ਜਦੌ ਮੈ 5ਵੇ ਸਾਲ ਚ ਹੋਈ ਉਦੋਂ ਡੈਡੀ ਦਾ ਦੂਜਾ ਵਿਆਹ ਹੋ ਗਿਆ ਸੀ .ਮੇਰੀ ਨਵੀ ਮੰਮੀ ਆ ਗੀ …ਮੈਨੂੰ ਤਿਆਰ ਕਰ ਦਿੰਦੀ ਸੀ ਸਭ ਠੀਕ ਚਲ ਰਿਹਾ ਸੀ ..ਬਸ ਥੌੜੇ ਸਮੇ ਲਈ …ਜਦੌ ਅਪਣੇ ਬੱਚੇ ਹੋ ਗਏ ੳਸ ਤੋ ਬਾਅਦ ਸਭ ਬਦਲ ਗਿਆ.. ਮੇਰਾ ਕੋਈ ਸਿਰ ਨੀ ਸੀ ਵਾਹੁੰਦਾ, ਮੇਰੇ ਸਿਰ ਚ ਜੂਆਂ ਪੈ ਜਾਂਦੀਅ ਸੀ .. ਸਵੇਰ ਸ਼ਾਮ ਰੋਟੀ ਮਿਲਦੀ ਸੀ .. ਜੇ 1 ਵੱਧ ਮੰਗ ਲਵਾਂ ਤਾਂ ਕਹਿਣਾਕਿੰਨੀ ਕ ਰੌਟੀ ਖਾਣੀ ਆ ਤੂੰ , ਬਸ ਕਰ, ਅੱਖਾਂ ਕੱਢ ਕੇ ਡਰਾ ਦੇਣਾ.. ਸਕੂਲ ਜਾਣਾ ਤਾਂ ਮੰਮੀ ਨੂੰ ਕਹਿਣਾ , ਮੰਮੀ ਰੋਟੀ ਲੈ ਕੈ ਜਾਣੀ, ਅੱਗੇ ਤੋਂ ਕਹਿਣਾ ਕੋਈ ਨੀ ਲੈ ਕੇ ਜਾਂਦਾ , ਸਭ ਆ ਕੇ ਖਾਂਦੇ ਆ, ਜਾਣ ਵੇਲੇ ਖਾਣ ਨੂੰ ਵੀ ਰੋਟੀ ਨੀ ਮਿਲਨੀ ..ਤੁਰ ਕੇ ਜਾਣਾ ਸਕੂਲ 3...
ਕਿਲੋਮੀਟਰ . ਸੱਚੀ ਬਹੁਤ ਭੁੱਖ ਲੱਗਦੀ ਸੀ ..3 ਵਜੇ ਘਰ ਪਹੁੰਚਣਾ, ਫਿਰ ਰੋਟੀ ਨਸੀਬ ਹੋਣੀ .. ਖਾਣ ਵਾਲੀਆਂ ਚੀਜਾਂ ਲਕੋ ਦੇਣੀਆਂ .. ਸੇਬ ਬਰਫੀ ਬਦਾਮ ਘਰ ਲਿਅਓਣੇ ਪਰ ਪੇਟੀ ਚ ਲਕੋ ਕੇ ਰੱਖ ਦੇਣੇ ….ਮੈ ਤਾ ਮਸੂਮ ਸੀ ਯਾਰ ਕੀ ਕਸੂਰ ਸੀ ਮੇਰਾ ..ਜਿਸ ਦਿਨ ਡੈਡੀ ਨੇ ਘਰ ਆਉਣਾ ਓਸ ਦਿਨ ਬਹੁਤ ਪਿਆਰ ਨਾਲ ਬੁਲਾਓਣਾ .. ਇੱਕ ਵਾਰ ਪਕੌੜੇ ਖਾ ਲੇ ..ਜੇ ਮੇਰੀ ਅਸਲੀ ਮੰਮੀ ਹੁੰਦੀ ਓਹ ਵੀ ਕੁੱਟਦੀ ? ੳਹ ਮੇਰੇ ਲਈ ਨੀ ਸੀ ਦੂਜੇ ਭੈਣ ਭਰਾ ਵਾਸਤੇ ਸੀ.. ਬਹੁਤ ਮਨ ਰੋ ਰਿਹਾ , ਅੱਗੇ ਕੱਲ ਲਿਖਾਂਗੀ , ਅਗਲੇ ਭਾਗ ਚ …ਪਰੀਤ
Harpreet
Ok g
sponsored football jass 10
thrid part vi jldi uploade krdo g please