More Punjabi Kahaniya  Posts
ਧੱਕ ਧੱਕ ਸੀਨਾ ਧੜਕੇ ਭਾਗ : ਪਹਿਲਾ


ਦਿਵਾਲੀ ਨੂੰ ਲੰਘਿਆ ਅਜੇ ਕੁਝ ਹੀ ਦਿਨ ਹੋਏ ਸੀ । ਚੰਨ ਆਪਣੇ ਆਕਾਰ ਚ ਵਧਦਾ ਵਧਦਾ ਥਾਲੀ ਦੇ ਅੱਧ ਤੱਕ ਪਹੁੰਚ ਗਿਆ ਸੀ ।ਪੂਰਾ ਪਿੰਡ ਹੀ ਘੂਕ ਸੁੱਤਾ ਪਿਆ ਸੀ । ਅਮਨ ਵੀ ਆਪਣੇ ਕਮਰੇ ਚ ਸੋਚ ਰਹੀ ਸੀ ਕਿ ਸੱਚੀਂ ਸੁੱਤਾ ਪਿਆ ਏ । ਜਾਂ ਐਵੇਂ ਰਾਤ ਦਾ ਪਰਦਾ ਹੀ ਹੈ ।ਖੌਰੇ ਕਿੰਨੇ ਹੀ ਜਣੇ ਉਹਦੇ ਵਾਂਗ ਆਪਣੇ ਸੱਜਣ ਨੂੰ ਮਿਲਣ ਲਈ ਜਾਗ ਰਹੇ ਹੋਣਗੇ ? ਤੇ ਸੱਚ ਵਿਆਹਾਂ ਦਾ ਵੀ ਤਾਂ ਕਿੰਨਾ ਜੋਰ ਏ ਅੱਜਕੱਲ੍ਹ ! ਨਵੇਂ ਵਿਆਹਿਆ ਜੋੜੀਆ ਦੀਆਂ ਰਾਤਾਂ ਬਿਨਾਂ ਸੁੱਤਿਆ ਹੀ ਲੰਘ ਜਾਂਦੀਆਂ ਹੋਣੀਆਂ ਨੇ .ਇਹ ਸੋਚਦਿਆਂ ਉਹਦਾ ਮਨ ਹੋਰ ਵੀ ਰੁਮਾਂਚ ਨਾਲ ਭਰ ਗਿਆ । ਪਰਮ ਦੀ ਉਡੀਕ ਉਸਨੂੰ ਹੋਰ ਵੀ ਭਾਰੀ ਲੱਗਣ ਲੱਗ ਗਈ ।ਉਹ ਬੱਸ ਸੋਚ ਰਹੀ ਸੀ ਕਦੋਂ ਉਸਦਾ ਤੇ ਪਰਮ ਦਾ ਵਿਆਹ ਹੋਏਗਾ ਕਦੋਂ ਇਹ ਰਾਤਾਂ ਨੂੰ ਜਾਂ ਦਿਨ ਚ ਲੁਕ ਲੁਕ ਕੇ ਮਿਲਣ ਝੰਜਟ ਤੋਂ ਛੁਟਕਾਰਾ ਮਿਲੁ ।ਮਿਲਣ ਤੋਂ ਪਹਿਲਾਂ ਤੇ ਮੇਲ ਦੇ ਸਮੇਂ ਉਹਦਾ ਸੀਨਾ ਧੱਕ ਧੱਕ ਵੱਜਦਾ ਰਹਿੰਦਾ ਸੀ ।ਡਰ ਤੇ ਚਾਅ ਦੇ ਮਾਰੇ ਕਿਸੇ ਦਿਨ ਦਿਲ ਹੀ ਨਾ ਬਾਹਰ ਜਾ ਡਿੱਗੇ ।ਪਰ ਵਿਆਹ ਚ ਕਿਹੜਾ ਮਸਲੇ ਅਜੇ ਘੱਟ ਨੇ । ਪਿੰਡ ਭਾਵੇਂ ਵੱਖਰੇ ਸੀ ਪਰ ਜਾਤ ਵੀ ਅੱਡ ਸੀ ।ਜੇ ਦੋਨੋ ਆਪਣੇ ਮਿਥੇ ਟੀਚੇ ਪੁੱਜ ਜਾਣ ਫਿਰ ਤਾਂ ਹਰ ਹੀਲੇ ਘਰਦੇ ਮਨ ਹੀ ਜਾਣਗੇ ।ਉਸਦੇ ਮਨ ਨੂੰ ਇਸ ਗੱਲ ਦੀ ਤਸੱਲੀ ਸੀ ।
