More Punjabi Kahaniya  Posts
ਮਾਂ- ਵੰਡ


ਮਾਂ- ਵੰਡ
ਟੀ. ਵੀ. ਤੇ ਗਾਣਾ ਚੱਲ ਰਿਹਾ ਸੀ,’ਦੱਸ ਕਿਵੇਂ ਵੰਡਾਂਗੇ, ਕਿਵੇਂ ਵੰਡਾਂਗੇ ਤੈਨੂੰ ਮਾਂ’ ਸੁਣ ਕੇ ਹਰਦੀਪ ਦਾ ਤ੍ਰਾਹ ਨਿੱਕਲ ਗਿਆ ਤੇ ਉਸਦੀਆਂ ਯਾਦਾਂ ਦਸ ਸਾਲ ਪਿੱਛੇ ਵੱਲ ਪਰਤ ਗਈਆਂ। ਕਿਵੇਂ … ਉਸਦਾ ਬਾਪੂ ਤੇ ਚਾਚਾ ਜਦੋ ਅੱਡ ਹੋਏ ਸਨ ਤਾਂ ਉੱਨਾਂ ਨੇ ਘਰ- ਬਾਰ, ਜ਼ਮੀਨ – ਜਾਇਦਾਦ ਵੰਡਣ ਦੇ ਨਾਲ ਆਪਣੀ ਮਾਂ ਨੂੰ ਵੀ ਵੰਡ ਲਿਆ ਸੀ।ਇਹ ਤੈਅ ਹੋਇਆ ਸੀ ਕਿ ਮਾਂ ਦੋਵੇ ਭਰਾਵਾਂ ਵੱਲ ਇੱਕ- ਇੱਕ ਮਹੀਨਾ ਰੋਟੀ ਖਾਇਆ ਕਰੇਗੀ। ਉਸਦੇ ਹਿੱਸੇ ਦਾ ਘਰ- ਜ਼ਮੀਨ ਦੋਵੇ ਭਰਾਵਾਂ ਨੇ ਅੱਧੋ- ਅੱਧ ਕਰ ਲਿਆ ਸੀ। ਕਿਵੇਂ ਉਸਦੀ ਦਾਦੀ ਆਪਣੀ ਪੋਤੀ ਹਰਦੀਪ ਕੋਲ ਢਿੱਡ ਹੋਲਾ ਕਰਦੀ,” ਪੁੱਤ ਤੇਰਾ ਬਾਬਾ ਜੀ ਤਾਂ ਇਨ੍ਹਾਂ ਦੋਵਾਂ ਨੂੰ ਛੋਟੇ- ਛੋਟੇ ਛੱਡ ਕੇ ਜਹਾਨੋ ਤੁਰ ਗਿਆ ਸੀ, ਪਿੱਛੋਂ ਇੰਨ੍ਹਾਂ ਨੂੰ ਕੀ ਪਤੈ? ਇਹਨਾਂ ਨੂੰ ਪਾਲਣ ਲਈ ਮੈ ਕਿਵੇਂ ਦਿਹਾੜੇ ਕੱਟੇ ਨੇ? ਕਿਹੜੇ ਹੀਲੇ ਇਹ ਬਣ ਪੱਤਣ ਲਾਏ ਨੇ । ਹੁਣ ਜਦੋ ਆਪਣੇ-ਆਪ ਜੋਗੇ ਕਰਤੇ , ਇਨ੍ਹਾਂ ਨੂੰ ਮੇਰੀ ਰੋਟੀ ਵੀ ਚੁੱਭਦੀ ਹੈ। “ ਸੁਣ ਕੇ ਹਰਦੀਪ ਬਹੁਤ ਦੁਖੀ ਹੁੰਦੀ।
ਹਰਦੀਪ ਨੂੰ ਉਦੋਂ ਹੋਰ ਵੀ ਵੱਧ ਦੁੱਖ ਹੁੰਦਾ, ਜਦੋ...

ਉਸਦੀ ਦਾਦੀ ਟੱਪਰੀਵਾਸਾਂ ਵਾਂਗੂੰ ਕਦੇ ਵੱਡੇ ਮੁੰਡੇ ਵੱਲ, ਕਦੇ ਛੋਟੇ ਮੁੰਡੇ ਵੱਲ ਜਾਂਦੀ। ਦੋਵੇ ਉਸਦੀ ਬਾਤ ਨਾ ਪੁੱਛਦੇ। ਉਹ ਰੱਬ ਅੱਗੇ ਹੱਥ ਜੋੜਦੀ,”ਵਾਹਿਗੁਰੂ ਇਹੋ ਜੀ ਜੂਨ ਨਾਲ਼ੋਂ ਤਾਂ ਮੇਰੇ ਮੂੰਹ ਤੇ ਪਰਦਾ ਦੇ ਦੇਵੇ, ਮੈ ਇਨ੍ਹਾਂ ਦੋਵਾਂ ਨੂੰ ਹੀ ਸੌਖੇ ਕਰ ਦੇਵਾਂ। “ ਇਸ ਤਰਾਂ ਅੱਡੀ- ਟੱਪਾ ਕਰਦੇ- ਕਰਦੇ ਇੱਕ ਦਿਨ ਦਾਦੀ ਮਾਂ ਦੇ ਪ੍ਰਾਣ ਵੀ ਪੰਖੇਰੂ ਹੋ ਗਏ।
ਅੱਜ ਫਿਰ ਟੀ.ਵੀ. ਤੇ ਚੱਲ ਰਹੇ ਗੀਤ ਨੇ ਹਰਦੀਪ ਦੀ ਆਤਮਾ ਨੂੰ ਬੁਰੀ ਤਰਾਂ ਝੰਜੋੜ ਦਿੱਤਾ। ਅੱਜ ਉਹ ਚੀਕ- ਚੀਕ ਕੇ ਸਾਰੀ ਦੁਨੀਆਂ ਦੇ ਲੋਕਾਂ ਨੂੰ ਹੋਕਾ ਦੇਣਾ ਚਾਹੁੰਦੀ ਸੀ, “ ਐ ਦੁਨੀਆਂ ਦੇ ਲੋਕੋ ! ਤੁਸੀ ਬੇਸ਼ੱਕ ਘਰ, ਜ਼ਮੀਨਾਂ, ਪੈਸੇ- ਟਕੇ ਸਭ ਕੁਛ ਵੰਡ ਲਓ, ਪਰ ਜਨਮ ਦੇਣ ਵਾਲੀ ਮਾਂ ਨੂੰ ਨਾ ਵੰਡੋ…. ਨਾ ਵੰਡੋ… ਨਾ ਵੰਡੋ…।”
ਵੱਲੋ
ਰਾਜ ਕੌਰ ਕਮਾਲਪੁਰ
ਪਟਿਆਲਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)