ਇੱਕ ਵਾਰ ਇੱਕ ਸੰਤ ਨੇ ਆਪਣੇ ਦੋਵੇਂ ਭਗਤਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਤੁਸੀਂ ਇੱਕ ਪਿੰਡ ਤੋ ਦੂਜੇ ਪਿੰਡ ਜਾਣਾ ਹੈ ।
ਇੱਕ ਭਗਤ ਨੂੰ ਇੱਕ ਬੋਰੀ ਖਾਣੇ ਅਤੇ ਕੱਪੜਿਆ ਦੀ ਭਰ ਕੇ ਦੇ ਦਿੱਤੀ ਅਤੇ ਕਿਹਾ ਜੋ ਵੀ ਲੋੜਵੰਦ ਮਿਲ਼ੇ ਉਹਨੂੰ ਦਿੰਦੇ ਜਾਣਾ ਅਤੇ ਇੱਕ ਨੂੰ ਖਾਲੀ ਬੋਰੀ ਦੇ ਦਿੱਤੀ ਅਤੇ ਕਿਹਾ ਜੋ ਵਿਚ ਚੰਗਾ ਲੱਗੇ ਓਹਨੂੰ ਬੋਰੀ ਚ ਭਰ ਕੇ ਲੈ ਆਓ ……
ਦੋਵੇਂ ਨਿਕਲ ਪਏ… ਜਿਸਦੇ ਮੋਢਿਆ ਤੇ ਭਾਰ ਸੀ ਉਹ ਹੋਲੀ ਹੋਲੀ ਚੱਲ ਰਿਹਾ ਸੀ ਪਰ ਖਾਲੀ ਬੋਰੀ ਵਾਲ਼ਾ ਭਗਤ ਬੜੇ ਅਰਾਮ ਨਾਲ ਚਲ ਰਿਹਾ ਸੀ ਥੋੜ੍ਹੀ ਦੂਰ ਉਸਨੂੰ ਸੋਨੇ ਦੀ ਇੱਕ ਇਟ ਮਿਲੀ ਉਸਨੇ ਬੋਰੀ ਵਿਚ ਪਾ ਲਈ।ਥੋੜੀ ਦੂਰ ਹੋਰ ਗਿਆ ਇੱਕ ਇਟ ਹੋਰ ਮਿਲੀ ਉਸਨੇ ਉਹ ਵੀ ਉਠਾ ਲਈ। ਜਿਵੇਂ ਜਿਵੇਂ ਚਲਦਾ ਰਿਹਾ, ਉਸਨੂੰ ਸੋਨਾ ਜਾਂ ਹੋਰ ਚੰਗੀਆ ਚੀਜ਼ਾ ਮਿਲਦੀਆ ਰਹੀਆਂ ਅਤੇ ਉਹ ਬੋਰੀ ਚ ਭਰਦਾ ਚਲਦਾ ਰਿਹਾ..
ਬੋਰੀ ਦਾ...
ਵਜਨ ਵਧਣ ਕਰਕੇ ਉਸਦਾ ਚਲਣਾ ਮੁਸਕਿਲ ਹੋ ਰਿਹਾ ਸੀ ਅਤੇ ਸਾਹ ਵੀ ਫੁਲਣ ਲੱਗ ਗਏ, ਇੱਕ ਇੱਕ ਕਦਮ ਮੁਸ਼ਕਿਲ ਹੁੰਦਾ ਗਿਆ।
ਦੂਸਰਾ ਭਗਤ ਜਿਵੇਂ ਜਿਵੇਂ ਚੱਲਦਾ ਰਿਹਾ ਉਹ ਲੋੜਵੰਦਾ ਨੂੰ ਸਮਾਨ ਦਿੰਦਾ ਰਿਹਾ,ਅਤੇ ਉਸਦਾ ਵੀ ਘੱਟ ਹੁੰਦਾ ਗਿਆ…ਅਤੇ ਉਸਦਾ ਚਲਣਾ ਸੋਖਾ ਹੁੰਦਾ ਗਿਆ ਜੋ ਵੰਡਦਾ ਗਿਆ ਉਸਦਾ ਮੰਜਿਲ ਤਕ ਪਹੁੰਚਣਾ ਸੋਖਾ ਹੁੰਦਾ ਗਿਆ..ਅਤੇ ਜੋ ਇਕੱਠਾ ਕਰਦਾ ਗਿਆ ਉਹ ਰਾਸਤੇ ਵਿਚ ਹੀ ਦਮ ਤੋਡ਼ ਗਿਆ।
ਦਿਲ ਤੋ ਸੋਚਿਓ ਅਸੀਂ ਜ਼ਿੰਦਗੀ ਭਰ ਕਿ ਵੰਡਿਆ ਤੇ ਕਿ ਇਕੱਠਾ ਕੀਤਾ ਅਸੀ ਮੰਜਿਲ ਤਕ ਕਿਵੇਂ ਪਹੁੰਚ ਪਾਵੇਂਗੇ
MORAL- ਦੂਜਿਆ ਨੂੰ ਖੁਸ਼ੀਆਂ ਵੰਡਣੀਆ ਸਿੱਖ ਜਾਊ ਮੰਜਿਲ ਛੇਤੀ ਮਿਲ ਅਤੇ ਰੱਬ ਵੀ ਖੁਸ਼ ਹੋ ਜਾਵੇਗਾ।🥰
ਕੀਦਾ ਲਗੀ ਸਟੋਰੀ ਕਮੇਂਟ ਕਰਕੇ ਦੱਸੋ🙏🙏
Manpreet Singh Mann
waah 👌👌