ਉਸਨੂੰ ਦੂਰ ਕਿਤੇ ਮੋਟਰ ਸਾਈਕਲ ਦੀ ਆਵਾਜ਼ ਸੁਣੀ । ਜਾਪਿਆ ਪਰਮ ਹੀ ਹੋਊ ।ਨਾਲ ਹੀ ਫੋਨ ਚ ਮੈਸੇਜ ਦੀ ਵਾਈਬਰੇਸ਼ਨ ਹੋਈ ।ਪਰਮ ਦਾ ਹੀ ਸੀ ।ਫੋਨ ਦੀ ਕੰਬਣੀ ਨਾਲੋਂ ਉਹਦਾ ਸਰੀਰ ਵਧੇਰੇ ਕੰਬ ਰਿਹਾ ਸੀ ।ਠੰਡ ਦੇ ਬਾਵਜੂਦ ਤਰੇਲੀਆਂ ਆ ਗਈਆਂ ਸੀ ਉਸਨੂੰ । ਪੈੜਾਂ ਦੀ ਅਵਾਜ ਜਿਉਂ ਜਿਉਂ ਨਜ਼ਦੀਕ ਆਉਂਦਾ ਉਹਦੇ ਸਰੀਰ ਜਿਵੇਂ ਹੋਰ ਵੀ ਭਾਰਾ ਹੋ ਰਿਹਾ ਸੀ । । ਉਸਨੇ ਉੱਠਕੇ ਮਲਕੜੇ ਜਿਹੇ ਬਾਕੀ ਕਮਰਿਆਂ ਦੀ ਸ਼ਾਂਤੀ ਤੱਕੀ ਵਿਹੜੇ ਤੇ ਬਾਥਰੂਮ ਚ ਦੇਖਿਆ ਕਿ ਕੋਈ ਉਠਿਆ ਤਾਂ ਨੀ
ਮਿਸ ਕਾਲ ਕਰਕੇ ਮਲਕੜੇ ਦਰਵਾਜ਼ੇ ਖੋਲ ਦਿੱਤਾ । ਪਰਮ ਪਹਿਲਾਂ ਹੀ ਤਿਆਰ ਸੀ ਉਹ ਫਟਾਫਟ ਅੰਦਰ ਵੜਿਆ ਤੇ ਅਮਨ ਨੇ ਉਸੇ ਤੇਜੀ ਨਾਲ ਘਰਲਾ ਲਾ ਦਿੱਤਾ ।
ਦੱਬੇ ਪੈਰੀਂ ਦੋਨੋ ਕਮਰੇ ਚ ਘੁਸ ਗਏ ।ਅਮਨ ਉਸਦੇ ਅੱਗੇ ਅੱਗੇ ਸੀ ਤੇ ਪਰਮ ਪਿੱਛੇ ਪਿੱਛੇ ।ਘੁੱਪ ਹਨੇਰੇ ਚ ਅਮਨ ਪੈਰ ਰੱਖਦੀ ਜਿਉਂ ਹੀ ਬੈੱਡ ਕੋਲ ਪੁੱਜੀ ਪਰਮ ਨੇ ਉਸਨੂੰ ਪਿੱਛੇ ਤੋਂ ਆਪਣੇ ਕਲਾਵੇ ਚ ਭਰ ਲਿਆ ।ਇੱਕੋ ਸਮੇਂ ਦੋਂਵੇਂ ਬੈੱਡ ਤੇ ਡਿੱਗ ਗਏ ।ਪਰਮ ਦੇ ਸਰੀਰ ਦੀ ਠੰਡਕ ਨੂੰ ਅਮਨ ਦੇ ਸਰੀਰ ਦੀ ਗਰਮੀ ਨੇ ਰਾਹਤ ਜਿਵੇਂ ਰਾਹਤ ਦਿੱਤੀ ।ਪਰਮ ਦੇ ਠੰਡੇ ਹੱਥਾਂ ਨੂੰ ਆਪਣੇ ਅਧਨੰਗੇ ਮੋਢਿਆਂ ਤੋਂ ਹਟਾਉਣ ਦੀ ਅਮਨ ਨੇ ਹਟਾਉਣ ਦੀ ਅਸਫਲ ਤੇ ਬੇਮਨ ਢੰਗ ਨਾਲ ਕੋਸ਼ਿਸ਼ ਕੀਤੀ ।ਪਰ ਅਮਨ ਦੀ ਮਜਬੂਤ ਪਕੜ ਚੋਂ ਨਿੱਕਲ ਨਾ ਸਕੀ ।
