More Punjabi Kahaniya  Posts
ਸੁਲਝੀ ਤਾਣੀ


ਕੁੜੇ ਕੌਣ ਖੂਹ ਚ‌ ਛਾਲ ਮਾਰ ਕੇ ਮਰ ਗਈ । ਤੇਰੀ ਤਾਈਂ ਸੀਤੋ ਆਖਦੀ ਸੀ ਕਿ ਸਵੇਰੇ ‌ਸਵੇਰੇ ਖੂਹ ਚੋਂ ਕਿਸੇ ਬੁੜੀ ਦੀ ਲਾਸ਼ ਨਿਕਲੀ ਹੈ । ਨਾਨੀ ਬੁੱਧੁ ਦੇ ਘਰ ਵਾਲੀ ਮਰ ਗੲੀ । ਹੈਂ ਕਿਉਂ ਕੁੜੇ ਉਹ ਕਿਉਂ ਮਰ ਗੲੀ, ਨਾਨੀ ਨੇ ਹੈਰਾਨ ਹੁੰਦਿਆਂ ਪੁੱਛਿਆ । ਨਾਨੀ ਕੀ ਪਤਾ ਕੀ ਹੋਇਆ ਪਿਐ ਦੁਨੀਆਂ ਨੂੰ ਜੋ ਇਵੇਂ ਹੀ ਮਰੀ ਜਾਂਦੇ ਨੇ । ਨਾ ਕੁੜੇ ਉਹ ਇਵੇਂ ਹੀ ਨਹੀਂ ਮਰੀ ਹੋਣੀ ਉਹ ਤਾਂ ਔਖੀ ਵਾਲੀ ਸੀ । ਕਿਉਂ ਨਾਨੀ ਔਖੀ ਨੂੰ ਉਹਨੂੰ ਕੀ ਹੋਇਆ ਸੀ । ਹੋਰ ਕੁੜੇ ਦਿਨੇ ਸੱਸ ਨਹੀਂ ਟਿਕਣ ਦਿੰਦੀ ਸੀ ਰਾਤ ਨੂੰ ਬੁੱਧੁ ਕੁੱਟ ਕੇ ਘਰੋਂ ਕੱਢ ਦਿੰਦਾ ਸੀ । ਕਿਉਂ ਨਾਨੀ ਰਾਤ ਨੂੰ ਕਿਉਂ ਕੱਢ ਦਿੰਦਾ ਸੀ । ਹੋਰ ਪੁੱਤ ਪੋਹ ਮਾਘ ਦੀਆਂ ਰਾਤਾਂ ਚ ਵਿਚਾਰੀਂ ਨੇ ਸਾਰੀ ਸਾਰੀ ਰਾਤ ਬਾਹਰ ਬਹਿ ਕੇ‌ ਭੁੱਖਣ ਭਾਣੇ ਰਾਤਾਂ ਕੱਟੀਆਂ ਸੀ ਉਹਨੇ ‌। ਉਹਨੇ ਹੀ ਨਹੀਂ ਕੁੜੀਆਂ ਨੇ ਵੀ ਉਹਦੇ ਨਾਲ ਹੀ ਸੰਤਾਪ ਭੋਗਿਆ ਸੀ। ਉਹ ਕਿਵੇਂ ਨਾਨੀ? ਹੋਰ ਪੁੱਤ ਕੁੜੀਆਂ ਵਾਲੀਆਂ ਹੋਣ ਕਰਕੇ ਉਹਦੀ ਕਦਰ ਨਹੀਂ ਪਈ । ਆਖਰੀ ਕੁੜੀ ਵੇਲੇ ਤਾਂ ਉਹ ਮਸਾਂ ਬਚੀ ਸੀ । ਕਿੰਨੀਆਂ ਕੁੜੀਆਂ ਨੇ ਨਾਨੀ ਉਹਦੇ । ਛੇ ਕੁੜੀਆਂ ਕੋਲ ਨੇ ਸੱਤਵੀਂ ਜੰਮਦਿਆਂ ਹੀ ਮਰ ਗੲੀ । ਚੱਲ ਨਾਨੀ ਉਹਦੇ ਤਾਂ ਕਰਮ ਚੰਗੇ ਸੀ ਜੋ ਜੰਮਦਿਆਂ ਹੀ ਮਰ ਗੲੀ । ਹੋਰ ਪੁੱਤ ਰੱਬ ਵੀ ਪਤਾ ਨਹੀਂ ਕੀ ਭਾਲਦੈ, ਇੱਕ ਪੁੱਤ ਦੇ ਦਿੰਦਾ ਚੱਲ ਜੁਆਕੜੀ ਦੇ ਪੈਰ ਲੱਗ ਜਾਂਦੇ। ਕਿਰਨ ਨੇ ਆਪਦੀ ਨਾਨੀ ਨੂੰ ਹੈਰਾਨ ਹੁੰਦਿਆਂ ਪੁੱਛਿਆ। ਨਾਨੀ ਸੋਹਰੇ ਘਰ ਵੱਸਣ ਲੲੀ ਮੁੰਡਾ ਹੋਣਾ ਜ਼ਰੂਰੀ ਹੁੰਦੈ? ਹਾਂ ਪੁੱਤ ਇਹ ਤਾਂ ਜੱਗ ਦੀ ਰੀਤ ਹੈ ਕਿ ਪੁੱਤ ਅਗਲੇ ਵਾਰਸ ਹੁੰਦੇ ਨੇ । ਕਿਉਂ ਨਾਨੀ ਧੀਆਂ ਕਿਉਂ ਨਹੀਂ ਵਾਰਸ ਬਣ ਸਕਦੀਆਂ? ਪੁੱਤ ਧੀਆਂ ਤਾਂ ਵਿਆਹ ਕੇ ਸੋਹਰੇ ਚੱਲੀਆਂ ਜਾਂਦੀਆਂ ਨੇ । ਫਿਰ ਪੁੱਤ ਹੀ ਵਾਰਸ ਬਣਨਗੇ । ਨਹੀਂ ਨਾਨੀ ਇਹ ਤਾਂ ਗ਼ਲਤ ਗੱਲ ਐ, ਨਾ ਤੋਰਨ ਮਾਪੇ ਧੀਆਂ ਨੂੰ ਵਿਆਹ ਕੇ । ਪੁੱਤ ਇਹ ਜੱਗ ਦੀਆਂ ਰੀਤਾਂ ਨੇ । ਨਾਨੀ ਜੱਗ ਦੀਆਂ ਰੀਤਾਂ ਨੇ ਰੱਬ ਦੀਆਂ ਥੌੜੈ। ਇਹਨਾਂ ਨੂੰ ਤਾਂ ਬਦਲਿਆ ਵੀ ਜਾ ਸਕਦੈ । ਪੁੱਤ ਰੀਤਾਂ ਸਦੀਆਂ ਤੱਕ ਚੱਲਦੀ ਰਹਿੰਦੀਆਂ ਨੇ ਇਹ ਬਦਲੀਆਂ ਨਹੀਂ ਜਾਂਦੀਆਂ ਹੁੰਦੀਆਂ। ਨਾਨੀ ਮੈਂ ਬਦਲੂਗੀ ਇਹ ਰੀਤਾਂ ਮੈਂ ਵਿਆਹ ਕਰਵਾ ਕੇ ਸੋਹਰੇ ਨਹੀਂ ਜਾਂਦੀ ਮੁੰਡੇ ਨੂੰ ਵਿਆਹ ਕੇ ਸੋਹਰੇ ਲੈਂ ਕੇ ਆਉ । ਪੁੱਤ ਕੁੜੀਆਂ ਹੀ ਵਿਆਹ ਕੇ ਜਾਂਦੀਆਂ ਹੁੰਦੀਆਂ ਮੁੰਡੇ ਨਹੀਂ , ਇਹੀ ਜੱਗ ਦੀ ਰੀਤ ਹੈ ।ਨਾਨੀ ਰੱਬ ਲੲੀ ਤਾਂ ਸਭ ਬਰਾਬਰ ਹੁੰਦੇ ਨੇ ਇਹ ਮਨੁੱਖ ਹੀ ਕਿਉਂ ਕੁੜੀਆਂ ਮੁੰਡਿਆਂ ਚ ਫ਼ਰਕ ਕਰਦੈ ਨੇ । ਨਾਨੀ ਔਲਾਦ ਤਾਂ ਜਾਨਵਰ ਤੇ ਪੰਛੀ ਵੀ ਪੈਦਾ ਕਰਦੇ ਨੇ । ਫਿਰ ਜਾਨਵਰਾਂ ਤੇ ਪੰਛੀਆਂ ਚ ਤਾਂ ਇਦਾਂ ਦੀਆਂ ਗੱਲਾਂ ਕਦੇ ਹੋਈਆਂ ਨਹੀਂ । ਕਰਤਾਰੋ ਨੇ ਅਚਰਜਤਾ ਨਾਲ ਕਿਰਨ ਦੇ ਮੂੰਹ ਵੱਲ ਦੇਖਿਆ ਕਿ ਇੱਡੀ ਨਿੱਕੀ ਨੂੰ ਇਹ ਗੱਲਾਂ ਦੀ ਸਮਝ ਕਿਵੇਂ । ਪੁੱਤ ਤੈਨੂੰ ਇਹ ਗੱਲਾਂ ਦਾ ਕਿਵੇਂ ਪਤਾ । ਬੇਬੇ ਕਿਤਾਬਾਂ ਚ ਸਾਰਾ ਕੁਝ ਲਿਖਿਆ ਹੁੰਦੈ । ਕਿ ਜਾਨਵਰ ਮਨੁੱਖ ਵਾਂਗ ਬੱਚੇ ਪੈਦਾ ਕਰਦੇ ਨੇ ਤੇ ਪੰਛੀ ਅੰਡੇ ਦੇ ਕੇ ਆਪਣੇ ਬੱਚੇ ਪੈਦਾ ਕਰਦੇ ਨੇ । ਅੱਛਾ ਪੁੱਤ ਕਿਤਾਬਾਂ ਚ ਇੰਨਾ ਕੁਝ ਹੁੰਦੈ । ਹਾਂ ਨਾਨੀ ਸਾਰਾ ਕੁਝ ਅਸੀਂ ਕਿਤਾਬਾਂ ਚੋਂ ਹੀ ਪੜਦੇ ਹਾਂ । ਚੱਲ ਚੰਗੀ ਗੱਲ ਐ ਪੁੱਤ ਕਿਤਾਬਾਂ ਤੁਹਾਨੂੰ ਗਿਆਨ ਦਿੰਦੀਆਂ ਨੇ ਮਨ ਲਾ ਕੇ ਪੜਿਆ ਕਰ । ਹਾਂ ਨਾਨੀ ਮੈਂ ਮਨ ਲਾ ਕੇ ਹੀ ਪੜਦੀ ਹਾਂ ਮੈਂ ਵੀ ਲੇਖਕ ਬਣੂ ਤੇ ਲੋਕਾਂ ਦੇ ਦੁੱਖ ਦਰਦ ਆਪਣੀਆਂ ਕਹਾਣੀਆਂ ਵਿੱਚ ਲਿਖਿਆ ਕਰੂਂ । ਅੱਛਾ ਪੁੱਤ ਲੇਖਕ ਕੀ ਹੁੰਦੈ । ਬੇਬੇ ਜੋ ਕਿਤਾਬਾਂ ਲਿਖਦੇ ਨੇ ਉਹਨਾਂ ਨੂੰ ਲੇਖਕ ਕਹਿੰਦੇ ਨੇ। ਠੀਕ ਐ ਪੁੱਤ ਜੋ ਮਰਜ਼ੀ ਬਣ ਜਾਈ ਪਰ ਸਿੱਧੀ ਨੀਤ ਨਾਲ ਪੜ ਕੇ ਬਣੀ । ਚੱਲ ਚੰਗਾ ਪੁੱਤ ਹੁਣ ਮੈਂ ਬੁੱਧੁ ਕੇ ਜਾ ਆਵਾਂ, ਦੇਖ ਆਵਾਂ, ਸੰਸਕਾਰ ਚ ਹਾਲੇ ਕਿੰਨਾ ਕ ਟੈਮ ਲੱਗੂ । ਚੰਗਾ ਨਾਨੀ। ਕਹਿ ਕੇ ਕਿਰਨ ਕੰਮ ਕਰਨ ਲੱਗ ਗੲੀ।

ਕਿਰਨ ਨੇ ਨਾਨੀ ਦੇ ਜਾਣ ਮਗਰੋਂ ਸਾਰਾ ਵਿਹੜਾ ਸੁੰਭਰ ਦਿੱਤਾ ਤੇ ਭਾਂਡੇ ਮਾਂਜ ਦਿੱਤੇ । ਹੋਲੀ ਹੋਲੀ ਛੋਟੀ ਬੱਠਲੀ ਚ ਪਾ ਕੇ ਗੋਹਾ ਵਾੜੇ ਚ ਸੁੱਟ ਦਿੱਤਾ । ਨਾਨੀ ਆਉਂਦੀ ਨੂੰ ਉਹ ਮੱਝਾਂ ਨੂੰ ਪੱਠੇ ਪਾਉਣ ਲੱਗੀ ਹੋਈ । ਨਾਨੀ ਆਉਂਦੀ ਨੂੰ ਉਹਨੇ ਅੱਧਾ ਕੰਮ ਨਿਬੇੜ ਲਿਆ ਸੀ । ਨਾਨੀ ਨੇ ਆ ਕੇ ਕੰਮ ਕੀਤਾ ਦੇਖਿਆ ਤਾਂ ਨਾਨੀ ਖੁਸ਼ ਹੋ ਗੲੀ । ਨਾਲੇ ਆ ਕੇ ਕਿਰਨ ਨੂੰ ਝਿੜਕਿਆ, ਤੂੰ ਇੰਨਾ ਕੰਮ ਕਿਉਂ ਕੀਤੈ । ਢਿੱਡ ਕੱਠਾ ਹੋਜੂ ਬੱਠਲ ਚੁੱਕਣ ਨਾਲ । ਕੁਝ ਨਹੀਂ ਹੁੰਦਾ ਨਾਨੀ ਮੈਂ ਪਿੰਡ ਵੀ ਇੰਨਾ ਕ ਕੰਮ ਤਾਂ ਕਰਦੀ ਹੀ ਹਾਂ । ਨਹੀਂ ਨਾਨਕੇ ਆ ਕੇ ਥੋੜਾ ਕੰਮ ਕਰੀਦਾ ਹੁੰਦੈ ਪੁੱਤ । ਨਾਨਕੇ ਤਾਂ ਜੁਆਕ ਮੋਜਾਂ ਮਾਰਨ ਆਉਂਦੇ ਨੇ । ਬੇਬੇ ਹਾਲੇ ਜੂਨ ਮਹੀਨੇ ਦੇ ਵੀਹ ਦਿਨ ਹੋਰ ਪਏ ਨੇ ਜਿੰਨੀਆਂ ਮਰਜ਼ੀ ਮੋਜਾਂ ਕਰੀਂ ਜਾਵਾਂ । ਇੱਕ ਦਿਨ ਕੰਮ ਕਰਨ ਨਾਲ ਕਿਹੜਾ ਮੈਂ ਘੱਸ ਗੲੀ । ਚੱਲ ਕੋਈ ਨਾ ਪੁੱਤ ਹੁਣ ਆਪਣੀਆਂ ਰੋਟੀਆਂ ਰਹਿ ਗੲੀਆਂ ਹਾਂ ਨਾਨੀ ਮੈਨੂੰ ਆਟਾ ਗੁੰਨ੍ਹ ਕੇ ਦੇ ਦੇ, ਨਾਨੀ ਰੋਟੀ ਵੀ ਮੈਂ ਪਕਾ ਦਿਉ । ਕਿਰਨ ਨੇ ਸਿਆਣਿਆਂ ਵਾਂਗ ਨਾਨੀ ਨੂੰ ਕਿਹਾ, ਨਹੀਂ ਪੁੱਤ ਮੈਂ ਆਪੇ ਪਕਾ ਦਿਉ । ਤੇਰਾ ਨਾਨਾ ਵੀ ਆਉਣ ਵਾਲਾ ਹੀ ਹੋਉ । ਆ ਕੇ ਰੋਟੀ ਖਾ ਲਿਉ । ਆਪਣਾ ਕੰਮ ਮੁੱਕ ਜਾਉ । ਇੰਨੇ ਨੂੰ ਕਿਰਨ ਦਾ ਨਾਨਾ ਜੋਗਾ ਆ ਗਿਆ । ਕੀ ਗੁਰਮਤੇ ਕਰੀਂ ਜਾਂਦੀਆਂ ਓ ਨਾਨੀ ਦੋਹਤੀ। ਜੋਗੇ ਨੇ ਤੋੜੇ ਚੋਂ ਪਾਣੀ ਭਰਦੇ ਨੇ ਪੁੱਛਿਆ । ਕੁਝ ਨਹੀਂ ਤੇਰੀ ਦੋਹਤੀ ਨੇ ਅੱਜ ਸਾਰਾ ਕੰਮ ਮੇਰੇ ਆਉਂਦੀ ਨੂੰ ਆਪ ਹੀ ਨਿਬੇੜ ਦਿੱਤਾ । ਕਿਉਂ ਤੂੰ ਕਿੱਥੇ ਗੲੀ ਸੀ ਤੜਕੇ ਤੜਕੇ । ਮੈਂ ਬੁੱਧੁ ਕੇ ਵੱਗ ਗੲੀ ਸੀ। ਬੁੱਧੁ ਦੀ ਬਹੂ ਮਰ ਗੲੀ, ਤੜਕੇ ਤੜਕੇ ਖੂਹ ਚ ਛਾਲ ਮਾਰ ਕੇ । ਹਾਂ ਮੈਂ ਵੀ ਬਾਹਰੋਂ ਇਹੀ ਸੁਣ ਕੇ ਆਇਆ ਹਾਂ । ਲਿਆ ਰੋਟੀ ਸੰਸਕਾਰ ਦਾ ਟੈਮ ਹੀ ਹੋਉ, ਮੈਂ ਨਾਲ ਵੱਗ ਜਾਉ । ਸੋਰੀ ਨੇ ਮਰ ਕੇ ਸਾਰਾ ਕੁਝ ਹੀ ਮੁੱਕਾ ਦਿੱਤਾ । ਦੱਸ ਹੁਣ ਕੁੜੀਆਂ ਨੂੰ ਕੋਣ ਸਾਂਭੂ । ਬੁੱਧੁ ਉਹਨੂੰ ਬਹੁਤ ਤਪਾਉਂਦਾ ਸੀ ਤਪਿਆ ਬੰਦਾ ਕਿਸੇ ਖੂਹ ਖਾਤੇ ਤਾਂ ਪੈਂਦਾ ਹੀ ਹੈ । ਸੋਰੀ ਚਾਰ ਦਿਨ ਪੇਕੇ ਵੱਗ ਜਾਂਦੀ । ਏਸ ਤਰ੍ਹਾਂ ਆਪਦੀ ਜ਼ਿੰਦਗੀ ਤੋਂ ਹੱਥ ਤਾਂ ਧੋਂਦੀ । ਜ਼ਿੰਦਗੀ ਕਿਹੜਾ ਵਾਰ ਵਾਰ ਮਿਲਦੀ ਐ ।
ਹੋਰ ਕਹਿੰਦੇ ਰਾਤ ਅੱਧੀ ਰਾਤ ਇੱਕਲੀ ਨੂੰ ਘਰੋਂ ਬਾਹਰ ਕੱਢ ਦਿੱਤਾ। ਸਾਰੇ ਆਂਢ ਗੁਆਂਢ ਦੇ ਵੀ ਕੁੰਡੇ ਖੜਕਾਏ ਵਿਚਾਰੀ ਨੇ ਕਿਸੇ ਨੇ ਵਾਰ ਨਾ ਖੋਲਿਆ । ਵਿਚਾਰੀ ਅੱਕੀ ਹੋਈ ਖੂਹ ਚ ਛਾਲ ਮਾਰ ਗੲੀ। ...

