More Punjabi Kahaniya  Posts
ਔਰਤ ਦੀ ਇੱਜਤ


✍️✍️🖋️🖋️ Sukh Singh Matt

ਸੱਚ ਨੂੰ ਜਰੂਰ ਪੜਿਉ
ਬਹੁਤ ਕੁਝ ਦੇਖਦੇ ਆ ਆਪਾ ਸਾਰੇ ਦੁਨੀਆ ਤੇ ਕਈ ਵਾਰ ਆਪਾ ਉਹ ਗਲਤੀਆ ਵੀ ਕਰ ਦਿੰਨੇ ਆ ਜੋ ਨਹੀ ਕਰਨੀਆ ਚਾਹੀਦੀਆ
ਇਹੋ ਜੀ ਇੱਕ ਗਲਤੀ ਤੇ ਇੱਕ ਰਿਸਤੇ ਤੇ ਮੇਰੇ ਜਹਿਨ ਵਿਚ ਕੁਝ ਗੱਲਾ ਸੀ ਜਿੰਨਾ ਨੂੰ ਮੈ ਤੁਹਾਡੇ ਨਾਲ ਸਾਝੀਆ ਕਰ ਰਿਹਾ ਧਿਆਨ ਦਿਉ ਸਾਰੇ

ਔਰਤ ਦੀ ਜਿੰਦਗੀ ‌ਂ
ਔਰਤ ਦੀ ਅਸਲੀ ਜਿੰਦਗੀ ਉਹਦੇ ਵਿਆਹ ਤੋ ਸੁਰੂ ਹੁੰਦੀ ਆ ਹਰੇਕ ਧੀ ਨੂੰ ਹੁੰਦਾ ਕਿ ਉਹਨੂੰ ਆਪਣਾ ਜੀਵਨ ਸਾਥੀ ਚੰਗਾ ਮਿਲੇ । ਤੇ ਉਹ ਆਪਣੇ ਸੋਹਰੇ ਪਰਿਵਾਰ ਵੀ ਆਪਣੇ ਸੱਸ -ਸੋਹਰੇ ਨਾਲ ਆਪਣੇ ਮਾ-ਪਿਉ ਵਾਗੂੰ ਰਲ ਮਿਲ ਕੇ ਰਹੇ । ਹਰ ਮਾ-ਧੀ -ਭੈਣ- ਪਤਨੀ ਦੇ ਵੀ ਕੁਝ ਸੁਪਨੇ ਹੁੰਦੇ ਨੇ ।

ਨਸੇੜੀ ਮੁੰਡੇ ਦੇ ਮਾ ਪਿਉ ਦੀ ਸੋਚ‌ ‌਼
ਹੁਣ ਦੂਜੇ ਪਾਸੇ ਨਸੇ ਕਰਦੇ ਉਹਨਾ ਮੁੰਡਿਆ ਦੇ ਮਾ ਪਿਉ ਦੀ ਸੋਚ ਇਹ ਹੁੰਦੀ ਹੈ ਕਿ
ਜਦੋ ਕੋਈ ਪੁੱਤ ਵਿਹਾਉਣ ਵਾਲਾ ਹੋ ਜਾਦਾ ਤਾ ਉਹ ਸੋਚਦੇ ਹਨ ਮੁੰਡੇ ਦਾ ਵਿਆਹ ਕਰ ਦਿੰਨੇ ਵੀ ਆਪੇ ਸੁਧਰ ਜਾਉਗਾ ਜਾ ਫੇਰ ਜੇ ਕੁੜੀ ਵਾਲਿਆ ਨੂੰ ਪਤਾ ਲੱਗਜੇ ਤੇ ਮੁੰਡੇ ਦਾ ਵਿਆਹ ਨਾ ਹੁੰਦਾ ਹੋਵੇ ਤਾ ਅੱਜ ਕੱਲ ਮੁੰਡੇ ਦਾ ਵਿਆਹ ਦੂਰ ਕਿਤੇ ਯੂਪੀ ਬਿਹਾਰ ਵੱਲ ਵੀ ਕਰ ਦਿੰਦੇ ਨੇ ਇਹ ਉਹ ਗਲਤੀ ਹੈ ਜੋ ਔਰਤ ਦੀ ਸਾਰੀ ਜਿੰਦਗੀ ਖਰਾਬ ਕਰ ਦਿੰਦੀ ਹੈ। ਵਿਆਹ ਤੋ ਬਾਅਦ ਨਸੇ ਵਿੱਚ ਰੱਜੇ ਪਤੀ ਕੋਲੋ ਬਸ ਉਹੀ ਕੁੱਟਮਾਰ ਰਹਿ ਜਾਦੀ ਆ ਔਰਤ ਕੋਲ ।

