More Punjabi Kahaniya  Posts
ਫਾਟਕ_ ਧੰਜਲ ਜ਼ੀਰਾ।


—–::: ਫਾਟਕ :::—–

ਅਜੇ ਕੱਲ ਦੀ ਗੱਲ ਆ ਮੈਂ ਬੱਸ ਦੀ ਉਡੀਕ ਵਿੱਚ ਫਾਟਕਾਂ ਨੇੜੇ ਖੜਾ ਸੀ। ਕੀ ਦੇਖ ਰਿਹਾਂ, ਕਿ ਇਕ ਫਾਟਕਾਂ ਵਾਲਾ ਕਰਮਚਾਰੀ ਫਾਟਕ ਲਗਾ ਰਿਹਾ ਸੀ। ਫਾਟਕਾਂ ਨੂੰ ਲੱਗਦਾ ਦੇਖਕੇ ਸਾਰੇ ਮੋਟਰਸਾਇਕਲ, ਗੱਡੀਆਂ ਵਾਲੇ ਛੇਤੀ-ਛੇਤੀ ਫਾਟਕਾਂ ਦੇ ਹੇਠੋਂ ਦੀ ਲੰਘ ਰਹੇ ਸਨ। ਤੇ ਏਨ੍ਹੇ ਨੂੰ ਹੌਲੀ-ਹੌਲੀ ਫਾਟਕ ਬੰਦ ਹੋ ਗਏ। ਫਾਟਕ ਬੰਦ ਹੋਣ ਤੋਂ ਹੋਏ ਪ੍ਰੇਸ਼ਾਨ ਲੋਕ ਓਥੇ ਗੱਲ੍ਹਾਂ ਕਰ ਰਹੇ ਸਨ, ਕਿ ਏਥੇ ਪੁਲ ਬਣਨਾ ਚਾਹੀਦਾ ਹੈ ਤਾਂ ਜੋ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ, ਪਰ ਸਰਕਾਰ ਕਿੱਥੇ ਇਹ ਕੰਮਾਂ ਵੱਲ ਧਿਆਨ ਦਿੰਦੀ ਆ।
ਉਨ੍ਹਾਂ ਦੀਆਂ ਗੱਲ੍ਹਾਂ ਵਿੱਚੇ ਹੀ ਰਹਿ ਗਈਆਂ ਜਦੋਂ ਪਿੱਛੋਂ ਤੇਜ ਆਉਂਦੀ ਐਂਬੂਲੈਂਸ ਦੀ ਅਵਾਜ ਸੁਣੀ। ਮੇਰੇ ਪਾਸਿਓ ਐਂਬੂਲੈਂਸ ਤੇਜ ਹੂਟਰ ਮਾਰਦੀ ਆ ਰਹੀ ਸੀ। ਫਾਟਕ ਲੱਗੇ ਦੇਖ ਕੇ ਐਂਬੂਲੈਂਸ ਦੇ ਡਰਾਇਵਰ ਨੇ ਐਂਬੂਲੈਂਸ ‘ਚੋਂ ਉਤਰ ਕੇ ਫਾਟਕਾਂ ਵਾਲੇ ਕਰਮਚਾਰੀ ਦੀਆਂ ਮਿੰਨਤਾਂ ਕੀਤੀਆਂ, ਕਿ ਸਾਨੂੰ ਲੰਘ ਜਾਣਦੋ ਬਹੁਤ ਐਮਰਜੈਂਸੀ ਆ। ਪਰ ਉਸ ਕਰਮਚਾਰੀ ਨੇ ਆਪਣੀ ਡਿਊਟੀ ਨੂੰ...

ਮੁੱਖ ਰੱਖਦੇ ਹੋਏ ਡਰਾਇਵਰ ਦੀ ਕੋਈ ਗੱਲ ਨਾ ਸੁਣੀ। ਤੇ ਏਨ੍ਹੇ ਨੂੰ ਐਂਬੂਲੈਂਸ ‘ਚ ਪਏ ਮਰੀਜ ਦੀ ਉੱਥੇ ਮੌਕੇ ‘ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਮੇਰੀ ਇੰਟਰਵਿਓ ਦਾ ਸਮਾਂ ਵੀ ਮੇਰੇ ਹੱਥੋਂ ਨਿਕਲਦਾ ਜਾ ਰਿਹਾ ਸੀ। ਕਾਫੀ ਸਮਾਂ ਖੜਣ ਮਗਰੋਂ ਪਤਾ ਲੱਗਾ ਕਿ ਟਰੇਨ ਅਜੇ ਇਕ ਘੰਟਾ ਹੋਰ ਲੇਟ ਹੈ। ਤੇ ਮੇਰੀ ਇੰਟਰਵਿਓ ਦਾ ਸਮਾਂ ਵੀ ਮੇਰੇ ਹੱਥੋਂ ਨਿਕਲ ਗਿਆ।
ਮੈਂ ਬਹੁਤ ਉਦਾਸ ਪ੍ਰੇਸ਼ਾਨ ਸੀ ਤੇ ਗੁੱਸਾ ਵੀ ਬਹੁਤ ਆ ਰਿਹਾ ਸੀ। ਅੱਜ ਕਿਤੇ ਇਹ ਫਾਟਕ ਨਾ ਲੱਗਦੇ ਤਾਂ ਮੇਰੀ ਇੰਟਰਵਿਓ ਹੋ ਜਾਣੀ ਸੀ ਤੇ ਉਹ ਐਂਬੂਲੈਂਸ ਵਾਲਾ ਮਰੀਜ ਵੀ ਬਚ ਜਾਣਾ ਸੀ।
ਸਹੀ ਕਹਿੰਦੇ ਸੀ ਓਥੇ ਖੜੇ ਲੋਕ, ਕਿ ਏਥੇ ਇਕ ਪੁਲ ਬਣਨਾ ਚਾਹੀਦਾ ਹੈ, ਤਾਂ ਜੋ ਅੱਜ ਆ ਸਮੱਸਿਆ ਨਾ ਆਉਂਦੀ।

– ਧੰਜਲ ਜ਼ੀਰਾ।
+91-98885-02020

...
...



Related Posts

Leave a Reply

Your email address will not be published. Required fields are marked *

One Comment on “ਫਾਟਕ_ ਧੰਜਲ ਜ਼ੀਰਾ।”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)