More Punjabi Kahaniya  Posts
ਸਮਝੌਤਾ ਜਾਂ ਸਵੈ ਮਾਨ – ਭਾਗ ਪੰਜਵਾਂ (ਆਖਰੀ)


ਆਉਂਦੀ 10 ਤਰੀਕ ਨੂੰ ਮਨਜਿੰਦਰ ਦਾ ਵਿਆਹ ਸਭ ਰੀਤੀ ਰਿਵਾਜਾਂ ਨਾਲ ਕਰ ਦਿੱਤਾ ਗਿਆ।ਮਨਜਿੰਦਰ ਬਹੁਤ ਸੋਹਣੀ ਲੱਗ ਰਹੀ। ਉਸ ਦੀ ਜਿੰਦਗੀ ਕੀ ਮੋੜ ਲੈਣ ਵਾਲੀ ਸੀ ਉਸ ਨੂੰ ਵੀ ਖ਼ਬਰ ਨਹੀਂ ਸੀ, ਵਿਆਹ ਤੋਂ ਦੋ ਦਿਨ ਬਾਅਦ ਹੀ ਉਸ ਦਾ ਘਰਵਾਲਾ ਵਾਪਿਸ ਇਟਲੀ ਚਲਾ ਗਿਆ, ਕੇ ਓਥੇ ਜਾ ਕੇ ਮਨਜਿੰਦਰ ਨੂੰ ਪੇਪਰ ਭੇਜ ਕੇ ਆਪਣੇ ਕੋਲ ਬੁਲਾ ਲਵੇਗਾ। ਜਦੋ ਤੱਕ ਮਨਜਿੰਦਰ ਆਪਣੇ ਦੇਸ਼ ਚ ਰਹਿੰਦੀ ਰਹੀ ਓਦੋਂ ਤੱਕ ਤਾਂ ਸਭ ਠੀਕ ਸੀ ਕੋਈ ਬਹੁਤਾ ਭੇਤ ਉਹ ਆਪਣੇ ਘਰਵਾਲੇ ਦਾ ਪਾ ਨਾ ਸਕੀ ਸ਼ਾਇਦ ਉਹ ਆਪਣੇ ਮਾਂ ਬਾਪ ਸਾਮ੍ਹਣੇ ਆਪਣਾ ਸਾਊ ਰੂਪ ਹੀ ਪੇਸ਼ ਕਰਦਾ ਰਿਹਾ ਸੀ। ਪਰ ਜਦੋ ਮਨਜਿੰਦਰ ਦਾ ਇਟਲੀ ਦਾ ਵੀਜ਼ਾ ਆ ਗਿਆ ਉਹ ਇਟਲੀ ਚਲੀ ਗਈ ਤਾਂ ਉਥੇ ਜਾਣ ਤੋਂ ਬਾਅਦ ਪਤਾ ਲੱਗਾ ਕਿ ਉਸਦਾ ਵਿਆਹ ਇਕ ਸ਼ਰਾਬੀ ਮੁੰਡੇ ਨਾਲ ਕਰ ਦਿੱਤਾ ਗਿਆ ਸੀ ।
ਸ਼ਰਾਬ ਦੀ ਐਸੀ ਲਤ ਲਗੀ ਕਿ ਉਸਨੂੰ ਸ਼ਰਾਬ ਦੇ ਸਾਮ੍ਹਣੇ ਕੁਝ ਵੀ ਨਜ਼ਰ ਨਹੀਂ ਆਉਂਦਾ ਸੀ ।
