More Punjabi Kahaniya  Posts
ਇਕ ਕੁੜੀ ਜਿਸ ਨੂੰ ਉਸ ਦੇ ਆਪਣਿਆਂ ਨੇ ਹੀ ਹਰਾ ਦਿੱਤਾ


” ਇਕ ਕੁੜੀ ਜਿਸ ਨੂੰ ਉਸ ਦੇ ਆਪਣਿਆਂ ਨੇ ਹੀ ਹਰਾ ਦਿੱਤਾ …😢😢

ਗੱਲ 2 ਨਵੰਬਰ 2000 ਦੀ ਹੈ ਜਦੋਂ ਭਾਰਤ ਦੇ ਮਨੀਪੁਰ ਰਾਜ ਦੇ ਇੰਫਾਲ ਸ਼ਹਿਰ ਦੇ ‘ਮਾਲੋਮ’ ਬੱਸ ਅੱਡੇ ਤੇ ਸੁਰਖਿਆ ਦਸਤਿਆਂ ਹੱਥੋਂ ਬੱਸ ਦੀ ਉਡੀਕ ਵਿੱਚ ਖੜੇ ਦਸ ਬੇ ਕਸੂਰ ਵਿਅਕਤੀ ਮਾਰੇ ਗਏ । ਇਸ ਘਟਨਾ ਨੂੰ ‘ ਮਾਲੋਮ ਨਰਸੰਹਾਰ’ ਵਜੋਂ ਜਾਣਿਆਂ ਜਾਂਦਾ ਹੈ ।
ਇਸ ਘਟਨਾ ਵਿੱਚ 26 ਜਨਵਰੀ 1988 ਦੇ ‘ ਬਾਲ ਬਹਾਦਰੀ ਪੁਰਸਕਾਰ ਵਿਜੇਤਾ 18 ਸਾਲਾ ਸਿਨਮ ਚਿੰਦਰਾਮਨੀ’ ਨਾਮਕ ਨੌਜਵਾਨ ਮੰੁਡਾ ਵੀ ਮਾਰਿਆ ਗਿਆ।
ਬੱਸ ਇਸ ਨਰਸੰਹਾਰ ਦੇ ਦਰਦ ਤੋਂ ਹੀ ਸ਼ੁਰੂ ਹੁੰਦੀ ਹੈ 14 ਮਾਰਚ 1972 ਵਿੱਚ ਮਨੀਪੁਰ ਵਿੱਚ ਜੰਮੀ ਸਤਾਂ ਭੈਣਾਂ ਵਿੱਚੋਂ ਇਕ ਕੁੜੀ ” ਇਰੋਮ ਚਾਨੂੰ ਸ਼ਰਮੀਲਾ” ਦੀ ਕਹਾਣੀ ..!! ਜਿਸ ਨੇ ਇਸ ਨਰਸੰਹਾਰ ਦੇ ਵਿਰੁੱਧ ਮਨੀਪੁਰ ਵਿੱਚ ਭਾਰਤੀ ਸੁਰਖਿਆ ਦਸਤਿਆਂ ਨੂੰ ਮਿਲੇ ਵਾਧੂ ਅਧਿਕਾਰ ( AFSPA -Armed forces special Power Act,1958) ਨੂੰ ਹਟਾਉਣ ਦੀ ਮੰਗ ਕਰਦਿਆਂ ਹੋਇਆਂ 5 ਨਵੰਬਰ 2000 ਨੂੰ ਭੁੱਖ ਹੜਤਾਲ਼ ਸ਼ੁਰੂ ਕਰ ਦਿੱਤੀ । ਉਸ ਵਕਤ ਇਸ ਕੁੜੀ ਦੀ ਉਮਰ 28 ਸਾਲ ਸੀ । ਇਸ ਨੇ ਖਾਣਾ, ਪੀਣਾ, ਆਪਣੇ ਵਾਲ ਵਾਹੁਣੇ ਅਤੇ ਸ਼ੀਸ਼ਾ ਵੇਖਣਾ ਬੰਦ ਕਰ ਦਿੱਤੇ। ਭੁੱਖ ਹੜਤਾਲ਼ ਦੇ ਸਿਰਫ ਤਿੰਨ ਦਿਨਾਂ ਬਾਅਦ ਹੀ ਪੁਲਿਸ ਨੇ ‘ ਆਤਮ ਹੱਤਿਆ ਕਰਨ ਦੀ ਕੋਸ਼ਿਸ਼’ ਦਾ ਦੋਸ਼ ਲਗਾ ਕੇ ਸ਼ਰਮੀਲਾ ਨੂੰ ਗ੍ਰਿਫਤਾਰ ਕਰ ਲਿਆ। ਇਸ ਦੀ ਵਿਗੜਦੀ ਹਾਲਤ ਨੂੰ ਵੇਖ ਕੇ ਇਸ ਨੂੰ ਹਿਰਾਸਤ ਵਿੱਚ ਜ਼ਿੰਦਾ ਰੱਖਣ ਲਈ ਅਤੇ ਖਾਣਾ ਪਹੁਚਾਉਣ ਦੇ ਲਈ ਪ੍ਰਸਾਸ਼ਨ ਨੇ ਧੱਕੇ ਨਾਲ 21 ਨਵੰਬਰ ਨੂੰ ਇਸ ਦੇ ਨੱਕ ਰਾਹੀਂ ਨਾਲੀ ਲਗਾ ਦਿੱਤੀ ।
