More Punjabi Kahaniya  Posts
ਪਿਆਰ ਮੁੱਕਦਰਾ ਨਾਲ (ਭਾਗ 6 ) ਆਖਰੀ ਭਾਗ


ਪਿਛਲਾ ਭਾਗ ਪੜ੍ਹਨ ਲਈ ਧੰਨਵਾਦ
ਉਸ ਦਾ ਪੰਦਰਾਂ ਦਿਨਾਂ ਬਾਅਦ ਮੈਸੇਜ ਆਇਆ।
ਮੈਂ ਉਹਨੂੰ ਪੇਪਰ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਕੁਝ ਪਤਾ ਨਹੀਂ। ਮੈਂ ਹੌਸਲਾ ਦਿੱਤਾ ਤੇ ਕਿਹਾ ਕੋਈ ਨਾ ਫ਼ਿਕਰ ਨਹੀਂ ਕਰਨੀ ਅਸੀਂ ਦੋਵੇਂ ਇਕੱਠੇ ਜਾਵੇਗਾ। ਉਹ ਹੂੰ ਹਾਂ ਕਰਕੇ ਬੋਲਦਾ ਕਿ ਬਾਅਦ ਵਿੱਚ ਗੱਲ ਕਰਦਾ ਮੈਂ ਕਿੱਧਰੇ ਬਾਹਰ ਕੰਮ ਆਇਆ ਹਾਂ। ਹੁਣ ਉਹ ਜ਼ਿਆਦਾ ਚੁੱਪ ਚਾਪ ਰਹਿੰਦਾ ਸੀ।‌ਮੈ ਗੱਲਾਂ ਕਰਕੇ ਉਸ ਦਾ ਮੰਨ‌ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕਰਦੀ ਸੀ। ਪਰ ਉਹ ਸ਼ਾਇਦ ਹਾਰ ਮੰਨ ਚੁੱਕਾ ਸੀ। ਮੈਂ ਜਲੰਧਰ ਦੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਦੀ ਪੜ੍ਹਾਈ ਕਰ ਰਹੀ ਸੀ। ਮੇਰੀਆਂ ਸ਼ਾਮ ਤੱਕ ਕਲਾਸਾਂ ਹੁੰਦੀਆਂ ਸਨ। ਮੈਂ ਉਹਦੇ ਨਾਲ ਗੱਲ ਕਰਨ ਦਾ ‌ਸਮਾਂ ਜ਼ਰੂਰ‌‌ ਕੱਢਦੀ ਸੀ। ਉਹ ਫਿਰ ਵੀ ਘੱਟ ਵੱਧ ਗੱਲ ਕਰਦਾ ਸੀ। ਮੈਂ ਵੀ ਜ਼ਿਆਦਾ ਦਬਾਅ ਨਹੀਂ ਪਾਉਂਦੀ ਸੀ। ਫਿਰ ਕੁਝ ਕਿ ਦਿਨ ਗੱਲ ਨਾ ਹੋਈ । ਉਹਨੇ ਕਿਹਾ ਕਿ ਮੇਰੇ ਮਾਸੀ ਦੇ ਮੁੰਡੇ ਦਾ ਵਿਆਹ ਹੈ। ਥੋੜੇ ਦਿਨਾਂ ਤੱਕ ਗੱਲ ਨਹੀਂ ਨਹੀਂ ਹੋਣੀ।
