More Punjabi Kahaniya  Posts
ਕੰਮ ਵਧਾਊ ਪਲੰਬਰ


ਕੰਮ ਵਧਾਊ ਪਲੰਬਰ –
ਸੰਨ 2005 ਵਿੱਚ ਮੇਰੇ Father in law ਅਮਰੀਕਾ ਤੋਂ ਸਲਾਨਾਂ ਗੇੜੀ ਤੇ Ludhiane ਆਏ ਤਾਂ ਉਹਨਾਂ ਦੀ ਛੇ ਸਾਲ ਦੀ ਪੋਤੀ Jessica ਉਹਨਾਂ ਦੇ ਨਾਲ ਆ ਗਈ। ਮੇਰੇ ਮੈਡਮ ਜੀ ਆਪਣੀ ਭਤੀਜੀ ਨੂੰ India ਆਏ ਵੇਖ ਬਾਗੋ ਬਾਗ ਹੋ ਗਏ। ਉਸੇ ਦਿਨ ਘਰੇ ਬਾਥਰੂਮ ਦਾ Wash basin ਲੀਕ ਹੋਣ ਲੱਗ ਪਿਆ। ਮੈਂ ਟਾਂਡੇ ਵਾਲੇ ਆਪਣੇ ਉਸਤਾਦ ਸੁੱਚਾ ਸਿੰਘ ਪਲੰਬਰ ਨੂੰ ਫੋਨ ਤੇ wash basin ਦੇ ਲੀਕ ਹੋਣ ਬਾਰੇ ਦੱਸਿਆ। ਉਸ ਨੇ ਅੰਦਾਜ਼ੇ ਜਿਹੇ ਨਾਲ ਦੱਸਿਆ ਕਿ ਭਾਜੀ ਉਸਦੀ ਰਬੜ ਦੀ ਸੀਲ ਲੀਕ ਹੋ ਗਈ ਹੋਣੀ ਹੈ ਤੁਸੀਂ ਨਵੀਂ ਪੁਵਾਅ ਲਵੋ ਲੀਕੇਜ ਹੋਣੀ ਹੱਟ ਜਾਊਗੀ ਪਰ ਆਪ ਨਾਂ ਪਾਇਓ ਤੁਸੀਂ ਕੁਝ ਨਾਂ ਕੁਝ ਕੰਮ ਦਾ ਘੜੰਮ ਕਰ ਦੇਣਾਂ ਹੈ ਕਿਸੇ ਪਲੰਬਰ ਨੂੰ ਬੁਲਾਅ ਲਵੋ। ਪਰ ਮੈਂ ਸੁੱਚਾ ਸਿੰਘ ਦੀ advice ਨੂੰ ਅਣਗੌਲਿਆ ਕਰ ਕੇ ਮੱਕੜ ਸਾਹਿਬ ਦੀ ਸੇਨੇਟਰੀ ਦੀ ਦੁਕਾਨ ਤੋਂ ਰਬੜ ਦੀ ਸੀਲ ਲੈ ਆਇਆ। ਪਰ ਮੇਰੇ ਮੈਡਮ ਜੀ ਨੇ ਰੱਬੜ ਵੇਖ ਲਈ ਤੇ ਮੈਨੂੰ ਹੁਕਮ ਕਰ ਦਿੱਤਾ ਕਿ ਤੁਸੀੰ ਵਾਸ਼ ਬੈਸਿਨ ਨੂੰ ਹੱਥ ਨਹੀਂ ਲਾਉਣਾਂ ਆਪੇ ਪਲੰਬਰ ਠੀਕ ਕਰੇਗਾ ਮੈਂ ਮੱਕੜ ਸਾਹਿਬ ਨੂੰ ਫੋਨ ਕਰਦੀ ਹਾਂ ਕਿ ਕੱਲ ਕੋਈ ਪਲੰਬਰ ਭੇਜਣ। ਪਰ ਅੱਧੀ ਰਾਤ ਨੂੰ ਮੇਰੀ ਪਲੰਬਰੀ ਜਾਗ ਗਈ ਤੇ ਮੈਂ ਮਲਿਕ ਦੇਣੇ ਉਠਿਆ ਤੇ ਵੇਖਿਆ ਕਿ ਸਾਰੇ ਘੂਕ ਸੁੱਤੇ ਪਏ ਸਨ। ਮੈਂ ਬਿਨਾਂ ਖੜਾਕ ਕੀਤੇ ਰਬੜ ਪਾਉਣੀ ਸ਼ੁਰੂ ਕਰ ਦਿੱਤੀ। ਰਬੜ ਪੈ ਗਈ ਤੇ ਜਦ Wash basin...

