More Punjabi Kahaniya  Posts
ਕਰਤਾਰੇ ਦਾ ਕੁੱਕੜ


ਕਰਤਾਰੇ ਦਾ ਕੁੱਕੜ… ✍️ਬਲਦੀਪ ਸਿੰਘ ਖੱਖ
ਮੱਗਰ ਸਿੰਘ ਖੇਤਾ ਤੋ ਘਰ ਆਇਆ ਤਾ ਦੇਖਿਆ ਕਿ ਉਸਦਾ ਪਾਲਤੂ ਕੁੱਤਾ ਗੁਵਾਢੀਆਂ ਦੇ ਕਰਤਾਰੇ ਦਾ ਕੁੱਕੜ ਮੂੰਹ ਵਿੱਚ ਪਾਕੇ ਚੁੱਕੀ ਫਿਰੇ..
ਮੱਗਰ ਸਿੰਘ ਨੇ ਛੇਤੀ ਨਾਲ ਕਿਸੇ ਤਰਾਂ ਕੁੱਤੇ ਦੇ ਮੂੰਹ ਚੋ ਕੁੱਕੜ ਨੂੰ ਛੱਡਾਇਆ, ਪਰ ਕੁੱਕੜ ਮਰ ਚੁੱਕਾ ਸੀ,
ਮੱਗਰ ਸਿੰਘ ਨੇ ਸੋਚਿਆ ਜੇਕਰ ਕਰਤਾਰੇ ਨੂੰ ਪਤਾ ਲੱਗ ਗਿਆ ਕਿ ਉਸਦਾ ਦਾ ਕੁੱਕੜ ਉਸਦੇ ਕੁੱਤੇ ਨੇ ਮਾਰਿਆ ਹੈ ਤਾ ਕਰਤਾਰਾ ਪੂਰਾ ਕਲੇਸ਼ ਖੜ੍ਹਾ ਕਰੂ…
ਮੱਗਰ ਸਿੰਘ ਨੇ ਛੇਤੀ-ਛੇਤੀ ਮਰੇ ਹੋਏ ਕੁੱਕੜ ਨਹਾ-ਧੁਵਾ ਕੇ ਇੱਕ ਦਮ ਸਾਫ ਸੁਥਰਾ ਕਰ ਉਸਦੇ ਚੰਗੀ ਤਰਾਂ ਨਾਲ ਖੰਭ ਸਵਾਰ ਬਣਾਕੇ, ਕਰਤਾਰੇ ਦੀ ਹਵੇਲੀ ਦੀ ਕੰਧ ਟੱਪ ਉੱਥੇ ਬਣੇ ਕੁੱਕੜਾਂ ਵਾਲੇ ਆਲੇ (ਖੁੱਡੇ) ਦੇ ਅੰਦਰ ਰੱਖ ਆਇਆ, ਤਾਂ ਕਿ ਕਰਤਾਰੇ ਨੂੰ ਲੱਗੇ ਕਿ ਕੁੱਕੜ ਦੀ ਮੋਤ ਕੁਦਰਤੀ ਹੋਈ ਹੈ.
ਅਗਲੀ ਸਵੇਰ ਖੇਤਾ ਨੂੰ ਜਾਂਦੀਆਂ ਪਹਿ ਉੱਤੇ ਮੱਗਰ ਸਿੰਘ ਨੂੰ ਕਰਤਾਰਾ ਮਿਲ ਗਿਆ, ਕਰਤਾਰਾ ਨੂੰ ਵੇਖਕੇ ਮੱਗਰ ਬੋਲਿਆ, “ਕਿ ਹਾਲ ਨੇ ਭਾਉ ਕਰਤਾਰ ਸਿਆਂ?”
“ਬੱਸ ਠੀਕ ਆ ਮੱਗਰ ਸਿਆਂ, ਤੂੰ ਆਪਣੀ ਸੁਣਾ?” ਕਰਤਾਰੇ ਨੇ ਠੰਡੇ ਜੇਹਿ ਲਹਿਜੇ ਚ ਬੋਲਿਆ।
ਬਸ ਭਾਊ...

ਆਪਣਾ ਵੀ ਠੀਕ ਆ, ਹੋਰ ਮੈਂ ਸੁਣਿਆ ਭਾਉ, ਤੇਰਾ ਕੁੱਕੜ ਮਰ ਗਿਆ? #ਬਲਦੀਪ_ਖੱਖ
“ਆਹੋ ਭਾਉ, ਇੱਕ ਦਿਨ ਪਹਿਲਾਂ ਦਾਣਾ ਪਾਣੀ ਖਾਣੋਂ ਹਟ ਗਿਆ ਸੀ ਫਿਰ ਅਗਲੇ ਦਿਨ ਮਰ ਗਿਆ”, ਕਰਤਾਰਾ ਮੱਗਰ ਨੂੰ ਦੱਸਦੇ ਹੋਏ ਬੋਲਿਆ।
“ਬੜੀ ਹੈਰਾਨੀ ਵਾਲੀ ਗੱਲ ਆ ਭਾਉ ਹਾਲੇ ਮੈ ਕੁੱਜ ਦਿਨ ਪਹਿਲਾਂ ਜਦ ਤੇਰੇ ਕੋਲੋ ਮੈਂ ਡੰਗਰਾਂ ਨੂੰ ਲੂਣ ਦੇਣ ਵਾਲੀ ਨਾਲ ਲੈਕੇ ਗਿਆ ਸੀ ਉਦਣ ਵੇਖਿਆ ਸੀ ਚੰਗਾ ਭਲਾ ਚੁਗਦਾ ਫਿਰਦਾ ਸੀ ਝੱਟ ਹੀ ਮਰ ਗਿਆ”, ਮੱਗਰ ਨੇ ਅਫਸੋਸ ਜਤਾਉਂਦੇ ਹੋਏ ਕਿਹਾ।
ਕਰਤਾਰਾ ਹੈਰਾਨੀ ਭਰੇ ਬੋਲਾ ਵਿੱਚ “ਹਾਹੋ ਮੱਗਰ ਸਿਆ, ਹੈਰਾਨੀ ਤਾ ਮੇਨੂੰ ਵੀ ਹੋਈ ਸੀ ਪਰ ਉਸਤੋਂ ਵੀ ਜਿਆਦਾ ਹੈਰਾਨੀ ਤਾ ਉਦੋਂ ਹੋਈ ਜਦ ਮੈਂ ਮਰੇ ਹੋਏ ਕੁੱਕੜ ਨੂੰ ਹਵੇਲੀ ਦੇ ਪਿੱਛੇ ਦੱਬ ਦਿੱਤਾਂ ਸੀ ਪਰ ਅਗਲੇ ਦਿਨ ਪਤਾ ਨਹੀਂ ਕੇਹਿੜਾ ਬੇਵਕੂਫ ਉਸਨੂੰ ਉਥੋਂ ਪੁੱਟਕੇ ਨਵਾ ਧਵਾਕੇ ਫਿਰ ਸਾਡੇ ਆਲੇ ਵਿੱਚ ਰੱਖ ਗਿਆ”😆🤣

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)