More Punjabi Kahaniya  Posts
ਦਿਲੋਂ ਅਰਦਾਸ


ਪ੍ਰਾਈਵੇਟ ਕੰਪਨੀ ਵਿਚ ਫੋਰਮੈਨ ਦਾ ਕੰਮ ਕਰਦਾ ਜਦੋਂ ਅਕਸਰ ਹੀ ਆਲੇ ਦੁਆਲੇ ਵਗਦੀਆਂ ਹਨੇਰੀਆਂ ਤੇ ਚਿੱਟੇ ਦੇ ਤੂਫ਼ਾਨਾਂ ਬਾਰੇ ਸੋਚਦਾ ਤਾਂ ਕੰਬ ਜਾਇਆ ਕਰਦਾ..ਫੇਰ ਇੱਕ ਦਿਨ ਹਿੱਸੇ ਆਉਂਦੀ ਜਮੀਨ ਵੇਚ ਵੱਡੀ ਧੀ ਨੂੰ ਕਨੇਡਾ ਪੜਨ ਭੇਜ ਦਿੱਤਾ..!
ਦੂਰ ਦੇ ਕਿਸੇ ਜਾਣਕਾਰ ਨੂੰ ਸਾਲ ਦੇ ਕਿਰਾਏ ਜੋਗੇ ਪੈਸੇ ਵੀ ਐਡਵਾਂਸ ਵਿਚ ਹੀ ਘੱਲ ਦਿੱਤੇ..ਪਰ ਵਾਕਫ਼ ਟੱਬਰ ਹਫਤਾ ਪਹਿਲਾਂ ਹੀ ਇੰਡੀਆ ਨੂੰ ਜਹਾਜੇ ਚੜ ਗਿਆ ਤੇ ਕੁੜੀ ਨੂੰ ਰੱਖਣ ਦੀ ਜੁੰਮੇਵਾਰੀ ਕਿਸੇ ਹੋਰ ਨੂੰ ਸੌਂਪ ਗਿਆ..!
ਉਹ ਉਸਦੇ ਕੀਤੇ ਕੰਮ ਵਿਚ ਛੱਤੀ ਨੁਕਸ ਕੱਢਦੇ..!
ਮਾਂ ਤੇ ਹੈ ਨਹੀਂ ਸੀ..ਇੱਕ ਦਿਨ ਬਾਪ ਨਾਲ ਗੱਲ ਕਰਕੇ ਆਖਣ ਲੱਗੀ ਕੇ ਵਾਪਿਸ ਪਰਤ ਆਉਣਾ..ਜੀ ਨੀ ਲੱਗਦਾ..ਹਰ ਚੀਜ ਬੇਗਾਨੀ ਬੇਗਾਨੀ ਜਿਹੀ ਲੱਗਦੀ ਏ..!
ਬਾਪ ਨੇ ਦਿਲਾਸੇ ਦਿੱਤੇ ਕੇ ਘਬਰਾਵੀਂ ਨਾ..ਅਕਾਲ ਪੁਰਖ ਆਪ ਸਹਾਈ ਹੋਊ..!
ਫੇਰ ਕਿਸੇ ਹੋਰ ਥਾਂ ਬੇਸਮੇਂਟ ਦਾ ਬੰਦੋਬਸਤ ਕਰ ਦਿੱਤਾ..ਤਾਂ ਵੀ ਕੋਈ ਬਹੁਤ ਫਰਕ ਨਾ ਪਿਆ..ਸਗੋਂ ਓਥੇ ਪਹਿਲਾਂ ਤੋਂ ਰਹਿੰਦੀਆਂ ਕੁੜੀਆਂ ਦੇ ਆਉਂਦੇ ਬੁਆਏ ਫ੍ਰੇਂਡ..ਤੇ ਫੇਰ ਦੇਰ ਰਾਤ ਤਕ ਚੱਲਦਾ ਮਹਿਫ਼ਿਲਾਂ ਦਾ ਲੰਮਾ ਚੌੜਾ ਦੌਰ..ਅਕਸਰ ਆਖਦੀਆਂ ਤੈਨੂੰ ਵੀ ਸਾਡੇ ਵਰਗੀ ਹੋਣਾ ਪੈਣਾ!
