More Punjabi Kahaniya  Posts
ਲਾਦੇਨ


(ਲਾਦੇਨ)
ਉਦੋਂ ਲਾਦੇਨ ਹਾਲੇ ਜ਼ਿੰਦਾ ਸੀ। ਉਸ ਨੂੰ ਫੜਨ ਲਈ ਅਮਰੀਕਾ ਨੇ ਅੱਡੀ ਚੋਟੀ ਦਾ ਜ਼ੋਰ ਲਗਾ ਰੱਖਿਆ ਸੀ। ਉਹਨੂੰ ਤੋਰਾ ਮੋਰਾ ਦੀਆਂ ਪਹਾੜੀਆਂ ਵਿਚ ਵੀ ਲੱਭਿਆ,ਹੋਰ ਬਹੁਤ ਉਚੀਆਂ ਡੂੰਘੀਆਂ ਥਾਵਾਂ ਤੇ ਵੀ ਲੱਭਿਆ ਪਰ ਉਸ ਨੂੰ ਲੱਭਣਾ ਅਸੰਭਵ ਹੋ ਰਿਹਾ ਸੀ। ਉਹ ਸਾਰੀ ਦੁੱਨੀਆਂ ਵਿਚ ਸਾਰੇ ਮੀਡੀਆ ਉੱਤੇ ਛਾਇਆ ਹੋਇਆ ਸੀ।
ਉਨੀਂ ਦਿਨੀਂ ਘੀਤੇ ਨੂੰ ਕਿਸੇ ਠੇਕੇਦਾਰ ਨੇ ਛੇ ਹਜ਼ਾਰ ਮਹੀਨਾ ਰਾਤ ਲਈ ਬਾਰਾਂ ਘੰਟੇ ਚੌਕੀਦਾਰੇ ਤੇ ਰੱਖ ਲਿਆ। ਉਹ ਸ਼ਾਮ ਨੂੰ ਤਿੰਨ ਸੈਲਾਂ ਵਾਲੀ ਟਾਰਚ ਤੇ ਤਿੰਨ ਸੈਲਾਂ ਵਾਲਾ ਰੇਡੀਓ ਅਤੇ ਤਿੰਨ ਡੱਬਿਆਂ ਵਾਲੇ ਟਿਫਨ ਵਿਚ ਰੋਟੀ ਪਾ ਆਪਣੀ ਡਿਊਟੀ ਤੇ ਤਾਇਨਾਤ ਹੋ ਜਾਂਦਾ।
ਸਮਾਨ ਦੋ ਕਿੱਲਿਆਂ ਜਿੰਨੇ ਥਾਂ ਵਿਚ ਖਿਲਰਿਆ ਪਿਆ ਸੀ। ਰਾਤ ਨੂੰ ਉਹ ਬੈਂਟਰੀ ਦੀ ਲਾਈਟ ਨਾਲ ਚਾਰੇ ਖੂੰਜੇ ਵੇਂਹਦਾ ਰਹਿੰਦਾ। ਫਿਰ ਵਿਚਕਾਰ ਡਾਹੇ ਢਿੱਲੇ ਜਿਹੇ ਮੰਜੇ ਉੱਤੇ ਬੈਠ ਕੇ ਲਾਦੇਨ ਦੀਆਂ ਖ਼ਬਰਾਂ ਸਣਦਾ। ਸਵੇਰ ਤੱਕ ਉਹਨੂੰ ਚੈਨ ਨਾ ਆਉਂਦਾ। ਨੀਂਦ ਨਾ ਆ ਜਾਵੇ ਇਸ ਡਰੋਂ ਉਹ ਰੋਟੀ ਵੀ ਲੇਟ ਹੀ ਖਾਂਦਾ। ਸੂਏ ਤੇ ਲੱਗੇ ਨਲਕੇ ਤੋਂ ਉਹ ਆਉਣ ਸਾਰ ਇੱਕ ਤੌੜਾ ਪਾਣੀ ਦਾ ਭਰ ਲਿਆਉਂਦਾ ਸੀ ਜੋ ਬਾਕੀ ਬਚਦਾ ਦਿਨੇ ਮਜ਼ਦੂਰਾਂ ਦੇ ਕੰਮ ਆਉਂਦਾ। ਅੱਧੀ ਕੁ ਰਾਤ ਨੂੰ ਉਹ ਆਪਣੀ ਚਾਹ ਬੋਤਲ ਵਿਚੋਂ ਇੱਕ ਕੱਪ ਗਰਮ ਚਾਹ ਪੀਂਦਾ ਤੇ ਬਾਕੀ ਸੁਭਾ ਸਵੇਰੇ ਲਈ ਰੱਖ ਲੈਂਦਾ। ਮੰਜੇ ਬੈਠਿਆਂ ਕਦੇ ਕਦਾਈਂ ਉਹਦੀ ਅੱਖ ਵੀ ਲੱਗ ਜਾਣੀ ਤੇ ਉਹ ਭੜੱਕ ਦੇਣੇ ਉਠਦਾ ਤੇ ਕਹਿੰਦਾ,”ਚੌਕੀਦਾਰ ਮੰਜੇ ਤੇ ਬਹਿ ਗਿਆ,ਪੈ ਗਿਆ,ਮਰ ਗਿਆ”। ਜਦੋਂ ਵੀ ਉਹ ਟਿਕਣ ਦੀ ਕੋਸ਼ਿਸ਼ ਕਰਦਾ ਉਹਨੂੰ ਡਾਂਸ ਮੱਛਰ “ਘੀਂ,,ਘੀਂ” ਕਰਕੇ ਚੁੰਬੜ ਜਾਂਦਾ ਤੇ ਉਹ ਅੱਕ ਕੇ,”ਆ,,,,ਭੈਂ,,,,ਏਂਣੇ ਨੇ ਅੱਡ ਮਾਰ ਰੱਖੇਂ ਆਂ” ਤੇ ਉਹ ਗਿੱਟਿਆਂ ਕੋਲੋਂ ਜਰਾਬਾਂ ਉੱਪਰ ਦੀ ਰੱਸੀ ਨਾਲ ਪਜਾਮਾ...