ਕਿਸੇ ਦੀ ਜਿੰਦਗੀ ਦਾ ਸੱਚ‌਼
45 ਤੋ 50 ਸਾਲ ਪਹਿਲਾ ਦੀ ਜਿੰਦਗੀ ਦਾ ਸੱਚ ਦੱਸ ਰਿਹਾ ਹਾ
ਇੱਕ ਪਿੰਡ ਵਿੱਚ ਰਹਿੰਦੇ ਇੱਕ ਸਰਾਬੀ ਦਾ ਵਿਆਹ ਬਿਹਾਰ ਵੱਲ ਕਰ ਦਿੱਤਾ ਜਾਦਾ ਹੈ ਉਸ ਔਰਤ ਦਾ ਪਿੰਡ ਪੰਜਾਬ ਤੋ 2 ਤੋ 3 ਦਿਨਾ ਦਾ ਰਾਹ ਹੈ ਉਸ ਔਰਤ ਦੇ ਮਾ ਪਿਉ ਨੂੰ ਕੁਝ ਨਹੀ ਪਤਾ ਸੀ ਉਸ ਪਰਿਵਾਰ ਦਾ ਜਿਥੇ ਉਸਨੂੰ ਵਿਹਾਅ ਦਿਦੇ ਨੇ ਇਹ ਵਿਆਹ ਵੀ ਬਿਹਾਰ ਤੋ ਪੰਜਾਬ ਵਿਆਹੀ ਇੱਕ ਔਰਤ ਕਰਾਉਦੀ ਹੈ ਪੈਸੇ ਦੇ ਲਾਲਚ ਚ ਉਹ ਵਿਚੋਲਣ ਆਪ ਤਾ ਬਹੁਤ ਸੁਖੀ ਸੀ ਤੇ ਪੈਸੇ ਦੇ ਲਾਲਚ ਚ ਉਸ ਔਰਤ ਦਾ ਵਿਆਹ ਉਸ ਔਰਤ ਦੇ ਮਾ ਪਿਉ ਨੂੰ ਕਹਿ ਕੇ ਪੰਜਾਬ ਕਰਵਾ ਦਿੰਦੀ ਹੈ ਵਿਚੋਲਣ ਉਸ ਔਰਤ ਦੇ ਮਾ ਨੂੰ ਦਸਦੀ ਸੀ ਕਿ ਪੰਜਾਬ ਵਿਚ ਬਹੁਤ ਅਮੀਰ ਲੋਕ ਨੇ ਮੇਰੇ ਕੋਲ ਇੱਕ ਰਿਸਤਾ ਹੈ ਮੁੰਡੇ ਕੋਲ 4 ਕਿਲੇ ਜਮੀਨ ਹੈ ਤੇ ਦੂਜੀ ਗੱਲ ਮੈ ਵੀ ਪੰਜਾਬ ਵਿਚ ਬਹੁਤ ਸੁਖੀ ਆ ਸਾਡੇ ਕੋਲ 5 ਟਰੱਕ ਤੇ 6 ਕਿਲੇ ਜਮੀਨ ਹੈ ਆਪਣੇ ਪਿੰਡ ਦੀ ਕੁੜੀ ਤੋ ਇਹ ਸੁਣਕੇ ਉਹ ਰਿਸਤੇ ਲਈ ਮੰਨ ਜਾਦੇ ਨੇ ਤੇ ਉਹ ਬਿਨਾ ਪੰਜਾਬ ਆਏ ਆਪਣੀ ਕੁੜੀ ਦਾ ਵਿਆਹ ਰੱਖ ਦਿਦੇ ਨੇ ਕੁਝ ਸਮੇ ਬਾਆਦ ਵਿਚੋਲਣ ਸਮੇਤ 10 ਕੁ ਬੰਦੇ ਆਉਦੇ ਨੇ ਤੇ ਕੁੜੀ ਨੂੰ ਲੈ ਜਾਦੇ ਨੇ ਉਹਦਾ ਸਰਾਬੀ ਪਤੀ ਵਿਆਹ ਤੋ ਦੋ ਕੁ ਮਹੀਨੇ ਬਾਅਦ ਪਤੀ -ਪਤਨੀ ਨੂੰ ਕੁਟਣਾ ਮਾਰਨਾ ਸੁਰੂ ਕਰ ਦਿੰਦਾ ਤੇ ਦੂਰ ਤੋ ਆਈ ਕਰਕੇ ਕੁੜੀ ਨੂੰ ਆਪਣੇ ਪੇਕੇ...