ਮਜਬੂਰੀ ਵੱਸ ਇਥੋਂ ਵੀ ਸ਼ਿਫਟ ਹੋਣਾ ਪੈ ਗਿਆ..ਪਰ ਰੇਸਟੌਰੈਂਟ ਤੇ ਪਾਰ੍ਟ ਟਾਈਮ ਕੰਮ ਮਿਲ ਗਿਆ..ਹੁਣ ਸਾਰਾ ਦਿਨ ਸਮੋਸੇ ਵੇਲਦੀ..ਸਫਾਈਆਂ ਕਰਦੀ..ਜੂਠੇ ਭਾਂਡੇ ਵੀ ਮਾਂਜਦੀ..ਅਗਲੇ ਬਾਰਾਂ ਘੰਟਿਆਂ ਦੇ ਉੱਕੇ ਪੁੱਕੇ 50 ਡਾਲਰ ਫੜਾ ਦਿਆ ਕਰਦੇ ਤੇ ਲਲਚਾਈਆਂ ਨਜਰਾਂ ਦਾ ਸੇਕ ਵੱਖਰਾ ਸਹਿਣਾ ਪਿਆ ਕਰਦਾ!
ਇੱਕ ਦਿਨ ਠੰਡੀ ਸੀਤ ਰਾਤ ਨੂੰ ਬੱਸ ਵਿਚ ਘਰੇ ਜਾਂਦੀ ਨੂੰ ਇੱਕ ਆਪਣੇ ਬਜ਼ੁਰਗ ਮਿਲ ਗਏ..ਓਹਨਾ ਅਪਣੱਤ ਜਿਹੀ ਨਾਲ ਪੁੱਛਿਆ ਤਾਂ ਭਰੀ-ਭੀਤੀ ਨੇ ਰੋ-ਰੋ ਸਾਰੀ ਵਿਥਿਆ ਬਿਆਨ ਕਰ ਦਿੱਤੀ!
ਭਰਵੇਂ ਦਾਹੜੇ ਵਾਲੇ ਬਾਬਾ ਜੀ ਨੇ ਜਦੋਂ ਸਿਰ ਤੇ ਹੱਥ ਰਖਿਆ ਤਾਂ ਇੰਝ ਲਗਿਆ ਜਿਦਾਂ ਬਾਬਾ ਨਾਨਕ ਖੁਦ ਨਨਕਾਣੇ ਦੇ ਧਰਤ ਤੋਂ ਆਪ ਅੰਗ ਸੰਗ ਸਹਾਈ ਹੋਣ ਇਥੇ ਆਣ ਬਹੁੜਿਆ ਹੋਵੇ..!
ਬਾਬਾ ਜੀ ਉਸਨੂੰ ਆਪਣੇ ਘਰ ਲੈ ਆਏ..ਆਪਣੇ...

ਬੱਚੇ ਅਮਰੀਕਾ ਰਹਿੰਦੇ ਸਨ..!
ਬਾਬਾ ਜੀ ਦੇ ਘਰੋਂ ਆਖਣ ਲੱਗੀ ਕੇ ਧੀਏ ਹੁਣ ਹੋਰ ਕਿਤੇ ਜਾਣ ਦੀ ਲੋੜ ਨਹੀਂ..ਇਥੇ ਹੀ ਰਹਿ ਸਾਡੇ ਕੋਲ..ਫੇਰ ਸਾਰਾ ਕੁਝ ਬੱਸ ਆਪਸੀ ਵਿਸ਼ਵਾਸ਼ ਅਤੇ ਇਤਬਾਰ ਵਾਲੀਆਂ ਮਜਬੂਤ ਨੀਹਾਂ ਤੇ ਆਣ ਟਿਕਿਆ..!
ਫੇਰ ਵੀਕ ਐਂਡ ਤੇ ਪੈਟਰੋਲ ਪੰਪ ਤੇ ਜੋਬ ਮਿਲ ਗਈ ਤੇ ਓਹਨਾ ਰੱਬੀ ਰੂਹਾਂ ਦੀ ਮੇਹਰਬਾਨੀ ਸਦਕਾ ਜਿੰਦਗੀ ਹੌਲੀ ਹੌਲੀ ਮੁੜ ਲੀਹਾਂ ਤੇ ਪਰਤਦੀ ਪ੍ਰਤੀਤ ਹੋਣ ਲੱਗੀ!