ਹਾਰ ਕੇ ਮਲਕੜੇ ਜਿਹੇ ਅਮਨ ਨੇ ਕਿਹਾ ,” ਪਹਿਲਾਂ ਰਜਾਈ ਦੁਆਲੇ ਲੈ ਲਾ ,ਠੰਡ ਚੋ ਆਈਐ ,ਕੁਝ ਸਰੀਰ ਭਖ ਜਾਊ ।”
@ਤੇਰੇ ਹੁੰਦਿਆਂ ਗਰਮੀ ਲਈ ਰਜਾਈ ਦੀ ਕੀ ਲੋੜ ” ਆਖਦਿਆਂ ਪਰਮ ਨੇ ਹੋਰ ਵੀ ਜੋਰ ਨਾਲ ਉਸਨੂੰ ਆਪਣੇ ਨਾਲ ਘੁੱਟਿਆ ।ਅਮਨ ਨੂੰ ਪਰਮ ਦੇ ਸਰੀਰ ਢੇ ਹਰ ਅੰਗ ਦੀ ਸਖਤੀ ਆਪਣੇ ਸਰੀਰ ਤੇ ਮਹਿਸੂਸ ਹੋਈ ।
ਥੋੜੀ ਮੇਹਨਤ ਨਾਲ ਤੇ ਹਿੰਮਤ ਨਾਲ ਉਸਨੇ ਬੈੱਡ ਤੇ ਸਿੱਧੀ ਹੋਕੇ ਅਮਨ ਨੂੰ ਆਪਣੇ ਉੱਪਰ ਖਿੱਚ ਲਿਆ ਤੇ ਉਪਰੋਂ ਰਜਾਈ ਪਾ ਲਈ ।ਪਰਮ ਦੀ ਗਰਦਨ ਨੂੰ ਹੱਥਾਂ ਚ ਲੈ ਕੇ ਇੱਕ ਉਸਦੇ ਮੱਥੇ ,ਗੱਲਾ ਤੇ ਕਿੱਸ ਕਰਦਿਆਂ ਉਸਦੇ ਬੁੱਲ੍ਹਾ ਨੂੰ ਆਪਣੇ ਬੁੱਲ੍ਹਾ ਚ ਕੱਸ ਲਿਆ ।ਦੋਂਵੇਂ ਦੇ ਸਰੀਰ ਚ ਜਿਵੇ ਬਿਜਲੀ ਦਾ ਕਰੰਟ ਦੌੜ ਗਿਆ ਹੋਵੇ ।ਇੱਕ ਦੂਸਰੇ ਹੱਥਾਂ ਦੀ ਕੋਈ ਸੂਰਤ ਨਹੀਂ ਸੀ ਕਿ ਕਿਥੇ ਸਨ ।
ਕਿੰਨਾ ਸਮਾਂ ਉਹ ਇਵੇਂ ਰਹੇ ਉਹਨਾਂ ਨੂੰ ਵੀ ਨਹੀਂ ਸੀ ਪਤਾ ।ਅਜੇ ਪਰਮ ਬੁੱਲ੍ਹਾ ਤੋਂ ਹੇਠਾਂ ਉਸਦੀ ਗਰਦਨ ਤੱਕ ਹੀ ਪਹੁੰਚਿਆ ਹੀ ਸੀ ਕਿ ਕਮਰੇ ਦਾ ਦਰਵਾਜ਼ਾ ਤੜਾਕ ਕਰਕੇ ਖੁੱਲਿਆ ।ਲਾਈਟ ਜਗੀ ।ਦੋਂਵੇਂ ਡੌਰ ਭੌਰ ਹੋ ਗਏ ।
ਕਮਰੇ ਚ ਅਮਨ ਦਾ ਭਰਾ,ਪਿਤਾ ਤੇ ਚਾਚੇ ਦੇ ਦੋਂਵੇਂ ਮੁੰਡੇ ਦਾਖਿਲ ਹੋਏ ।ਮਗਰੇ ਹੀ ਉਸਦੀ ਭਾਬੀ ਤੇ ਮਾਂ ਵੀ ਇਸਤੋਂ ਪਹਿਲਾਂ ਕਿ ਦੋਂਵੇਂ ਕੁਝ ਸਮਝ ਪਾਉਂਦੇ ਅਮਨ ਦੇ ਭਰਾ ਤੇ ਚਾਚੇ ਦੇ ਮੁੰਡਿਆ...