ਘਰ ਦਾ ਰਾਹ ਨਹੀ ਪਤਾ ਸੀ ਉਸਦੀ ਵਿਚੋਲਣ ਜੋ ਉਸ ਕੁੜੀ ਦੇ ਪਿੰਡ ਦੀ ਸੀ ਉਹ ਉਸ ਨੂੰ ਵੀ ਦਸਦੀ ਹੈ ਵੀ ਮੈਨੂੰ ਮਾਰਦੇ ਕੁਟਦੇ ਨੇ ਪਰ ਵਿਚੋਲਣ ਨੇ ਪੈਸੇ ਲਏ ਸੀ ਉਹਨਾ ਕੋਲੋ ਵਿਚਾਰੀ ਔਰਤ ਨੂੰ ਫਸਾ ਦਿਦੀ ਹੈ ਪਰ ਕੁਝ ਟਾਈਮ ਲਈ ਵਿਚੋਲਣ ਉਹਨਾ ਨੂੰ ਸਮਝਾ ਦਿੰਦੀ ਹੈ ਤੇ ਸਰਾਬੀ ਪਤੀ ਦਾ ਫੇਰ ਉਹੀ ਹਾਲ ਕੁੱਝ ਸਮਾ ਏਦਾ ਲੱਗ ਜਾਦਾ ਹੈ ਉਹਦਾ ਸਸ ਸੋਹਰਾ ਵੀ ਆਪਣੇ ਮੁੰਡੇ ਤੋ ਡਰਨ ਲੱਗ ਪਏ ਸੀ ਕਿੳਕਿ ਉਹਨਾ ਨੂੰ ਵੀ ਕੁਟਣ ਲੱਗ ਪਿਆ ਸੀ । ਕੁਝ ਟਾਈਮ ਬਾਅਦ ਕੁੜੀ ਦੇ ਸੋਹਰੇ ਦੀ ਮੋਤ ਹੋ ਜਾਦੀ ਹੈ ਤੇ ਸਰਾਬ ਵਿੱਚ ਉਹ ਮੁੰਡਾ ਆਪਣੀ ਹੋਲੀ ਹੋਲੀ ਜਮੀਨ ਵੇਚ ਦਿੰਦਾ ਹੈ ਤੇ ਇੱਕ ਕਿਲਾ ਰਹਿ ਜਾਦੀ ਹੈ । ਜਿਸ ਵਿਚ ਉਹ ਪੱਠੇ ਬੀਜ ਦੀ ਹੈ ਦੁੱਧ ਵੇਚ ਕੇ ਗੁਜਾਰਾ ਕਰਦੀ ਹੈ
ਕੁੱਝ ਸਮੇ ਬਅਦ ਉਸ ਔਰਤ ਕੋਲ 2 ਜੁੜਵਾ ਬਚੇ ਹੁੰਦੇ ਨੇ ਤੇ ਇਝ ਸਭ ਸਹਿ ਕੇ ਆਪਣੇ ਬੱਚਿਆ ਨਾਲ ਖੁਸ ਰਹਿਦੀ ਹੈ ਤੇ ਉਹਦਾ ਜਾਲਮ ਪਤੀ ਬੱਚਿਆ ਨੂੰ ਮਾਰਦਾ ਸੀ ਉਸ ਤੋ ਡਰਦੀ ਜਦੋ ਉਹ ਸਰਾਬੀ ਹੁੰਦਾ ਸੀ ਤਾ ਆਪਣੇ ਬੱਚਿਆ ਨੂੰ ਲੈ ਕੇ ਕਣਕ ਵਿਚ ਰਾਤਾ ਕਟਦੀ ਸੀ।
ਏਦਾ ਉਸ ਔਰਤ ਦਾ ਟਾਈਮ ਲੰਘਦਾ ਹੈ ਸੱਸ ਵੀ ਆਪਣੇ ਮੰਡੇ ਤੋ ਡਰਦੀ ਆਪਣੀ ਨੂੰਹ ਨੂੰ ਘੱਟ ਬਲਾਉਦੀ ਸੀ ਫੇਰ ਕੁਝ ਸਮੇ ਬਾਅਦ ਇੱਕ ਇੱਕ ਕਰਕੇ ਦੋ ਬੱਚੇ ਹੋਰ ਜਨਮ ਲੈਦੇ ਨੇ ਹੁਣ ਉਹ ਔਰਤ ਆਪਣੇ ਚਾਰ ਬੱਚਿਆ ਨਾਲ ਆਪਣਾ ਕੁਝ ਟਾਈਮ ਕੱਟ ਲੈਦੀ ਹੈ ਬਚੇ ਵੱਡੇ ਹੋ ਜਾਦੇ ਹਨ ਪਰ ੳਹਦਾ ਪਤੀ ਉਹਨੂੰ ਤੇ ਬੱਚਿਆ ਨੂੰ ਫੇਰ ਵੀ ਕੁਟਦਾ ਸਰਾਬ ਪੀਕੇ। ਫੇਰ ਵੱਡਾ ਮੁੰਡਾ ਦੇਖਕੇ ਇਹ ਸਭ ਆਪਣੇ ਪਿੳ ਨਾਲ ਲੜਦਾ ਤੇ ਇਹ ਸਹਿਣ ਨਾ ਕਰਦਾ ਆਪਣੇ ਪਿਉ ਤੇ ਹੱਥ ਚੱਕਦਾ। ਫੇਰ ਬਚੇ ਹੋਰ ਵੱਡੇ ਹੋਏ ਹੋਰ ਡਰਨ ਲੱਗਾ ਪਰ ਉਸ ਔਰਤ ਦੀ 15 ਸਾਲ ਜਿੰਦਗੀ ਐਵੈ ਲੰਘੀ ਤੇ ਪਿੰਡ ਸਕੂਲ ਦਸਵੀ ਤੱਕ ਹੋਣ ਕਰਕੇ ਬੱਚਿਆ ਦੀ ਪੜਾਈ ਲਈ ਉਹ ਆਪਣਾ ਇੱਕ ਕਿਲਾ ਜਮੀਨ ਦਾ ਵੇਚਕੇ ਸਹਿਰ ਆ ਗਏ ਤੇ ਉਹਨੇ ਕੁ ਪੈਸਿਆ ਚ ਇਕ ਘਰ ਹੀ ਆਇਆ ਸੀ ਫੇਰ ਦਿਹਾੜੀ ਕਰਕੇ ਆਪਣੇ ਬੱਚਿਆ ਨੂੰ ਬਾਰਵੀ ਤੱਕ ਪੜਾ ਦਿੱਤਾ ਪਰ ਹੁਣ ਅੱਜ ਦੇ ਟੈਮ ਚ ਵੀ ਬਾਰਵੀ ਪਾਸ ਨੂੰ ਵੀ ਦਿਹੜੀ ਕਰਨੀ ਪੈਦੀ ਹੈ ਬਚੇ ਆਪਣੀ ਮਾ ਨੂੰ ਖੁਸੀ ਦੇਣਾ ਚਹੁੰਦੇ ਨੇ ਪਰ ਉਹਨਾ ਦੇ ਸਿਰ ਤੇ ਕੁੱਝ ਕਰਜਾ ਵੀ ਹੈ ਉਹਦੇ ਕਰਕੇ ਮਸਾ ਘਰਦਾ ਖਰਚਾ ਚੱਲਦਾ ਤੇ ਅੱਜ ਵੀ ਉਹ ਦਿਹੜੀ ਕਰਦੀ ਪਰ ਆਪਣੇ ਬੱਚਿਆ ਨਾਲ ਖੁਸ ਰਹਿਦੀ

ਸਲਾਹ ਔਰਤ ਦਾ ਸਤਿਕਾਰ ਕਰਿਆ ਕਰੋ ਤੇ ਸਾਰ ਆਪਣੀ ਸੋਚ ਬਦਲੋ ।
ਮਾਫ ਕਰਨਾ ਜੇ ਵਿਚ ਕੁਝ ਗਲਤ ਲਿਖਿਆਗਿਆ ਹੋਵੇ
🙏🙏🙏
🖋️🖋️🖋️🖋️✍️✍️✍️✍️ Sukh Singh Matt

...
...



Related Posts

Leave a Reply

Your email address will not be published. Required fields are marked *

8 Comments on “ਔਰਤ ਦੀ ਇੱਜਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)