ਕਮਲੀ ਚਾਰ ਘਰ ਹੋਰ ਟੱਪ ਕੇ ਕੁੰਡਾ ਖੜਕਾ ਲੈਂਦੀ ਕੋਈ ਤਾਂ ਖੋਲਦਾ ਹੀ । ਇਹ ਕਿਹੜਾ ਬੁਧੁ ਦਾ ਇੱਕ ਦਿਨ ਦਾ ਕੰਮ ਸੀ ਜੋ ਅੱਗਲਾ ਸੋਚ ਲੈਂਦਾ । ਰੋਜ਼ ਆਢ ਗੁਆਂਢ ਵੀ ਅੱਕ ਜਾਂਦੈ । ਰਾਤ ਤਾਂ ਕਹਿੰਦੇ ਬੁਧੁ ਨੇ ਬਹੁਤ ਕੁਟੀ ਵਿਚਾਰੀ । ਫਿਰ ਘਰੋਂ ਬਾਹਰ ਕੱਢ ਦਿੱਤੀ । ਨਾਲ ਬੁਧੁ ਦੀ ਮਾਂ ਲੱਗ ਜਾਂਦੀ ਸੀ । ਵਿਚਾਰੀ ਕਿਤੇ ਢੋਈ ਨਹੀਂ ਮਿਲੀ ਤਾਹੀਂ ਮੌਤ ਦੇ ਮੂੰਹ ਪੈ ਗੲੀ। ਨਾਨਾ ਆਪ ਮੁਹਾਰੇ ਹੀ ਨਾਨੀ ਨੂੰ ਇਕੋਂ ਸਾਹ ਹੀ ਕਿੰਨਾ ਕੁਝ ਕਹਿ ਗਿਆ। ਇੰਨੇ ਨੂੰ ਨਾਈਆਂ ਦਾ ਗੰਜਣ ਆ ਗਿਆ । ਜੋਗਿਆ ਕਹਿੰਦੇ ਨੇ ਬੁੱਧੁ ਕੇ ਤਾਂ ਪੁਲਿਸ ਆ ਗੲੀ । ਪੁਲਿਸ ਲਾਸ਼ ਨੂੰ ਵੀ ਲੈਂ ਗੲੀ ਤੇ ਬੁੱਧੁ ਤੇ ਬੁੱਧੁ ਦੀ ਮਾਂ ਨੂੰ ਵੀ ਲੈਂ ਗੲੀ । ਚੱਲ ਚੰਗਾ ਹੋਇਆ ਮਾੜੀ ਦੇ ਕਰਨ ਵਾਲੇ ਹੁਣ ਆਪੇ ਭੁਗਤਣਗੇ । ਕਰ ਤੀਂ ਹੋਣੀ ਕਿਸੇ ਨੇ ਪੁਲਿਸ ਨੂੰ ਇਤਲਾਹ । ਸਾਰਾ ਪਿੰਡ ਤਾਂ ਅੱਕਿਆ ਪਿਆ ਸੀ ਇੰਨੇ ਦੇ ਨਿੱਤ ਦੇ ਕੰਜਰ ਕਲੇਸ਼ ਤੋਂ । ਕੀ ਨਿਕਲਿਆ ਹੁਣ ਮੁੰਡਿਆਂ ਦੇ ਚਾਅ ਚ ਸਾਰਾ ਘਰ ਰੋਲ ਲਿਆ ਤੇ ਨਾਲੇ ਵਿਚਾਰੀਆਂ ਕੁੜੀਆਂ ਰੁੱਲ ਗੲੀਆਂ । ‌ਬਾਪੂ ਨੇ ਕਿੰਨਾ ਕੁਝ ਹੀ ਇਕੋਂ ਸਾਹ ਵਿੱਚ ਹੀ ਕਹਿ ਦਿੱਤਾ । ਜਿਵੇਂ ਨਾਨੇ ਨੂੰ ਉਹਨਾਂ ਦਾ ਬਹੁਤਾ ਫ਼ਿਕਰ ਸੀ । ਯਾਰ ਕੁੜੀਆਂ ਦੀ ਜ਼ਿੰਦਗੀ ਤਾਂ ਸੱਚੀ ਰੁੱਲ ਗੲੀ । ਛੋਟੀ ਤਾਂ ਬਲੂਰਾ ਵਾਂਗੂ ਕਦੇ ਆਪਦੀ ਮਾਂ ਨੂੰ ਓਧਰ ਲੱਭਦੀ ਐ ਕਦੇ ਓਧਰ ।