ਸ਼ਰਮੀਲਾ ਨੂੰ ਹਰ ਸਾਲ ਰਿਹਾ ਕੀਤਾ ਜਾਂਦਾ ਰਿਹਾ ਪਰ ਇਹ ਜਿੱਦੀ ਕੁੜੀ ਫਿਰ ਭੁੱਖ ਹੜਤਾਲ਼ ਕਰ ਲੈਂਦੀ ਅਤੇ ਪ੍ਰਸ਼ਾਸ਼ਨ ਫਿਰ ਉਹੋ ਦੋਸ਼ ਲਗਾ ਕੇ ਅੰਦਰ ਕਰ ਦਿੰਦਾ ।
ਇਸ ਤਰਾਂ ਸ਼ਰਮੀਲਾ ਇਕ Icon ਬਣ ਗਈ ਅਤੇ ਦੇਸ਼ ਵਿਦੇਸ਼ ਦੇ ਬਹੁਤ ਸਾਰੇ ਮਨੁੱਖੀ ਅਧਿਕਾਰ ਸੰਗਠਨ ਇਸ ਦੇ ਨਾਲ ਜੁੜਦੇ ਗਏ । 2 ਅਕਤੂਬਰ 2006 ਵਿੱਚ ਮਨੀਪੁਰ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਇਸ ਨੇ ਦਿੱਲੀ ਮਹਾਤਮਾਂ ਗਾਂਧੀ ਦੀ ਸਮਾਧ ਤੇ ਮੱਥਾ ਟੇਕਿਆ ਅਤੇ ਜੰਤਰ ਮੰਤਰ ਤੇ ਇਕ ਵਿਸ਼ਾਲ ਰੈਲੀ ਕੱਢੀ ਜਿਸ ਵਿੱਚ ਮਨੁਖੀ ਅਧਿਕਾਰ ਸੰਸਥਾਵਾਂ , ਵਿਦਿਆਰਥੀਆਂ ਅਤੇ ਹੋਰ ਲੋਕਾਂ ਦੀ ਸ਼ਮੂਲੀਅਤ ਨਾਲ ਬਹੁਤ ਵੱਡਾ ਇਕੱਠ ਹੋਇਆ । 6 ਅਕਤੂਬਰ ਨੂੰ ਇਸ ਕੁੜੀ ਨੂੰ ਦਿੱਲੀ ਪੁਲਿਸ ਦੁਆਰਾ ਗ੍ਰਿਫਤਾਰ ਕਰ ਕੇ ਹਸਪਤਾਲ ਭੇਜ ਦਿੱਤਾ ਗਿਆ ਜਿੱਥੋਂ ਇਸ ਨੇ ਦੇਸ਼ ਦੇ ਪ੍ਰਧਾਨ ਮੰਤਰੀ , ਰਾਸ਼ਟਰਪਤੀ ਅਤੇ ਹੋਰਾਂ ਨੂੰ ਨਾਗਰਿਕਾਂ ਨਾਲ ਹੋ ਰਹੇ ਧੱਕੇ ਵਿਰੁੱਧ ਅਤੇ Afsfa ਹਟਾਉਣ ਲਈ ਪੱਤਰ ਲਿਖਿਆ। ਇਸੇ ਦੌਰਾਨ ਇਸ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਸਨਮਾਨ ਯੋਗ ਲੋਕ ਆ ਮਿਲੇ ਅਤੇ ਉਨਾਂ ਨੇ ਇਹ ਮਾਮਲਾ International human right commission ਕੋਲ ਲਿਜਾਣ ਦਾ ਵਾਅਦਾ ਕੀਤਾ।
2011 ਵਿੱਚ ਅੰਨਾਂ ਹਜ਼ਾਰੇ ,...

