ਦੱਸਦੇ ਕਿ ਅਸਲ ਨਸ਼ਾ ਸੱਤਾ ਦੀ ਕੁਰਸੀ ਦਾ ਹੁੰਦਾ ਏ॥॥ ਕਹਿੰਦੇ ਹੁੰਦੇ ਜੇ ਰੱਬ ਤੋ ਬਾਅਦ ਕਿਸੇ ਕੋਲ ਸਭਤੋ ਵੱਧ ਪਾਵਰ ਹੁੰਦੀ ਏ ਤਾ ਉਹ ਸੂਬੇ ਦਾ ਮੁੱਖ ਮੰਤਰੀ ਹੁੰਦਾ॥॥
ਬਾਦਲ ਸਾਬ ਸ਼ਾਇਦ ਏਹੀ ਦਿਨ ਵਿਖਾਉਣ ਲਈ ਬਾਬਾ ਤੁਹਾਨੂੰ ਸਹੀ ਸਲਾਮਤ ਰੱਖ ਰਿਹਾ ਸੀ…॥॥
ਪੰਜ ਵਾਰ ਸੂਬੇ ਦੇ CM ਰਹਿ ਚੁੱਕੇ ਇਨਸਾਨ ਲਈ ਉਮਰ ਦੇ ਆਖਰੀ ਪੜਾਅ ਚ MLA ਦੀ ਸੀਟ ਜਿੱਤਣ ਲਈ ਤਰਲਿਆਂ ਤੇ ਆ ਜਾਣਾ “ਕਲਾ ਦਾ ਵਰਤਣਾ” ਹੀ ਹੁੰਦਾ ਏ॥॥
ਦੂਜੇ ਪਾਸੇ ਰਾਜੇਵਾਲ ਸਾਬ.. ਕਿਸਾਨੀ ਸੰਘਰਸ਼ ਚ ਬੜਾ ਲੋਕਾਂ ਨੇ ਮਾਨ ਸਨਮਾਨ ਦਿੱਤਾ,...
ਪੈਸੇ ਧੇਲੇ ਦੀ ਕੋਈ ਘਾਟ ਨਹੀਂ ਛੱਡੀ ਪਰ ਸ਼ਾਇਦ ਏਹ ਵੀ ਹੋਰ ਈ ਭੁਲੇਖੇ ਪਾਲ ਬੈਠੇ ਸੀ॥
ਰਾਜੇਵਾਲ ਸਾਬ ਲੱਖਾਂ ਲੋਕ ਨਾਲ ਤੁਰੇ ਸਨ ਤਾ ਉਹ ਗੁਰੂ ਸਾਹਿਬ ਦੀ ਕਲਾ ਹੀ ਸੀ.. ਤੇ ਜੇ ਹੁਣ 900 ਵੋਟ ਮਸਾਂ ਪਈ ਏ ਤਾਂ ਵੀ ਕੰਧ ਤੇ ਏਹੋ ਸਾਫ਼ ਲਿਖਿਆ ਏ, “ਪੰਜਾਬ ਵੱਸਦਾ ਗੁਰਾਂ ਦੇ ਨਾਂਅ ਤੇ”