ਜਦ ਕੋਈ ਜੁਆਕੜੀ ਨੂੰ ਕਹਿ ਦਿੰਦੈ ਕਿ ਤੇਰੀ ਮਾਂ ਰੱਬ ਕੋਲ ਗੲੀ ਐ ਤਾਂ ਕਹਿ ਦਿੰਦੀ ਐ । ਪੁਲਿਸ ਵਾਲੇ ਕੋਈ ਰੱਬ ਹੁੰਦੇ ਨੇ । ਪੁਲਿਸ ਵਾਲੇ ਤਾਂ ਕੁੱਟਦੇ ਹੁੰਦੇ ਨੇ । ਮੇਰੀ ਮੰਮੀ ਨੂੰ ਕੁੱਟ ਕੁੱਟ ਮਾਰ ਦੇਣਗੇ । ਉਹਦੀ ਚਾਚੀ ਨੇ ਕਿਹਾ ਨਹੀਂ ਕੁੱਟਦੇ ਪੁੱਤ ਤੇਰੀ ਮਾਂ ਨੂੰ ਠੀਕ ਕਰਨ ਲੲੀ ਲੈਂ ਕੇ ਗੲੇ ਨੇ । ਆਪਦੀ ਚਾਚੀ ਦੀ ਗੱਲ ਤੇ ਯਕੀਨ ਕਰਕੇ ਉਹ ਥੋੜ੍ਹਾ ਚਿਰ ਤਾਂ ਚੁੱਪ ਹੋ ਜਾਂਦੀ ਹੈ, ਥੋੜੇ ਚਿਰ ਬਾਅਦ ਫਿਰ ਆ ਜਾਂਦੀ ਐ ਤੇ ਫਿਰ ਕਹਿਣ ਲੱਗ ਜਾਂਦੀ ਹੈ ਚਾਚੀ ਮਾਂ ਨੂੰ ਪੁਲਿਸ ਵਾਲੇ ਭਾਈ ਕਦੋਂ ਕ ਛੱਡ ਕੇ ਜਾਣਗੇ ਤੇ ਫਿਰ ਰੋਣ ਲੱਗ ਜਾਂਦੀ ਹੈ । ਝੱਲੀ ਨਹੀਂ ਜਾਂਦੀ ਰੋਂਦੀ । ਸੋਰੀ ਨੇ ਕੁੜੀਆਂ ਵੱਲ ਵੀ ਨਾ ਦੇਖਿਆ । ਆਪਦੀ ਤਾਂ ਜਿੰਦ ਛੜਵਾ ਗੲੀ । ਕੁੜੀਆਂ ਦੀ ਤਾਂ ਹੋਰ ਵੀ ਰੋਲ ਗੲੀ । ਗੰਜਣ ਨਾਨੇ ਨੇ ਫ਼ਿਕਰਮੰਦ ਹੁੰਦਿਆਂ ਕਿਹਾ । ਰੱਬ ਦੇ ਖੇਡ ਨੇ ਗੰਜਣਾ ਨਾਨੀ ਨੇ ਗੱਲ ਨੂੰ ਅੱਗੇ ਤੋਰਦਿਆਂ ਕਿਹਾ । ਰੱਬ ਨੂੰ ਜਿਵੇਂ ਮੰਨਜੂਰ ਹੁੰਦੈ ਉਹ ਉਵੇਂ ਹੀ ਕਰਦੈ । ਉਹਦੀ ਹੋਣੀ ਨੂੰ ਕੋਣ ਟਾਲ ਸਕਦੈ, ਜਦ ਉਹਦੀ ਲਿਖੀ ਹੀ ਐਵੇਂ ਫਿਰ ਉਹ ਕਿਵੇਂ ਸੋਚਦੀ ਕੁੜੀਆਂ ਦਾ। ਭਰਜਾਈ ਰੱਬ ਵੀ ਗਰੀਬ ਦਾ ਹੀ ਵੈਰੀ ਹੈ ਜੇ ਇੱਕ ਮੁੰਡਾ ਦੇ ਦਿੰਦਾ ਨਾਲੇ ਤਾਂ ਉਹਦੇ ਪੈਰ ਲੱਗ ਜਾਂਦੇ ਨਾਲੇ ਕੁੜੀਆਂ ਢੱਕੀਆਂ ਜਾਂਦੀਆਂ । ਗੰਜਣਾ ਇਹੀ ਤਾਂ ਰੱਬ ਦੇ ਰੰਗ ਨੇ ਨਾਨੀ ਦੀ ਥਾਂ ਨਾਨੇ ਨੇ ਜੁਆਬ ਦਿੱਤਾ । ਜੇ ਰੱਬ ਸਭ ਨੂੰ ਸੁੱਖ ਹੀ ਦੇਵੇਂ ਫਿਰ ਉਹਨੂੰ ਕੋਣ ਯਾਦ ਕਰੂ, ਨਾਲੇ ਫਿਰ ਇਹ ਤਾਂ ਆਪਾ ਕਰਦੇ ਹਾਂ ਕੁੜੀਆਂ ਮੁੰਡੇ । ਰੱਬ ਦੇ ਘਰ ਤਾਂ ਸਭ ਬਰਾਬਰ ਹੈ ਕੀ ਕੁੜੀਆਂ ਕੀ ਮੁੰਡੇ । ਹਾਂ ਬਾਈ ਇਹ ਤਾਂ ਹੈ ਪਰ ਬਾਈ ਗੱਲ ਇਹ ਵੀ ਤਾਂ ਹੈ‌ ਮੁੰਡਿਆਂ ਬਿਨਾਂ ਪੀੜੀ ਅੱਗੇ ਨਹੀਂ ਤੁਰਦੀ । ਗੰਜਣਾ ਇਹ ਪੀੜੀਆਂ ਤੋਰਨ ਦੀ ਰੀਤ ਇੱਕਲੀ ਮਨੁੱਖ ਜਾਤੀ ਚ ਹੀ ਹੈ ।