More Punjabi Kahaniya  Posts
ਨੂੰਹਾਂ ਵੀ ਕਿਸੇ ਦੀਆਂ ਧੀਆਂ ਹਨ


ਨੂੰਹ, ਪਤੀ ਅਤੇ ਸੱਸ ਨਾਲ ਲੜ ਕੇ ਪੇਕੇ ਜਾ ਬੈਠੀ। ਦੋਹਾਂ ਪਰਿਵਾਰਾਂ ਦੇ ਸਕੇ ਸਬੰਧੀ ਅਤੇ ਪੰਚਾਇਤ ਮਸਲੇ ਨੂੰ ਸੁਲਝਾਉਣ ਲਈ ਇਕੱਠੇ ਹੋਏ। ਲੜਕੀ ਨੂੰ ਝਗੜੇ ਦਾ ਕਾਰਣ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ “ਇਹ ਮੈਨੂੰ ਪੇਕੇ ਨਹੀ ਜਾਣ ਦਿੰਦੇ, ਹਰ ਵਕਤ ਸ਼ੱਕ ਕਰਦੇ ਹਨ, ਫੋਨ ਕਰਨ ਤੇ ਪਾਬੰਦੀ ਹੈ। ਜਦ ਮੇਰੇ ਮਾਪੇ ਮਿਲਣ ਆਉਂਦੇ ਹਨ ਇਹਨਾਂ ਦਾ ਵਿਵਹਾਰ ਠੀਕ ਨਹੀ ਹੁੰਦਾ। ਪਰ ਇਹਨਾਂ ਦੀ ਧੀ ਤੀਜੇ ਚੌਥੇ ਦਿਨ ਕੱਛ ‘ਚ ਬੈਗ ਪਾ ਕੇ ਆ ਜਾਂਦੀ ਹੈ।”
ਨੂੰਹ ਦੀ ਧੀ ਬਾਰੇ ਕੀਤੀ ਗੱਲ ਸੁਣ ਕੇ ਸੱਸ ਗੁੱਸੇ ਚ ਕਹਿਣ ਲੱਗੀ, “ਤੂੰ ਮੇਰੀ ਧੀ ਦੀ ਕੀ ਰੀਸ ਕਰੇਗੀਂ..? ਉਹਦੇ ਸਹੁਰੇ ਉਹਦੀਆ ਸਿਫਤਾਂ ਕਰਦੇ ਨੀ ਥਕਦੇ।”

ਇਹ ਸਭ ਸੁਣਕੇ ਲੜਕੀ ਦੀ ਮਾਂ ਕਹਿਣ ਲੱਗੀ “ਭੈਣ ਜੀ ਤੁਹਾਡੀ ਕਿਸਮਤ ਚੰਗੀ ਹੈ, ਤੁਹਾਨੂੰ ਚੰਗੇ ਰਿਸ਼ਤੇਦਾਰ ਮਿਲੇ। ਕਿਸਮਤ ਤਾਂ ਸਾਡੀ ਮਾੜੀ ਹੈ ਜਿਹਨਾ ਦਾ ਕੰਜਰਾ ਨਾਲ ਵਾਹ ਪਿਆ।” ਗੱਲ ਕਾਫੀ ਵੱਧ ਗਈ। ਮੇਹਣੋ ਮੇਹਣੀ, ਪੂਰੇ ਤੀਰ ਚੱਲੇ। ਰਿਸ਼ਤੇਦਾਰਾਂ ਨੇ ਮਹੌਲ ਨੂੰ ਸ਼ਾਤ ਕੀਤਾ। ਸਭ ਦੀਆ ਸੁਣਕੇ ਪੰਚਾਇਤ ਨੇ ਫੈਸਲਾ ਲੜਕੀ ਦੇ ਹੱਥ ਦੇ ਦਿਤਾ ਤਾਂ ਆਖਰ ਲੜਕੀ ਇੱਕ ਸ਼ਰਤ ਤੇ ਸਹੁਰੇ ਆਉਣ ਲਈ ਰਾਜੀ ਹੋਈ ਕਿ “ਜਿੰਨੀ ਵਾਰ ਮੇਰੀ #ਨਨਾਣ ਇਥੇ ਆਪਣੇ ਪੇਕੇ ਆਊ,...

