More Punjabi Kahaniya  Posts
ਮਾਵਾਂ ਵਰਗਾ ਬਾਪੂ


ਲੇਖਕ ਕੁਲਵੰਤ ਘੋਲੀਆ
ਮਾਂ ਕਿਹੋ ਜਿਹੀ ਸੀ ਬਾਪੂ?
ਉਹ ਚੰਨ ਵਰਗੀ। ਬਾਪੂ ਨੇ ਚੰਨ ਵੱਲ ਉਂਗਲ ਕਰ ਦੇਣੀ।
ਸੱਚੀਂ ਬਾਪੂ…ਮੈਂ ਹੈਰਾਨ ਹੋ ਕਹਿਣਾ।
ਬਾਪੂ ਨੇ ਥੋੜ੍ਹਾ ਹੱਸਣਾ,”ਉਹ ਨਹੀਂ ਨਹੀਂ ਮੈਂ ਤਾਂ ਝੂਠ ਬੋਲਦਾ।
ਫਿਰ ਦੱਸ ਬਾਪੂ ਮਾਂ ਕਿਹੋ ਜਿਹੀ ਸੀ?
ਬਾਪੂ ਨੇ ਡੂੰਘਾ ਜਿਹਾ ਸਾਹ ਲੈਣਾ ‘ਤੇ ਸੋਚਾਂ ਵਿੱਚ ਉਲਝ ਜਾਣਾ।
ਜਦੋਂ ਮੈਂ ਪੈਦਾ ਹੋਈ ਤਾਂ ਮਾਂ ਚੱਲ ਵਸੀ। ਬੱਸ ਮੈਂ ‘ਤੇ ਮੇਰਾ ਬਾਪੂ ਹੀ ਰਹਿ ਗਏ ਘਰ ਵਿੱਚ।ਬਾਪੂ ਨੇ ਹੀ ਪਾਲਿਆ ਪੋਸਿਆ।ਥੋੜ੍ਹੀ ਵੱਡੀ ਹੋਈ ਤਾਂ ਰੋਜ਼ ਸਵਾਲ ਕਰਨੇ ‘ਤੇ ਅੱਜ ਫੇਰ ਪੁੱਛ ਲਿਆ।
ਦੱਸ ਬਾਪੂ, ਮਾਂ ਕਿਹੋ ਜਿਹੀ ਸੀ?
ਧੀਏ ਤੇਰੀ ਮਾਂ ਜਮ੍ਹਾਂ ਤੇਰੇ ਵਰਗੀ ਸੋਹਣੀ ਸੋਹਣੀ ਸੀ ‘ਤੇ ਇਹਨਾਂ ਸੁਣ ਮੈਂ ਖੁਸ਼ ਹੋ ਜਾਣਾ ‘ਤੇ ਮੈਨੂੰ ਹਾਸਾ, ਬਾਪੂ ਸੰਦੂਕਾਂ ਵਾਲੇ ਕਮਰੇ ਵੜ ਆਪਣੇ ਭਰੇ ਮਨ ਨੂੰ ਹੰਝੂ ਵਹਾ ਹੌਲਾ ਕਰ ਆਉਂਦਾ।
ਮੈਂ ਆਮ ਹੀ ਦੇਖਿਆ ਸੀ, ਬਾਪੂ ਦੇ ਤੱਤੇ ਤਵੇ ‘ਤੇ ਹੱਥ ਸੜਦੇ,ਕਚੀਚੀ ਜਿਹੀ ਵੱਟ ਬਾਪੂ ਉਹ ਦਰਦ ਵੀ ਬਰਦਾਸ਼ਤ ਕਰ ਜਾਂਦਾ।ਉਹ ਤੱਤੇ ਤਵੇ ਦੀ ਜਲਣ ‘ਤੇ ਦਰਦ ਮੈਨੂੰ ਅੱਜ ਵੀ ਮਹਿਸੂਸ ਹੁੰਦਾ ਏ।
ਤਾਏ ਹੁਣਾਂ ਨੇ ਬਥੇਰਾ ਕਿਹਾ ਕਿ ਦੂਜਾ ਵਿਆਹ ਕਰਵਾ ਲੈ ਪਰ ਬਾਪੂ ਨਾ ਮੰਨਿਆ ‘ਤੇ ਕਹਿਣਾ,”ਨਾ ਮੈਂ ਆਵਦੀ ਧੀ ਰੋਲਣੀ ਆ” ਕੀ ਪਤਾ ਕਿਹੋ ਜਿਹੀ ਆਉਂ ।ਹੁਣ ਤਾਂ ਬਚੀ ਖੁਚੀ ਆਵਦੀ ਧੀ ਨਾਲ ਹੀ ਕੱਟਣੀ ਆਂ।
ਭਰਾਵਾਂ ਸਾਨੂੰ ਪਤਾ ਤੂੰ ਤਾਂ ਕੱਟ ਲਵੇਗਾ, ਪਰ ਸਾਨੂੰ ਤਾਂ ਆਹ ਧੀ ਰਾਣੀ ਦਾ ਫਿਕਰ ਆ।
ਅੱਛਾ ਥੋਨੂੰ ਬਾਹਲਾ ਫਿਕਰ ਆ?