ਕਦੇ ਕਦੇ ਓਹਨੇ ਮਨਜਿੰਦਰ ਨਾਲ ਬਾਹਰ ਜਾਣਾ ਤੇ ਓਥੇ ਵੀ ਸ਼ਰਾਬ ਪੀ ਲੈਣੀ ।
ਮਨਜਿੰਦਰ ਹਰ ਵਾਰ ਦੀ ਤਰ੍ਹਾਂ ਉਸ ਨੂੰ ਡਿੱਗਦੇ ਹੋਏ ਨੂੰ ਸ਼ਰਾਬ ਨਾਲ ਰੱਜੇ ਨੂੰ ਔਖੇ ਸੌਖੇ ਸੰਭਾਲ ਕੇ ਘਰ ਲੈ ਆਉਂਦੀ।
ਬਹੁਤ ਵਾਰ ਮਨਜਿੰਦਰ ਨੇ ਆਪਣੇ ਘਰਵਾਲੇ ਨੂੰ ਸ਼ਰਾਬ ਛੱਡਣ ਨੂੰ ਵੀ ਕਿਹਾ ਪਰ ਉਸਤੇ ਮਨਜਿੰਦਰ ਦੀ ਗੱਲ ਦਾ ਕੋਈ ਅਸਰ ਨਹੀ ਹੁੰਦਾ ਸੀ।
ਇਕ ਦਿਨ ਦੋਵਾਂ ਨੇ ਕਿਸੇ ਦੋਸਤ ਦੇ ਘਰ ਪਾਰਟੀ ਤੇ ਜਾਣਾ ਸੀ ।
ਮਨਜਿੰਦਰ ਚਾਹੇ ਪੜ੍ਹੀ ਲਿਖੀ ਕੁੜੀ ਸੀ ਪਰ ਉਸ ਨੂੰ ਵਿਦੇਸ਼ੀ ਕਲਚਰ ਕੁਝ ਜ਼ਿਆਦਾ ਪਸੰਦ ਨਹੀਂ ਸੀ।
ਵੱਡੇ ਸ਼ਹਿਰਾਂ ਚ ਔਰਤਾਂ ਵੀ ਮਰਦਾਂ ਦੇ ਬਰਾਬਰ ਬੈਠ ਕੇ ਸ਼ਰਾਬ ਪੀਂਦੀਆਂ ਤੇ ਸਿਗਰਟ ਦੇ ਧੂੰਏਂ ਨਾਲ ਸਾਰੇ ਸਮਾਜ ਦੇ ਰੀਤੀ ਰਿਵਾਜਾਂ ਤੇ ਬੰਧਨਾਂ ਨੂੰ ਉਡਾ ਦੇਂਦੀਆਂ।
ਪਾਰਟੀ ਵਿਚ ਜਿਥੇ ਵਿਦੇਸ਼ੀ ਔਰਤਾਂ ਅਧਨੰਗੇ ਬਦਨ ਤੇ ਬੇਲੋੜਾ ਮੇਕਅਪ ਕਰਕੇ ਹੱਥਾਂ ਚ ਸ਼ਰਾਬ ਦੇ ਗਲਾਸ ਫੜੀ ਬੇਗਾਨੇ ਮਰਦਾਂ ਨਾਲ ਨੱਚ ਰਹੀਆਂ ਸੀ ।ਓਥੇ ਦੂਜੇ ਪਾਸੇ ਮਨਜਿੰਦਰ ਚੁਪਚਾਪ ਇਕ ਪਾਸੇ ਬੈਠੀ ਇਹ ਸਭ ਦੇਖ ਰਹੀ ਸੀ।
ਉਸਦੇ ਪਤੀ ਦੀਆਂ ਕੁਝ ਫੀਮੇਲ ਦੋਸਤਾਂ ਨੇ ਮਨਜਿੰਦਰ ਨੂੰ ਘੇਰ ਲਿਆ ਤੇ ਉਸ ਦੇ ਨਾਲ ਗੱਲਬਾਤ ਕਰਨ ਲਗੀਆਂ।
ਮਨਜਿੰਦਰ ਦਾ ਪਤੀ ਇਕ ਪਾਸੇ ਖੜੇ ਆਪਣੇ ਦੋਸਤਾਂ ਨਾਲ ਸ਼ਰਾਬ ਦਾ ਮਜ਼ਾ ਲੈਣ ਲੱਗ ਗਿਆ।
ਆਪਣੀ ਆਦਤ ਮੁਤਾਬਿਕ ਅੱਜ ਵੀ ਉਸਨੇ ਲੋੜ ਤੋਂ ਵੱਧ ਸ਼ਰਾਬ ਪੀ ਲਈ। ਮਨਜਿੰਦਰ ਇਸ ਮਾਹੌਲ ਤੋਂ ਬਿਲਕੁਲ ਅਣਜਾਣ ਪਾਰਟੀ ਚ ਇਕ ਪਾਸੇ ਖੜੀ ਵੇਖਦੀ ਰਹੀ ਤੇ ਮਨ ਹੀ ਮਨ ਸੋਚਦੀ ਰਹੀ ਕੇ ਕਿਸੇ ਤਰ੍ਹਾਂ ਆਪਣੇ ਪਤੀ ਨੂੰ ਨਾਲ ਲੈ ਕੇ ਘਰ ਚਲੀ ਜਾਵਾਂ।
ਪਰ ਇਨੇ ਆਦਮੀਆਂ ਚ ਜਾ ਕੇ ਪਤੀ ਨੂੰ ਬੁਲਾਉਣ ਦਾ ਹੌਂਸਲਾ ਉਸ ਵਿੱਚ ਨਹੀਂ ਪੈ ਰਿਹਾ ਸੀ।
ਇਨੇ ਨੂੰ ਕੁਝ ਮਨਚਲੇ ਪਾਰਟੀ ਚ ਮਨਜਿੰਦਰ ਨੂੰ ਇਕੱਲਾ ਦੇਖ ਕੇ ਉਸ ਕੋਲ ਆ ਗਏ।
ਸਭ ਤੋਂ ਅਲੱਗ ਪਹਿਰਾਵਾ ਹੋਣ ਕਰਕੇ ਕੋਈ ਉਸਦਾ ਦੁਪੱਟਾ ਖਿੱਚ ਕੇ ਉਸਦੀ ਤਾਰੀਫ ਕਰਨ ਲੱਗਾ ਤੇ ਕੋਈ ਉਸ ਨਾਲ ਜਬਰਦਸਤੀ ਸੈਲਫੀ ਲੈਣ ਲੱਗ ਗਿਆ।
ਮਨਜਿੰਦਰ ਨੂੰ ਘਬਰਾਹਟ ਚ ਸਮਝ ਨਾ ਆਵੇ...

ਕੀ ਉਹ ਕੀ ਕਰੇ। ਦੂਜੇ ਪਾਸੇ ਉਸਦੀ ਨਜ਼ਰ ਆਪਣੇ ਪਤੀ ਤੇ ਪਈ ਜੋ ਬਿਲਕੁਲ ਸ਼ਰਾਬ ਦੇ ਨਸ਼ੇ ਚ ਚੂਰ ਸੀ। ਮਨਜਿੰਦਰ ਕੁਝ ਬੋਲੇ ਬਿਨਾਂ ਪਾਰਟੀ ਤੋਂ ਵਾਪਿਸ ਆ ਗਈ। ਜਿਸ ਦਾ ਉਸਦੇ ਪਤੀ ਦੇ ਦੋਸਤਾਂ ਨੇ ਬੁਰਾ ਮਨਾਇਆ, ਤੇ ਉਹਨਾਂ ਨੇ ਮਨਜਿੰਦਰ ਦੇ ਇਸ ਵਿਵਹਾਰ ਦੀ ਸ਼ਿਕਾਇਤ ਉਸਦੇ ਪਤੀ ਨੂੰ ਵੀ ਕਰ ਦਿੱਤੀ। ਘਰ ਆ ਕੇ ਮਨਜਿੰਦਰ ਦੇ ਪਤੀ ਨੇ ਉਸ ਨੂੰ ਬਹੁਤ ਬੁਰਾ ਭਲਾ ਕਿਹਾ ਤੇ ਉਸ ਦੇ ਇਸ ਵਿਵਹਾਰ ਕਰਕੇ ਉਸ ਨੇ ਮਨਜਿੰਦਰ ਨੂੰ ਉਸਦੇ ਦੋਸਤਾਂ ਤੋਂ ਮੁਆਫ਼ੀ ਮੰਗਣ ਲਈ ਵੀ ਕਿਹਾ। ਪਰ ਮਨਜਿੰਦਰ ਨੇ ਮਾਫ਼ੀ ਮੰਗਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸਦੇ ਪਤੀ ਨੇ ਕਿਹਾ ਕਿ ਮੈਂ ਕਿਸੇ ਖੁਲ੍ਹੇ ਵਿਚਾਰਾਂ ਵਾਲੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਮੈਨੂੰ ਲੱਗਦਾ ਸੀ ਤੂੰ ਕਾਲਜ ਜਾਂਦੀ ਹੈ ਤੇਰੇ ਰਹਿਣ ਸਹਿਣ ਤੇ ਵਿਚਾਰ ਅਜਕਲ ਦੀਆਂ ਕੁੜੀਆਂ ਵਰਗੇ ਹੋਣਗੇ ਪਰ ਤੂੰ ਤਾਂ ਪੂਰੀ ਗਵਾਰ ਨਿਕਲੀ, ਬਿਲਕੁਲ ਅਨਪੜ੍ਹ। ਮਨਜਿੰਦਰ ਨੂੰ ਆਪਣੇ ਪਤੀ ਦੀਆਂ ਗੱਲਾਂ ਕਿਸੇ ਤੀਰ ਵਾਂਗ ਚੁੱਭ ਰਹੀਆਂ ਸੀ। ਉਹ ਸੋਚ ਰਹੀ ਸੀ ਕਿ ਜਿਸ ਮੁੰਡੇ ਕਰਕੇ ਮੈਂ ਆਪਣੀ ਪੜ੍ਹਾਈ ਆਪਣੇ ਸੁਪਨੇ ਆਪਣਾ ਦੇਸ਼ ਤੱਕ ਛੱਡ ਦਿੱਤਾ। ਉਸ ਲਈ ਮੈਂ ਸਿਰਫ਼ ਗਵਾਰ ਹਾਂ, ਕਿਉਕਿ ਮੈਂ ਗੈਰ ਮਰਦਾਂ ਨਾਲ ਬੈਠ ਕੇ ਸ਼ਰਾਬ ਨਹੀਂ ਪੀਂਦੀ। ਤੇ ਨਾ ਹੀ ਮੈਂ ਬਾਕੀ ਔਰਤਾਂ ਵਾਂਗ ਸਿਗਰਟਨੋਸ਼ੀ ਦੀ ਆਦੀ ਹਾਂ। ਮਨਜਿੰਦਰ ਨੂੰ ਉਸ ਦੇ ਪਤੀ ਨੇ ਕਿਹਾ ਕਿ ਜੇ ਤੂੰ ਮੇਰੇ ਨਾਲ ਰਹਿਣਾ ਹੈ ਤਾਂ ਤੈਨੂੰ ਮੇਰੀ ਮਰਜ਼ੀ ਮੁਤਾਬਿਕ ਰਹਿਣਾ ਪਵੇਗਾ ਜੋ ਮੈਂ ਕਹਾਂਗਾ ਉਹ ਮੰਨਣਾ ਪਵੇਗਾ। ਏਨਾ ਕਹਿ ਕੇ ਉਸਦਾ ਪਤੀ ਸੌਣ ਚਲਾ ਗਿਆ ਪਰ ਮਨਜਿੰਦਰ ਬਹੁਤ ਦੇਰ ਬੈਠੀ ਕੁਝ ਸੋਚਦੀ ਰਹੀ ਤੇ ਫੇਰ ਉਸ ਨੇ ਕਿਰਤ ਨੂੰ ਇੰਡੀਆ ਫੋਨ ਮਿਲਾ ਲਿਆ। ਕਿਰਤ ਨਾਲ ਫੋਨ ਤੇ ਗੱਲ ਕਰਦਿਆਂ ਮਨਜਿੰਦਰ ਨੇ ਸਭ ਕੁਝ ਉਸ ਨੂੰ ਦਸ ਦਿੱਤਾ ਤੇ ਨਾਲ ਹੀ ਕਿਹਾ ਕਿ ਕਿਰਤ ਮੇਰੇ ਕਰਕੇ ਅੱਜ ਫੇਰ ਆਖਰੀ ਵਾਰ ਉਹ ਸਲਿੱਪ ਬਣਾ ਕੇ ਇੱਕ ਸਲਿੱਪ ਚੁਣ ਕੇ ਦਸ ਕੀ ਲਿਖਿਆ ਆਉਂਦਾ। ਕਿਰਤ ਓਸੇ ਤਰ੍ਹਾਂ ਕਰਦੀ ਹੈ, ਤੇ ਦੇਖਦੀ ਹੈ ਕੇ ਚੁਣੀ ਹੋਈ ਸਲਿੱਪ ਤੇ ਸਮਝੌਤਾ ਲਿਖਿਆ ਸੀ ਪਰ ਇਸ ਵਾਰ ਕਿਰਤ ਨੇ ਝੂਠ ਬੋਲ ਕੇ ਕਹਿ ਦਿੱਤਾ ਮਨਜਿੰਦਰ ਸਵੈਮਾਨ ਲਿਖਿਆ ਆਇਆ ਹੈ। ਸ਼ਾਇਦ ਕਿਰਤ ਹੁਣ ਆਪਣੀ ਭੈਣਾਂ ਵਰਗੀ ਸਹੇਲੀ ਨੂੰ ਹੋਰ ਸਮਝੌਤੇ ਨਹੀਂ ਕਰਨ ਦੇਣਾ ਚਾਹੁੰਦੀ ਸੀ ਸੋ ਉਸਨੇ ਝੂਠ ਬੋਲ ਦਿੱਤਾ । ਹਲੇ ਕਿਰਤ ਬੋਲ ਹੀ ਰਹੀ ਸੀ ਕਿ ਮਨਜਿੰਦਰ ਕਦੋ ਦੀ ਫੋਨ ਰੱਖ ਘਰ ਚੋ ਜ਼ਰੂਰਤ ਦਾ ਸਾਮਾਨ ਲੈ ਆਪਣਾ ਪਾਸਪੋਰਟ ਚੁੱਕ, ਸਮਝੌਤੇ ਦੀਆਂ ਕੰਧਾਂ ਨੂੰ ਤੋੜਦੀ, ਘਰ ਦੀ ਦਹਿਲੀਜ ਪਾਰ ਕਰ ਗਈ ਸੀ, ਕਿਸੇ ਐਸੀ ਜਗ੍ਹਾ ਜਿਥੇ ਉਹ ਆਪਣੇ ਸਵੈਮਾਨ ਨਾਲ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀ ਕੇ ਆਪਣੇ ਸੁਪਨੇ ਪੂਰੇ ਕਰ ਸਕੇ।
Jas meet
ਸਮਾਪਤ
ਕਹਾਣੀ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ
ਧੰਨਵਾਦ ਜੀ

...
...



Related Posts

Leave a Reply

Your email address will not be published. Required fields are marked *

4 Comments on “ਸਮਝੌਤਾ ਜਾਂ ਸਵੈ ਮਾਨ – ਭਾਗ ਪੰਜਵਾਂ (ਆਖਰੀ)”

  • ਮੇਰੇ ਮੁਤਾਬਿਕ ਤਾਂ ਉਸਨੂੰ ਵਿਆਹ ਕਰਵਾਉਣ ਤੋਂ ਪਹਿਲਾਂ ਹੀ ਇਹ ਕਦਮ ਚੁੱਕਣਾ ਚਾਹੀਦਾ ਸੀ ਕਿਉਂਕਿ ਪੜੀ ਲਿਖੀ ਕੁੜੀ ਇੰਨੇ ਜੁਲਮ ਨਹੀ ਸਹਿੰਦੀ

  • tuhdi eh story bht vdia a mai kll di esde 5th part di wait krn dyi c.sachi bht vdia c.

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)