ਮੇਰੇ ਵੀ ਇਮਤਿਹਾਨ ਸੀ, ਮੈਂ ਪੜ੍ਹਾਈ ਵਿੱਚ ਮੰਨ ਲਾ ਲਿਆ ਸੀ। ਮੈਂ ਕਿੰਨੇ ਹੀ ਦਿਨ ਫੋਨ ਨਹੀਂ ਚਲਾਇਆ। ਜਦੋਂ ਮੇਰੇ ਇਮਤਿਹਾਨ ਖਤਮ ਹੋ ਗਏ । ਮੈਂ ਫੇਸਬੁੱਕ ਤੇ ਇੱਕ ਪੋਸਟ ਦੇਖੀ। ਦੀਪ ਦੇ ਦੋਸਤ ਨੇ ਦੀਪ ਦੀ ਪੋਸਟ ਪਾ ਕੇ ਲਿਖਿਆ,” ਮੁਬਾਰਕਵਾਦ ਸ਼ੇਰਾਂ ਕਨੇਡਾ ਪੁੱਜ ਗਿਆ। ਮੈਂ ਦੇਖ ਕੇ ਹੈਰਾਨ ਹੋ ਗਈ ਕਿ ਮੈਨੂੰ ਦੱਸਿਆ ਕਿਉਂ ਨਹੀਂ। ਮੈਂ ਉਹਦੇ ਲਈ ਖੁਸ਼ ਸੀ। ਪਰ ਉਹ ਨੇ ਮੈਨੂੰ ਫੇਸਬੁੱਕ ਤੇ ਬਲੋਕ ਕਰ ਦਿੱਤਾ ਸੀ। ਮੈਂ ਕੁਝ ਸਮਝ ਨਹੀਂ ਆਇਆ। ਮੈਂਨੂੰ ਦਿਨ ਰਾਤੀਂ ਚੈਨ ਨਹੀਂ ਸੀ। ਮੈਂਨੂੰ ਉਮੀਦ ਸੀ ਕਿ ਉਹਦਾ ਮੈਸੇਜ ਆ ਜਾਵੇਗਾ। ਮੈਂ ਕੁਝ ਦਿਨ ਇੰਤਜ਼ਾਰ ਕਰ ਕੇ ਉਹਦਾ ਕਨੇਡਾ ਦਾ ਨੰਬਰ ਖੋਜ ਲਿਆ। ਮੈਂ ਉਹਦੇ ਨੰਬਰ ਤੇ ਮੈਸੇਜ ਕੀਤਾ। ਉਹਨੇ ਸਵੇਰ ਦੇ ਤਿੰਨ ਵਜੇ ਮੈਸੇਜ ਦੇਖਿਆ ਤੇ ਕਿਹਾ ਕਿ ਸਭ ਜਲਦੀ ਜਲਦੀ ਹੋ ਗਿਆ ਕਿ ਮੈਂ ਦੱਸ ਨਹੀਂ ਸਕਿਆ। ਮੈਂ ਕਿਹਾ ਕੋਈ ਨਾ ਤੁਸੀਂ ਬਸ ਦਿਨ ਵਿਚ ਇਕ ਵਾਰ ਫੋਨ ਕਰ ਲਿਆ ਕਰਨਾ। ਉਹ ਮੰਨ ਗਿਆ। ਰੋਜ਼ ਫੋਨ ਕਰਦਾ। ਫਿਰ ਨੋਕਰੀ ਮਿਲ ਗਈ । ਹੁਣ ਹਫਤੇ ਵਿਚ ਇਕ ਵਾਰ ਫੋਨ ਕਰਦਾ। ਮੈਂ ਸਮਝਦੀ ਹਾਂ ਕਿ ਵਿਦੇਸ਼ਾਂ ਵਿੱਚ ਵਿਹਲ ਨਹੀਂ ਮਿਲਦੀ। ਉਹ ਦੀ ਪੜ੍ਹਾਈ ਸ਼ੁਰੂ ਹੋ ਗਈ ਫਿਰ 15 ਦਿਨਾਂ ਵਿੱਚ ਇੱਕ ਫੋਨ ਕਰਦਾ। ਉਸਦੀ ਗੱਲ ਬਾਤ...