ਦੱਸਦੀ ਏ ਕੇ ਕਿਰਾਇਆ ਵੀ ਨਹੀਂ ਸਨ ਲੈਂਦੇ ਜੇ ਜਬਰਦਸਤੀ ਦੇ ਵੀ ਦਿੰਨੀ ਆਂ ਤਾਂ ਕਿਸੇ ਨਾ ਕਿਸੇ ਬਹਾਨੇ ਵਾਪਿਸ ਮੋੜ ਹੀ ਦਿੰਦੇ ਨੇ..!
ਜੇ ਕਦੀ ਕਿਸੇ ਕਾਰਨ ਚੁੱਪ ਕਰ ਜਾਂਦੀ ਤਾਂ ਦੋਹਾ ਦੇ ਭਾਅ ਦੀ ਬਣ ਜਾਇਆ ਕਰਦੀ..ਵਾਰੋ ਵਾਰ ਆ ਕੇ ਪਤਾ ਕਰਦੇ ਕੇ ਕੀ ਗੱਲ ਹੋ ਗਈ..!
ਭਾਵੇਂ ਬਾਬਾ ਜੀ ਤੇ ਅੱਜ ਸਦੀਵੀਂ ਰਵਾਨਗੀ ਪਾ ਗਏ ਨੇ ਤੇ ਪਰ ਪੁੱਤਰਾਂ ਕੋਲ ਚਲੀ ਗਈ ਬੀਜੀ ਕਦੇ ਕਦੇ ਹਾਲ ਜਰੂਰ ਪੁੱਛ ਲੈਂਦੀ ਏ!
ਸੋ ਦੋਸਤੋ ਕੁਝ ਵਰੇ ਪਹਿਲਾਂ ਵਾਪਰੇ ਇਸ ਸੱਚੇ ਵਰਤਾਰੇ ਦੇ ਹਰ ਪਾਤਰ ਦੀ ਲੰਮੀ ਚੌੜੀ ਪੜਚੋਲ ਕਰਨ ਮਗਰੋਂ ਇਹ ਫੈਸਲਾ ਲੈਣਾ ਬੜਾ ਹੀ ਔਖਾ ਹੋ ਗਿਆ ਕੇ ਕਿਹੜੇ ਵਰਗ ਦੀ ਸਿਫਤ ਕੀਤੀ ਜਾਵੇ ਤੇ ਕਿਹੜਾ ਭੰਡਿਆ ਜਾਵੇ..!
ਪਰ ਸੱਤ ਸਮੁੰਦਰ ਪਾਰ ਬੇਗਾਨੀਆਂ ਨੂੰ ਇੰਝ ਆਸਰਾ ਦੇਣ ਵਾਲੇ ਹਰ ਦੇਵ ਪੁਰਸ਼ ਲਈ ਦਿਲੋਂ ਅਰਦਾਸ ਜਰੂਰ ਨਿੱਕਲਦੀ ਹੈ ਕੇ ਪ੍ਰਮਾਤਮਾਂ ਐਸੀ ਸੋਚ ਅਤੇ ਫਲਸਫੇ ਨੂੰ ਤੱਤੀ ਵਾ ਨਾ ਲੱਗਣ ਦੇਵੇ..!
ਕਿਓੰਕੇ ਇਹਨਾਂ ਮੁਲਖਾਂ ਵਿਚ ਕਿਸੇ ਡੁੱਬਦੇ ਹੋਏ ਨੂੰ ਜਦੋਂ ਤੀਲੇ ਜਿੰਨਾ ਆਸਰਾ ਵੀ ਮਿਲ ਜਾਂਦਾ ਏ ਤਾਂ ਇੰਝ ਲੱਗਦਾ ਰੱਬ ਦੇ ਸ਼ਾਖਸ਼ਾਤ ਦਰਸ਼ਨ ਦੀਦਾਰੇ ਹੋ ਗਏ ਹੋਣ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)