ਜੀਹਨੂੰ ਫ਼ਿਕਰ ਕਰਨਾ ਚਾਹੀਦਾ ਸੀ, ਉਹਨੇ ਤਾਂ ਕੀਤਾ ਨਹੀਂ?
ਅੱਧ ਵਿਚਾਲੇ ਛੱਡ ਤੁਰਗੀ….
ਬਾਪੂ ਦਾ ਗੁੱਸਾ ਵੀ ਸ਼ਾਇਦ ਵਾਜਬ ਸੀ
ਇਕ ਹਮਸਫ਼ਰ ਦਾ ਇਸ ਤਰ੍ਹਾਂ ਕੱਲ ਮੁਕੱਲੇ ਛੱਡ ਤੁਰ ਜਾਣਾ ਕਿੰਨਾ ਦੁਖਦਾਈ ਹੁੰਦਾ ਏ।ਇਹ ਤਾਂ ਬਾਪੂ ਤੋਂ ਵੱਧ ਕੇ ਕੋਈ ਹੋਰ ਜਾਣ ਨਹੀਂ ਸਕਦਾ ਸੀ।ਬਾਪੂ ਮਰੀ ਮਾਂ ਨਾਲ ਏਦਾਂ ਗੁੱਸੇ ਹੁੰਦਾ ਜਿਵੇਂ ਉਹ ਇਹਦੀਆਂ ਕਮਲੇ ਜਿਹੇ ਦੀਆਂ ਗੱਲਾਂ ਸੁਣਦੀ ਹੋਵੇ ‘ਤੇ ਕਿਸੇ ਬੱਚੇ ਵਾਂਗ ਕੱਛਾਂ ‘ਚ ਹੱਥ ਜਿਹੇ ਦੇ ਮੂੰਹ ਫੇਰ ਆਕੜ ਖੜ੍ਹ ਜਾਣਾ ‘ਤੇ ਬੱਸ ਫਿਰ ਤਾਇਆ ਅੱਗੇ ਕੁਝ ਨਾ ਬੋਲਦਾ।
ਤਾਈ ਦੇ ਵੀ ਇੱਕ ਧੀ ‘ਤੇ ਪੁੱਤ ਸੀ’ ਪਰ ਤਾਈ ਮੇਰੇ ਨਾਲ ਜ਼ਰਾ ਵੀ ਮੋਹ ਨਾ ਕਰਦੀ। ਸ਼ਾਇਦ ਇਸੇ ਕਰਕੇ ਤਾਏ ਦੀ ਧੀ ਵੀ ਮੇਰੇ ਨਾਲ ਨਾ ਖੇਡਦੀ।
ਮੈਨੂੰ ਸਕੂਲ ਜਾਣ ਤੋਂ ਡਰ ਲੱਗਦਾ। ਰੋਜ਼ ਕੋਈ ਨਾ ਕੋਈ ਬਹਾਨਾ ਬਣਾਉਣਾ,ਕਦੇ ਸਿਰ ਦੁੱਖਦਾ, ਕਦੇ ਢਿੱਡ ,ਪਰ ਬਾਪੂ ਜਾਣਦਾ ਸੀ, ਮੇਰੇ ਸਾਰੇ ਬਹਾਨਿਆਂ ਨੂੰ ‘ਤੇ ਧੱਕੇ ਨਾਲ ਸਕੂਲ ਛੱਡ ਆਉਣਾ।
ਮੈਨੂੰ ਪੜ੍ਹਾਈ ਤੋਂ ਡਰ ਨਹੀਂ ਸੀ ਲੱਗਦਾ। ਡਰ ਲੱਗਦਾ ਸੀ, ਉਹ ਤਾਹਨਿਆਂ ਤੋਂ…
ਉਹ ਤਾਹਨੇ ,ਸ਼ਾਇਦ ਜਿਨ੍ਹਾਂ ਦਾ ਮੇਰੇ ਕੋਲ ਜਵਾਬ ਹੀ ਨਹੀਂ ਸੀ। ਕਲਾਸ ਰੂਮ ਵਿੱਚ ਵੜਦੇ ਹੀ ਮੈਂ ਡਰ ਜਾਂਦੀ।