ਦਾ ਤਰੀਕਾ ਬਦਲਣਾ ਸ਼ੁਰੂ ਹੋ ਗਿਆ। ਮੈਂ ਸੋਚਦੀ ਕਿ ਕੰਮ ਕਰਕੇ ਪ੍ਰੇਸ਼ਾਨ ਹੋਣਾ। ਮੈਂ ਜ਼ਿਆਦਾ ਜ਼ੋਰ ਨਾ ਦਿੰਦੀ। ਬਸ ਹਮੇਸ਼ਾ ਹੋਂਸਲਾ ਦਿੰਦੀ ਕਿ ਰੱਬ ਸਭ ਠੀਕ ਕਰੇਗਾ। ਹੌਲੀ ਹੌਲੀ ਉਸ ਦਾ ਫੋਨ ਆਉਣਾ ਬੰਦ ਹੀ ਹੋ ਗਿਆ। ਮੈਸੇਜ ਦੇਖ ਕੇ ਛੱਡ ਦਿੰਦਾ ਸੀ। ਮੈਂਨੂੰ ਕਾਫੀ ਬੁਰਾ ਲੱਗਦਾ। ਫਿਰ ਇੱਕ ਦਿਨ ਉਹਨੇ ਮੇਰੇ ਮੈਸੇਜਿਸ ਤੋਂ ਪ੍ਰੇਸ਼ਾਨ ਹੋ ਕਿ ਮੈਨੂੰ ਕਹਿ ਦਿੱਤਾ ਕਿ,” ਦੇਖ ਰੀਤ ਤੂੰ ਬਹੁਤ ਵਧੀਆ ਕੁੜੀ ਏ ਤੈਨੂੰ ਮੇਰੇ ਤੋਂ ਵਧੀਆ ਮੁੰਡਾ ਮਿਲ ਜਾਣਾ , ਮੇਰੇ ਘਰਦੇ ਆਪਣੀ ਪਸੰਦ ਦੀ ਕੁੜੀ ਲੱਭ ਰਹੇ ਨੇ, ਮੈਂ ਉਹਦੇ ਨਾਲ ਵਿਆਹ ਕਰਵਾਉਣ ਤੂੰ ਮੈਨੂੰ ਫੋਨ ਨਾ ਕਰੀ।” ਮੈਂ ਬਹੁਤ ਰੋਈ। ਦਿਨ ਤੋਂ ਰਾਤ ਤੇ ਰਾਤ ਤੋਂ ਦਿਨ ਹੋ ਜਾਂਦਾ। ਮੈਂਨੂੰ ਇੰਝ ਦੇਖ ਮੇਰੀ ਸਹੇਲੀ ਬਹੁਤ ਪ੍ਰੇਸ਼ਾਨ ਸੀ। ਉਹ ਮੈਨੂੰ ਬਹੁਤ ਸਮਝਾਉਂਦੀ।‌‌ ਮੈਨੂੰ ਘੁਮਾਉਣ ਲਈ ਵੀ ਲੈ ਜਾਂਦੀ। ਮੈਂ ਬਸ ਇੱਕ ਗਲ ਦਾ ਰੋਣਾਂ ਸੀ ਕਿ ਮੈਂ ਉਹਦਾ ਇੰਨਾ ਕੀਤਾ ਪਰ ਫਿਰ ਵੀ ਉਹ ਇੱਦਾ ਕਿਉਂ ਕਰ ਗਿਆ। ਮੈਂ ਫੇਰ ਵੀ ਹਾਰ ਨਾ ਮੰਨੀ ਮੈਂ ਉਹਨੂੰ ਦੁਬਾਰਾ ਫੋਨ ਤੇ ਮੈਸੇਜ ਕੀਤੇ। ਉਹਨੇ ਤਾਂ ਮੇਰੇ ਨੰਬਰ ਵੀ ਕੱਟ ਦਿੱਤਾ। 50 ਤੋਂ ਜ਼ਿਆਦਾ ਫੋਨ ਕਰਨ ਤੋਂ ਬਾਅਦ ਉਹਨੇ ਮੈਨੂੰ ਫੋਨ ਕੀਤਾ ਤੇ ਗੁੱਸੇ ਵਿੱਚ ਬੋਲਿਆ,” ਮੈਂ ਜਾਣਦਾ ਤੈਨੂੰ ਤੂੰ 7 ਸਾਲ ਮੇਰੇ ਨਾਲ ਕਨੇਡਾ ਜਾਣ ਦੇ ਲਾਲਚ ਵਿੱਚ ਰਹੀ।” ਉਸਦੀ ਇਹ ਗੱਲ ਸੁਣ ਕੇ ਮੈਂ ਧੰਨਵਾਦ ਤੋਂ ਸਿਵਾ ਹੋਰ ਕੁਝ ਨਹੀਂ ਕਿਹਾ ਤੇ ਫੋਨ ਕੱਟ ਦਿੱਤਾ। ਮੈਂ ਕੁਝ ਸਮਾਂ ਸਦਮੇ ਵਿੱਚ ‌ਰਹੀ। ਮੈਂ ਨਾਵਲ ਕਹਾਣੀਆਂ ਪੜ੍ਹ ਕੇ ਖੁਦ ਨੂੰ ਹੌਸਲਾ ਦਿੱਤਾ। ਮੈਂਨੂੰ ਦੀਪ ਨੇ ਜਿੰਦਗੀ ਦਾ ਸਭ ਤੋਂ ਵੱਡਾ ਸਬਕ ਦਿੱਤਾ ਕਿ ਆਪਣੀਆਂ ਖੁਸ਼ੀਆਂ ਦਾ ਕਾਰਨ ਆਪ ਬਣੋ। ਜਦੋਂ ਲੋੜ ਮੁੱਕ ਜਾਂਦੀ ਹੈ ਤਾਂ ਸਭ ਚੀਜ਼ਾ ਭਾਰੀਆਂ ਲੱਗਣ ਲੱਗ ਜਾਂਦੀਆਂ। ਸਮੇਂ ਨੂੰ ਆਪਣਾ ਭਵਿੱਖ ਬਣਾਉਣ ਲਈ ਇਸਤੇਮਾਲ ਕਰੋ। ਜੋ ਤੁਹਾਡਾ ਹੋਣਾ ਉਹ ਆਪ ਮਿਲ ਜਾਣਾ।
ਉਹ ਦੂਰ ਵਿਦੇਸ਼ ਵਿੱਚ ਸੀ ਤਾਂ ਮੈਂ ਅੱਗੇ ਵੱਧ ਗੲੀ ਆਪਣੇ ਭਵਿੱਖ ਵੱਲ। ਜਿੰਦਗੀ ਦੇ ‌ਸਬਕ ਲਈ ਮੈਂ ਦੀਪ ਦਾ ਦਿਲੋਂ ਧੰਨਵਾਦ ਕਰਦੀ ਹਾਂ ।

ਕਹਾਣੀ ਪੜਨ ਲਈ ਆਪ ਦਾ ਵੀ ਧੰਨਵਾਦ।

Priyanka Jaryal
priyankajaryalmersch16@gmail.com

...
...



Related Posts

Leave a Reply

Your email address will not be published. Required fields are marked *

17 Comments on “ਪਿਆਰ ਮੁੱਕਦਰਾ ਨਾਲ (ਭਾਗ 6 ) ਆਖਰੀ ਭਾਗ”

  • bahut ghaint story aw ji
    God bless you

  • nice story ਪਰ ਮੈ ਬਹੁਤ ਵਧੀਆ ਨਹੀ ਕਹ ਸਕਦੀ ਕਿਉਂਕਿ ਜਿਂਦਗੀ ਵਿੱਚ ਪਿਆਰ ਜਰੂਰੀ ਹੈ ਕਿਉ ਸਾਨੂੰ ਠੋਕਰ ਖਾਕੇ ਹੀ ਮਤ ਆਉਂਦੀ ਹੈ

  • very nice story

  • bahut hi sohni story hai ji…..god bless you. take care

  • nice story

  • very intrusing c story ji🌺🌺

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)