ਨੇ ਰਜਾਈ ਚ ਖਿੱਚਕੇ ਪਰਮ ਨੂੰ ਬਾਹਰ ਕੱਢ ਲਿਆ ।
ਅਮਨ ਨੇ ਬੋਲਣ ਲਈ ਮੂੰਹ ਖੋਲ੍ਹਿਆ ਹੀ ਸੀ ਕਿ ਉਹਦੇ ਭਰਾ ਨੇ ਆਪਣੇ ਮੂੰਹ ਤੇ ਉਂਗਲੀ ਰੱਖਕੇ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਕਿਹਾ,” ਜੇ ਬੋਲੀ ,ਚੀਕੀ ਜਾਂ ਰੋਈ ,ਦੋਵਾਂ ਨੂੰ ਏਥੇ ਹੀ ਮਾਰ ਕੇ ਗੱਡ ਦਿਆਂਗਾ ।” “ਤੈਨੂੰ ਥੱਲੇ ਪੈਣ ਨੂੰ ਇਹ ਸਾਲੀ ਕੁੱਤੀ ਜਾਤ ਮਿਲੀ ਸੀ ”
ਪਰਮ ਨੇ ਛੁੱਟਣ ਦੀ ਅਸਫ਼ਲ ਕੋਸ਼ਿਸ਼ਾਂ ਬਥੇਰੀਆਂ ਕੀਤੀਆਂ ਪਰ ਤਿੰਨ ਜਣਿਆਂ ਅੱਗੇ ਉਹਦੀ ਕੋਈ ਪੇਸ਼ ਨਹੀਂ ਸੀ ਚੱਲ ਰਹੀ ।
ਤਿੰਨਾਂ ਨੇ ਥੱਪੜਾਂ ਨਾਲ ਹੀ ਉਸਨੂੰ ਮਾਰ ਮਾਰ ਬੌਂਦਲਾ ਦਿੱਤਾ ਸੀ ।ਇੱਕ ਜਣਾ ਭੱਜ ਕੇ ਪਤਾ ਨੀ ਕਦੋਂ ਲੋਹੇ ਦੀ ਰਾਡ ਬਾਹਰੋਂ ਚੱਕ ਲਿਆਇਆ ਸੀ ।ਉਦੋਂ ਹੀ ਪਤਾ ਲੱਗਾ ਜਦੋ ਰਾਡ ਉਸਦੀ ਪਿੱਠ ਤੇ ਤਾੜ ਦੇਣੇ ਵੱਜੀ ।ਉਸਦੀ ਚੀਕ ਨੂੰ ਉਸਦੇ ਮੂੰਹ ਚ ਕੱਪੜਾ ਥੁਨ ਕੇ ਘੁੱਟ ਦਿੱਤਾ ।
ਚੀਕਣ ਦੀ ਕੋਸ਼ਿਸ ਅਮਨ ਨੇ ਵੀ ਕੀਤੀ ਪਰ ਉਸਦੀ ਮਾਂ ਤੇ ਭਾਬੀ ਨੇ ਉਸਨੂੰ ਪਕੜ ਕੇ ਉਸਦੇ ਮੂੰਹ ਤੇ ਵੀ ਪੱਟੀ ਬੰਨ ਦਿਤੀ ਤੇ ਬਾਹਾਂ ਤੋਂ ਪਕੜ ਕੇ ਬੰਦੀ ਹੀ ਬਣਾ ਲਿਆ ਸੀ ।ਅਮਨ ਨੂੰ ਇਹ ਵੀ ਨਹੀਂ ਸੁਰਤ ਸੀ ਕਿ ਉਹ ਅਜੇ ਵੀ ਉਹਨਾਂ ਸਾਹਮਣੇ ਅਲਫ਼ ਨੰਗੀ ਹੀ ਸੀ ਉਸਦੇ ਕੱਪੜੇ ਉਸਦੇ ਸਰੀਰ ਨੂੰ ਢਕਣ ਤੋਂ ਵੀ ਅਸਮਰਥ ਸੀ ।