ਦੁਬਾਰਾ ਆਪਣੀ ਜਗਾ ਤੇ ਟਿਕਾਇਆ ਤਾਂ ਉਸਦੀ supporting rod ਜੰਗਾਲ ਲੱਗੀ ਹੋਣ ਕਾਰਨ ਟੁਟ ਗਈ ਤੇ wash basin ਫਰਸ਼ ਤੇ ਡਿਗ ਕੇ ਟੋਟੇ ਟੋਟੇ ਹੋ ਗਿਆ। ਬੜੇ ਜੋਰ ਨਾਲ ਖੜਾਕ ਹੋਇਆ ਤੇ ਸਾਰੇ ਉਠ ਗਏ। ਮੈਂ ਡਰਦਾ ਬਾਥਰੂਮ ਦੇ ਦਰਵਾਜ਼ੇ ਰਾਹੀਂ ਬਾਹਰ ਵਿਹੜੇ ਵਿੱਚ ਭੱਜ ਗਿਆ। ਮੈਡਮ ਉਚੀ ਉਚੀ ਬੋਲਦੇ ਬਾਥਰੂਮ ਵਿੱਚ ਆਏ ਤੇ ਕਹਿੰਦੇ ਆਏ ਵੱਡੇ ਪਲੰਬਰ ਹੁਣ ਕਿਧਰ ਲੁਕ ਗਏ ਹੋ। ਉਧਰ ਜੈਸੀਕਾ ਬੋਲੀ ਜਾਵੇ ਫੁਫੜ ਜੀ ਨੇ ਸਿੰਕ ਤੋੜ ਤਾ ਸਿੰਕ ਤੋੜ ਤਾ। ਫੁਫੜ jee you did a horrible job. Madam ਬਾਹਰ ਮੈਨੂੰ ਲੱਭਣ ਆਏ ਤੇ ਕਹਿੰਦੇ ਪਲੰਬਰ ਸਾਹਿਬ ਆ ਜਾਓ ਕੁਝ ਨਹੀਂ ਕਹਿੰਦੀ ਪਰ ਦੱਸੋ ਤੁਹਾਡੇ ਸੱਟ ਤਾਂ ਨਹੀੰ ਲੱਗੀ।
ਆਪਾਂ ਬਿਨਾਂ ਕੁਝ ਬੋਲੇ ਚੁੱਪ ਚਾਪ ਜਾ ਕੇ ਸੌਂ ਗਏ। ਅਗਲੇ ਦਿਨ ਮੱਕੜ ਸਾਹਿਬ ਇੱਕ ਪਲੰਬਰ ਨੂੰ ਨਾਲ ਲੈ ਕੇ ਆਏ ਨਾਲੇ ਚਾਹ ਪੀ ਗਏ ਤੇ ਨਾਲੇ ਮੈਡਮ ਨੂੰ ਚੱਕ ਗਏ ਕਿ ਭਾਬੀ ਜੀ ਏਹੋ ਜਿਹੇ ਪਲੰਬਰ ਦੀ ਘਰੋਂ ਛੁਟੀ ਕਰੋ ਏਹਨਾਂ ਦਾ Tool Box ਲੁਕਾ ਦਿਓ ਏਹਨਾਂ ਨੇ ਕਿਤੇ ਸੱਟ ਲਵਾ ਲੈਣੀ ਹੈ ਤੇ wash basin ਨਵਾਂ ਲੱਗਾ ਗਏ। 100 ਕ ਰੁਪਏ ਖਰਚੇ ਵਾਲਾ ਕੰਮ 1500 ਰੁਪਏ ਵਿੱਚ ਪਿਆ।
– Dr K S SAINI
—- 01/05/2022..

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)