ਕਾਲਜ ਦੀ ਜ਼ਿੰਦਗੀ ਵੀ ਕਿਆ ਜ਼ਿੰਦਗੀ ਹੁੰਦੀ ਹੈ,,, ਜਵਾਨੀ ਦਾ ਜੋਸ਼ ਯਾਰ ਮਿੱਤਰ ਗਰੁੱਪਬਾਜ਼ੀ ਲੜਾਈਆਂ ਇਹ ਆਮ ਜਿਹੀ ਗੱਲ੍ਹ ਹੁੰਦੀ ਹੈ,ਮੈਂ ਵੀ ਇਸ ਚੱਕਰ ਤੋਂ ਬਚ ਨਹੀਂ ਸਕਿਆ,, ਇਕ ਵਾਰ ਸਾਡਾ ਵਿਰੋਧੀ ਗਰੁੱਪ ਨਾਲ ਲੜਾਈ ਦਾ ਸਮਾਂ ਨਿਸ਼ਚਿਤ ਹੋ ਗਿਆ ਤੇ ਅਸੀਂ 14-15 ਦੋਸਤ ਮਿਥੇ ਸਮੇਂ ਤੇ ਜਗਾਹ ਤੇ ਹਾਕੀਆਂ ਡੰਡੇ ਲੇ ਕਿ ਪਹੁਚ ਗਏ,, ਦੂਜੇ ਪਾਸੇ ਗਰੁੱਪ ਦਾ ਮੁੱਖੀਆ 10 ਕੁ ਹੋਰ ਮੁੰਡਿਆਂ ਨਾਲ ਕਾਲਜ ਦੇ ਗੇਟ ਮੂਹਰੇ ਆਕੜ੍ਹਿਆ ਖੜਾ,,,
ਅਸਲ ਚਂ ਉਹ ਘਰੋਂ ਅਪਣੇ ਬਾਪੂ ਦਾ ਪਿਸਤੌਲ ਚੋਰੀ ਚੁੱਕ ਕਿ ਲਿਆਇਆ ਸੀ, ਓਹਨੇ ਸਾਨੂੰ ਦੇਖਦੇ ਹੀ ਪਿਸਤੌਲ ਕੱਢ ਲਿਆ ਤੇ ਸਾਡੇ ਵੱਲ ਨੂੰ ਸਿੱਧਾ ਕਰਕਿ ਬੋਲਿਆ ਜਿਹੜਾ ਅੱਗੇ ਆਇਆ ਮੈਂ ਗੋਲੀ ਠੋਕ ਦੇਣੀ ਆ,,, ਪਰ ਜਵਾਨੀ ਦਾ ਜੋਸ਼ ਸੀ,, ਉਸ ਉਮਰੇ ਮਰਨ ਦਾ ਫਿਕਰ ਕੀਹਨੂੰ ਹੁੰਦਾ,, ਅਸੀਂ ਇਹ ਕਹਿੰਦੇ ਹੋਏ,, ਓਹਦੇ ਨਜ਼ਦੀਕ ਚਲੇ ਗਏ,,,ਓਏ ਪਹਿਲਾਂ ਗੱਲ੍ਹ ਸੁਣ,,ਗੱਲ੍ਹ ਸੁਣ,,,,
ਬੱਸ ਫੇਰ ਕੀ ਸਾਡੇ ਨਾਲ਼ ਇਕ ਭਾਊ ਹੁੰਦਾ ਸੀ ਧਰਮਕੋਟ...
ਏਰੀਆ ਦਾ ਉਹ ਨੇ ਘੁਮਾਕੇ ਹਾਕੀ ਗੁੱਟ ਤੇ ਮਾਰੀ ਤੇ ਓਹਦਾ ਪਿਸਤੌਲ ਹੱਥੋਂ ਛੁੱਟ ਗਿਆ ਤੇ ਬੁੜਕ ਕਿ ਦੂਰ ਜਾ ਡਿੱਗਾ,,ਦੂਜੀ ਹਾਕੀ ਢੂਈ ਚਂ ਵੱਜੀ ਤੇ ਉਹ ਭੱਜਣ ਚਂ ਕਾਮਯਾਬ ਹੋ ਗਿਆ , ਓਹਦੇ ਨਾਲ ਦੇ ਤਾਂ ਓਹਦੇ ਤੋਂ ਵੀ ਪਹਿਲਾਂ ਮਿਲਖਾ ਸਿੰਘ ਬਣ ਗਏ,,,
ਅਸੀਂ ਪਿਸਤੌਲ ਚੁੱਕ ਕਿ ਪ੍ਰਿੰਸੀਪਲ ਕੋਲ ਲੈਗੇ,,, ਜੋ ਬਾਦ ਚਂ ਪ੍ਰਿੰਸੀਪਲ ਨੇ ਓਹਦੇ ਬਾਪ ਨੂੰ ਬੁਲਾਕੇ ਵਾਪਿਸ ਕਰਤਾ,,,, ਓਹਦੇ ਬਾਪੂ ਨੇ ਓਹਨੂੰ ਪੜਨੋ ਹੀ ਹਟਾ ਲਿਆ ਤੇ ਰਿਸ਼ਤੇਦਾਰੀ ਚਂ ਭੇਜਤਾ ਓਥੋਂ ਉਹ ਏਜੇਂਟ ਦੇ ਜਰੀਏ ਕੈਨੇਡਾ ਜਾ ਵੱਜਾ
ਅਸੀਂ ਭਾਊ ਨੂੰ ਹੱਸਦੇ ਹੁੰਨੇ ਆ ਕਿ ਤੇਰੀ ਇਕ ਹਾਕੀ ਨੇ ਮੁੰਡੇ ਨੂੰ ਕੈਨੇਡਾ ਦਿਖਾਤਾ 😂😂😂