ਐਸੀ ਕਾਵਾਂਰੌਲੀ ਚ ਕਿਸਨੂੰ ਇਸ ਸਭ ਦੀ ਪਈ ਸੀ ।ਜੋ ਸੀ ਉਹ ਸੀ ਪਰਮ ਨੂੰ ਕੁੱਟਣ ਦੀ ।ਪਿਛਲੇ ਪੰਦਰਾਂ ਵੀਹ ਮਿੰਟਾਂ ਚ ਇੱਕ ਪਲ ਵੀ ਐਸਾ ਨਹੀਂ ਸੀ ਜਦੋਂ ਪਰਮ ਦੇ ਪਏ ਰਹੀ ਕੁਟਾਈ ਬੰਦ ਹੋਈ ਹੋਵੇ ।ਉਸਦਾ ਬਾਪੂ ਬਾਹਰ ਕਿਸੇ ਦੇ ਆ ਜਾਣ ਦੀ ਖਬਰ ਵੀ ਰੱਖ ਰਿਹਾ ਸੀ ।ਨਾਲੇ ਸਮਝਾਈ ਜਾ ਰਿਹਾ ਸੀ ਕਿ ਕੀਤੇ ਕਸੂਤੀ ਥਾਂ ਨਾ ਮਾਰ ਦਿਓ ਐਵੇਂ ਗਲ ਪੈਜੁ । ਅਮਨ ਦੀ ਭਾਬੀ ਵੀ ਵਾਰ ਵਾਰ ਘਰਵਾਲੇ ਨੂੰ ਟੋਕਦੀ ਬੱਸ ਕਰੋ ਹੁਣ ਬਥੇਰੀ ਹੋਗੀ ,ਛੱਡ ਦਵੋ ।ਮਾਂ ਵੀ ਰੋਣ ਹੱਕੀ ਰੋਕ ਰਹੀ ਸੀ ਨਾ ਮਾਰ ਮਰਜ਼ੂ ਸਾਰੀ ਉਮਰ ਲਈ ਬੰਨੇ ਜਾਵਾਂਗੇ । ਪਰ ਸੱਤੇ ਦੇ ਦਿਲ ਦੀ ਨਫਰਤ ਉਸਨੂੰ ਕਿੱਥੇ ਰੁਕਣ ਦੇ ਰਹੀ ਸੀ ।ਐਨੇ ਜਣਿਆ ਦੇ ਸਮਝਾਉਣ ਦੇ ਬਾਵਜੂਦ ਤਿੰਨੋ ਕੁੱਟਣ ਤੋਂ ਹੱਟ ਨਹੀਂ ਰਹੇ ਸੀ । ਕਹਿੰਦੇ ਹੋਣੀ ਕਿੱਥੇ ਟਲਦੀ ਹੈ ,ਸ਼ਾਇਦ ਹੋਣੀ ਹੀ ਉਹਨਾਂ ਦੇ ਅੰਦਰ ਗੁੱਸੇ ਦੇ ਲਾਵੇ ਨੂੰ ਵਾਰ ਵਾਰ ਕੱਢ ਰਹੀ ਸੀ ।
ਅਮਨ ਦੇ ਚਾਚੇ ਦੇ ਮੁੰਡੇ ਨੇ ਉਸਦੇ ਵਾਲਾਂ ਤੋਂ ਪਕੜ ਕੇ ਪੁੱਛਿਆ ,”ਦੱਸ ,ਅੱਜ ਤੋਂ ਬਾਅਦ ਮਿਲੇਗਾ ਅਮਨ ਨੂੰ ? ਪਰਮ ਨੇ ਬੇਸੁਰਤੀ ਚ ਹੀ ਹਾਂ ਚ ਸਿਰ ਹਿਲਾ ਦਿੱਤਾ ।”
“ਸਾਲ ਕੁੱਤਾ ਅਜੇ ਵੀ ਜਾਤ ਨੀ ਛਡਦਾ”ਕਹਿੰਦਿਆਂ ਹੀ ਸੱਤੇ ਨੇ ਜੋਰ ਨਾਲ ਲੋਹੇ ਦੀ ਰਾਡ ਉਸਦੇ ਸਿਰ ਚ ਮਾਰ ਦਿੱਤੀ ।ਖੂਨ ਦਾ ਫੁਹਾਰਾ ਛੁਟਿਆ ਤੇ ਪਰਮ ਓਥੇ ਹੀ ਡਿੱਗ ਗਿਆ ।ਚੀਖ ਵੀ ਉਸਦੇ ਗਲੇ ਤੱਕ ਨਾ ਆਈ ।ਅਮਨ ਦੇਖਦਿਆਂ ਹੀ ਗਸ਼ ਪੈ ਗਈ ।
