More Punjabi Kahaniya  Posts
ਊਠ ਦੀ ਤਾਕਤ


ਊਠ ਦੀ ਤਾਕਤ
ਇੱਕ ਊਠਣੀ ਤੇ ਉਸਦਾ ਬੱਚਾ ਗੱਲਾਂ ਕਰ ਰਹੇ ਸੀ। ਬੱਚੇ ਨੇ ਮਾਂ ਨੂੰ ਸਵਾਲ ਕੀਤਾ, “ਮਾਂ, ਸਾਡੀ ਪਿੱਠ ਤੇ ਢੁੱਠ ਕਿਉਂ ਹੈ?” ਊਠਣੀ ਨੇ ਜਵਾਬ ਦਿੱਤਾ, “ਇਹ ਪਾਣੀ ਤੇ ਖੁਰਾਕ ਜਮਾਂ ਰੱਖਦੇ ਨੇ ਤਾਂ ਜ਼ੋ ਅਸੀਂ ਰੇਗਿਸਤਾਨਾਂ ਵਿੱਚ ਮਾੜੇ ਸਮੇਂ ਤੇ ਲੰਬੇ ਸਫਰ ਵਿੱਚ ਜਿਉਂਦੇ ਰਹਿਏ”.
“ਅੱਛਾ”, ਬੱਚੇ ਨੇ ਕਿਹਾ, “ਤੇ ਸਾਡੇ ਪੈਰ ਗੋਲ ਗੱਦੀਦਾਰ ਕਿਉਂ ਨੇ ਮਾਂ?”
“ਗੋਲ ਗੱਦੀਦਾਰ ਪੈਰਾਂ ਨਾਲ ਰੇਤੀਲੇ ਮੈਦਾਨ ਵਿੱਚ ਅਸੀਂ ਆਸਾਨੀ ਨਾਲ ਚੱਲ ਸਕਦੇ ਹਾਂ.”
“ਠੀਕ. ਪਰ ਇਹ ਸਾਡੀਆਂ ਅੱਖਾਂ ਦੇ ਬਾਲ ਇਨ੍ਹੇਂ ਲੰਬੇ ਕਿਸ ਲਈ।” ” ਰੇਤ ਜਾਂ ਮਿੱਟੀ ਘੱਟਾ ਅੱਖਾਂ ਵਿੱਚ ਨਾ ਪੈਣ ਤੋਂ ਇਹ ਸਾਡੀਆਂ ਅੱਖਾਂ ਦੀ ਹਿਫ਼ਾਜ਼ਤ ਕਰਦੇ ਹਨ”, ਊਠਨੀ ਨੇ ਫੇਰ ਜਵਾਬ ਦਿੱਤਾ। #Harjotsingh
ਊਠਣੀ ਦਾ ਬੱਚਾ ਕੁਝ ਦੇਰ ਸੋਚਣ ਤੋਂ ਬਾਅਦ ਬੋਲਿਆ ਸਾਡੇ ਕੋਲ ਢੁੱਠ ਹੈ ਜਿਸ ਨਾਲ ਲੰਬੇ ਰੇਤੀਲੇ ਸਫਰ ਵਿੱਚ ਪਾਣੀ ਤੇ ਖੁਰਾਕ ਜਮਾਂ ਕਰਕੇ ਰੱਖੀਂ ਜਾ ਸਕਦੀ ਹੈ, ਗੱਦੀਦਾਰ ਪੈਰਾਂ ਨਾਲ ਰੇਗਿਸਤਾਨਾਂ ਵਿੱਚ ਚੱਲਿਆ ਜਾ ਸਕਦਾ ਹੈ ਤੇ ਰੇਗਿਸਤਾਨਾਂ ਦੇ ਤੁਫ਼ਾਨਾ ਵਿੱਚ ਵੀ ਅੱਖਾਂ ਮਹਫੂਜ਼ ਹੋ ਸਕਦੀਆਂ ਹਨ.
“ਤਾਂ ਫੇਰ ਅਸੀਂ ਚਿੜੀਆਘਰ ਵਿੱਚ ਕੀ ਕਰ ਰਹੇ ਹਾਂ?”

/> ਇਸ ਵਾਰ ਊਠਣੀ ਕੋਲ਼ ਕੋਈ ਜਵਾਬ ਨਹੀਂ ਸੀ।
“ਤੁਹਾਡੀ ਤਾਕਤ, ਹੁਨਰ ਤੇ ਜਾਣਕਾਰੀ ਬੇਕਾਰ ਹੈ ਜਦੋਂ ਤੱਕ ਤੁਸੀਂ ਠੀਕ ਜਗ੍ਹਾ ਤੇ ਨਾ ਹੋਵੋ।”
ਇਵੇਂ ਹੀ ਕਿਸਾਨ ਦੀ ਪਹਿਚਾਣ ਉਸਦੀ ਜ਼ਮੀਨ ਕਰਕੇ ਹੈ। ਉਸ ਤੋਂ ਬਿਨਾਂ ਕਿਸਾਨ ਦੇ ਸਭ ਹੁਨਰ ਬੇਕਾਰ ਹਨ।
ਅੱਜ ਕਿਸਾਨ ਇਸ ਹੱਦ ਤੱਕ ਵਿਰੋਧ ਸਿਰਫ਼ ਇਸ ਲਈ ਕਰ ਸਕਿਆ ਕਿਉਂਕਿ ਉਹ ਧਰਤੀ ਦੇ ਇੱਕ ਟੁਕੜੀ ਦਾ ਮਾਲਿਕ ਹੈ ਉਸ ਘੇਰੇ ਦਾ ਉਹ ਰਾਜਾ ਹੈ ਤੇ ਰਾਜੇ ਦੀ ਤਾਕਤ ਲੋਕਤੰਤਰ ਚ ਵੋਟਾਂ ਰਾਹੀਂ ਚੁਣੇ ਨੇਤਾ ਨਾਲੋਂ ਵੱਧ ਹੁੰਦੀ ਹੈ।
ਜਿਸ ਦਿਨ ਕਿਸਾਨਾਂ ਕੋਲ ਜ਼ਮੀਨ ਨਾ ਰਹੀ ਤਾਂ ਉਹ ਵੀ ਸਿਰਫ ਲੋਕਤੰਤਰ ਦੀਆਂ ਵੋਟਾਂ ਬਣਕੇ ਹੀ ਰਹਿ ਜਾਣਗੇ,ਰਾਜੇ ਨਹੀਂ ਰਹਿਣਗੇ, ਮਸ਼ੀਨੀ ਗੁਲਾਮ ਹੋ ਜਾਣਗੇ।
ਦੁਨੀਆਂ ਦਾ ਆਰਥਿਕ ਤੰਤਰ ਇਹੋ ਹੈ, 2-3% ਬੰਦਿਆ ਕੋਲ ਸਾਰੀ ਜ਼ਮੀਨ ,ਜਾਇਦਾਦ, ਵੱਡੀਆਂ ਫੈਕਟਰੀਆਂ ਤੇ ਮਾਲਜ਼ ,ਗਰੋਸਰੀ ਸਟੋਰ ਨੇ…
ਤੇ ਬਾਕੀ ਉਸ ਚ ਕੰਮ 9-5 ਸ਼ਿਫਟ ਲਗਾਉਂਦੇ ਲੋਕ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)