ਮੇਰੀ ਕਲਾਸ ਦੀਆਂ ਕੁੜੀਆਂ ਤਾਹਨਾ ਹੀ ਐਸਾ ਮਾਰਦੀਆਂ ਕੇ ਮੇਰਾ ਰੋਣਾ ਨਿਕਲ ਜਾਂਦਾ।ਬਾਪੂ ਨੂੰ ਕੀ ਪਤਾ ਸੀ ਕਿ “ਵਾਲ ਕਿਵੇਂ ਵਾਹੁਣੇ” ਕਿਵੇਂ ਗੁੱਤ ਕਰਨੀ ਏ।ਬੱਸ ਮਾੜੇ ਮੋਟੇ ਵਾਲ ਬਾਪੂ ਵਾਹ ਦਿੰਦਾ ‘ਤੇ ਮੈਂ ਸਕੂਲ ਆ ਜਾਂਦੀ।
ਪਰ ਕੁੜੀਆਂ ਮਾਂ ਬਾਰੇ ਬੋਲ ਦੀਆਂ? ਕਿ ਤੈਨੂੰ ਕੁਝ ਸਿਖਾਇਆ ਨਹੀਂ ਸੀ ਤੇਰੀ ਮਾਂ ਨੇ ‘ਤੇ ਏਨਾ ਆਖ ਕੁਡ਼ੀਆਂ ਹੱਸ ਪੈਂਦੀਆਂ।ਬੱਸ ਏਸੇ ਕਰਕੇ ਮੈਂ ਸਕੂਲ ਜਾਣੋ ਡਰਦੀ।ਬਾਪੂ ਨੂੰ ਵੀ ਇਹ ਗੱਲ ਦੱਸਣੀ ਤਾਂ ਬਾਪੂ ਵੀ ਲਾਚਾਰ ਜਿਹਾ ਹੋ ਜਾਂਦਾ।
ਪਰ ਅੱਜ ਕੁਝ ਸੁੱਖ ਦਾ ਸਾਹ ਲਿਆ। ਸਕੂਲ ਵਿੱਚੋਂ ਗਰਮੀ ਦੀਆਂ ਛੁੱਟੀਆਂ ਮਿਲ ਗਈਆਂ। ਹੁਣ ਕੋਈ ਡਰ ਨਹੀਂ ਸੀ ਰਿਹਾ।
‘ਤੇ ਫ਼ਿਰ ਹੱਸਦੇ ਖੇਡਦੇ ਗਰਮੀ ਦੀਆਂ ਛੁੱਟੀਆਂ ਕਿਵੇਂ ਲੰਘ ਗਈਆਂ ਪਤਾ ਹੀ ਨਹੀਂ ਲੱਗਿਆ ‘ਤੇ ਆਖਰ ਸਕੂਲ ਜਾਣ ਦਾ ਵੀ ਦਿਨ ਆ ਗਿਆ।
ਮਨ ਵਿੱਚ ਫਿਰ ਉਹੀ ਡਰ ‘ਤੇ ਸਕੂਲ ਵਾਲੀ ਵਰਦੀ ਪਾ ਬਾਪੂ ਕੋਲ ਕੰਘਾ ਲੈ ਜਾ ਖੜ੍ਹੀ ਹੋਈ।ਬਾਪੂ ਨੇ ਵੀ ਅੱਜ ਹੱਸ ਕੇ ਕੰਘਾ ਫੜ੍ਹ ਲਿਆ ‘ਤੇ ਵਾਲ ਵਾਹਉਣੇ ਸ਼ੁਰੂ ਕਰ ਦਿੱਤੇ।
ਅੱਜ ਤਾਂ ਕਮਾਲ ਹੀ ਹੋ ਗਿਆ ਸੀ। ਸੱਚੀ ਬਾਪੂ ਨੇ ਤਾਂ ਅੱਜ ਬਹੁਤ ਸੋਹਣੀਆਂ ਦੋ ਗੁੱਤਾਂ ਕਰ ਦਿੱਤੀਆਂ
ਮੇਰੇ ਤੋਂ ਤਾਂ ਚਾਅ ਨਾ ਚੁੱਕਿਆ ਜਾਵੇ।
‘ਤੇ ਸ਼ੀਸ਼ੇ ਮੂਹਰੇ ਖੜ੍ਹ ਮੈਂ ਕਿੰਨਾ ਚਿਰ ਖ਼ੁਦ ਨੂੰ ਤੱਕਦੀ ਰਹੀ।
ਪੁੱਤ ਤੂੰ ਪੁੱਛਦੀ ਸੀ ਨਾ, ਕਿ ਮਾਂ ਕਿਹੋ ਜਿਹੀ ਏ। ਆਹ ਦੇਖ ਸ਼ੀਸ਼ਾ ‘ਤੇ ਮੈਂ ਬਾਪੂ ਨੂੰ ਘੁੱਟ...

ਜੱਫੀ ਪਾ ਲਈ।
ਬਾਪੂ ਮੇਰੀ ਇਕ ਗੱਲ ਮੰਨੇਗਾ? ਦੱਸ ਮੇਰੀ ਧੀ ਕੀ ਗੱਲ ਏ।
ਬਾਪੂ ਅੱਜ ਮੇਰੀ ਇੱਕ ਫੋਟੋ ਕਰਵਾ ਦੇ ‘ਤੇ ਬਾਪੂ ਨੇ ਮੇਰੀ ਫੋਟੋ ਵੀ ਕਰਵਾ ਦਿੱਤੀ ‘ਤੇ ਉਹ ਫੋਟੋ ਮੈਂ ਹਮੇਸ਼ਾ ਸਾਂਭ ਕੇ ਰੱਖ ਲਈ।
ਅੱਜ ਤਾਂ ਮੈਨੂੰ ਜਿਵੇਂ ਪਰ ਜਿਹੇ ਲੱਗ ਗਏ।ਜਲਦੀ ਜਲਦੀ ਸਕੂਲ ਪਹੁੰਚਣਾ ਚਾਹੁੰਦੀ ਸੀ, ਤਾਂ ਕਿ ਉਨ੍ਹਾਂ ਕੁੜੀਆਂ ਨੂੰ ਆਪਣੀਆਂ ਗੁੱਤਾਂ ਵਿਖਾ ਸਕਾਂ ‘ਤੇ ਕਿਹਾ ਆਹ ਦੇਖੋ ਮੇਰੀ ਮਾਂ ਨੇ ਮੈਨੂੰ ਗੁੱਤਾ ਕਰਨੀਆਂ ਸਿਖਾ ਦਿੱਤੀਆਂ ਨੇ।
ਇਸ ਤੋਂ ਬਾਅਦ ਮੈਨੂੰ ਕਦੇ ਵੀ ਸਕੂਲ ਜਾਣ ਦਾ ਕੋਈ ਡਰ ਨਾ ਰਿਹਾ। ਇਨਾਂ ਪੜ੍ਹੀ ਏਨਾ ਪੜ੍ਹੀ ਕਿ ਬੁਲੰਦੀਆਂ ਛੂਹ ਲਈਆਂ।
ਪਿੰਡ ਵਾਲੇ ਫ਼ਖ਼ਰ ਕਰਦੇ ਸੀ ਬਾਪੂ ‘ਤੇ ਕੇ ਕਿੰਨੀ ਸ਼ਿੱਦਤ ਨਾਲ ਬਿਨ ਮਾਂ ਦੀ ਧੀ ਨੂੰ ਪੜ੍ਹਾ ਲਿਖਾ ਦਿੱਤਾ।ਅੱਜ ਬਾਪੂ ਦੀ ਬਦੌਲਤ ਪੜ੍ਹ ਲਿਖ ਮੈਂ ਆਪਣੇ ਪੈਰਾਂ ‘ਤੇ ਖੜ੍ਹ ਗਈ।
‘ਤੇ ਬਾਪੂ ਨੇ ਅੱਜ ਆਪਣਾ ਉਹ ਆਖਰੀ ਕਾਰਜ ਵੀ ਪੂਰਾ ਕਰ ਦਿੱਤਾ।
ਅੱਜ ਆਪਣੀ ਧੀ ਨੂੰ ਡੋਲੀ ਬਹਾ ਦੂਜੇ ਘਰ ਤੋਰ ਦਿੱਤਾ।ਹਰੇਕ ਧੀ ਆਪਣੇ ਹਮਸਫ਼ਰ ਵਿੱਚੋਂ ਆਪਣੇ ਬਾਪ ਦੀ ਝਲਕ ਦੇਖਦੀ ਹੈ ‘ਤੇ ਉਹ ਵੀ ਬਾਖ਼ੂਬੀ