ਕੁਝ ਮਿੰਟਾਂ ਮਗਰੋਂ ਜਿਵੇਂ ਉਸਨੂੰ ਸੂਰਤ ਆਈ ਕਮਰੇ ਦੀ ਸ਼ਾਂਤੀ ਤਾਜੇ ਖੂਨ ਦੀ ਵਾਸ਼ਨਾ ਤੇ ਪਾਣੀ ਦੀ ਠੰਡਕ ਦੇਖਕੇ ਉਸਨੂੰ ਅਹਿਸਾਸ ਹੋਇਆ ਕਿ ਭਾਣਾ ਵਰਤ ਚੁੱਕਾ ਹੈ ।#HarjotDiKalam
ਸੱਤਾ ਤੇ ਉਸਦੇ ਚਾਚੇ ਦੇ ਮੁੰਡੇ ਪਰਮ ਨੂੰ ਬੋਰੀ ਚ ਬੰਨ੍ਹ ਰਹੇ ਸੀ ।ਅਮਨ ਦੀਆਂ ਅੱਖਾਂ ਜਿਵੇਂ ਉਸੇ ਦ੍ਰਿਸ਼ ਤੇ ਪਥਰਾ ਗਈਆਂ ।ਨਾ ਉਹ ਰੋ ਰਹੀ ਸੀ ਨਾ ਹੱਸ ਰਹੀ ਸੀ ਮੂੰਹ ਤੇ ਬੰਨੀ ਪੱਟੀ ਨੇ ਬੋਲਣ ਦੀ ਅਜਾਦੀ ਜਿਵੇ ਖੋ ਹੀ ਲਈ ਸੀ ।ਅਜੇ ਵੀ ਮਾਂ ਤੇ ਭਾਬੀ ਨੇ ਉਹਨੂੰ ਜਕੜਿਆ ਹੋਇਆ ਸੀ ।ਸਾਰਾ ਕੁਝ ਐਨਾ ਸ਼ਾਂਤ ਸੀ ਕਿ ਉਸਨੂੰ ਆਪਣੇ ਦਿਲ ਦੀ ਧੜਕਣ ਵੀ ਸੁਣ ਰਹੀ ਸੀ ।
ਘੰਟੇ ਕੁ ਦੇ ਵਿੱਚ ਇਹ ਭਾਣਾ ਵਰਤ ਗਿਆ ਉਸਨੂੰ ਪਤਾ ਵੀ ਨੀ ਲੱਗਾ ਇਹ ਸੋਚਕੇ ਕਿ ਹੁਣ ਉਸਦਾ ਪਰਮ ਉਸ ਕੋਲ ਕਦੇ ਵਾਪਿਸ ਨਹੀਂ ਆਏਗਾ ਉਸਦੀ ਇੱਕ ਵਾਰ ਫੇਰ ਗਸ਼ੀ ਪੈ ਗਈ ।ਉਵੇਂ ਹੀ ਦੁਬਾਰਾ ਉਹ ਡਿੱਗ ਗਈ ।
ਜਦੋ ਉਹ ਉੱਠੀ ਉਦੋਂ ਸਵੇਰਾ ਹੋ ਚੁੱਕਾ ਸੀ ।ਉਹਦੀ ਮਾਂ ਉਸਦੇ ਵੱਲ ਹੀ ਝਾਕ ਰਹੀ ਸੀ।ਪਰ ਅਮਨ ਲਈ ਤਾਂ ਜਿਵੇਂ ਸਭ ਜ਼ੀਰੋ ਹੋ ਚੁੱਕਾ ਸੀ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)