ਕਈ ਵੇਰ ਮੈਂ ਕੱਲੀ ਬੈਠੀ ਸਰਕਾਰਾਂ ਨੂੰ ਕੋਸਣ ਲੱਗ ਜਾਇਆ ਕਰਦੀ..!
ਜੇ ਇਹ ਹੀ ਕਿਸੇ ਜੋਗੀਆਂ ਹੁੰਦੀਆਂ ਤਾਂ ਸਾਨੂੰ ਆਪਣੇ ਧੀਆਂ ਪੁੱਤ ਸੱਤ ਸਮੁੰਦਰ ਪਾਰ ਕਿਓਂ ਘੱਲਣੇ ਪੈਂਦੇ..ਕੱਚੀਆਂ ਸਲੇਟਾਂ..ਕੋਈ ਮਗਰ ਹੀ ਨਾ ਲਾ ਲਵੇ..ਜਿਥੇ ਰਹਿੰਦੀਆਂ ਨੇ ਪਤਾ ਨਹੀਂ ਕਿੱਦਾਂ ਦੇ ਲੋਕ ਹੋਣਗੇ..ਅੱਜ ਕੱਲ ਤੇ ਸੁਣਿਆ ਧੌਲੀ ਦਾਹੜੀ ਨੂੰ ਵੀ ਕੋਈ ਪ੍ਰਵਾਹ ਨਹੀਂ ਰਹੀ..!
ਹਮੇਸ਼ਾਂ ਇਹੋ ਧੁੜਕੂ ਲੱਗਾ ਰਹਿੰਦਾ..!
ਇੱਕ ਦਿਨ ਫੋਨ ਆਇਆ ਅਖ਼ੇ ਮੰਮੀ ਨੀਂਦਰ ਨੀ ਪੈਂਦੀ..ਇਥੇ ਮਾਹੌਲ ਬੜਾ ਵੱਖਰਾ ਏ..ਜਿੱਦਾਂ ਸੁਣਿਆ ਸੀ ਓਦਾਂ ਦੀ ਬਿਲਕੁਲ ਵੀ ਨਹੀਂ ਏ ਇਹ ਕਨੇਡਾ..ਨਾਲ ਰਹਿੰਦੀਆਂ ਦੀ ਬੜੀ ਵੱਖਰੀ ਸੋਚ ਏ..ਆਖਦੀਆਂ ਸਾਰੀਆਂ ਗੱਲਾਂ ਨੀ ਦੱਸੀਦੀਆਂ ਘਰਦਿਆਂ ਨੂੰ..ਪਰ ਮੈਂ ਤੇ ਤੈਨੂੰ ਇਕ ਇੱਕ ਗੱਲ ਦੱਸਿਆ ਕਰੂੰ..!
ਫੇਰ ਮੈਨੂੰ ਅਚਾਨਕ ਲੱਗਿਆ ਜਿੱਦਾਂ ਹੰਜੂ ਵਹਾਅ ਰਹੀ ਹੋਵੇ..ਛੇਤੀ ਨਾਲ ਆਖਿਆ...

ਕੇ ਹੁਣੇ ਵੀਡੀਓ ਕਾਲ ਲਾਵੇ ਤਾਂ ਅੱਗਿਓਂ ਬਹਾਨਾ ਜਿਹਾ ਲਾ ਦਿੱਤਾ..!
ਉਸ ਦਿਨ ਮਗਰੋਂ ਮਨ ਹੋਰ ਵੀ ਬੇਚੈਨ ਹੋ ਗਿਆ..ਅਖੀਰ ਇੱਕ ਦਿਨ ਮਥਾ ਟੇਕਣ ਗੁਰੂ ਘਰ ਚਲੀ ਗਈ..!
ਗਿਆਨੀ ਜੀ ਮਿਲ ਗਏ..ਮਨ ਦੇ ਵਲਵਲੇ ਸਾਂਝੇ ਕੀਤੇ..ਆਖਣ ਲੱਗੇ ਧੀਏ ਕੁਝ ਨੀ ਹੁੰਦਾ ਤੇਰੀ ਔਲਾਦ ਨੂੰ..ਉਸਨੂੰ ਕੋਈ ਆਪਣੇ ਮਗਰ ਨੀ ਲਾ ਸਕਦਾ..ਉਸਨੂੰ ਆਖਿਆ ਕਰ ਬੱਸ ਬਾਣੀ ਪੜਿਆ ਕਰੇ..ਜਰੂਰ ਕਰਾਮਾਤ ਹੋਊ..!
ਮਨ ਥੋੜਾ ਟਿੱਕ ਜਿਹਾ ਗਿਆ..ਘਰੇ ਆਈ..ਪਾਠ ਲਾ ਦਿੱਤਾ..ਘੜੀ ਕੂ ਮੱਗਰੋਂ ਸੋਚਿਆ ਚਲ ਰੋਟੀ ਹੀ ਖਾ ਲਵਾਂ..ਪਹਿਲੀ ਬੁਰਕੀ ਤੋੜਨ ਲੱਗੀ ਦੇ ਹੱਥ ਵਿਚ ਫੜੀ ਸਾਬਤ ਹਰੀ ਮਿਰਚ ਕੋਲ ਰੱਖੇ ਮਿੱਠੇ ਦਹੀਂ ਵਾਲੇ ਕੌਲੇ ਵਿਚ ਜਾ ਡਿੱਗੀ..ਇੰਝ ਦੇ ਵਰਤਾਰੇ ਤਾਂ ਅਕਸਰ ਅੱਗੇ ਵੀ ਹੁੰਦੇ ਹੀ ਰਹਿੰਦੇ ਸਨ ਪਰ ਉਸ ਦਿਨ ਪਤਾ ਨੀ ਕਿਓਂ ਇੰਝ ਮਹਿਸੂਸ ਹੋਇਆ ਕੇ ਵਾਕਿਆ ਹੀ ਕੋਈ ਕਰਾਮਾਤ ਹੋ ਗਈ ਸੀ..!
ਕੀ ਵੇਖਿਆ ਮਿਰਚ ਡਿੱਗਣ ਨਾਲ ਨਾ ਤੇ ਦਹੀਂ ਹੀ ਕੌੜਾ ਹੋਇਆ ਤੇ ਨਾ ਹੀ ਦਹੀਂ ਵਿਚ ਕਿੰਨਾ ਚਿਰ ਡੁੱਬੀ ਰਹੀ ਮਿਰਚ ਹੀ ਮਿੱਠੀ ਹੋਈ..!
ਧਰਵਾਸ ਬੱਝ ਗਿਆ..ਮੇਰਾ ਜਮਾਇਆ ਦਹੀਂ ਵੀ ਕਦੀ ਕੌੜਾ ਨਹੀਂ ਹੋ ਸਕਦਾ..ਬੇਸ਼ੱਕ ਅੰਦਰ ਜਿੰਨੀਆਂ ਮਰਜੀ ਮਿਰਚਾਂ ਡਿੱਗੀ ਜਾਵਣ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)