ਮੈ ਉਤਨੀ ਵਾਰ ਹੀ ਅਪਣੇ ਪੇਕੇ ਜਾਵਾਂਗੀ। ਜਿਹੋ ਜਿਹਾ ਵਿਵਹਾਰ ਇਹ ਮੇਰੇ ਮਾਪੇ ਜਾਂ ਰਿਸ਼ਤੇਦਾਰ ਆਉਣ ਤੇ ਕਰਨਗੇ, ਉਸ ਤਰਾਂ ਦਾ ਵਿਵਹਾਰ ਮੈਂ ਇਹਨਾਂ ਦੇ ਰਿਸ਼ਤੇਦਾਰ ਆਉਣ ਤੇ ਕਰਾਂਗੀ।”

ਕਈ ਬੰਦਿਆਂ ਦਾ ਨੂੰਹਾਂ ਪ੍ਰਤੀ ਨਜ਼ਰੀਆ ਹੋਰ ਤੇ ਧੀਆਂ ਪ੍ਰਤੀ ਹੋਰ ਹੁੰਦਾ ਹੈ। ਨੂੰਹਾਂ ਚਾਹੇ ਦੇਵਤਾ ਅਤੇ ਰੱਜ ਕੇ ਸ਼ਰੀਫ ਵੀ ਹੋਣ ਪਰ ਉਹ ਉਹਨਾਂ ਨੂੰ ਸਤਾਉਣਾ ਅਪਣਾ ਅਧਿਕਾਰ ਸਮਝਦੇ ਹਨ। ਕਈ ਬੇਵਕੂਫ ਜਿਹੇ ਪਤੀ ਗਲਤ ਗੱਲ ਤੇ ਮਾਂ ਬਾਪ ਦਾ ਹੀ ਸਾਥ ਦੇਣਗੇ। ਦੂਜੇ ਪਾਸੇ ਚਾਹੇ ਉਹਨਾਂ ਦੀ ਧੀ ਨੇ ਸਹੁਰਿਆਂ ਦੇ ਨੱਕ ‘ਚ ਦਮ ਕਰ ਰੱਖਿਆ ਹੋਵੇ, ਚਾਹੇ ਰੋਜ਼ ਹੀ ਕੋਈ ਨਵਾਂ ਚੰਦ ਚੜਾਉਦੀ ਹੋਵੇ, ਉਹ ਨੀ ਉਹਨਾਂ ਨੂੰ ਦਿਖਦਾ। ਅਤੇ ਆਂਢ-ਗੁਆਢ ਚ ਰੌਲਾ ਪਾਉਦੇ ਫਿਰਨਗੇ, ਭਾਈ ਸਾਡਾ ਤਾਂ ਜਵਾਈ ਬਹੁਤ ਚੰਗਾ ਆ ਜਿੱਦਾ ਸਾਡੀ ਕੁੜੀ ਕਹਿੰਦੀ ਉਵੇਂ ਹੀ ਕਰਦਾ। ਪਰ ਆਹ ਸਭ ਨੂੰਹ ਲਈ ਸਵੀਕਾਰ ਨਹੀ।।
ਨੂੰਹਾਂ_ਵੀ_ਕਿਸੇ_ਦੀਆਂ_ਧੀਆਂ_ਹਨ।

🙏
ਜੇ ਤੁਸੀ ਵੀ ਕੁੜੀ ਦੇ ਫੈਸਲੇ ਨਾਲ ਸਹਿਮਤ ਹੋ ਤੇ ਪੋਸ਼ਟ ਵਧੀਆ ਲੱਗੀ ਹੋਵੇ ਤਾਂ #ਸ਼ੇਅਰ ਕਰ ਦਿਉ।

...
...



Related Posts

Leave a Reply

Your email address will not be published. Required fields are marked *

5 Comments on “ਨੂੰਹਾਂ ਵੀ ਕਿਸੇ ਦੀਆਂ ਧੀਆਂ ਹਨ”

  • ਮੈਨੂੰ ਲਗਦਾ ਹੈ ਕਿ ਇਹ ਹਰ ਘਰ ਦੀ ਕਹਾਣੀ ਹੈ ਨੂੰਹ ਨੇ ਠੀਕ ਫੈਸਲਾ ਕੀਤਾ। ਮੈਂ ਨੂੰਹ ਦੇ ਕੀਤੇ ਫੈਸਲੇ ਨਾਲ ਸਹਿਮਤ ਹਾ।

  • right story

  • Story vadia hai but ek pahlu hai .ek sas ty v likh dyvo jo apne daughter in law nu sab kuz mande hovy.par sas nu kady v ghar izat na mili.

  • ਬਹੁਤ ਵਧੀਆ ਜੀ। ਯਥਾਰਥ ਨੂੰ ਪੇਸ਼ ਕਰਦੀ ਨਿੱਕੀ ਕਹਾਣੀ ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)