ਬਾਪੂ ਵਰਗਾ ਹੀ ਸੀ,ਮੈਨੂੰ ਸਮਝਣ ਵਾਲਾ ਮੇਰੇ ਜਜ਼ਬਾਤਾਂ ਦੀ ਕਦਰ ਕਰਨ ਵਾਲਾ।ਬਹੁਤ ਵਧੀਆ ਪਰਿਵਾਰ ਮਿਲਿਆ। ਪਰ ਵਿਆਹ ਤੋਂ ਬਾਅਦ ਬਾਪੂ ਵੀ ਇਸ ਦੁਨੀਆਂ ਤੋਂ ਚਲਾ ਗਿਆ।ਅਸਹਿ ਦੁੱਖ ਸੀ ਮੇਰੇ ਲਈ।ਪਰ ਮੇਰੇ ਸਹੁਰੇ ਪਰਿਵਾਰ ਨੇ ਕੋਈ ਕਮੀ ਨਹੀਂ ਛੱਡੀ। ਹਮੇਸ਼ਾਂ ਧੀਆਂ ਤੋਂ ਵੱਧ ਕੇ ਰੱਖਿਆ। ਜ਼ਿੰਦਗੀ ਚੱਲਦੀ ਗਈ ‘ਤੇ ਘਰ ਵਿੱਚ ਇੱਕ ਧੀ ਨੇ ਜਨਮ ਲਿਆ।ਸਾਰੇ ਖੁਸ਼ ਸੀ।
ਸੱਚੀਂ ਜਦ ਇੱਕ ਔਰਤ ਜਨਮ ਦੇ ਮਾਂ ਬਣਦੀ ਏ ਤਾਂ ਰੱਬ ਵੀ ਲੋੜੋਂ ਵੱਧ ਸਿਆਣੀ ਬਣਾ ਦਿੰਦਾ ਏ ਔਰਤ ਨੂੰ।
ਅੱਜ ਆਪਣਾ ਬਚਪਨ ਯਾਦ ਆਉਣਾ ਤਾਂ ਮੈਂ ਹੱਸ ਪੈਣਾ ਕੇ ਕਮਲੀ ਜਿਹੀ ਨੂੰ ਆਪਣੀ ਗੁੱਤ ਕਰਨੀ ਨਹੀਂ ਸੀ ਆਉਂਦੀ ।ਪਰ ਅੱਜ ਇੱਕ ਬੱਚੇ ਨੂੰ ਸਾਂਭ ਰਹੀ ਏ।
ਮਹੀਨੇ ਵਿੱਚ ਇੱਕ ਦੋ ਵਾਰ ਮੈਂ ਪਿੰਡ ਜਾਂਦੀ।ਘਰ ਦਾ ਜਿੰਦਾ ਖੋਲ੍ਹਦੀ ਤਾਂ ਮਹਿਸੂਸ ਹੁੰਦਾ ਜਿਵੇਂ ਬਾਪੂ ਆਖ ਰਿਹਾ ਹੋਵੇ ਧੀਏ ਜਲਦੀ ਗੇੜਾ ਮਾਰ ਜਾਇਆ ਕਰ, ਇਕੱਲੇ ਦਾ ਦਿਲ ਜਿਹਾ ਨਹੀਂ ਲੱਗਦਾ।ਤੇ ਅੱਖੋਂ ਹੰਝੂ ਚੋਂ ਘਰ ਦੀ ਦਹਿਲੀਜ਼ ‘ਤੇ ਡਿੱਗ ਪੈਣਾ।
ਘਰ ਅੰਦਰ ਵੜਨਾ ਤਾਂ ਬਾਪੂ ਦੇ ਪੈਰਾਂ ਦੀ ਮਿੱਟੀ ਨੂੰ ਮੱਥੇ ਲਾ ਸੱਜਦਾ ਕਰਨਾ।
ਮੈਨੂੰ ਘਰ ਆਈ ਵੇਖ ਗੁਆਂਢ ਰਹਿੰਦੀ ਬੇਬੇ ਤਾਰੋ ਵੀ ਆ ਜਾਂਦੀ।ਕਿੰਨਾ ਕਿੰਨਾ ਚਿਰ ਮੈਂ ‘ਤੇ ਬੇਬੇ ਤਾਰੋ ਨੇ ਬਾਪੂ ਦੀਆਂ ਗੱਲਾਂ ਕਰੀ ਜਾਣੀਆਂ।
ਮੈਂ ਅੱਜ ਬਹੁਤ ਹੱਸੀ ਜਦੋਂ ਬੇਬੇ ਤਾਰੋ ਨੇ ਦੱਸਿਆ ਕੇ ਪੁੱਤ ਤੂੰ ਨਿਆਣੀ ਜਿਹੀ ਸੀ। ਜਦੋਂ ਤੇਰਾ ਬਾਪੂ ਮੇਰੇ ਕੋਲ ਆਇਆ।