ਮਮਤਾ ਬੈਨਰਜੀ, ਕਮਿਊਨਿਸਟ ਪਾਰਟੀ, ਹੋਰ ਰਾਜਨੈਤਿਕ ਪਾਰਟੀਆਂ ਦੇ ਨੁਮਾਇੰਦੇ ,ਦੇਸ਼ ਦੀਆਂ ਮਸ਼ਹੂਰ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਆਦਿਕ ਨੇ ਸ਼ਰਮੀਲਾ ਦੀ ਮੰਗ ਦਾ ਸਮਰਥਨ ਕੀਤਾ। ਇਸ ਦੌਰਾਨ ਇਸ ਨੂੰ ਰਾਸ਼ਟਰੀ, ਅੰਤਰ ਰਾਸ਼ਟਰੀ ਮਨੂਖੀ ਅਧਿਕਾਰ ਸੰਸਥਾਵਾਂ ਅਤੇ ਕਮਿਸ਼ਨਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਸੀ । ਸ਼ਰਮੀਲਾ ਨੇ ਉਸ ਵਕਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦੁਬਾਰਾ ਪੱਤਰ ਲਿਖਿਆ।ਇਸੇ ਸਾਲ ਯਾਨੀ ਗਿਆਰਾਂ ਸਾਲ ਬਾਅਦ ਸ਼ਰਮੀਲਾ ਦੀ ਮਾਂ ਇਸਨੂੰ ਮਿਲੀ ਅਤੇ ਭੁੱਖ ਹੜਤਾਲ਼ ਖਤਮ ਕਰਨ ਦਾ ਵਾਸਤਾ ਦਿੱਤਾ ਪਰ ਇਹ ਕੁੜੀ ਆਪਣੀ ਮਾਂ ਦੇ ਸਾਹਮਣੇ ਵੀ ਅੜ ਖਲੋਤੀ ਕਿ ‘ ਮੈਂ ਆਪਣੀ ਮੰਗ ਮਨਵਾ ਕੇ ਹੀ ਸਾਹ ਲਵਾਂਗੀ ਅਤੇ ਤੇਰੇ ਹੱਥੋਂ ਹੀ ਚਾਵਲ ਖਾ ਕੇ ਵਰਤ ਤੋੜਾਂਗੀ ।’
28 ਮਾਰਚ 2016 ਨੂੰ ਇੰਫਾਲ ਦੀ ਅਦਾਲਤ ਨੇ ਇਸ ਤੇ ਲੱਗੇ ਦੋਸ਼ ਨੂੰ ( ਆਤਮ ਹੱਤਿਆ ਦੀ ਕੋਸ਼ਿਸ਼) ਨਿਰਮੂਲ ਪਾਇਆ ਅਤੇ ਰਿਹਾ ਕਰ ਦਿੱਤਾ । ਇਸ ਨੇ ਉਸੇ ਦਿਨ ਹੀ ਫਿਰ ਇੰਫਾਲ ਦੀ ‘ਸ਼ਹੀਦ ਮੀਨਾਰ’ ਤੋਂ ਆਪਣਾ ਮਰਨ ਵਰਤ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ । ਕੁਝ ਰਾਜਨੈਤਿਕ ਲੀਡਰਾਂ ਦੀਆਂ ਚਾਲਾਂ ਵਿੱਚ ਫਸ ਕੇ ਆਖਰ 26 ਜੁਲਾਈ 2016 ਨੂੰ ਆਪਣਾ ਪਿਛਲੇ ਸੋਲਾਂ ਸਾਲਾਂ ਤੋਂ ਚੱਲਦਾ ਆ ਰਿਹਾ ਮਰਨ ਵਰਤ ਖਤਮ ਕਰ ਦਿੱਤਾ ਅਤੇ ਸਟੇਟ ਅਸੈਂਬਲੀ ਦੀਆਂ ਚੋਣਾਂ ਲੜਣ ਦਾ ਐਲਾਨ ਕਰ ਦਿੱਤਾ ।ਇਸ ਦਾ ਕਹਿਣਾ ਸੀ ਕਿ “ਆਪਣੀ ਮੰਗ ਮਨਵਾਉਣ ਤੱਕ ਮੇਰਾ ਸੰਘਰਸ਼ ਜਾਰੀ ਰਹੇਗਾ ।”
ਅਕਤੂਬਰ 2016 ਵਿੱਚ ਸ਼ਰਮੀਲਾ ਨੇ ‘ (PRAJA) Peoples’ Resurgence and Justice Alliance ਨਾਮਕ ਰਾਜਨੀਤਿਕ ਪਾਰਟੀ ਬਨਾਈ। 2017 ਦੀਆਂ ਚੋਣਾਂ ਵਿੱਚ ਸ਼ਰਮੀਲਾ ਨੇ ਖੰਗਾਬੋਕ ਹਲਕੇ ਤੋਂ ਆਪਣਾ ਨਾਮਾਂਕਣ ਸੂਬੇ ਦੇ ਮੁੱਖ ਮੰਤਰੀ ਦੇ ਵਿਰੁੱਧ ਭਰ ਦਿੱਤਾ । ਇਸ ਹਲਕੇ ਵਿੱਚ ਕੁਲ ਪੰਜ ਉਮੀਦਵਾਰ ਖੜੇ ਸਨ ਅਤੇ ਜਿਸ ਦਿਨ ਨਤੀਜਾ ਆਇਆ ਤਾਂ ਪਤਾ ਹੈ ਇਸ ‘ ਲੋਹ ਲੇਡੀ’ ਨੂੰ ਕਿੰਨੀਆਂ ਵੋਟਾਂ ਪਈਆਂ ….??
ਸਿਰਫ 90…ਅਤੇ ਸਭ ਤੋਂ ਪਿਛਲੇ ਨੰਬਰ ਤੇ…
ਜ਼ਮਾਨਤ ਵੀ ਨਾ ਬਚਾ ਸਕੀ ਇਹ ਬਹਾਦਰ ਸ਼ਰਮੀਲਾ ….
ਜ਼ਿੰਦਗੀ ਦੇ 16 ਕੀਮਤੀ ਸਾਲ ਆਪਣਿਆਂ ਲਈ ਭੁੱਖੇ ਤਿਹਾਏ ਅਤੇ ਜੇਲਾਂ ਵਿੱਚ ਜਹਾਲਤ ਦੀ ਜ਼ਿੰਦਗੀ ਕੱਟਣ ਦਾ ਮੁੱਲ ਉਸਦੇ ਆਪਣਿਆਂ ਨੇ ਤਾਰਿਆ ਸਿਰਫ 90 ਵੋਟਾਂ ਦੇ ਕੇ ….
ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੀ ਰਹਿੰਦਾ ਹੈ ਅਤੇ ਇਸ ਵਾਰ ਇਹ ਇਤਿਹਾਸ ਫਿਰ ਦੋਹਰਾਇਆ ਗਿਆ ਪੰਜਾਬ ਦੇ ਰੰਗ-ਮੰਚ ਉਤੇ ..
ਬੱਸ ਪਾਤਰ ਅਤੇ ਪ੍ਰੀਸਿਥੀਤੀਆਂ ਥੋੜੀਆਂ ਵਖਰੀਆਂ ਨੇ ਪਰ ਨਤੀਜਾ ਤਕਰੀਬਨ ਇੱਕੋ ਜਿਹਾ ਹੀ ਐ , ਸਮਝ ਗਏ ਹੋਵੋਂਗੇ ਮੇਰੀ ਮੁਰਾਦ ਬੀਬੀ ਖਾਲੜਾ ਨੂੰ ਉਸ ਦੀ ਕੁਰਬਾਨੀ ਲਈ ਉਸ ਦੇ ਆਪਣਿਆਂ ਵੱਲੋਂ ਦਿੱਤੇ ਤਮਗੇ ਤੋਂ ਐ……!!
🙏🙏
( ਲਖਵਿੰਦਰ ਸਿੰਘ ,ਪਟਿਆਲਾ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)