ਬੱਚੇ ਤਾਂ ਧਰਤੀ ਦੇ ਹਰ ਜੀਵ ਪੈਂਦਾ ਕਰਦੇ ਨੇ ।ਉਵੇਂ ਹੀ ਜੰਮਦੇ ਨੇ । ਉਨਾਂ ਹੀ ਮੋਹ ਕਰਦੇ ਨੇ । ਉਵੇਂ ਹੀ ਪਾਲਦੇ ਨੇ ਪਰ ਉਹ ਅੱਗੇ ਦੀ ਆਸ ਨਹੀਂ ਰੱਖਦੇ । ਰੱਬ ਨੇ ਬੰਦੇ ਨੂੰ ਸੋਝੀ ਦਿੱਤੀ ਹੈ ਸਹੀ ਫ਼ੈਸਲੇ ਲੈਣ । ਪਰ ਬੰਦਾ ਇਸ ਸੋਝੀ ਦਾ ਇਸਤੇਮਾਲ ਹੀ ਗਲਤ ਕਰਦਾ ਹੈ । ਇਸੇ ਸੋਝੀ ਕਾਰਨ ਤਾਂ ਮਨੁੱਖ ਜਾਤੀ ਉਤਮ ਸ੍ਰੇਸ਼ਟ ਮੰਨਿਆ ਜਾਂਦਾ ਹੈ ਪਰ ਮਨੁੱਖ ਨੂੰ ਸਮਝ ਹੁੰਦਿਆਂ ਵੀ ਉਹ ਬੇਸਮਝ ਹੈ । ਮਨੁੱਖ ਸਾਰੀ ਉਮਰ ਚੀਜ਼ਾਂ ਲੲੀ ਰੋਂਦਾ ਰਹਿੰਦੈ । ਕਦੇ ਦੇਖਿਆ ਚੀਜ਼ਾਂ ਮਨੁੱਖ ਦੇ ਮਰਨ ਵੇਲੇ ਰੋਂਦੀਆਂ ਨੇ । ਹਾਂ ਬਾਈ ਇਹ ਤਾਂ ਗੱਲ ਹੈਗੀ । ਹੋਰ ਗੰਜਣਾ ਧਰਤੀ ਤੇ ਮਨੁੱਖ ਹੀ ਇਦਾਂ ਦਾ ਹੈ ਜੋ ਖੁਦ ਨੂੰ ਸ੍ਰਿਸ਼ਟੀ ਦਾ ਹਿੱਸਾ ਨਹੀਂ,ਸ੍ਰਿਸ਼ਟੀ ਨੂੰ ਖੁਦ ਹਿੱਸਾ ਮੰਨਦਾ ਹੈ । ਤਾਹੀਂ ਮਨੁੱਖ ਦੁੱਖ ਭੁਗਤਦੈ । ਮਨੁੱਖ ਨੂੰ ਦੁੱਖ ਨਹੀਂ ਫੜਦੇ, ਮਨੁੱਖ ਦੁੱਖਾਂ ਨੂੰ ਖੁਦ ਫੜਦੈ । ਗੰਜਣਾ ਬਾਣੀ ਚ ਵੀ ਬਹੁਤ ਕੁਝ ਲਿਖਿਆ ਪਰ ਬੰਦਾ ਅਮਲ ਨਹੀਂ ਕਰਦਾ ਪੜ ਪੜ ਛੱਡੀ ਜਾਂਦਾ ਹੈ । ਦੇਖ ਗੰਜਣਾ ਇੱਕ ਗੱਲ ਹੋਰ ਲੋਕ ਮੱਥਾ ਟੇਕਣ ਧਾਰਮਿਕ ਸਥਾਨਾਂ ਤੇ ਜਾਂਦੇ ਨੇ,ਉਹ ਓਨਾ ਵਕਤ ਖੁਦ ਨੂੰ ਵੀ ਪਵਿੱਤਰ ਮੰਨਦੇ ਜਿੰਨਾ ਵਕਤ ਖੁਦ ਧਾਰਮਿਕ ਸਥਾਨਾਂ ਤੇ ਹੁੰਦੇ ਨੇ ।ਉਸ ਤੋਂ ਬਾਅਦ ਉਹ ਉਹੀ ਪਾਪ ਉਹੀ ਵੈਰ ਵਿਰੋਧ ਚੋਰੀਆਂ ਠੱਗੀਆਂ ਧੋਖੇ ਕਰਦੇ ਨੇ। ਜੇ ਭਲਾ ਉਹ ਉਹੀ ਮਨ ਨਾਲ ਹਰ ਥਾਂ ਤੇ ਰਹਿਣ ਜਿਸ ਮਨ ਨਾਲ ਉਹ ਮੱਥਾ ਟੇਕਦੇ ਨੇ ਤਾਂ ਫਿਰ ਧਰਤੀ ਦੀ ਹਰ ਥਾਂ ਹੀ ਧਾਰਮਿਕ ਸਥਾਨ ਬਣ ਜਾਵੇ । ਫਿਰ ਕੋਈ ਪੁੰਨ ਕੋਈ ਪਾਪ ਨਾ ਹੋਵੇ । ਕੋਈ ਵੈਰ ਵਿਰੋਧ ਚੋਰੀ ਠੱਗੀ ਧੋਖਾ ਨਾ ਹੋਵੇ। ਫਿਰ ਤਾਂ ਬਾਈ ਸ਼ਾਇਦ ਬੰਦਾ ਵੀ ਦੇਵਤਾ ਬਣ ਜਾਵੇ । ਨਾਨੇ ਦੀ ਥਾਂ ਗੰਜਣ ਨਾਨੇ ਨੇ ਜੁਆਬ ਦਿੱਤਾ । ਹਾਂ ਗੰਜਣਾ ਪਰ ਦੁਨੀਆਂ ਨੂੰ ਸਮਝਾਵੇ ਕੌਣ? ਹਾਂ ਬਾਈ ਚੱਲ ਆਪਾਂ ਕੀ ਲੈਣੈ । ਇਹੀ ਤਾਂ ਗੱਲ ਹੈ ਗੰਜਣਾ ਆਪਾਂ ਇਹੀ ਸੋਚ ਲੈਂਦੈ ਹਾਂ ਆਪਾਂ ਕੀ ਲੈਣੈ । ਹਾਂ ਗੰਜਣਾ ਚੱਲ ਆਪਾਂ ਕਿਸੇ ਤੋਂ ਕੁਝ ਨਹੀਂ ਲੈਣਾ ਖੁਦ ਤੋਂ ਤਾਂ ਬਹੁਤ ਕੁਝ ਲੈਣਾ ਹੀ ਹੁੰਦਾ ਜੇ ਹਰ ਬੰਦਾ ਖੁਦ ਵਾਰੇ ਵੀ ਸੋਚ ਲਵੇ ਤਾਂ ਧਰਤੀ ਤੇ ਸਵਰਗ ਬਣ ਸਕਦੈ । ਹਾਂ ਬਾਈ ਚੱਲ ਬਾਈ ਮੈਂ ਹੁਣ ਚੱਲਦਾ ਹਾਂ । ਦਾਤੀ ਦੇ ਦੰਦੇ ਕੱਢਣੇ ਨੇ ਨਾਲੇ ਕਹੀਆਂ ਤੀਖੀਆਂ ਕਰਕੇ ਦੇਣੀਆਂ ਨੇ ਖੇਤ ਵੰਨੇ ਜਾਣ ਵਾਲੇ ਤੜਕੇ ਹੀ ਆਉਂਦੇ ਨੇ। ਚੰਗਾ ਗੰਜਣਾ ਜੇ ਕੋਈ ਬੁਧੂ ਦੀ ਬਹੂ ਦੀ ਵਿੜਕ ਆਈ ਤਾਂ ਦੱਸੀ । ਹਾਂ ਬਾਈ ਕੋਈ ਨਾ ਦੱਸ ਦੇਉ ਕਹਿ ਕੇ ਗੰਜਣ ਨਾਨਾ ਚੱਲਿਆ ਗਿਆ । ਨਾਨੀ ਨੇ ਰੋਟੀ ਪਕਾ ਲੲੀ । ਮੈਂ ਨਾਨੇ ਨੂੰ ਖਵਾ ਦਿੱਤੀ ਨਾਨਾ ਰੋਟੀ ਖਾ ਕੇ ਮੰਜੇ ਠੋਕਣ ਲੱਗ ਗਿਆ । ਨਾਨੀ ਰੋਟੀ ਖਾ ਕੇ ਤਾਣੀ ਬੁਣਨ ਲੱਗ ਗੲੀ ਤੇ ਮੈਂ ਕੋਲ ਕਿਤਾਬਾਂ ਚੱਕ ਕੇ ਛੁੱਟੀਆਂ ਦਾ ਕੰਮ ਕਰਨ ਲੱਗ ਗੲੀ।।।
ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਤੁਸੀਂ ਲੇਖਕ ਨੂੰ 6283154525 ਨੰਬਰ ਤੇ ਆਪਣਾ ਕੰਮੈਂਟ ਕਰ ਸਕਦੇ ਹੋਰ ਰਚਨਾਵਾਂ ਪੜ੍ਹਨ ਲਈ ਵੀ ਮੈਸਜ਼ ਕਰ ਸਕਦੇ ਹੋ ਜੀ ਧੰਨਵਾਦ ਜੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)