ਬੰਨ ਲੈਂਦਾ। ਕਈ ਵਾਰ ਉਹਨੇ ਆਪਣੀ ਤਨਖਾਹ ਵਧਾਉਣ ਲਈ ਵੀ ਕਿਹਾ ਪਰ ਠੇਕੇਦਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਸੀ।
ਇੱਕ ਦਿਨ ਅਜਿਹਾ ਆਇਆ ਕਿ ਅੱਧੀ ਰਾਤ ਤੋਂ ਬਾਅਦ ਛੋਟਾ ਟੁੱਲੂ ਪੰਪ ਚੋਰੀ ਹੋ ਗਿਆ। ਜਦੋਂ ਉਹਨੂੰ ਪਤਾ ਲੱਗਿਆ ਤਾਂ ਉਹ ਬਹੁਤ ਭੱਜਿਆ ਪਰ ਕੋਈ ਚਾਰਾ ਨਾ ਚੱਲਿਆ। ਉਲਟਾ ਉਹ ਫੜੇ ਚੋਰ ਵਾਂਗੂੰ ਬੈਠਾ ਵੇਖ ਰਿਹਾ ਸੀ।
ਅਖੀਰ ਜਦੋਂ ਠੇਕੇਦਾਰ ਨੂੰ ਪਤਾ ਲੱਗਿਆ ਤਾਂ ਉਹ ਆਇਆ ਤੇ ਆਉਣ ਸਾਰ ਉਹਨੇ ਕਹਿ ਦਿੱਤਾ,”ਲੈ ਬਈ ਘੀਤਿਆ ਇਸ ਦੇ ਪੈਸੇ ਤੇਰੀ ਤਨਖਾਹ ਵਿੱਚੋਂ ਕੱਟੇ ਜਾਣਗੇ, ਨਹੀਂ ਚੋਰ ਫ਼ੜ ਕੇ ਦੇਹ”। ਉਹ ਤਾਂ ਪਹਿਲਾਂ ਹੀ ਭਰਿਆ ਭੁਕੁਨਿਆ ਬੈਠਾ ਸੀ,”ਸਾਰੇ,,ਈ ਕੱਟ ਲਵੋ ਜੇ ਸੋਡੀ ਹਵੇਲੀ ਪੈ ਜਾਵੇ, ਮੈਂ ਚੱਲਿਆਂ ਛੇ ਹਜ਼ਾਰ ਵਿਚ ਮੈਂ ਸੋਨੂੰ ਲਾਦੇਨ ਨਾ ਫ਼ੜ ਕੇ ਦੇ ਦੇਵਾਂ” ਕਹਿ ਕੇ ਉਹ ਰਾਹ ਪੈ ਗਿਆ।
ਜਦੋਂ ਠੇਕੇਦਾਰ ਨੂੰ ਇੱਕ ਇਮਾਨਦਾਰ ਬੰਦਾ ਜਾਂਦਾ ਦਿਸਿਆ ਤਾਂ ਉਹਨੇ ਹੋਰ ਲੇਬਰ ਵਾਲਿਆਂ ਰਾਹੀਂ ਬਿਰਾ ਤਿਰਾ ਕੇ ਮੋੜ ਲਿਆਂਦਾ ਤੇ ਕਿਹਾ,”ਰੌਲਾ ਨਾ ਪਾ ਅੱਜ ਤੋਂ ਤੇਰੀ ਤਨਖਾਹ ਦੋ ਹਜ਼ਾਰ ਹੋਰ ਵਧਾ ਦਿੱਤੀ ਪਰ ਹੁਣ ਧਿਆਨ ਨਾਲ ਰਹੀਂ।
ਇਸ ਤੋਂ ਬਾਅਦ ਉਹਨੂੰ ਸਾਰੇ ਲਾਦੇਨ ਆਖਣ ਲੱਗ ਪਏ।
(ਪਰਗਟ ਭੂਰ)15/05/2022

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)