ਭਾਈ ਤਾਰੋ ਆਹ ਗੁੱਤ ਕਿਵੇਂ ਕਰੀ ਦੀ ਏ ਮੈਨੂੰ ਵੀ ਸਿਖਾ ਦੇ,ਮੈਂ ਹੱਸੀ ‘ਤੇ ਕਿਹਾ ਭਲਾ ਤੂੰ ਗੁੱਤ ਸਿਖ ਕੇ ਕੀ ਕਰਨੀ ਏ।
ਇੰਨਾ ਸੁਣ ਤੇਰੇ ਬਾਪੂ ਨੇ ਮੂੰਹ ਉਦਾਸ ਜਿਹਾ ਕਰ ਲਿਆ। ਪਰ ਮੈਂ ਜਾਣਦੀ ਸੀ ਵੀ ਉਸ ਨੇ ਗੁਤ ਕਿਉਂ ਸਿੱਖਣੀ ਏ
‘ਤੇ ਫਿਰ ਉਹ ਤੇਰੇ ਸਕੂਲ ਜਾਣ ਤੋਂ ਬਾਅਦ ਰੋਜ਼ ਮੇਰੇ ਕੋਲ ਆਉਂਦਾ ‘ਤੇ ਗੁੱਤ ਕਰਨੀ ਸਿੱਖਦਾ।
ਸੱਚੀ ਬਾਪੂ ਤਾਂ ਕਮਲਾ ਹੀ ਸੀ,
ਅੱਜ ਮੇਰੀ ਧੀ ਵੱਡੀ ਹੋ ਸਕੂਲ ਜਾਣ ਲੱਗ ਪਈ ਸੀ।ਅਚਾਨਕ ਇੱਕ ਦਿਨ ਜਿਦ ਪੈ ਗਈ ਕਿ ਮੰਮੀ ਦੋ ਗੁੱਤਾਂ ਕਰ ਦਿਓ,ਮੈ ਹੈਰਾਨ ਸੀ ਕਿ ਇਸ ਨੂੰ ਕਿਸ ਨੇ ਕਿਹਾ ਦਿੱਤਾ ਦੋ ਗੁੱਤਾ ਕਰਨ ਲਈ ‘ਤੇ ਮੈ ਸੁਭਾਵਿਕ ਹੀ ਕਹਿ ਦਿੱਤਾ ਕਿ ਮੈਨੂੰ ਨਹੀਂ ਕਰਨੀਆ
ਆਉਦੀਆ ਦੋ ਗੁੱਤਾ,ਪਰ ਪਤਾ ਨਹੀਂ ਕਿਵੇਂ ਮੇਰੀ ਧੀ ਨੇ ਉਹ
ਮੇਰੀ ਦੋ ਗੁੱਤਾ ਵਾਲੀ ਫੋਟੋ ਮੇਰੇ ਸਾਹਮਣੇ ਕਰ ਦਿੱਤੀ,
ਇਸ ਤਰ੍ਹਾਂ ਕਰ ਦਿਉ ਮੰਮੀ,ਦੇਖੋ ਕਿਨੀਆ ਸੋਹਣੀਆ ਨੇ ਗੁੱਤਾ
ਸਮਾ ਜਿਵੇ ਫਿਰ ਪਿੱਛੇ ਚਲਾ ਗਿਆ ਹੋਵੇ,ਮੇਰਾ ਮਨ ਭਰ ਆਇਆ਼, ਅੱਖਾਂ ਵਿੱਚੋਂ ਹੰਝੂ ਵਹਿ ਤੁਰੇ,ਇੰਝ ਲੱਗਿਆ ਜਿਵੇਂ ਉਹ
ਫੋਟੋ ਨਹੀਂ ਸਗੋਂ “ਮਾਵਾਂ ਵਰਗਾ ਬਾਪੂ”ਮੇਰੇ ਸਾਹਮਣੇ ਆ
ਖੜ ਗਿਆ ਹੋਵੇ…
95172-90006

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)